Select your Top Menu from wp menus
Header
Header
ਤਾਜਾ ਖਬਰਾਂ

ਟਿੱਪਣੀ:-

ਟਿੱਪਣੀ:-

ਜਦੋਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1989 ਵਿਚ ਐਮ.ਪੀ. ਬਣੇ ਸੀ, ਉਸ ਟਾਈਮ ਹਿੰਦੂਸਤਾਨ ਦੀ ਪਾਰਲੀਮੈਂਟ ਵਿਚ 3 ਫੁੱਟੀ ਕਿਰਪਾਨ ਲਿਜਾਣ ਤੋਂ ਰੋਕ ਦਿੱਤਾ ਸੀ । ਕਿਉਂਕਿ ਸ੍ਰੀ ਸਾਹਿਬ ਸਾਡੇ ਗੁਰੂ ਸਾਹਿਬਾਨ ਵੱਲੋਂ ਸਾਨੂੰ ਪੰਜ ਕਕਾਰਾਂ ਵਿਚ ਬਖਸਿ਼ਸ਼ ਕੀਤੀ ਗਈ ਕੌਮੀ ਮੁੱਖ ਨਿਸ਼ਾਨੀ ਹੈ । ਅਰਦਾਸ ਦੇ ਆਰੰਭ ਵਿਚ ਪ੍ਰਿਥਮ ਭਗੌਤੀ ਸਿਮਰਕੋ, ਤੋਂ ਸੁਰੂ ਹੋਣ ਤੋਂ ਭਾਵ ਹੈ ਕਿ ਗੁਰੂ ਸਾਹਿਬਾਨ ਨੇ ਸਭ ਤੋਂ ਪਹਿਲੇ ਸ੍ਰੀ ਸਾਹਿਬ ਨੂੰ ਨਮਸਕਾਰ ਕਰਦੇ ਹੋਏ ਅਰਦਾਸ ਕੀਤੀ ਹੈ । ਇਸ ਲਈ ਇਕ ਗੁਰਸਿੱਖ ਕੋਲ ਸ੍ਰੀ ਸਾਹਿਬ ਹੋਣੀ ਸਿੱਖ ਮਰਿਯਾਦਾ ਅਨੁਸਾਰ ਜ਼ਰੂਰੀ ਹੈ। ਮੈਂ ਗੁਰੂ ਸਾਹਿਬਾਨ ਜੀ ਦੇ ਹੁਕਮਾਂ ਅਤੇ ਅੰਮ੍ਰਿਤ ਦੀ ਬਖਸਿ਼ਸ਼ ਕੀਤੀ ਗਈ ਦਾਤ ਦੇ ਨਾਲ ਪੰਜੇ ਕਕਾਰਾਂ ਦੇ ਵੱਡੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਸ੍ਰੀ ਸਾਹਿਬ ਤੋਂ ਬਿਨ੍ਹਾਂ ਪਾਰਲੀਮੈਂਟ ਵਿਚ ਜਾਣ ਨੂੰ ਬਿਲਕੁਲ ਮੁਨਾਸਿਬ ਨਹੀਂ ਸਮਝਿਆ । ਇਹ ਐਮ.ਪੀਜ਼, ਐਮ.ਐਲ.ਏ. ਜਾਂ ਹੋਰ ਦੁਨਿਆਵੀ ਉੱਚ ਅਹੁਦੇ ਸਾਡੀ ਸਿੱਖੀ ਦੇ ਮੁਕਾਬਲੇ ਵਿਚ ਤੁੱਛ ਹਨ ਅਤੇ ਮੈਂ ਗੁਰੂ ਸਾਹਿਬਾਨ ਜੀ ਦੇ ਬਚਨਾਂ ਉਤੇ ਪਹਿਰਾ ਦਿੰਦੇ ਹੋਏ ਨਾ ਅਲੱਗ ਹੋਣ ਦਿੱਤਾ ਹੈ ਅਤੇ ਨਾ ਹੀ ਆਖਰੀ ਸਵਾਸ ਤੱਕ ਹੋਣ ਦੇਵਾਂਗਾ ।
ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਸਮੇਂ ਵੀ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਹੋਰ ਬਾਦਲ ਦਲੀਆ ਨੇ ਗੁਰੂ ਸਾਹਿਬ ਜੀ ਦੀ ਬਖਸਿ਼ਸ਼ ਕੀਤੀ ਗਈ ਸ੍ਰੀ ਸਾਹਿਬ ਉਤੇ ਗੈਰ-ਦਲੀਲ ਢੰਗ ਨਾਲ ਪ੍ਰਤੀਕਰਮ ਕਰਦੇ ਹੋਏ ਕਿਹਾ ਸੀ ਕਿ ‘ਮਾਨ ਨੇ ਪਾਰਲੀਮੈਂਟ ਵਿਚ ਸ੍ਰੀ ਸਾਹਿਬ ਲਿਜਾਕੇ ਕੀ ਗੱਤਕਾ ਖੇਂਡਣਾ ਹੈ ?’ ਐਸ.ਜੀ.ਪੀ.ਸੀ. ਦੀ ਧਾਰਮਿਕ ਕੌਮੀ ਸੰਸਥਾਂ ਦੇ ਪ੍ਰਧਾਨ ਵੱਲੋਂ ਸ੍ਰੀ ਸਾਹਿਬ ਸੰਬੰਧੀ ਅਜਿਹਾ ਕਿੰਤੂ-ਪ੍ਰੰਤੂ ਕਰਨਾ ਪ੍ਰਤੱਖ ਕਰਦਾ ਹੈ ਕਿ ਮਰਹੂਮ ਜਥੇਦਾਰ ਟੋਹੜਾ ਅਤੇ ਹੋਰ ਬਾਦਲ ਦਲੀਏ ਪਹਿਰਾਵੇ ਦੇ ਸਿੱਖ ਸਾਬਤ ਹੋਏ ਹਨ । ਮਨੋ-ਆਤਮਾ ਤੋਂ ਇਹ ਸਿੱਖ ਨਾ ਪਹਿਲੇ ਸੀ ਨਾ ਅੱਜ ਹਨ ।
ਇਸਦੇ ਨਾਲ ਹੀ ਅੱਜ ਜੋ ਪ੍ਰੈਸ ਵਿਚ ਜੋ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਧਾਰਮਿਕ ਦੀਵਾਨਾਂ ਵਿਚ ਸਰਧਾਲੂਆਂ ਨੂੰ 3 ਫੁੱਟੀ ਸ੍ਰੀ ਸਾਹਿਬ ਤੇ ਖੰਡਾ ਸਾਹਿਬ ਲੈਕੇ ਸਿੱਖਾਂ ਨੂੰ ਮੱਥਾਂ ਟੇਕਣ ਦੀ ਇਜ਼ਾਜਤ ਨਹੀਂ ਦਿੱਤੀ ਗਈ, ਇਹ ਵੀ ਗੁਰੂ ਸਾਹਿਬਾਨ ਜੀ ਦੇ ਬਖਸਿ਼ਸ਼ ਕੀਤੇ ਗਏ ਕਕਾਰਾਂ ਦੇ ਸਤਿਕਾਰ ਦੇ ਉਲਟ ਅਪਮਾਨ ਕਰਨ ਦੇ ਅਮਲ ਹਨ । ਦੂਸਰਾ ਜੋ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਦੇ ਹਨ, ਜੇਕਰ ਉਨ੍ਹਾਂ ਨੂੰ ਸ੍ਰੀ ਸਾਹਿਬ ਤੋਂ ਹੀ ਡਰ ਆਉਦਾ ਹੈ, ਫਿਰ ਉਹ ਗੁਰੂ ਸਾਹਿਬਾਨ ਜੀ ਦੇ ਬਚਨਾਂ ਤੋਂ ਉਲਟ ਹੀ ਅਮਲ ਕਰ ਰਹੇ ਹਨ ਨਾ ਕਿ ਪ੍ਰਚਾਰ । ਇਸ ਕਾਰਵਾਈ ਨਾਲ ਇਕ ਵਾਰੀ ਫਿਰ ਗੁਰਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ । ਕਿਉਂਕਿ ਉਨ੍ਹਾਂ ਨਿਹੰਗ ਸਿੰਘਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਸਿਰ ਝੁਕਾਉਣ ਦੀ ਵੀ ਆਗਿਆ ਨਹੀਂ ਦਿੱਤੀ ਗਈ । ਅਜਿਹੇ ਗੈਰ-ਸਿਧਾਤਿਕ ਕਾਰਵਾਈਆ ਕਰਨ ਵਾਲੇ ਪ੍ਰਚਾਰਕਾਂ ਨੂੰ ਆਪਣੇ ਅੰਦਰ ਵੀ ਝਾਂਤੀ ਮਾਰਨੀ ਪਵੇਗੀ ਅਤੇ ਸਿੱਖ ਕੌਮ ਨੂੰ ਵੀ ਘੋਖਣਾ ਪਵੇਗਾ ਕਿ ਇਹ ਪ੍ਰਚਾਰਕ ਕੀ ਅਮਲੀ ਰੂਪ ਵਿਚ ਸਿੱਖ ਕੌਮ ਨੂੰ ਸਿੱਖੀ ਨਾਲ ਜੋੜ ਰਹੇ ਹਨ ਜਾਂ ਉਨ੍ਹਾਂ ਦੇ ਮਨਾਂ ਨੂੰ ਤੋੜਕੇ ਠੇਸ ਪਹੁੰਚਾ ਰਹੇ ਹਨ ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

 

Webmaster

Lakhvir Singh

Shiromani Akali Dal (Amritsar)  

9781222567

About The Author

Related posts

Leave a Reply

Your email address will not be published. Required fields are marked *