Select your Top Menu from wp menus
Header
Header
ਤਾਜਾ ਖਬਰਾਂ

ਟਿਪਣੀ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ

ਟਿਪਣੀ:  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ।

ਪੀਰ ਮੁਹੰਮਦ ਸਾਹਬ ਜੋ ਅਮਰੀਕਨ ਸਿੱਖ ਫਾਰ ਜਸਟਿਸ ਜਿਹੜੀ ਸ਼੍ਰੀ ਪੰਨੂੰ ਨੇ ਚਲਾਈ ਹੋਈ ਹੈ ਤੇ ਚੰਗਾ ਕੰਮ ਕਰ ਰਹੀ ਹੈ ਇਥੇ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਮ ਤੇ ਚਲਦੀ ਹੈ। ਉਸ ਨੇ ਕਲ ਮਿਤੀ 6/6/2017 ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਉਕਤ ਦਿਸਦੀ ਤਸਵੀਰ ਵਿੱਚ ਸਿੱਖ ਪ੍ਰਭੂ ਸਤਾ ਮਾਰਚ ਕੱਢਣ ਦਾ ਬਹੁਤ ਚੰਗਾ ਕੰਮ ਕੀਤਾ ਹੈ, ਪਰ ਜੋ ਸ਼੍ਰੀ ਪੰਨੂੰ ਦੀ ਸਿੱਖ ਫਾਰ ਜਸਟਿਸ ਜਥੇਬੰਦੀ ਕਹਿੰਦੀ ਹੈ ਕਿ ਸਾਡਾ ਮੁੱਖ ਮੁੱਦਾ ਖਾਲਿਸਤਾਨ ਹੈ, ਫਿਰ ਆਪਣੇ ਇਸ਼ਤਿਹਾਰਾਂ ਤੇ ਖੁਲ ਕੇ ਕਿਉਂ ਨਹੀਂ ਲਿਖਦੇ? ਜੇ ਸ਼੍ਰੀ ਪੰਨੂੰ ਨੇ 20/20 ਦੇ ਵਿੱਚ ਖਾਲਿਸਤਾਨ ਤੇ ਰਿਫਰੈੰਡਮ (Referendum) ਕਰਵਾਉਣਾ ਹੈ ਤਾਂ ਇਸ ਸਾਲ 4 ਫਰਵਰੀ ਦੇ ਇਲੈਕਸ਼ਨ ਤੋਂ ਪਹਿਲਾਂ ਸਾਡੀ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਪਾਰਟੀ ਖਾਲਿਸਤਾਨ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੀ ਹੈ ਅਸੀਂ ਬੇਨਤੀ ਕੀਤੀ ਸੀ ਕਿ ਸਾਡੀ ਪਾਰਟੀ ਦੇ ਮੁੱਦੇ ਦੀ ਮੱਦਦ ਕਰੋ, ਉਸ ਵਕਤ ਵੀ ਸ਼੍ਰੀ ਪੰਨੂੰ ਨੇ ਚੁੱਪ ਵਟ ਲਈ, ਪਰ ਇਕ ਗਲ ਸਚ ਹੈ ਕਿ ਇਹਨਾਂ ਬੀਤੀਆਂ ਚੋਣਾਂ ਵਿੱਚ ਪੀਰ ਮੁਹੰਮਦ ਸਾਹਬ ਸਾਡੀ ਪਾਰਟੀ ਦੀ ਬਿਨਾਂ ਕਿਸੇ ਪ੍ਰੈਸ ਵਿਚ ਬਿਆਨ ਦਿਤਿਆ ਸਾਡੀ ਮਦਦ ਲਈ ਆਏ ਸਨ। ਜੇ ਅਸੀਂ ਸਾਰੇ ਜੋ ਖਾਲਿਸਤਾਨ ਦੀ ਬਾਦਸ਼ਾਹੀ ਚਾਹੁਣ ਵਾਲੇ ਦੰਦ ਮੀਚ ਕੇ ਗਲ ਨਾ ਕਰੀਏ ਤਾਂ ਫਿਰ ਸੋਨੇ ਤੇ ਸੁਹਾਗਾ ਨਾ ਵੱਜ ਜਾਵੇ? ਪਰ ਅਸੀਂ ਜੋ ਸਾਡੇ ਨਾਲ ਥੋੜ੍ਹੇ ਬਹੁਤ ਇਸ ਮੁੱਦੇ ਤੇ ਚਲਦੇ ਉਠਦੇ ਬੈਠਦੇ  ਨੇ ਉਹਨਾਂ ਦੇ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਚੱਲਦੇ ਰਹੀਏ।
ਨਵਦੀਪ ਸਿੰਘ ਬਾਜਵਾ

About The Author

Related posts

Leave a Reply

Your email address will not be published. Required fields are marked *