ਸਰਹੱਦਾਂ ਤੋਂ ਫੜੀਆ ਜਾਦੀਆ ਹਥਿਆਰਾਂ ਦੀਆਂ ਖੇਪਾਂ ਦੀ ਜਾਂਚ ਲਾਜਮੀ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 04 ਜਨਵਰੀ ( ) “ਲੰਮੇਂ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਉਤੇ ਵੱਡੀ ਗਿਣਤੀ ਵਿਚ ਹਥਿਆਰਾਂ ਖੇਪਾਂ ਫੜ੍ਹੀਆਂ ਜਾਂਦੀਆ ਹਨ, ਅੱਜ ਤੱਕ ਪੰਜਾਬ ਨਿਵਾਸੀਆ ਨੂੰ ਅਜਿਹੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਫੜ੍ਹੇ ਜਾਣ ਵਾਲੇ ਹਥਿਆਰ ਕਿਥੇ ਰੱਖੇ ਗਏ ਹਨ ਜਾ ਇਹਨਾ ਨੂੰ ਕਿਥੇ ਨਸਟ ਕੀਤਾ ਜਾਂਦਾ ਹੈ? ਇਸਦੀ ਜਾਚ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕੀ ਇਨ੍ਹਾਂ ਫੜੇ ਗਏ ਗ਼ੈਰਕਾਨੂੰਨੀ ਹਥਿਆਰਾਂ ਨੂੰ ਕਿਸ ਦੀ ਨਜ਼ਰ ਹੇਠ ਰੱਖਿਆ ਗਿਆ ਹੈ। ਕੀ ਅਜਿਹੇ ਨਾਜਾਇਜ਼ ਹਥਿਆਰਾਂ ਦੇ ਭੰਡਾਰ ਰਿਕਾਰਡ ਵਿੱਚ ਦਰਜ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਕੌਣ ਕਰਦਾ ਹੈ। ਸਾਨੂੰ ਖ਼ਦਸ਼ਾ ਹੈ ਕਿਤੇ ਇਨ੍ਹਾਂ ਹਥਿਆਰਾਂ ਦੀ ਦੁਰਵਰਤੋਂ ਤਾਂ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਨੇ ਪੰਜਾਬੀਆਂ ਨੂੰ ਨਵੇਂ ਹਥਿਆਰਾਂ ਦੇ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਹਨ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਫੜੇ ਗਏ ਗੈਰਕਾਨੂੰਨੀ ਹਥਿਆਰਾਂ ਨੂੰ ਉਹ ਦੋ ਨੰਬਰ ਵਿਚ ਖ਼ਰੀਦਣ ਦਾ ਰੁਝਾਨ ਵਧ ਰਿਹਾ ਹੋਵੇ। ਕਿਉਂਕਿ ਪੰਜਾਬੀ ਅਤੇ ਸਿੱਖ ਕੌਮ ਨੂੰ ਹਥਿਆਰ ਰੱਖਣ ਦਾ ਬਹੁਤ ਸ਼ੌਂਕ ਵੀ ਹੈ ਅਤੇ ਇਹ ਇਸ ਨੂੰ ਫਖ਼ਰ ਵੀ ਪ੍ਰਵਾਨ ਕਰਦੇ ਹਨ। ਇਹ ਸਾਡੇ ਧਰਮ ਨਾਲ ਵੀ ਜੁੜੀ ਹੋਈ ਗੱਲ ਹੈ ਕਿ ‘ਸ਼ਾਸਤਰੋ ਕੇ ਅਧੀਨ ਹੈ ਰਾਜ”। ਇੱਥੇ ਸਾਡਾ ਜਨਤਾ ਦੇ ਅਮਨ ਚੈਨ ਪੱਖੀ ਇਹ ਵੀ ਵਿਚਾਰ ਹੈ ਕਿ ਜੇਕਰ ਹਥਿਆਰ ਰੱਖਣ ਦੇ ਚਾਹਵਾਨਾਂ ਨੂੰ ਲਾਈਸੈਂਸ ਜਾਰੀ ਕਰਕੇ ਹਥਿਆਰ ਦਿੱਤੇ ਜਾਣ ਤਾਂ ਉਹ ਰਿਕਾਰਡ ਤੇ ਹੋਵੇਗਾ ਅਤੇ ਸਰਕਾਰ ਨੂੰ ਸਮੇਂ – ਸਮੇਂ ਨਾਲ ਇਸ ਬਾਰੇ ਜਾਣਕਾਰੀ ਮਿਲਦੀ ਰਹੇਗੀ ਕਿ ਉਨ੍ਹਾਂ ਹਥਿਆਰਾਂ ਦੀ ਕਿਤੇ ਕੋਈ ਗ਼ਲਤ ਦੁਰਵਰਤੋਂ ਤਾਂ ਨਹੀਂ ਹੋਈ। ਪਰ ਜੋ ਹਥਿਆਰ ਦੋ ਨੰਬਰ ਵਿੱਚ ਖ਼ਰੀਦੇ ਜਾ ਰਹੇ ਹਨ ਉਸ ਨਾਲ ਸਰਕਾਰ ਨੂੰ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਅਪਰਾਧਿਕ ਕਾਰਵਾਈਆਂ ਨੂੰ ਠੱਲ੍ਹ ਪਾਉਣ ਵਿੱਚ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਸਰਹੱਦੀ ਸੂਬਿਆਂ ਵਿਚ ਵਸਣ ਵਾਲੇ ਲੋਕ ਹਨ ਜੋ ਅੱਜਕੱਲ੍ਹ ਹਿੰਦੂ ਇੰਡੀਆ ਦੀ ਚੀਨ ਅਤੇ ਪਾਕਿਸਤਾਨ ਨਾਲ ਦੁਸ਼ਮਣੀ ਚਲਦੀ ਆ ਰਹੀ ਹੈ ਜਿਸ ਕਾਰਨ ਇੱਥੋਂ ਦੇ ਹਾਲਾਤ ਕਿਸੇ ਵੇਲੇ ਵੀ ਵਿਗੜ ਸਕਦੇ ਹਨ। ਸਮਾਂ ਆਉਣ ਤੇ ਲੜਾਈ ਨੂੰ ਰੋਕਣ ਲਈ ਸਰਹੱਦੀ ਸੂਬੇ ਦੇ ਨਿਵਾਸੀਆਂ, ਪੰਜਾਬੀਆਂ, ਸਿੱਖਾਂ ਜਿਨ੍ਹਾਂ ਨੂੰ ਹਥਿਆਰਾਂ ਦਾ ਆਪਣੀ ਕੌਮੀਅਤ ਦੇ ਤੌਰ ਤੇ ਸ਼ੌਕ ਵੀ ਹੈ ਉਹ ਆਪਣੇ ਲਾਈਸੈਂਸ ਹਥਿਅਾਰਾਂ ਨਾਲ ਅਜਿਹੇ ਔਖੇ ਸਮੇਂ ਦੁਸ਼ਮਣ ਦੀਆਂ ਤਾਕਤਾਂ ਦਾ ਜੁਆਬ ਦੇਣ ਦੇ ਸਮਰੱਥ ਵੀ ਬਣ ਸਕਣਗੇ। ਇਨ੍ਹਾਂ ਰਜਿਸਟਰ ਹਥਿਆਰਾਂ ਨਾਲ ਕਦੇ ਵੀ ਕੀਤੀਆਂ ਗਈਆਂ ਕੋਈ ਗ਼ੈਰਕਾਨੂੰਨੀ ਅਮਲ ਜਾਂ ਵਾਰਦਾਤਾਂ ਦਾ ਨਿਰੀਖਣ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਨਸਾਫ਼ ਦੇ ਤਕਾਜ਼ੇ ਅਤੇ ਇੱਥੋਂ ਦੀ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਜ਼ੋਰਦਾਰ ਮੰਗ ਕਰਦੇ ਹੋਏ ਕਹਿੰਦਾ ਹੈ ਕਿ ਹਥਿਆਰਾਂ ਦੇ ਲਾਇਸੈਂਸ ਦੀ ਮੰਗ ਰੱਖਣ ਵਾਲੇ ਸਿੱਖਾਂ ਅਤੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰਾਂ ਦੇ ਮੁਤਾਬਕ ਅਸਲਾ ਲਾਈਸੈਂਸ ਅਤੇ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਅਜਿਹਾ ਗੈਰਕਾਨੂੰਨੀ ਅਸਲੇ ਦਾ ਲੈਣ ਦੇਣ ਬੰਦ ਹੋ ਸਕੇ।