Select your Top Menu from wp menus
Header
Header
ਤਾਜਾ ਖਬਰਾਂ

ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਨਾਲ ਬਤੌਰ ਸਿੱਖ ਹੋਣ ਦੇ ਨਾਤੇ ਕੀਤਾ ਜਾ ਰਿਹਾ ਜ਼ਬਰ-ਜੁਲਮ ਅਣਮਨੁੱਖੀ ਅਤੇ ਅਸਹਿ : ਮਾਨ

ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਨਾਲ ਬਤੌਰ ਸਿੱਖ ਹੋਣ ਦੇ ਨਾਤੇ ਕੀਤਾ ਜਾ ਰਿਹਾ ਜ਼ਬਰ-ਜੁਲਮ ਅਣਮਨੁੱਖੀ ਅਤੇ ਅਸਹਿ : ਮਾਨ
 
ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਸੱ਼ਕ ਦੇ ਬਿਨ੍ਹਾਂ ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਿੱਖ ਕੌਮ ਨਾਲ ਸੰਬੰਧਤ ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਕਿੰਨ੍ਹਾ ਦੋਸ਼ਾਂ ਅਧੀਨ, ਕਿਥੇ ਅਤੇ ਕਿਹੜੇ ਹਾਲਾਤਾਂ ਵਿਚ ਰੱਖਿਆ ਗਿਆ ਹੈ ? ਇਸਦੀ ਪ੍ਰੈਸ, ਮੀਡੀਏ ਅਤੇ ਸਿੱਖ ਕੌਮ ਨੂੰ ਜਾਣਕਾਰੀ ਨਾ ਦੇਣਾ ਗੈਰ-ਕਾਨੂੰਨੀ ਅਤੇ ਅਣਮਨੁੱਖੀ ਵਿਵਹਾਰ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਦਵਿੰਦਰ ਸਿੰਘ ਨੂੰ 11 ਜਨਵਰੀ ਤੋਂ ਕੌਮੀ ਜਾਂਚ ਏਜੰਸੀ ਰਾਹੀ ਗ੍ਰਿਫ਼ਤਾਰ ਕਰਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਕੀਤਾ ਜਾ ਰਿਹਾ ਹੈ । ਜਦੋਂਕਿ ਉਸ ਸਮੇਂ ਤੱਕ ਕਿਸੇ ਵੀ ਇਨਸਾਨ ਨੂੰ ਦੋਸ਼ੀਂ ਨਹੀਂ ਗਰਦਾਨਿਆ ਜਾ ਸਕਦਾ, ਜਦੋਂ ਤੱਕ ਉਸ ਨੂੰ ਪੂਰੀ ਕਾਨੂੰਨੀ ਅਦਾਲਤੀ ਪ੍ਰਕਿਰਿਆ ਵਿਚੋਂ ਨਹੀਂ ਲੰਘਾਇਆ ਜਾਂਦਾ । ਫਿਰ ਸ. ਦਵਿੰਦਰ ਸਿੰਘ ਨੂੰ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਤੱਥਾਂ ਤੋਂ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਸਦਾ 15 ਦਿਨ ਦਾ ਹੋਰ ਰਿਮਾਂਡ ਵਧਾਕੇ ਉਸ ਉਤੇ ਸਰੀਰਕ ਅਤੇ ਮਾਨਸਿਕ ਤਸੱਦਦ ਕਰਨ ਦੀ ਇਜ਼ਾਜਤ ਕਿਉਂ ਦਿੱਤੀ ਜਾ ਰਹੀ ਹੈ ?”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਸ. ਦਵਿੰਦਰ ਸਿੰਘ ਦਾ ਮੂੰਹ ਡੱਕਕੇ ਅਦਾਲਤ ਵਿਚ ਪੇਸ਼ ਕਰਨ ਅਤੇ ਸਿਰ ਉਤੇ ਟੋਪੀ ਪਾ ਕੇ ਸਾਡੇ ਸਿੱਖ ਧਰਮ ਤੇ ਸਿੱਖੀ ਦੀ ਤੋਹੀਨ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ 15 ਦਿਨਾਂ ਦਾ ਹੋਰ ਰਿਮਾਂਡ ਦੇਣ ਦੇ ਅਮਲਾਂ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਸ. ਦਵਿੰਦਰ ਸਿੰਘ ਸੰਬੰਧੀ ਜੰਮੂ-ਕਸ਼ਮੀਰ ਦੇ ਨਿਜਾਮ ਨਾਲ ਉਸਦੇ ਥਹੂ-ਪਤੇ ਬਾਰੇ ਪੁੱਛਣ ਦੀ ਕੋਸਿ਼ਸ਼ ਕੀਤੀ ਲੇਕਿਨ ਕੋਈ ਵੀ ਸਹੀ ਜੁਆਬ ਨਾ ਮਿਲਣਾ ਵੀ ਜੰਮੂ-ਕਸ਼ਮੀਰ ਨਿਜਾਮ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦੀ ਹੈ । ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਮੁੱਚੇ ਇੰਡੀਆ, ਜੰਮੂ-ਕਸ਼ਮੀਰ ਆਦਿ ਸੂਬਿਆਂ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਹਕੂਮਤ ਸਿੱਖ ਕੌਮ ਨੂੰ ਫਿਰ ਤੋਂ ਬਦਨਾਮ ਕਰਨ ਦੀ ਸਾਜਿ਼ਸ ਤੇ ਕੰਮ ਕਰ ਰਹੀ ਹੈ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । 
 
ਅਸੀਂ ਜੰਮੂ-ਕਸ਼ਮੀਰ ਦੇ ਗਵਰਨਰ ਲੈਫ. ਗਵਰਨਰ ਸ੍ਰੀ ਮੁਰਮੂ ਤੋਂ ਇਹ ਪੁੱਛਣਾ ਚਾਹਵਾਂਗੇ ਕਿ ਸ. ਦਵਿੰਦਰ ਸਿੰਘ ਨੂੰ ਕਿਹੜੇ ਹਾਲਾਤਾਂ ਵਿਚ ਕਿਹੜੇ ਸਥਾਂਨ ਤੇ ਰੱਖਿਆ ਗਿਆ ਹੈ ਅਤੇ ਉਸ ਨਾਲ ਹੁਕਮਰਾਨ ਅਤੇ ਜਾਂਚ ਏਜੰਸੀ ਕਿਹੋ ਜਿਹਾ ਵਿਵਹਾਰ ਕਰ ਰਹੀ ਹੈ ? ਵਿਧਾਨਿਕ ਤੌਰ ਤੇ ਵੀ ਸ. ਦਵਿੰਦਰ ਸਿੰਘ ਦਾ ਇਹ ਹੱਕ ਹੈ ਕਿ ਉਹ ਆਪਣੇ ਉਤੇ ਲੱਗੇ ਦੋਸ਼ਾਂ ਸੰਬੰਧੀ ਆਪਣਾ ਵਕੀਲ ਕਰ ਸਕੇ ਅਤੇ ਆਪਣਾ ਪੱਖ ਅਦਾਲਤ ਅੱਗੇ ਰੱਖ ਸਕੇ । ਲੇਕਿਨ ਹੁਕਮਰਾਨਾਂ ਵੱਲੋਂ ਇਨ੍ਹਾਂ ਹੱਕਾਂ ਤੋਂ ਵਾਂਝਾ ਕਰਕੇ ਉਸ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਇਹ ਸਾਬਤ ਕਰਦਾ ਹੈ ਕਿ ਹੁਕਮਰਾਨ ਕਿਸੇ ਡੂੰਘੀ ਸਾਜਿ਼ਸ ਤਹਿਤ ਸ. ਦਵਿੰਦਰ ਸਿੰਘ ਨੂੰ ਫਸਾਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾ ਰਹੇ ਹਨ । ਅਜਿਹੇ ਮੰਦਭਾਵਨਾ ਭਰੇ ਅਮਲਾਂ ਨੂੰ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨਰਾਈਟਸ, ਕੌਮਾਂਤਰੀ ਜਥੇਬੰਦੀ ਯੂ.ਐਨ.ਓ. ਅਤੇ ਮਨੁੱਖੀ ਅਧਿਕਾਰਾਂ ਲਈ ਜੂਝ ਰਹੀਆ ਸੰਸਥਾਵਾਂ ਅਤੇ ਸਖਸ਼ੀਅਤਾਂ ਤੁਰੰਤ ਨੋਟਿਸ ਲੈਦੇ ਹੋਏ ਸ. ਦਵਿੰਦਰ ਸਿੰਘ ਡੀ.ਐਸ.ਪੀ. ਦੇ ਵਿਧਾਨਿਕ ਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆਉਣ । 
 
ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਵਿਰੋਧੀ ਹਕੂਮਤੀ ਅਮਲ ਇਸ ਗੱਲ ਤੋਂ ਵੀ ਪ੍ਰਤੱਖ ਹੋ ਜਾਂਦੇ ਹਨ ਕਿ ਭਾਈ ਪਰਮਜੀਤ ਸਿੰਘ ਭਿਊਰਾ ਜੋ ਜੇਲ੍ਹ ਵਿਚ ਬੰਦੀ ਹਨ ਅਤੇ ਜਿਨ੍ਹਾਂ ਦੀ ਸਤਿਕਾਰਯੋਗ ਮਾਤਾ ਬੀਬੀ ਪ੍ਰੀਤਮ ਕੌਰ ਪਿੱਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਦੇ ਸੰਸਕਾਰ ਸਮੇਂ ਉਨ੍ਹਾਂ ਦੇ ਪੁੱਤਰ ਪਰਮਜੀਤ ਸਿੰਘ ਭਿਊਰਾ ਨੂੰ ਪੇਰੋਲ ਤੇ ਛੁੱਟੀ ਨਾ ਦੇਣ ਦੇ ਅਮਲ ਸਿੱਖ ਵਿਰੋਧੀ ਸੋਚ ਦਾ ਨਤੀਜਾ ਹਨ । ਜੋ ਅਣਮਨੁੱਖੀ ਅਤੇ ਗੈਰ-ਵਿਧਾਨਿਕ ਨਿੰਦਣਯੋਗ ਕਾਰਵਾਈ ਹੈ । ਅਜਿਹਾ ਕਰਕੇ ਹੁਕਮਰਾਨ ਸਿੱਖ ਕੌਮ ਨੂੰ ਆਪਣੀ ਮੰਜਿ਼ਲ ਖ਼ਾਲਿਸਤਾਨ ਵੱਲ ਵੱਧਣ ਲਈ ਹੋਰ ਦ੍ਰਿੜ ਕਰ ਰਹੇ ਹਨ । ਜਿਸ ਨੂੰ ਸਿੱਖ ਕੌਮ ਹਰ ਕੀਮਤ ਤੇ ਪ੍ਰਾਪਤ ਕਰਕੇ ਰਹੇਗੀ । 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *