Verify Party Member
Header
Header
ਤਾਜਾ ਖਬਰਾਂ

ਟਿੱਪਣੀ

ਟਿੱਪਣੀ :-

ਉਪਰੋਕਤ ਖ਼ਬਰ ਅੱਜ ਮਿਤੀ 21 ਮਾਰਚ 2017 ਦੀ ਅੰਗਰੇਜੀ ਟ੍ਰਿਬਿਊਨ ਦੇ ਪੰਨਾ ਨੰਬਰ 3 ਉਤੇ ਪ੍ਰਕਾਸਿ਼ਤ ਹੋਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਗੁਰਜੀਤ ਸਿੰਘ ਔਜਲਾ ਨੂੰ ਬਤੌਰ ਐਮ.ਪੀ. ਬਣਨ ਉਤੇ ਜੋ ਦਿੱਲੀ ਸੌਹ ਚੁੱਕਣ ਜਾ ਰਹੇ ਹਨ, ਉਨ੍ਹਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਬਹੁਤ ਗੰਭੀਰਤਾ ਪੂਰਵਕ ਇਹ ਨੇਕ ਰਾਏ ਦਿੱਤੀ ਹੈ ਕਿ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਇਕ ਅਤਿ ਮਹੱਤਵਪੂਰਨ ਸੀਟ ਹੈ । ਕਿਉਂਕਿ ਇਥੇ ਸਿੱਖ ਕੌਮ ਦਾ ਸਰਬਉੱਚ ਧਾਰਮਿਕ ਅਸਥਾਂਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸੁਸੋਭਿਤ ਹਨ ਅਤੇ ਸਮੁੱਚੀ ਦੁਨੀਆਂ ਨੂੰ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ, ਲੋੜਵੰਦਾਂ, ਮਜ਼ਲੂਮਾਂ ਅਤੇ ਲਤਾੜੇ ਵਰਗਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਅਤੇ ਮਨੁੱਖਤਾ ਦੀ ਸੇਵਾ ਵਿਚ ਬਿਨ੍ਹਾਂ ਕਿਸੇ ਭੇਦ-ਭਾਵ ਦੇ “ਸਰਬੱਤ ਦੇ ਭਲੇ” ਦੀ ਸੋਚ ਅਧੀਨ ਸਰਗਰਮ ਰਹਿਣ ਦਾ ਉਚੇਚਾ ਸੰਦੇਸ਼ ਦਿੰਦੀ ਹੈ । ਇਹੀ ਵਜਹ ਹੈ ਕਿ ਇਥੋ ਜਿੱਤਣ ਵਾਲਾ ਐਮ.ਪੀ. ਇਕ ਤਰ੍ਹਾਂ ਨਾਲ ਸਿੱਖ ਕੌਮ, ਸਿੱਖ ਸੋਚ, ਤਹਿਜੀਬ, ਸਲੀਕੇ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ, ਪਾਰਲੀਮੈਟ ਵਿਚ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆਂ ਨੂੰ ਬਾਦਲੀਲ ਢੰਗ ਨਾਲ ਉਠਾਕੇ ਆਪਣੀ ਦ੍ਰਿੜਤਾ ਸ਼ਕਤੀ ਰਾਹੀ ਹੱਲ ਕਰਵਾਉਣ ਅਤੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਦੀ ਛਬੀ ਨੂੰ ਹੋਰ ਵਧੇਰੇ ਹਰਮਨ ਪਿਆਰਾ ਬਣਾਉਣ ਦੀ ਵੱਡੀ ਜਿੰਮੇਵਾਰੀ ਵੀ ਦਿੰਦੀ ਹੈ । ਇਸ ਲਈ ਜਦੋਂ ਅੰਮ੍ਰਿਤਸਰ ਦੇ ਮਝੇਲਾ ਤੇ ਉਥੋ ਦੇ ਨਿਵਾਸੀਆਂ ਨੇ ਸ. ਗੁਰਜੀਤ ਸਿੰਘ ਔਜਲਾ ਨੂੰ ਇਸ ਮਹਾਨ ਸਥਾਂਨ ਤੋਂ ਵੱਡੀ ਜਿੱਤ ਦੀ ਬਖਸਿ਼ਸ਼ ਕੀਤੀ ਹੈ, ਇਸ ਨਾਲ ਆਪਣੇ ਰੂਪ ਵਿਚ ਗੁਰੂ ਸਾਹਿਬ ਦਾ ਆਸੀਰਬਾਦ ਵੀ ਮਿਲ ਜਾਂਦਾ ਹੇ ।

ਇਸ ਸੀਟ ਦਾ ਕੇਵਲ ਐਮ.ਪੀ. ਦੀਆਂ ਜਿੰਮੇਵਾਰੀਆਂ ਤੱਕ ਹੀ ਸੀਮਤ ਨਹੀਂ, ਬਲਕਿ ਸਿੱਖ ਕੌਮ ਪ੍ਰਤੀ ਜਿੰਮੇਵਾਰੀਆਂ ਨੂੰ ਵੀ ਕਿਸ ਤਰ੍ਹਾਂ ਪੂਰਨ ਕਰਨਾ ਹੈ, ਇਹ ਪ੍ਰਸ਼ਨ ਤੇ ਜਿੰਮੇਵਾਰੀ ਮੁੱਖ ਹੈ । ਅਸੀਂ ਉਮੀਦ ਪ੍ਰਗਟ ਕਰਦੇ ਹਾਂ ਕਿ ਸ. ਗੁਰਜੀਤ ਸਿੰਘ ਔਜਲਾ ਆਪਣੀਆਂ ਬਤੌਰ ਐਮ.ਪੀ. ਦੀਆਂ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੇ ਨਾਲ-ਨਾਲ ਸਿੱਖ ਕੌਮ ਪ੍ਰਤੀ ਜਿੰਮੇਵਾਰੀਆਂ ਲਈ ਵੀ ਸੁਹਿਰਦਤਾ ਪੂਰਵਕ ਅਮਲ ਕਰਨਗੇ ਅਤੇ ਸਿੱਖ ਕੌਮ ਦਾ ਨਾਮ ਹੋਰ ਬੁਲੰਦੀਆਂ ਵੱਲ ਲਿਜਾਣਗੇ । ਇਸ ਉਪਰੋਕਤ ਪਰਿਵਾਰਿਕ ਤਸਵੀਰ ਵਿਚ ਸ. ਔਜਲਾ ਦੇ ਪੁੱਤਰ ਦੀ ਵੀ ਫੋਟੋਗ੍ਰਾਫ ਹੈ । ਜਿਸ ਨੂੰ ਵੇਖਕੇ ਮਨ ਤੇ ਆਤਮਾ ਨੂੰ ਇਸ ਕਰਕੇ ਦੁੱਖ ਹੋਇਆ ਹੈ ਕਿ ਇਸ ਸਿੱਖ ਕੌਮ ਦੀ ਮਹੱਤਵਪੂਰਨ ਸੀਟ ਤੋਂ ਸਿੱਖਾਂ ਤੇ ਪੰਜਾਬੀਆਂ ਨੇ ਉਨ੍ਹਾਂ ਨੂੰ ਵੱਡੀ ਜਿੱਤ ਦੇ ਕੇ ਪਾਰਲੀਮੈਟ ਵਿਚ ਭੇਜਿਆ ਹੈ ਪਰ ਜਿਥੋ ਤੱਕ ਪਰਿਵਾਰਿਕ ਸਿੱਖੀ ਦੀ ਗੱਲ ਨਜ਼ਰ ਆਉਦੀ ਹੈ, ਉਹ ਆਪਣੇ ਇਸ ਬੱਚੇ ਨੂੰ ਕਿਤੇ ਨਾ ਕਿਤੇ ਸਿੱਖੀ ਲਾਈਨ ਵਿਚ ਆਉਣ ਤੋਂ ਕੁਝ ਖੂੰਝ ਗਏ ਹਨ । ਜਿਸ ਨੂੰ ਸ. ਔਜਲਾ ਵੱਲੋ ਅਤੇ ਸਰਦਾਰਨੀ ਔਜਲਾ ਵੱਲੋਂ ਸਹਿਜ ਨਾਲ ਸੁਧਾਰਨ ਦੀ ਜ਼ਰੂਰ ਅਪੀਲ ਕਰਨੀ ਚਾਹਵਾਂਗੇ ਕਿਉਂਕਿ ਇਹ ਸੀਟ ਸਿੱਖ ਕੌਮ ਦੀ ਛੱਬੀ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੀ ਹੈ । ਫਿਰ ਸ. ਗੁਰਜੀਤ ਸਿੰਘ ਔਜਲਾ ਜੋ ਸਿੱਖ ਐਮ.ਪੀ. ਬਣੇ ਹਨ, ਉਹ ਸਿੱਖ ਪਰਿਵਾਰ ਤੇ ਖਾਨਦਾਨ ਦੀ ਪੈਦਾਇਸ ਹਨ ਤੇ ਉਨ੍ਹਾਂ ਨੂੰ ਆਪਣੀ ਖਾਨਦਾਨੀ ਸੋਚ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਬੱਚੇ ਨੂੰ ਵੀ ਪਿਆਰ ਤੇ ਸਤਿਕਾਰ ਨਾਲ ਆਪਣੀ ਕੌਮੀ ਮੰਜਿਲ ਵੱਲ ਤੁਰਨ ਦੀ ਵੀ ਜਿੰਮੇਵਾਰੀ ਨਿਭਾਉਣੀ ਪਵੇਗੀ ।
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

About The Author

Related posts

Leave a Reply

Your email address will not be published. Required fields are marked *