Verify Party Member
Header
Header
ਤਾਜਾ ਖਬਰਾਂ

ਜੋ ਗੁਰੂ ਨਾਨਕ ਸਾਹਿਬ ਜੀ ਦੇ ਕਥਨ ਕਿ “ਨਾ ਅਸੀˆ ਹਿੰਦੂ ਨਾ ਮੁਸਲਮਾਨ” ਨੂੰ ਮੰਨਦੇ ਹੀ ਨਹੀˆ ਫਿਰ ਸਿੱਖ ਕੌਮ ਨੂੰ ਕਠਨਾਈਆ ਦਾ ਸਾਹਮਣਾ ਕਰਨਾ ਸੁਭਾਵਿਕ : ਮਾਨ

ਜੋ ਗੁਰੂ ਨਾਨਕ ਸਾਹਿਬ ਜੀ ਦੇ ਕਥਨ ਕਿ “ਨਾ ਅਸੀˆ ਹਿੰਦੂ ਨਾ ਮੁਸਲਮਾਨ” ਨੂੰ ਮੰਨਦੇ ਹੀ ਨਹੀˆ ਫਿਰ ਸਿੱਖ ਕੌਮ ਨੂੰ ਕਠਨਾਈਆ ਦਾ ਸਾਹਮਣਾ ਕਰਨਾ ਸੁਭਾਵਿਕ : ਮਾਨ

ਫਤਿਹਗੜ੍ਹ ਸਾਹਿਬ, 05 ਮਈ ( ) ਗੁਰੂ ਨਾਨਕ ਸਾਹਿਬ ਨੇ ਸਦੀਆˆ ਪਹਿਲੇ ਆਪਣੇ ਮੁਖਾਰਬਿੰਦ ਤੋˆ ਇਹ ਸ਼ਬਦ “ਨਾ ਅਸੀˆ ਹਿੰਦੂ ਨਾ ਮੁਸਲਮਾਨ” ਉਚਾਰਕੇ ਸਿੱਖ ਕੌਮ ਅਤੇ ਧਰਮ ਨੂੰ ਇੱਕ ਨਿਵੇਕਲਾ ਵੱਖਰਾ ਰੂਪ ਦੇ ਦਿੱਤਾ ਸੀ। ਜਿਸ ਨੂੰ ਬਹੁਤੇ ਸਿੱਖ ਪ੍ਰਵਾਨ ਹੀ ਨਹੀˆ ਕਰਦੇ । ਫਿਰ ਸਿੱਖ ਕੌਮ ਨੂੰ ਮੁਸ਼ਕਿਲਾˆ ਦਾ ਤਾˆ ਸਾਹਮਣਾ ਕਰਨਾ ਸੁਭਾਵਿਕ ਹੀ ਹੈ। ਇਸ ਲਈ ਸਿੱਖ ਕੌਮ ਦੀ ਹੁਕਮਰਾਨਾ, ਅਦਾਲਤਾˆ ਅੱਗੇ ਕੋਈ ਸੁਣਵਾਈ ਨਹੀˆ ਹੋ ਰਹੀ । ਕਿਉˆਕਿ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਵੱਲੋˆ ਮਿਲੀ ਵੱਖਰੀ ਅਤੇ ਅਣਖੀਲੀ ਪਹਿਚਾਣ, ਆਪਣੇ ਸਵੈਮਾਨ, ਆਪਣੀ ਆਜ਼ਾਦ ਸਰਬੱਤ ਦੇ ਭਲੇ ਵਾਲੀ ਸੋਚ ਅਤੇ ਹਰ ਤਰ੍ਹਾˆ ਦੀ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਇਨਸਾਨੀ ਗੁਣਾˆ ਨੂੰ ਸਿੱਖ ਕੌਮ ਤਿਲਾˆਜਲੀ ਦੇ ਚੁੱਕੀ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਬਹੁ ਵੱਸੋˆ ਵੱਲੋˆ “ਨਾ ਅਸੀˆ ਹਿੰਦੂ ਨਾ ਮੁਸਲਮਾਨ” ਦੇ ਗੁਰੂ ਸਾਹਿਬ ਦੇ ਕਥਨਾ ਨੂੰ ਪ੍ਰਵਾਨ ਨਾ ਕਰਨ ਅਤੇ ਵੱਡੀਆˆ ਕਠਿਣਾਈਆˆ ਦਾ ਸਾਹਮਣਾ ਕਰਨ ਦੇ ਹੋ ਰਹੇ ਵਰਤਾਰੇ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਜੋ ਤਿੰਨ ਪ੍ਰਮਾਣੂ ਦੁਸ਼ਮਣ ਤਾਕਤਾˆ ਕਾਉਮਨਿਸਟ ਚੀਨ, ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਭਾਰਤ ਦੇ ਵਿਚਕਾਰ ਸਿੱਖ ਵੱਸੋˆ ਵਾਲੇ ਇਲਾਕਿਆˆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲੱਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਵਿੱਚ ਜੋ ਸਿੱਖ ਵੱਸੋˆ ਵੱਸਦੀ ਹੈ, ਉਸ ਵਲੋˆ ਆਪਣੀ ਗੁਲਾਮੀ ਨੂੰ ਖਤਮ ਕਰਕੇ ਪੂਰਨ ਤੌਰ ਤੇ ਆਜਾਦ ਹੋਣ ਲਈ ਕੋਈ ਉਪਰਾਲਾ ਨਾ ਕਰਨ ਉਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸਿੱਖ ਬਟਾਲੀਅਨ ਦੇ ਸੂਬੇਦਾਰ ਪਰਮਜੀਤ ਸਿੰਘ ਦਾ ਪਾਕਿਸਤਾਨੀਆˆ ਵੱਲੋˆ ਸਿਰ ਕਲਮ ਕਰ ਦੇਣ ਦੇ ਅਮਲ ਉਤੇ ਵੀ ਡੂੰਘਾ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਜਦੋˆ ਮੈˆ ਉਸ ਸ਼ਹੀਦ ਸੂਬੇਦਾਰ ਦੇ ਪਰਿਵਾਰ ਨਾਲ ਵੈਈˆ-ਪੂਈˆ (ਤਰਨਤਾਰਨ) ਵਿਖੇ ਦੁੱਖ ਸਾˆਝਾ ਕਰਨ ਲਈ ਗਿਆ ਤਾˆ ਉਥੇ ਮਾਹੌਲ ਅਤਿ ਗਮਗੀਨ ਸੀ। ਉਥੇ ਮੈਨੂੰ ਇੱਕ ਬਜੁਰਗ ਮਿਲੇ ਜਿਨ੍ਹਾਂ ਦੇ ਪਰਿਵਾਰ ਦੇ ਸਮੁੱਚੇ ਮੈˆਬਰ ਅਤੇ ਬੱਚੇ 1984 ਵਿੱਚ ਸ਼ਹੀਦ ਕਰ ਦਿੱਤੇ ਸਨ। ਇਹ ਧਰਤੀ ਸ਼ਹੀਦੀ ਖੂਨ ਨਾਲ ਸਿੰਜੀ ਹੋਈ ਹੈ। ਸਿੱਖ ਕੌਮ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸੂਬੇਦਾਰ ਦਾ ਫ਼ੌਜ ਵਿੱਚ ਬਹੁਤ ਵੱਡਾ ਰੈˆਕ ਹੁੰਦਾ ਹੈ ਅਤੇ ਉਹ ਪਲਟੂਨ ਕਮਾˆਡਰ ਹੁੰਦਾ ਹੈ । ਇੱਕ ਪਲਟੂਨ ਦੇ ਵਿੱਚ 25 ਜਵਾਨ ਹੁੰਦੇ ਹਨ। ਹੁਣ ਇਹ ਸਵਾਲ ਉਠਦਾ ਹੈ ਕਿ ਇੱਕ ਸੂਬੇਦਾਰ ਜੋ 25 ਜਵਾਨਾˆ ਦੀ ਪਲਟੂਨ ਦਾ ਕਮਾˆਡਰ ਸੀ, ਉਹ ਦੋ ਬੀ.ਐਸ.ਐਫ. ਦੇ ਜਵਾਨਾˆ ਨਾਲ ਸਰਹੱਦ ਦੇ ਉਸ ਖਤਰਨਾਕ ਇਲਾਕੇ ਵਿੱਚ ਪੈਟ੍ਰੋਲਿੰਗ ਕਰਨ ਲਈ ਕਿਸ ਲਈ ਭੇਜਿਆ ਗਿਆ ? ਅਖ਼ਬਾਰਾਂ ਅਤੇ ਮੀਡੀਆ ਇਹ ਕਹਿੰਦਾ ਹੈ ਕਿ ਸੂਬੇਦਾਰ ਪਰਮਜੀਤ ਸਿੰਘ ਦਾ ਸਿਰ ਪਾਕਿਸਤਾਨੀਆˆ ਨੇ ਕਲਮ ਕਰ ਦਿੱਤਾ ਹੈ। ਇਸੇ ਸੰਦਰਭ ਵਿੱਚ ਪਾਕਿਸਤਾਨੀ ਫੌਜ ਦੇ ਜਰਨੈਲ ਬਾਜਵਾ ਸਾਹਿਬ ਅਤੇ ਇੰਡੀਅਨ ਆਰਮੀ ਦੇ ਜਰਨੈਲ ਸ੍ਰੀ ਰਾਵਤ ਨੂੰ ਪੁੱਛਣਾ ਚਾਹਵਾˆਗੇ ਕਿ ਇੱਕ ਪਲਟੂਨ ਦੇ ਕਮਾˆਡਰ ਨੂੰ ਬੀ.ਐਸ.ਐਫ. ਦੇ ਜਵਾਨਾˆ ਨਾਲ ਕਿਉˆ ਭੇਜਿਆ ਗਿਆ ? ਮੇਰੇ ਡੈਡੀ ਜੀ ਦੇ ਫੁੱਫੜ ਜੀ ਬਾਜਵਾ ਖਾਨਦਾਨ ਵਿਚੋਂ ਸਨ, ਜੋ ਕਿ ਪਾਕਿਸਤਾਨ ਫੌਜ ਦੇ ਕਮਾˆਡਰ ਹਨ। ਇਹ ਦੋਵੇˆ ਜਰਨੈਲ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਅਧੀਨ ਹਨ। ਇਹ ਦੋਵੇˆ ਜਰਨੈਲ ਦੱਸਣ ਕਿ ਇਹੋ ਜਿਹੀ ਹਰਕਤ ਸੂਬੇਦਾਰ ਪਰਮਜੀਤ ਸਿੰਘ ਨਾਲ ਕਿਉˆ ਕੀਤੀ ਗਈ ? ਪਾਕਿਸਤਾਨੀਆˆ ਦਾ ਨਾਮ ਲੈ ਕੇ ਕੀ ਸਿੱਖ ਕੌਮ ਨੂੰ ਭੜਕਾਉਣ ਦੀ ਸਾਜਿ਼ਸ ਉਤੇ ਅਮਲ ਨਹੀˆ ਹੋ ਰਿਹਾ ?

2000 ਵਿੱਚ ਜਦੋˆ ਅਮਰੀਕਾ ਦੇ ਪ੍ਰੈਜੀਡੈˆਟ ਸ੍ਰੀ ਬਿਲ ਕਲਿੰਟਨ ਨੇ ਭਾਰਤ ਆਉਣਾ ਸੀ ਤਾˆ ਉਸ ਸਮੇˆ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿੱਚ ਨਿਰਦੋਸ਼ ਅਤੇ ਸਧਾਰਨ 43 ਸਿੱਖਾˆ ਦਾ ਹਿੰਦ ਫੌਜ ਵਲੋˆ ਕਤਲੇਆਮ ਕੀਤਾ ਗਿਆ । ਫਿਰ ਇਸ ਕਤਲੇਆਮ ਦੇ ਸੱਚ ਨੂੰ ਦਬਾਉਣ ਲਈ ਕਸ਼ਮੀਰੀ ਮੁਸਲਮਾਨਾˆ ਦੇ ਨਾਮ ਦੀ ਦੁਰਵਰਤੋˆ ਕੀਤੀ ਗਈ। ਉਸ ਸਮੇˆ ਕਸ਼ਮੀਰੀ ਮੁਸਲਮਾਨਾˆ ਨੂੰ ਫੜ ਕੇ ਗੈਰ ਕਾਨੂੰਨੀ ਤਰੀਕੇ ਕਤਲ ਕਰ ਦਿੱਤੇ ਗਏ ਅਤੇ ਉਨ੍ਹਾˆ ਨੂੰ ਦਫ਼ਨ ਕਰ ਦਿੱਤਾ ਗਿਆ। ਜਦੋˆ ਕਿ ਇਹਨਾˆ ਕਸ਼ਮੀਰੀ ਮੁਸਲਮਾਨਾˆ ਦਾ ਕੋਈ ਰੱਤੀ ਭਰ ਵੀ ਦੋਸ਼ ਨਹੀˆ ਸੀ। ਉਪਰੋਕਤ ਕਾਲੇ ਕਾਰਨਾਮੇ ਉਤੇ ਪਰਦਾ ਪਾਉਣ ਲਈ ਇਨ੍ਹਾˆ ਗਰੀਬ ਕਸ਼ਮੀਰੀਆˆ ਨੂੰ ਕਤਲ ਕਰਕੇ ਇਸ ਵੱਡੇ ਦੁਖਾˆਤ ਨੂੰ ਭੰਬਲਭੂਸੇ ਵਿੱਚ ਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਗਈ। ਇੱਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਉਸ ਸਮੇˆ ਦੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ 43 ਸਿੱਖਾˆ ਦਾ ਕਤਲ ਹਿੰਦ ਫੌਜ ਵਲੋˆ ਕੀਤਾ ਗਿਆ ਹੈ। ਸਿੱਖ ਕੌਮ ਦੇ ਹੋਏ ਕਤਲ ਅਤੇ ਨਿਰਦੋਸ਼ ਕਸ਼ਮੀਰੀ ਨੌਜਵਾਨਾˆ ਦੇ ਹੋਏ ਕਤਲ ਦੀ ਨਿਰਪੱਖਤਾ ਨਾਲ ਤਫਤੀਸ਼ ਕਿਉˆ ਨਾ ਕੀਤੀ ਗਈ ? ਅਸੀˆ ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਐਨ.ਐਨ. ਵੋਹਰਾ ਨੂੰ ਇਸ ਸੰਬੰਧ ਵਿੱਚ ਕਈ ਵਾਰ ਲਿਖਤੀ ਰੂਪ ਵਿੱਚ ਭੇਜਿਆ, ਪਰ ਕੋਈ ਵੀ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਿਆ। ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਅਤੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸਮੇˆ ਇਹ ਗੰਭੀਰ ਮੁੱਦਾ ਕਿਉˆ ਨਹੀˆ ਚੁੱਕਿਆ, ਤਫਤੀਸ਼ ਕਰਵਾਉਣ ਦੀ ਕਿਉˆ ਨਾ ਮੰਗ ਕੀਤੀ? ਜਦੋˆ ਅਜਿਹੀ ਕੋਈ ਘਟਨਾ ਸ਼ੱਕ ਦੇ ਘੇਰੇ ਵਿੱਚ ਆ ਜਾˆਦੀ ਹੈ ਤਾˆ ਉਸ ਦੀ ਜਾˆਚ ਕੌਮਾˆਤਰੀ ਜੱਥੇਬੰਦੀ ਯੂ.ਐਨ.ਓ. ਵਲੋˆ ਕਰਵਾਈ ਜਾˆਦੀ ਹੈ, ਜਿਵੇˆ ਪਾਕਿਸਤਾਨ ਦੀ ਵਜੀਰ-ਏ-ਆਜ਼ਮ ਬੈਨਰਜੀ ਭੁੱਟੋ ਦੇ ਕਤਲ ਦੀ ਤਫਤੀਸ਼ ਯੂ.ਐਨ.ਓ. ਨੇ ਕੀਤੀ ਅਤੇ ਲਿਬਲਾਨ ਦੇ ਪ੍ਰਾਈਮ ਮਿਨਿਸਟਰ ਸ੍ਰੀ ਹਰੀਰੀ ਦੇ ਕਤਲ ਦੇ ਕੇਸ ਦੀ ਤਫਤੀਸ਼ ਵੀ ਯੂ.ਐਨ.ਓ. ਤੋˆ ਕਰਵਾਈ ਗਈ ਸੀ। ਫਿਰ ਚਿੱਠੀ ਸਿੰਘ ਪੁਰਾ, 2000 ਵਿੱਚ ਸਿੱਖ ਕੌਮ ਦੇ ਹੋਏ ਕਤਲੇਆਮ ਅਤੇ ਕਸ਼ਮੀਰੀ ਨੌਜਵਾਨਾˆ ਦੇ ਹੋਏ ਕਤਲਾˆ ਦੀ ਤਫਤੀਸ਼ ਯੂ.ਐਨ.ਓ. ਤੋˆ ਕਿਉˆ ਨਹੀˆ ਕਰਵਾਈ ਜਾˆਦੀ ? ਸਿੱਖ ਕੌਮ ਤਿੰਨ ਦੁਸਮਣ ਤਾਕਤਾˆ ਦੇ ਵਿਚਕਾਰ ਘਿਰੀ ਹੋਈ ਹੈ ਅਤੇ ਕਿਸੇ ਸਮੇˆ ਵੀ ਇਨ੍ਹਾਂ ਦੁਸ਼ਮਣ ਤਾਕਤਾˆ ਦੀ ਬਦੌਲਤ ਸਿੱਖ ਵੱਸੋˆ ਵਾਲਾ ਇਲਾਕਾ ਮੈਦਾਨ-ਏ-ਜੰਗ ਬਣ ਜਾਵੇਗਾ ਅਤੇ ਸਿੱਖ ਕੌਮ ਦਾ ਤਾˆ ਬੀਜ਼ ਨਾਸ਼ ਹੋ ਕੇ ਰਹਿ ਜਾਵੇਗਾ। ਇਸ ਲਈ ਸਿੱਖ ਕੌਮ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹੈ। ਅਮਨ ਤੇ ਜਮਹੂਰੀਅਤ ਲੀਹਾਂ ਦੀ ਕਾਇਲ ਹੈ ।

About The Author

Related posts

Leave a Reply

Your email address will not be published. Required fields are marked *