Verify Party Member
Header
Header
ਤਾਜਾ ਖਬਰਾਂ

ਟਿੱਪਣੀ:-

ਟਿੱਪਣੀ:-

ਅੰਗਰੇਜ਼ੀ ਟ੍ਰਿਬਿਊਨ ਦੇ ਪੰਨਾ ਨੰਬਰ 3 ਉਤੇ ਮਰਹੂਮ ਬੇਅੰਤ ਸਿੰਘ ਦੇ ਸੰਬੰਧ ਵਿਚ ਅਮਨ-ਚੈਨ, ਸਦਭਾਵਨਾ ਅਤੇ ਏਕਤਾ ਦੀ ਗੱਲ ਕਰਦੇ ਹੋਏ ਉਸਦੀ ਯਾਦ ਨੂੰ ਸਮਰਪਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਸਤਿਹਾਰਬਾਜੀ ਕੀਤੀ ਗਈ ਹੈ । ਜਦੋਂਕਿ ਮਰਹੂਮ ਬੇਅੰਤ ਸਿੰਘ ਦੇ ਰਾਜ ਸਮੇਂ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਹਨਨ ਪੁਲਿਸ ਅਤੇ ਅਫ਼ਸਰਸ਼ਾਹੀ ਵੱਲੋਂ ਸ਼ਰੇਆਮ ਕੀਤਾ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡਦੇ ਹੋਏ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ । ਗੁਰਸਿੱਖ ਪਰਿਵਾਰਾਂ ਉਤੇ ਪੁਲਿਸ ਵੱਲੋਂ ਜ਼ਬਰ-ਜੁਲਮ ਢਾਹਕੇ ਉਨ੍ਹਾਂ ਨੂੰ ਬੇਘਰ ਤੇ ਬੇਜ਼ਮੀਨੇ ਕੀਤਾ ਗਿਆ । ਉਸ ਸਮੇਂ ਜੰਗਲ ਦਾ ਰਾਜ ਸੀ । ਪੁਲਿਸ ਜਿਸ ਨੂੰ ਚਾਹੇ ਝੂਠਾ ਮੁਕਾਬਲਾ ਬਣਾਕੇ ਅਤੇ ਝੂਠ ਦੇ ਆਧਾਰ ਤੇ ਅੱਤਵਾਦੀ ਗਰਦਾਨਕੇ ਨੌਜ਼ਵਾਨਾਂ ਨੂੰ ਖ਼ਤਮ ਕਰ ਸਕਦੀ ਸੀ । ਕੋਈ ਅਪੀਲ-ਦਲੀਲ ਨਹੀਂ ਸੀ ਸੁਣੀ ਜਾ ਰਹੀ । ਬੀਬੀਆਂ ਨਾਲ ਪੁਲਿਸ ਅਫ਼ਸਰਸ਼ਾਹੀ ਅਤੇ ਅਧਿਕਾਰੀਆਂ ਵੱਲੋਂ ਜ਼ਬਰ-ਜ਼ਨਾਹ ਕੀਤੇ ਗਏ । ਇਨਸਾਫ਼ ਨਾਮ ਦੀ ਕੋਈ ਸਹਿ ਉਸ ਹਕੂਮਤ ਸਮੇਂ ਨਜ਼ਰ ਨਹੀਂ ਸੀ ਆ ਰਹੀ । ਸਭ ਪਾਸੇ ਅਫਰਾ-ਤਫਰੀ ਫੈਲੀ ਹੋਈ ਸੀ । ਪਰ ਮੁਤੱਸਵੀ ਹਿੰਦੂ ਬੇਅੰਤ ਸਿੰਘ ਦੀਆਂ ਇਨ੍ਹਾਂ ਜਾਲਮਨਾਂ ਕਾਰਵਾਈਆ ਲਈ ਪਿੱਠ ਥਪਥਪਾ ਕੇ ਇਨਸਾਨੀਅਤ ਦਾ ਕਤਲੇਆਮ ਕਰਨ ਨੂੰ ਉਤਸਾਹਿਤ ਕਰ ਰਹੀ ਸੀ । ਫਿਰ ਅਜਿਹੇ ਰਾਜ ਅਤੇ ਉਸਦੇ ਮੁੱਖੀ ਮਰਹੂਮ ਬੇਅੰਤ ਸਿੰਘ ਨੂੰ ਅਮਨ-ਚੈਨ, ਸਦਭਾਵਨਾ ਅਤੇ ਕੌਮੀ ਏਕਤਾ ਦਾ ਮਸੀਹਾ ਦਿਖਾਕੇ ਜੋ ਅੱਜ ਦੇ ਟ੍ਰਿਬਿਊਨ ਵਿਚ ਮਰਹੂਮ ਬੇਅੰਤ ਸਿੰਘ ਦੀ ਫੋਟੋ ਲਗਾਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇਸਤਿਹਾਰਬਾਜੀ ਕੀਤੀ ਗਈ ਹੈ, ਇਹ ਸਮੁੱਚੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ । ਕਿਉਂਕਿ ਬੇਅੰਤ ਸਰਕਾਰ ਅਤੇ ਮਰਹੂਮ ਬੇਅੰਤ ਸਿੰਘ ਸਿੱਖ ਕੌਮ ਦੇ ਕਾਤਲ ਸਨ । ਕਾਂਗਰਸ ਜਮਾਤ ਨੇ 1984 ਵਿਚ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉਤੇ ਸਾਜ਼ਸੀ ਢੰਗ ਰਾਹੀ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕਰਵਾਕੇ ਪਹਿਲੋ ਹੀ ਸਿੱਖ ਕੌਮ ਦੀ ਨਜ਼ਰ ਵਿਚ ਕਾਤਲ ਤੇ ਦੋਸ਼ੀ ਬਣੀ ਹੋਈ ਹੈ । ਕਿਉਂਕਿ ਅੱਜ ਤੱਕ ਕਿਸੇ ਵੀ ਸਿੱਖ ਕੌਮ ਦੇ ਕਾਤਲ ਨੂੰ ਕਾਂਗਰਸ ਜਮਾਤ ਨੇ ਕਾਨੂੰਨੀ ਸਜ਼ਾ ਦਿਵਾਉਣ ਵਿਚ ਜਿੰਮੇਵਾਰੀ ਨਹੀਂ ਨਿਭਾਈ । ਬਲਕਿ ਕਾਤਲਾਂ ਦੀ ਸਰਪ੍ਰਸਤੀ ਕਰਦੀ ਰਹੀ ਹੈ ਤੇ ਉਨ੍ਹਾਂ ਨੂੰ ਕਾਨੂੰਨ ਦੀ ਮਾਰ ਤੋਂ ਬਚਾਉਣ ਲਈ ਅਮਲ ਕਰਦੀ ਰਹੀ ਹੈ । ਹੁਣ ਸਿੱਖ ਕੌਮ ਦੇ ਕਾਤਲ ਮਰਹੂਮ ਬੇਅੰਤ ਸਿੰਘ ਸੰਬੰਧੀ ਇਸਤਿਹਾਰਬਾਜੀ ਦੇਖਕੇ ਸਿੱਖ ਮਨਾਂ ਅਤੇ ਆਤਮਾਵਾਂ ਉਤੇ ਹੋਏ ਜਖ਼ਮਾਂ ਨੂੰ ਕੁਰੇਦਣ ਅਤੇ ਉਨ੍ਹਾਂ ਉਤੇ ਲੂਣ ਛਿੜਕਣ ਦੇ ਅਤਿ ਦੁੱਖਦਾਇਕ ਅਮਲ ਹੋ ਰਹੇ ਹਨ । ਜਿਸ ਨਾਲ ਪੰਜਾਬ ਦੇ ਮਾਹੌਲ ਨੂੰ ਹੁਕਮਰਾਨ ਹੀ ਫਿਰ ਤੋਂ ਵਿਸਫੋਟਕ ਬਣਾਉਣ ਵੱਲ ਜਾ ਰਹੇ ਹਨ । ਇਸ ਲਈ ਅਸੀਂ ਉਪਰੋਕਤ ਇਸਤਿਹਾਰਬਾਜੀ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਟ੍ਰਿਬਿਊਨ ਅਦਾਰੇ ਜਿਸ ਨੇ ਸਿੱਖ ਕੌਮ ਦੇ ਮਨਾਂ ਨੂੰ ਡੂੰਘਾਂ ਦੁੱਖ ਪਹੁੰਚਾਉਣ ਵਾਲੀ ਇਸਤਿਹਾਰਬਾਜੀ ਕੀਤੀ ਹੈ, ਉਨ੍ਹਾਂ ਨੂੰ ਅਜਿਹੀਆ ਕਾਰਵਾਈਆ ਤੋਂ ਤੋਬਾ ਕਰਨ ਅਤੇ ਸਿੱਖ ਕੌਮ ਦੇ ਮਨਾਂ ਨੂੰ ਡੂੰਘਾਂ ਦੁੱਖ ਪਹੁੰਚਾਉਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਰੋਕਣ ਦੀ ਗੁਜ਼ਾਰਿਸ ਕਰਦੇ ਹਾਂ ਤਾਂ ਕਿ ਪੰਜਾਬ ਸੂਬੇ ਅਤੇ ਗੁਆਂਢੀ ਸੂਬਿਆਂ ਦਾ ਅਮਨ-ਚੈਨ ਤੇ ਜਮਹੂਰੀਅਤ ਕਦਰਾ-ਕੀਮਤਾ ਕਾਇਮ ਰਹਿ ਸਕਣ ।

ਵੈਬਮਾਸਟਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

About The Author

Related posts

Leave a Reply

Your email address will not be published. Required fields are marked *