ਟਿੱਪਣੀ:-
ਯੂਪੀ ਦੇ ਚੀਫ਼ ਮਨਿਸਟਰ ਸ੍ਰੀ ਅਦਿਤਿਆਨਾਥ ਜੋਗੀ ਵੱਲੋਂ ਪਿਛਲੇ ਦਿਨੀਂ ਬਿਆਨ ਜਾਰੀ ਕਰਕੇ ਇਹ ਕਿਹਾ ਗਿਆ ਕਿ ਬਹੁਜਨ ਸਮਾਜ ਪਾਰਟੀ ਦੀ ਮੁੱਖੀ ਬੀਬੀ ਮਾਇਆਵਤੀ ਇਕ ਖੁਸਰਾ ਹੈ । ਜੋਗੀ ਦੇ ਇਸ ਨਫ਼ਰਤ ਭਰੇ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ । ਇਸ ਬਿਆਨ ਨੂੰ ਸ੍ਰੀ ਨਰਿੰਦਰ ਮੋਦੀ, ਅਰੁਣ ਜੇਟਲੀ, ਸ੍ਰੀ ਰਾਜਨਾਥ ਤੇ ਨਿਤਿਨ ਗਡਕਰੀ ਵੱਲੋਂ ਖੰਡਨ ਨਾ ਕੀਤਾ ਜਾਣਾ ਇਹ ਸਪੱਸਟ ਕਰਦਾ ਹੈ ਕਿ ਦੇਸ਼ ਦੇ ਘੱਟ ਗਿਣਤੀ ਕੌਮਾਂ ਦੇ ਆਗੂਆਂ ਪ੍ਰਤੀ ਬੀਜੇਪੀ ਦੇ ਲੀਡਰਾਂ ਦੀ ਸੋਚ ਇਕੋ ਹੀ ਹੈ । ਜੋਗੀ ਵੱਲੋਂ ਦਿੱਤਾ ਗਿਆ ਇਹ ਬਿਆਨ ਧੀਆਂ-ਭੈਣਾਂ ਅਤੇ ਬੀਬੀਆਂ ਨੂੰ ਅਪਮਾਨਿਤ ਕਰਨ ਵਾਲਾ ਹੈ ।
ਇਹ ਤਸਵੀਰ ਜੋ ਅਸੀਂ ਇਥੇ ਦੇ ਰਹੇ ਹਾਂ, ਇਸ ਤੋਂ ਭਲੀਭਾਤ ਅੰਦਾਜਾ ਹਰ ਇਨਸਾਨ ਲਗਾ ਸਕਦਾ ਹੈ ਕਿ ਸ੍ਰੀ ਜੋਗੀ ਦੇ ਛਾਤੀ ਉਤੇ ਵਾਲ ਨਹੀਂ ਹਨ ਛਾਤੀ ਵੀ ਵੱਧੀ ਹੋਈ ਹੈ ਕੀ ਇਹ ਖੁਸਰਾ ਹੋਣ ਦੀ ਆਪ ਖੁਦ ਗਵਾਹੀ ਨਹੀਂ ਭਰਦੇ ? ਸੋ ਅਸੀਂ ਉਮੀਦ ਕਰਦੇ ਹਾਂ ਕਿ ਬਿਆਨ ਦੇਣ ਤੋਂ ਪਹਿਲਾ ਸ੍ਰੀ ਜੋਗੀ ਕੁਝ ਸੋਚ-ਵਿਚਾਰ ਜ਼ਰੂਰ ਕਰ ਲਿਆ ਕਰਨ ।