Verify Party Member
Header
Header
ਤਾਜਾ ਖਬਰਾਂ

ਜੋ ਬਾਇਡਨ ਅਤੇ ਮੈਡਮ ਕਮਲਾ ਹੈਰਿਸ ਨੂੰ ਕ੍ਰਮਵਾਰ ਪ੍ਰੈਜੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਬਨਣ ਉਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਮੁਬਾਰਕਬਾਦ :— ਮਾਨ

ਜੋ ਬਾਇਡਨ ਅਤੇ ਮੈਡਮ ਕਮਲਾ ਹੈਰਿਸ ਨੂੰ ਕ੍ਰਮਵਾਰ ਪ੍ਰੈਜੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਬਨਣ ਉਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਮੁਬਾਰਕਬਾਦ :— ਮਾਨ

ਫਤਿਹਗੜ੍ਹ ਸਾਹਿਬ, 21 ਜਨਵਰੀ ( ) ਬੀਤੇ ਸਮੇਂ ਵਿੱਚ ਸ਼੍ਰੀ ਮੋਦੀ ਨੇ ਇੰਡੀਅਨ ਨਿਵਾਸੀਆਂ ਅਤੇ ਸ਼੍ਰੀ ਟਰੰਪ ਪ੍ਰੈਜੀਡੈਂਟ ਅਮਰੀਕਾ ਨੇ ਅਮਰੀਕਨ ਨਿਵਾਸੀਆਂ ਨਾਲ ਜੋ ਜਿਆਦਤੀਆਂ ਕੀਤੀਆਂ, ਉਸਨੁੰ ਵੇਖਦੇ ਹੋਏ ਦੋਵਾਂ ਮੋਦੀ ਅਤੇ ਟਰੰਪ ਨੂੰ ਇੱਕੋ ਲੜੀ ਵਿਚ ਖੜਾ ਕਰਨਾ ਮੁਨਾਸਿਬ ਹੋਵੇਗਾ। ਕਿਉਂਕਿ ਸ਼੍ਰੀ ਟਰੰਪ ਸ਼੍ਰੀ ਮੋਦੀ ਲਈ ਇਲਾਹਾਬਾਦ ਦੇ ਇਕੱਠ ਵਿਚ ਆਏ ਅਤੇ ਸ਼੍ਰੀ ਮੋਦੀ ਟਰੰਪ ਲਈ ਟੈਕਸਾਸ (ਅਮਰੀਕਾ) ਦੇ ਇੱਕਠ ਵਿਚ ਗਏ। ਦੋਵਾਂ ਨੇ ਆਪੋ ਆਪਣੀ ਹਊਮੈ ਵਿਚ ਗ੍ਰਸਤ ਹੋ ਕੇ ਤਾਨਾਸ਼ਾਹੀ ਅਮਲ ਕੀਤੇ। ਇਸ ਲਈ ਅਮਰੀਕਨ ਹਕੂਮਤ ਉਤੇ ਜੋ ਅਮਰੀਕਨ ਨਿਵਾਸੀਆਂ ਨੇ ਬਹੁਸੰਮਤੀ ਰਾਇ ਅਨੂਸਾਰ ਸ਼੍ਰੀ ਜੋ ਬਾਇਡਨ ਨੂੰ ਪ੍ਰੈਜੀਡੈਂਟ ਦੇ ਮੁੱਖ ਆਹੁਦੇ ਅਤੇ ਬੀਬੀ ਕਮਲਾ ਹੈਰਿਸ ਨੂੰ ਵਾਈਸ ਪ੍ਰੈਜੀਡੈਂਟ ਦੇ ਆਹੁਦੇ ਤੇ ਬੀਤੇ ਦਿਨੀ ਬਿਰਾਜਮਾਨ ਕੀਤਾ ਹੈ ਅਤੇ ਇਨਾਂ ਦੋਵਾਂ ਨੇ ਆਪੋ ਆਪਣੇ ਆਹੁਦਿਆਂ ਦੀ ਸੰਹੂ ਚੁੱਕੀ ਹੈ। ਇਸ ਸਮੇਂ ੋਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਸੀਂ ਸ਼੍ਰੀ ਬਾਇਡਨ ਅਤੇ ਬੀਬੀ ਕਮਲਾ ਹੈਰਿਸ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ।

ਇਹ ਮੁਬਾਰਕਬਾਦ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼੍ਰੀ ਜੋ ਬਾਇਡਨ, ਬੀਬੀ ਕਮਲਾ ਹੈਰਿਸ ਅਤੇ ਸਮੁੱਚੇ ਅਮਰੀਕਨ ਨਿਵਾਸੀਆਂ ਨੂੰ ਉਪਰੋਕਤ ਆਹੁਦਿਆਂ ਉਤੇ ਬਿਰਾਜਮਾਨ ਹੋਣ ਤੇ ਦਿੱਤੀ। ਉਨ੍ਹਾਂ ਕਿਹਾ ਕਿ ਬੀਤੇ ਕੱਲ ਸਿੱਖ ਕੋਮ ਅਤੇ ਪੰਜਾਬੀਆਂ ਦਾ ਵੀ ਮਹਾਨ ਦਿਹਾੜਾ ਸੀ। ਜਿਸ ਦਿਨ ਸਿੱਖ ਕੌਮ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨਾਂ ਨੇ ਜ਼ਬਰ—ਜੁਲਮ ਵਿਰੁੱਧ 14 ਜੰਗਾਂ ਲੜ ਕੇ ਮਨੁੱਖਤਾ ਦੀ ਆਵਾਜ਼ ਲਈ ਫਤਿਹ ਹੀ ਪ੍ਰਾਪਤ ਨਹੀਂ ਕੀਤੀ, ਬਲਕਿ ਮਨੁੱਖਤਾ ਦੀ ਬਿਹਤਰੀ ਲਈ ਆਪਣਾ ਸਰਬੰਸ ਵਾਰ ਕੇ ਸਾਨੂੰ ਵੱਡੇ ਤੋਂ ਵੱਡੇ ਤਿਆਗ ਕਰਨ ਦੀ ਭਾਵਨਾ ਦੀ ਬਖਸਿ਼ਸ਼ ਕੀਤੀ ਉਨ੍ਹਾਂ ਦਾ ਗੁਰੂ ਪੁਰਬ ਸੀ। ਇਹ ਇੱਕ ਇਤਿਹਾਸਕ ਇਤਫਾਕ ਹੀ ਹੈ ਕਿ ਬੀਤੇ ਕੱਲ ਮਨੁੱਖੀ ਅਧਿਕਾਰਾਂ ਦੀ ਉਚੀ ਆਵਾਜ਼ ਵਿਚ ਗੱਲ ਕਰਨ ਵਾਲੇ ਅਮਰੀਕਾ ਵਰਗੇ ਮੁਲਕ ਦੇ ਪ੍ਰੈਜੀਡੈਂਟ ਦੇ ਤੋਰ ਤੇ ਸ਼੍ਰੀ ਬਾਈਡਨ ਨੇ ਸੰਹੁ ਚੁੱਕੀ। ਇਸ ਸਮੇਂ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਸ਼੍ਰੀ ਮੋਦੀ ਨੇ ਇੰਡੀਆਂ ਦੇ ਵਜ਼ੀਰੇਆਜ਼ਮ ਦੇ ਆਹੁਦੇ ਉਤੇ ਬੈਠੇ ਹੋਏ ਅਤੇ ਗੁਜਰਾਤ ਦੇ ਮੁੱਖ ਮੰਤਰੀ ਦੀ ਜਿੰਮੇਵਾਰੀ ਨਿਭਾਉਂਦੇ ਹੋਏ, ਹਰ ਤਰ੍ਹਾਂ ਦੀਆਂ ਇਨਸਾਨੀ ਅਤੇ ਜਮਹੂਰੀ ਕਦਰਾਂ—ਕੀਮਤਾਂ ਦਾ ਜਨਾਜ਼ਾ ਕੱਢਦੇ ਹੋਏ 2002 ਵਿੱਚ 2000 ਮੁਸਲਮਾਨਾਂ ਦਾ ਗੁਜਾਰਾਤ ਵਿਚ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ, 2013 ਵਿਚ ਗੁਜਾਰਤ ਵਿਚ ਪੱਕੇ ਤੋਰ ਤੇ 50—50 ਸਾਲਾਂ ਤੋਂ ਵੱਸੇ ਹੋਏ 60,000 ਸਿੱਖ ਜੀਮੀਂਦਾਰਾਂ ਨੂੰ ਜ਼ਬਰੀ ਉਨਾਂ ਦੀਆਂ ਮਲਕੀਅਤ ਜਮੀਨਾਂ ਅਤੇ ਘਰਾਂ ਤੋਂ ਬੇਘਰ ਕਰਕੇ ਮਨੁੱਖੀ ਨਿਯਮਾਂ ਦਾ ਉਲੰਘਣ ਕੀਤਾ। ਹੁਣ ਆਪਣੇ ਕਾਰਪੋਰੇਟ ਘਰਾਣਿਆਂ ਦੇ ਅਡਾਨੀ—ਅੰਬਾਨੀ ਵਰਗੇ ਦੋਸਤਾਂ ਨੂੰ ਅਰਬਾਂ—ਖਰਬਾਂਪਤੀ ਕਰਨ ਲਈ ਕਿਸਾਨ—ਮਜਦੂਰ ਦੀ ਮਲਕੀਅਤ ਜਮੀਨਾਂ ਨੂੰ ਖੋਹਣ ਅਤੇ ਇਨਾਂ ਦੇ ਸਪੁਰਦ ਕਰਨ ਦੀ ਸਾਜਿਸ਼ ਰਚ ਕੇ ਸਮੁੱਚੇ ਇੰਡੀਆਂ ਦੇ ਕਿਸਾਨ—ਮਜਦੂਰਾਂ ਨੂੰ ਅਤਿ ਠੰਡ ਦੇ ਦਿਨਾਂ ਵਿਚ ਦਿੱਲੀ ਦੀਆਂ ਸਰਹੱਦਾਂ ਉਤੇ ਰੋਸ ਪ੍ਰਗਟ ਕਰਨ ਲਈ ਬਿਠਾ ਕੇ ਮਨੁੱਖੀ ਅਤੇ ਇਨਸਾਨੀ ਕਦਰਾਂ—ਕੀਮਤਾਂ ਦਾ ਘਾਣ ਕਰ ਰਹੇ ਹਨ। ਕਿਉਂਕਿ ਅਮਰੀਕਾ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਅਲੰਬਰਦਾਰ ਰਿਹਾ ਹੈ, ਬੀਤੇ ਹੁਕਮਰਾਨਾਂ ਨੇ ਮੋਦੀ ਨੂੰ ਸਾਥ ਦੇ ਕੇ ਇਸ ਜ਼ਬਰ—ਜੁਲਮ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਜਿਸ ਨੂੰ ਨਵੇਂ ਬਣੇ ਪ੍ਰੈਜੀਡੈਂਟ ਜੋ ਬਾਇਡਨ ਡਿਪਲੋਮੈਟਿਕ ਢੰਗ ਦੀ ਵਰਤੋਂ ਕਰਦੇ ਹੋਏ ਜਿੱਥੇ ਕਿਸਾਨ—ਮਜਦੂਰ ਦੇ ਇੰਡੀਆਂ ਵਿਚ ਚੱਲ ਰਹੇ ਹੱਕੀ ਮੰਗਾਂ ਵਾਲੇ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਇੰਡੀਅਨ ਹੁਕਮਰਾਨਾਂ ਵਲੋਂ ਜ਼ਬਰੀ ਕਿਸਾਨ ਮਾਰੂ ਕਾਨੁੰਨਾਂ ਨੂੰ ਲਾਗੂ ਕਰਨ ਲਈ ਹਠੀ ਵਤੀਰਾ ਅਪਣਾਇਆ ਹੋਇਆ ਹੈ, ਉਸਨੂੰ ਮੁੱਖ ਰੱਖ ਕੇ ਇੰਡੀਆ ਦੇ ਕਿਸਾਨ—ਮਜਦੂਰਾਂ ਨੂੰ ਇਨਸਾਫ਼ ਹੀ ਨਹੀਂ ਦਿਵਾਉਣਗੇ ਬਲਕਿ ਆਉਣ ਵਾਲੇ ਸਮੇਂ ਵਿਚ ਸੰਸਾਰ ਵਿਚ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਵੇ ਉਥੇ ਆਪਣੇ ਫਰਜ਼ਾਂ ਦੀ ਪੂਰਤੀ ਕਰਨਗੇ। ਅਸੀਂ ਇਕ ਵਾਰ ਫਿਰ ਇਸ ਮੌਕੇ ਤੇ ਸ਼੍ਰੀ ਜੋ ਬਾਇਡਨ ਅਤੇ ਬੀਬੀ ਕਮਲਾ ਹੈਰਿਸ ਨੂੰ ਉਨਾਂ ਦੀਆਂ ਹੋਣ ਵਾਲੀਆਂ ਵੱਡੀਆਂ ਨਿਯੁਕਤੀਆਂ ਉਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਮੁਬਾਰਕਬਾਦ ਭੇਜਦੇ ਹਾਂ।

About The Author

Related posts

Leave a Reply

Your email address will not be published. Required fields are marked *