Verify Party Member
Header
Header
ਤਾਜਾ ਖਬਰਾਂ

ਜੋ ਗੁਰਦੁਆਰਾ ਸਾਹਿਬ ਕਾਬੁਲ ਵਿਖੇ ਇਸਲਾਮਿਕ ਸਟੇਟ ਵੱਲੋਂ ਹਮਲਾ ਕੀਤਾ ਗਿਆ ਹੈ, ਉਹ ਬਰਦਾਸਤ ਕਰਨਯੋਗ ਨਹੀਂ: ਮਾਨ

ਜੋ ਗੁਰਦੁਆਰਾ ਸਾਹਿਬ ਕਾਬੁਲ ਵਿਖੇ ਇਸਲਾਮਿਕ ਸਟੇਟ ਵੱਲੋਂ ਹਮਲਾ ਕੀਤਾ ਗਿਆ ਹੈ, ਉਹ ਬਰਦਾਸਤ ਕਰਨਯੋਗ ਨਹੀਂ: ਮਾਨ
ਫ਼ਤਹਿਗੜ੍ਹ ਸਾਹਿਬ, 25 ਮਾਰਚ ( ) “ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਣੇ ਹੁਣ ਖ਼ਬਰ ਸੁਣਕੇ ਕਿ ਇਸਲਾਮਿਕ ਸਟੇਟ ਇਕ ਖਾੜਕੂ ਜਥੇਬੰਦੀ ਜਿਸਦੇ ਨੇੜਲੇ ਸੰਬੰਧ ਸਾਊਦੀ ਅਰਬੀਆ ਅਤੇ ਇਜਰਾਈਲ ਨਾਲ ਹਨ । ਉਸਨੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਕਾਬੁਲ ਵਿਖੇ ਹਮਲਾ ਕੀਤਾ ਹੈ ਅਤੇ ਕਈ ਬੇਗੁਨਾਹ ਸਿੱਖਾਂ ਦੀਆਂ ਜਾਨਾਂ ਮੌਤ ਦੇ ਮੂੰਹ ਵਿਚ ਭੇਜ ਦਿੱਤੀਆ ਹਨ । ਸਾਡੀ ਪਾਰਟੀ ਸਮਝਦੀ ਹੈ ਕਿ ਅੱਜ ਦੀ ਘੜੀ ਵਿਚ ਸਿੱਖ ਸਟੇਟਲੈਸ ਕੌਮ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਇੰਡੀਆਂ ਦੇ ਰੱਖਿਆ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਰੈਜੀਮੈਟ ਦੇ ਤਿਆਰ-ਬਰ-ਤਿਆਰ ਦੋ ਬਟਾਲੀਅਨ ਇਕਦਮ ਸਪੈਸ਼ਲ ਹਵਾਈ ਜਹਾਜ਼ਾਂ ਉਤੇ ਕਾਬੁਲ ਭੇਜੇ ਜਾਣ ਅਤੇ ਉਨਾ ਸਮਾਂ ਉਹ ਉਥੇ ਤਾਇਨਾਤ ਰਹਿਣ, ਜਿਨਾ ਚਿਰ ਇਹ ਮਨੁੱਖਤਾ ਦੇ ਵਿਰੁੱਧ ਚੱਲਦੀ ਜਥੇਬੰਦੀ ਇਸਲਾਮਿਕ ਸਟੇਟ ਦੇ ਮੁਜ਼ਰਿਮ ਗ੍ਰਿਫ਼ਤਾਰ ਨਹੀਂ ਕਰਦੇ ਅਤੇ ਕਾਨੂੰਨ ਦੇ ਹਵਾਲੇ ਨਹੀਂ ਕਰਦੇ । ਅਸੀਂ ਸਿੱਖ ਕੌਮ ਇਸ ਹਮਲੇ ਨੂੰ ਬਿਲਕੁਲ ਬਰਦਾਸਤ ਨਹੀਂ ਕਰਦੇ ਅਤੇ ਸਾਊਦੀ ਅਰਬੀਆ ਤੇ ਇਜਰਾਈਲ ਜਿਸਨੇ ਇਹ ਇਸਲਾਮਿਕ ਸਟੇਟ ਦੀ ਜਥੇਬੰਦੀ ਖੜ੍ਹੀ ਕੀਤੀ ਹੈ, ਉਹ ਇਸ ਸਿੱਖਾਂ ਵਿਰੁੱਧ ਕੀਤੀ ਕਾਰਵਾਈ ਦਾ ਜੁਆਬ ਨਹੀਂ ਦਿੰਦੇ । ਇੰਡੀਆਂ ਵੀ ਸਾਊਦੀ ਅਰਬੀਆ ਤੇ ਇਜਰਾਈਲ ਤੇ ਜੋਰ ਪਾਵੇ ਕਿ ਇਸਲਾਮਿਕ ਸਟੇਟ ਦੇ ਮੁਜ਼ਰਿਮ ਕਾਨੂੰਨ ਦੇ ਹਵਾਲੇ ਕਰਵਾਉਣ । ਅਸੀਂ ਅਪੀਲ ਕਰਦੇ ਹਾਂ ਕਿ ਜਿਵੇਂ 2000 ਵਿਚ ਚਿੱਠੀ ਸਿੰਘ ਪੁਰਾ ਕਸ਼ਮੀਰ ਵਿਚ ਇੰਡੀਆਂ ਦੀ ਫ਼ੌਜ ਨੇ 43 ਸਿੱਖ ਜੋ ਸ਼ਹੀਦ ਕੀਤੇ ਸਨ, ਉਸਦੀ ਵੀ ਤਫਤੀਸ ਖੋਲ੍ਹੀ ਜਾਵੇ । ਸਿੱਖ ਕੌਮ ਨੇ ਇਹ ਸਿੱਖਾਂ ਦੀਆਂ ਸ਼ਹੀਦੀਆਂ ਅਜਾਇਆ ਨਹੀਂ ਜਾਣ ਦੇਣੀਆ ਅਤੇ ਸਮਾਂ ਆਉਣ ਉਤੇ ਇਸਦਾ ਸਿੱਟਾ ਕੱਢਾਂਗੇ ।”
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *