Verify Party Member
Header
Header
ਤਾਜਾ ਖਬਰਾਂ

ਜੰਮੂ-ਕਸ਼ਮੀਰ ਦੇ ਲੈਫਟੀਨੈਟ ਗਵਰਨਰ ਸ੍ਰੀ ਮੁਰਮੂ ਵੱਲੋਂ ਕਸ਼ਮੀਰ ਦੇ ਸਲਾਹਕਾਰ ਬਣਾਉਦੇ ਸਮੇਂ ਸਿੱਖ ਕੌਮ ਨੂੰ ਨਜ਼ਰ ਅੰਦਾਜ ਕਰਨਾ ਅਤਿ ਦੁੱਖਦਾਇਕ : ਮਾਨ

ਜੰਮੂ-ਕਸ਼ਮੀਰ ਦੇ ਲੈਫਟੀਨੈਟ ਗਵਰਨਰ ਸ੍ਰੀ ਮੁਰਮੂ ਵੱਲੋਂ ਕਸ਼ਮੀਰ ਦੇ ਸਲਾਹਕਾਰ ਬਣਾਉਦੇ ਸਮੇਂ ਸਿੱਖ ਕੌਮ ਨੂੰ ਨਜ਼ਰ ਅੰਦਾਜ ਕਰਨਾ ਅਤਿ ਦੁੱਖਦਾਇਕ : ਮਾਨ
 
ਫ਼ਤਹਿਗੜ੍ਹ ਸਾਹਿਬ, 16 ਮਾਰਚ ( ) “ਜੰਮੂ-ਕਸ਼ਮੀਰ ਸਟੇਟ ਦੇ ਲੈਫਟੀਨੈਟ ਗਵਰਨਰ ਸ੍ਰੀ ਮੁਰਮੂ ਵੱਲੋਂ ਆਪਣੇ ਨਵੇਂ ਅਡਵਾਈਜਰਾਂ ਨੂੰ ਨਿਯੁਕਤ ਕਰਦੇ ਹੋਏ ਮੁਸਲਿਮ ਅਤੇ ਹੋਰ ਕੌਮਾਂ ਨੂੰ ਤਾਂ ਇਨ੍ਹਾਂ ਅਡਵਾਈਜਰਾਂ ਵਿਚ ਸਨਮਾਨ ਦਿੱਤਾ ਗਿਆ ਹੈ, ਜੋ ਅੱਛੀ ਗੱਲ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੁਤੱਸਵੀ ਹੁਕਮਰਾਨਾਂ ਤੇ ਕਸ਼ਮੀਰ ਵਿਚ ਉਨ੍ਹਾਂ ਦੇ ਨੁਮਾਇੰਦੇ ਸ੍ਰੀ ਮੁਰਮੂ ਵੱਲੋਂ ਇਨ੍ਹਾਂ ਸਲਾਹਕਾਰਾਂ ਵਿਚ ਕਿਸੇ ਸਿੱਖ ਸਖਸ਼ੀਅਤ ਨੂੰ ਨਿਯੁਕਤ ਨਾ ਕਰਕੇ ਸਿੱਖ ਕੌਮ ਪ੍ਰਤੀ ਨਫ਼ਰਤ ਭਰੀ ਸੋਚ ਦਾ ਪ੍ਰਗਟਾਵਾ ਕੀਤਾ ਹੈ । ਜੋ ਅਤਿ ਨਿੰਦਣਯੋਗ ਅਤੇ ਦੁੱਖਦਾਇਕ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਜੰਮੂ-ਕਸ਼ਮੀਰ ਦੇ ਲੈਫਟੀਨੈਟ ਗਵਰਨਰ ਸ੍ਰੀ ਮੁਰਮੂ ਵੱਲੋਂ ਕਸ਼ਮੀਰ ਸੂਬੇ ਦੇ ਸਲਾਹਕਾਰ ਬਣਾਉਦੇ ਸਮੇਂ ਸਿੱਖ ਕੌਮ ਨੂੰ ਬਿਲਕੁਲ ਨਜ਼ਰ ਅੰਦਾਜ ਕਰਨ ਦੇ ਨਫ਼ਰਤ ਭਰੇ ਅਮਲਾਂ ਦੀ, ਸੈਂਟਰ ਦੇ ਹੁਕਮਰਾਨਾਂ ਦੀ ਸਿੱਖ ਵਿਰੋਧੀ ਸੋਚ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਆਪਣੇ ਵੱਲੋਂ ਸ੍ਰੀ ਮੁਰਮੂ ਨੂੰ ਲਿਖੇ ਗਏ ਇੱਕ ਪੱਤਰ ਵਿਚ ਡੂੰਘਾਂ ਰੋਸ਼ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਇਹ ਹੁਕਮਰਾਨ ਅਤੇ ਸ੍ਰੀ ਮੁਰਮੂ ਸਿੱਖ ਕੌਮ ਦਾ ਇਤਿਹਾਸ ਪੜ੍ਹ ਲੈਣ, ਵਾਂਚ ਲੈਣ ਜਿਸਨੇ ਬੀਤੇ ਸਮੇਂ ਵਿਚ ਵੀ ਇਸ ਮੁਲਕ ਦੀ ਆਜ਼ਾਦੀ ਸਮੇਂ ਅਤੇ ਵੰਡ ਸਮੇਂ ਮੋਹਰਲੀਆ ਕਤਾਰਾਂ ਵਿਚ ਹੋ ਕੇ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਇਸ ਮੁਲਕ ਦੀ ਰੱਖਿਆ ਲਈ ਆਪਣੀਆ ਜਾਨਾਂ ਨਿਛਾਵਰ ਕੀਤੀਆ । ਜਦੋਂ ਕਸ਼ਮੀਰ ਵਿਚ ਹੁਕਮਰਾਨਾਂ ਨੇ ਆਰਟੀਕਲ 370 ਅਤੇ ਧਾਰਾ 35ਏ ਤੋੜਕੇ ਕਸ਼ਮੀਰੀਆਂ ਦੇ ਸਭ ਜਮਹੂਰੀਅਤ ਅਤੇ ਖੁਦਮੁਖਤਿਆਰੀ ਵਾਲੇ ਹੱਕਾਂ ਨੂੰ ਕੁੱਚਲ ਦਿੱਤਾ ਅਤੇ ਹਿੰਦ ਫ਼ੌਜ ਕਸ਼ਮੀਰੀਆਂ ਤੇ ਹੋਰਨਾਂ ਨੂੰ ਨਿਸ਼ਾਨਾਂ ਬਣਾ ਰਹੀ ਸੀ ਅਤੇ ਦੂਸਰੀਆਂ ਕੌਮਾਂ ਵਿਸ਼ੇਸ਼ ਤੌਰ ਤੇ ਹਿੰਦੂ ਕੌਮ ਕਸ਼ਮੀਰ ਛੱਡਕੇ ਹਿਜਰਤ ਕਰ ਰਹੀ ਸੀ, ਉਸ ਸਮੇਂ ਵੀ ਸਿੱਖ ਕੌਮ ਨੇ ਕਸ਼ਮੀਰ ਨੂੰ ਬਿਲਕੁਲ ਨਹੀਂ ਛੱਡਿਆ । ਫਿਰ ਹਿੰਦ ਫ਼ੌਜ ਨੇ ਜਦੋਂ 2000 ਵਿਚ ਅਮਰੀਕਾ ਦੇ ਸਦਰ ਸ੍ਰੀ ਬਿਲ ਕਲਿਟਨ ਭਾਰਤ ਯਾਤਰਾ ਤੇ ਆਏ ਸਨ ਅਤੇ ਆਪ ਜੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸੀ, ਉਸ ਸਮੇਂ ਇੰਡੀਆ ਫ਼ੌਜ ਨੇ ਮੰਦਭਾਵਨਾ ਅਧੀਨ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਸੀ । ਅੱਜ ਤੱਕ ਉਨ੍ਹਾਂ ਕਾਤਲਾਂ ਨੂੰ ਨਾ ਤਾਂ ਸਾਹਮਣੇ ਲਿਆਂਦਾ ਗਿਆ ਹੈ ਅਤੇ ਨਾ ਹੀ ਇਸ ਕਤਲੇਆਮ ਦੀ ਕੋਈ ਜਾਂਚ ਹੋਈ ਹੈ । ਅਜਿਹੇ ਸਮੇਂ ਦੀ ਨਜਾਕਤ ਮੰਗ ਕਰਦੀ ਹੈ ਕਿ ਅਜਿਹੀਆ ਨਿਯੁਕਤੀਆਂ ਸਮੇਂ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਕਸ਼ਮੀਰ ਵਿਚ ਨੁਮਾਇੰਦੀ ਦਿੱਤੀ ਜਾਂਦੀ ਤਾਂ ਕਿ ਕਸ਼ਮੀਰ ਵਿਚ ਵੱਸਣ ਵਾਲੇ ਸਿੱਖਾਂ ਨੂੰ ਬਣਦਾ ਨਿਆ ਵੀ ਮਿਲਦਾ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੇ ਮਸਲਿਆ ਦਾ ਸਹੀ ਦਿਸ਼ਾ ਵੱਲ ਹੱਲ ਹੋ ਸਕਦਾ ।
 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *