Select your Top Menu from wp menus
Header
Header
ਤਾਜਾ ਖਬਰਾਂ

ਟਿੱਪਣੀ:-

ਟਿੱਪਣੀ:-

ਧਾਰਮਿਕ ਅਸਹਿਣਸ਼ੀਲਤਾ, ਜ਼ਬਰੀ ਹਿੰਦੂਤਵ ਪ੍ਰੋਗਰਾਮਾਂ ਨੂੰ ਘੱਟ ਗਿਣਤੀਆਂ ਉਤੇ ਲਾਗੂ ਕਰਨਾ, ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪੈਦਾ ਕਰਨਾ, ਹਰ ਖੇਤਰ ਵਿਚ ਘੱਟ ਗਿਣਤੀਆਂ ਨਾਲ ਭਾਰੀ ਵਿਤਕਰੇ ਅਤੇ ਬੇਇਨਸਾਫ਼ੀਆਂ ਕਰਨ ਦੀਆਂ ਉਪਰੋਕਤ ਦਿੱਤੀਆ ਗਈਆ ਅਖ਼ਬਾਰੀ ਰਿਪੋਰਟਾਂ ਅਤੇ ਫੋਟੋਗ੍ਰਾਂਫ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਮੋਦੀ ਦੀ ਹਿੰਦੂਤਵ ਹਕੂਮਤ ਅਤੇ ਉਨ੍ਹਾਂ ਦੀਆਂ ਫਿਰਕੂ ਪਾਰਟੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਘੱਟ ਗਿਣਤੀ ਕੌਮਾਂ ਉਤੇ ਹਮਲੇ ਕਰਕੇ ਦਹਿਸਤ ਹੀ ਨਹੀਂ ਪਾਈ ਜਾ ਰਹੀ, ਬਲਕਿ ਮੁਸਲਿਮ ਕੌਮ ਨਾਲ ਸੰਬੰਧਤ ਨਾਗਰਿਕਾਂ ਨੂੰ ਜ਼ਬਰੀ ‘ਜੈ ਸ੍ਰੀ ਰਾਮ, ਭਾਰਤ ਮਾਤਾ ਦੀ ਜੈ’ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਜਿਸ ਨਾਲ ਸਮੁੱਚੇ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ ਨੂੰ ਸਾਜਿ਼ਸਾਂ ਰਾਹੀ ਨਿਸ਼ਾਨਾਂ ਬਣਾਉਣ ਦੇ ਪ੍ਰੋਗਰਾਮ ਹੁਕਮਰਾਨਾਂ ਵੱਲੋਂ ਸੁਰੂ ਕੀਤੇ ਜਾ ਰਹੇ ਹਨ । ਅਜਿਹੇ ਅਮਲ ਇੰਡੀਆਂ ਦੇ ਅਮਨ-ਚੈਨ ਅਤੇ ਜਮਹੂਰੀਅਤ ਲਈ ਵੱਡੀ ਖ਼ਤਰੇ ਦੀ ਘੰਟੀ ਹੈ । ਜਿਸ ਨੂੰ ਘੱਟ ਗਿਣਤੀਆਂ ਬਿਲਕੁਲ ਵੀ ਬਰਦਾਸਤ ਨਹੀਂ ਕਰਨਗੀਆ ।

ਬੀਤੇ ਦਿਨੀਂ ਦਿੱਲੀ ਵਿਖੇ ਇਕ ਸਿੱਖ ਆਟੋ ਚਾਲਕ ਉਤੇ, ਰਾਜਸਥਾਂਨ ਵਿਚ ਇਕ ਰਿਕਸੇ ਉਤੇ ਬੈਠਾਂ ਸਵਾਰੀ ਦੀ ਉਡੀਕ ਕਰ ਰਹੇ ਸਿੱਖ ਨੌਜ਼ਵਾਨ ਨੂੰ ਬੇਰਹਿੰਮੀ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕਰਨੀ, ਝਾਂਰਖੰਡ ਦੇ ਰਾਂਚੀ ਵਿਖੇ ਇਕ ਮੁਸਲਿਮ ਨੌਜ਼ਵਾਨ ਮੁਹੰਮਦ ਮੋਮਿਨ ਨੂੰ ਜ਼ਬਰੀ ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਉਣ ਲਈ ਕਹਿਣ ਤੇ ਇਨਕਾਰ ਕਰਨ ਤੋਂ ਕੁੱਟਮਾਰ ਕਰਨਾ ਦੀਆਂ ਘਟਨਾਵਾਂ ਧਾਰਮਿਕ ਅਸਹਿਣਸ਼ੀਲਤਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੇ ਅਮਲ ਹਨ । ਜੋ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਵੱਖ-ਵੱਖ ਦੇਸ਼ਾਂ ਵਿਚ ਧਾਰਮਿਕ ਆਜ਼ਾਦੀ ਦੇ ਮੁੱਦੇ ਉਤੇ ਇੰਡੀਆਂ ਸੰਬੰਧੀ ਵੱਡੇ ਪੱਧਰ ਤੇ ਉਲੰਘਣ ਹੋਣ, ਲੋਕਾਂ ਨੂੰ ਡਰਾਉਣ-ਧਮਕਾਉਣ, ਮੁਸਲਿਮ ਸ਼ਹਿਰਾਂ ਦੇ ਨਾਵਾਂ ਦਾ ਹਿੰਦੂਕਰਨ ਕਰਨ, ਮੁਸਲਿਮ ਕੌਮ ਦੇ ਇਤਿਹਾਸਿਕ ਯੋਗਦਾਨ ਤੇ ਯਾਦਗਰਾਂ ਨੂੰ ਮਿਟਾਉਣ, ਗਊ ਰੱਖਿਆ ਦੇ ਨਾਮ ਤੇ ਘੱਟ ਗਿਣਤੀਆਂ ਉਤੇ ਹਮਲੇ ਕਰਨ ਤੇ ਦਹਿਸਤ ਪੈਦਾ ਕਰਨ, ਬਹੁਗਿਣਤੀ ਭੀੜਾਂ ਵੱਲੋਂ ਹਿੰਸਾ, ਧਰਮ ਤਬਦੀਲੀ ਕਰਵਾਉਣ ਅਤੇ ਵਿਦਿਅਕ ਅਦਾਰਿਆ ਵਿਚ ਹਿੰਦੂਕਰਨ ਨੂੰ ਬੁੜਾਵਾ ਦੇਣ ਦੀ ਗੱਲ ਪ੍ਰਕਾਸਿ਼ਤ ਕੀਤੀ ਗਈ ਹੈ, ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਇੰਡੀਆਂ ਵਿਚ ਘੱਟ ਗਿਣਤੀ ਕੌਮਾਂ ਤੇ ਧਰਮ ਹਿੰਦੂ ਜ਼ਬਰ-ਜੁਲਮ ਦਾ ਸਿ਼ਕਾਰ ਹੋ ਰਹੇ ਹਨ ਅਤੇ ਇਥੇ ਮਨੁੱਖਤਾ ਤੇ ਇਨਸਾਨੀਅਤ ਕਦਰਾ-ਕੀਮਤਾ ਦਾ ਘਾਣ ਹੋ ਰਿਹਾ ਹੈ । ਬੇਸ਼ੱਕ ਅਸੀਂ ਅਮਰੀਕਾ ਵੱਲੋਂ ਧਾਰਮਿਕ ਆਜ਼ਾਦੀ ਸੰਬੰਧੀ ਕੌਮਾਂਤਰੀ ਪੱਧਰ ਦੀ ਰਿਪੋਰਟ ਨਾਲ ਸਹਿਮਤ ਹਾਂ ਅਤੇ ਇਹ ਸੱਚ ਵੀ ਹੈ ਪਰ ਅਜਿਹੀਆ ਧਾਰਮਿਕ ਅਸਹਿਣਸ਼ੀਲਤਾਂ, ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪੈਦਾ ਕਰਨ ਦੇ ਦੁੱਖਦਾਇਕ ਅਮਲਾਂ ਨੂੰ ਰੋਕਣ ਲਈ ਅਮਰੀਕਾ ਅਤੇ ਹੋਰ ਜਮਹੂਰੀਅਤ ਪਸ਼ੰਦ ਮੁਲਕਾਂ ਵੱਲੋਂ ਕੋਈ ਅਮਲੀ ਰੂਪ ਵਿਚ ਇੰਡੀਆਂ ਵਿਰੁੱਧ ਕਾਰਵਾਈ ਨਾ ਹੋਣਾ ਹੋਰ ਵੀ ਦੁੱਖਦਾਇਕ ਹੈ । ਜਦੋਂਕਿ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਅਤੇ ਜਮਹੂਰੀਅਤ ਪਸ਼ੰਦ ਮੁਲਕਾਂ ਦਾ ਇਹ ਇਖ਼ਲਾਕੀ ਤੇ ਕੌਮਾਂਤਰੀ ਫਰਜ ਬਣ ਜਾਂਦਾ ਹੈ ਕਿ ਜਿਥੇ ਵੀ ਅਣਮਨੁੱਖੀ ਹਕੂਮਤੀ ਜ਼ਬਰ ਹੋਣ, ਉਸ ਮੁਲਕ ਨੂੰ ਵੱਡੀਆਂ ਤਾਕਤਾਂ ਵੱਲੋਂ ਪਹਿਲੇ ਖ਼ਬਰਦਾਰ ਕਰਨਾ ਬਣਦਾ ਹੈ ਜੇਕਰ ਫਿਰ ਵੀ ਉਹ ਆਪਣੇ ਗੈਰ-ਕਾਨੂੰਨੀ ਤੇ ਗੈਰ-ਇਨਸਾਨੀ ਕਾਰਵਾਈਆ ਨੂੰ ਬੰਦ ਨਾ ਕਰੇ ਤਾਂ ਅਜਿਹੇ ਇੰਡੀਆ ਵਰਗੇ ਮੁਲਕ ਨਾਲ ਵਪਾਰਿਕ ਅਤੇ ਡਿਪਲੋਮੈਟਿਕ ਸੰਬੰਧਾਂ ਉਤੇ ਰੋਕ ਲਗਾਉਣੀ ਬਣਦੀ ਹੈ । ਜਿਸ ਉਤੇ ਅਜੇ ਤੱਕ ਅਮਲ ਨਹੀਂ ਹੋਇਆ ।

 

About The Author

Related posts

Leave a Reply

Your email address will not be published. Required fields are marked *