ਟਿੱਪਣੀ:-
ਹਿੰਦੂਤਵ ਹੁਕਮਰਾਨ ਕਿਸ ਤਰ੍ਹਾਂ ਹਿੰਦੂਤਵ ਸੋਚ ਨੂੰ ਉਭਾਰਦੇ ਤੇ ਲਾਗੂ ਕਰਦੇ ਹਨ, ਉਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਘੱਟ ਗਿਣਤੀ ਕੌਮਾਂ ਵਿਰੋਧੀ ਮੋਦੀ ਹਕੂਮਤ ਵੱਲੋਂ ਸਮੁੱਚੇ ਅੰਗਰੇਜ਼ੀ ਤੇ ਪੰਜਾਬੀ ਅਖ਼ਬਾਰਾਂ ਦੇ ਪਹਿਲੇ ਪੰਨਿਆ ਤੇ ਪਟੇਲ ਨੂੰ ‘ਸਟੈਚੂ ਆਫ਼ ਯੂਨਿਟੀ’ ਦਾ ਨਾਮ ਦੇ ਕੇ ਗੁਜਰਾਤ ਦੇ ਪਿੰਡ ਕੇਵੜੀਆ ਨਰਮਦਾ ਵਿਖੇ 182 ਮੀਟਰ ਉੱਚਾ ਬੁੱਤ ਲਗਾਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਪਟੇਲ ਦੀ ਸਖਸ਼ੀਅਤ ਬਹੁਤ ਉੱਚੀ ਸੀ ਅਤੇ ਮਨੁੱਖਤਾ ਪੱਖੀ ਸੀ । ਜਦੋਂਕਿ ਅਸਲੀਅਤ ਇਹ ਹੈ ਕਿ ਇਸ ਪਟੇਲ ਨੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਗ੍ਰਹਿ ਵਜ਼ੀਰ ਹੁੰਦੇ ਹੋਏ ਸਰਕਾਰ ਦੀਆਂ ਗੁਪਤ ਫਾਇਲਾਂ ਉਤੇ, ਜਿਸ ਸਿੱਖ ਕੌਮ ਨੇ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰਨ, ਆਜ਼ਾਦੀ ਦੀ ਲੜਾਈ ਵਿਚ ਮੋਹਰੀ ਹੋ ਕੇ ਕੁਰਬਾਨੀਆ ਕਰਨ, ਫ਼ਾਂਸੀਆ ਪ੍ਰਾਪਤ ਕਰਨ, ਬਜਬਜ ਘਾਟ ਉਤਾਰਨ, ਉਮਰ ਕੈਦਾ ਵਿਚ ਅੰਗਰੇਜ਼ਾਂ ਵਿਰੁੱਧ ਲੜਾਈ ਲੜ੍ਹਦੇ ਹੋਏ 85% ਸ਼ਹੀਦੀਆਂ, ਕੁਰਬਾਨੀਆਂ ਦਿੱਤੀਆ ਹੋਣ ਅਤੇ ਜੋ ਸਿੱਖ ਕੌਮ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਦੀ ਹੈ ਅਤੇ ਹਰ ਲੋੜਵੰਦ ਅਤੇ ਦੁੱਖੀ ਇਨਸਾਨ ਦੀ ਮਦਦ ਕਰਨਾ ਆਪਣਾ ਫਰਜ ਸਮਝਦੀ ਹੈ, ਜਿਸ ਨੇ ਆਜ਼ਾਦੀ ਪ੍ਰਾਪਤ ਕਰਨ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਈ, ਉਸ ਨੂੰ ਇਹ ਪਟੇਲ ਵੱਲੋਂ ‘ਜ਼ਰਾਇਮ ਪੇਸਾ’ ਕਰਾਰ ਦੇ ਕੇ ਸਟੇਟਲੈਸ ਘੱਟ ਗਿਣਤੀ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਅਤੇ ਉਹ ਸਿੱਖ ਕੌਮ ਦਾ ਸਭ ਤੋਂ ਵੱਡਾ ਦੋਸ਼ੀ ਹੈ । ਜਿਸ ਨੇ ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਪਹਿਚਾਣ ਨੂੰ ਮੰਦਭਾਵਨਾ ਅਧੀਨ ਖ਼ਤਮ ਕਰਕੇ ਉਸ ਨੂੰ ਅਪਰਾਧੀ ਤੇ ਜ਼ਰਾਇਮ ਪੇਸਾ ਕਰਾਰ ਦਿੱਤਾ ਤੇ ਹੁਕਮਰਾਨਾਂ ਵੱਲੋਂ ਅਜਿਹੇ ਸ੍ਰੀ ਪਟੇਲ ਨੂੰ ਇਕ ਵੱਡੀ ਸਖਸ਼ੀਅਤ ਵੱਜੋ ਉਭਾਰਨਾ ਮਨੁੱਖਤਾ ਨਾਲ ਇਕ ਵੱਡਾ ਧ੍ਰੋਹ ਹੈ ਅਤੇ ਸਿੱਖ ਕੌਮ ਅਜਿਹੇ ਦਾਗੀ ਤੇ ਇਨਸਾਨੀਅਤ ਵਿਰੋਧੀ ਸ੍ਰੀ ਪਟੇਲ ਨੂੰ ਕਤਈ ਵੀ ਸਟੈਚੂ ਆਫ਼ ਯੂਨਿਟੀ ਜਾਂ ਮਨੁੱਖਤਾ ਪੱਖੀ ਪ੍ਰਵਾਨ ਨਹੀਂ ਕਰਦੀ । ਇਥੇ ਵੱਸਣ ਵਾਲੇ ਸਮੁੱਚੇ ਵਰਗ ਇਸ ਸੱਚਾਈ ਤੋਂ ਜਾਨਣ ਅਤੇ ਮਕਾਰਤਾ ਨਾਲ ਭਰੀ ਮੋਦੀ ਹਿੰਦੂਤਵ ਹਕੂਮਤ ਦੇ ਅਜਿਹੇ ਮਨੁੱਖਤਾ ਵਿਰੋਧੀ ਪ੍ਰੋਗਰਾਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ । ਸਿੱਖ ਕੌਮ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸ੍ਰੀ ਪਟੇਲ ਨੂੰ ਸਿੱਖ ਕੌਮ ਦਾ ਦੋਸ਼ੀ ਗਰਦਾਨਦੀ ਹੈ । ਮੀਡੀਆ ਤੇ ਪ੍ਰੈਸ ਨੂੰ ਅਪੀਲ ਕਰਦੀ ਹੈ ਕਿ ਉਹ ਅਜਿਹੇ ਇਨਸਾਨੀਅਤ ਵਿਰੋਧੀ ਨੂੰ ਆਪਣੇ ਅਖ਼ਬਾਰਾਂ ਵਿਚ ਸਥਾਂਨ ਦੇ ਕੇ ਇਥੋਂ ਦੀ ਜਨਤਾ ਨੂੰ ਬਿਲਕੁਲ ਵੀ ਗੁੰਮਰਾਹ ਨਾ ਕਰਨ ।
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
Webmaster
Lakhvir Singh
Shiromani Akali Dal (Amritsar)
9781222567