Verify Party Member
Header
Header
ਤਾਜਾ ਖਬਰਾਂ

ਜੇਲ੍ਹਾਂ ਵਿਚ 25-25 ਸਾਲਾ ਤੋਂ ਬੰਦੀ ਬਣਾਏ ਗਏ ਸਿੱਖਾਂ ਨੂੰ ‘ਕਰੋਨਾ ਵਾਈਰਸ’ ਦੇ ਖ਼ਤਰੇ ਤੋਂ ਦੂਰ ਕਰਨ ਲਈ ਤੁਰੰਤ ਪ੍ਰੈਜੀਡੈਟ ਜਾਂ ਗਵਰਨਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਪੇਰੋਲ ਤੇ ਭੇਜਣ : ਮਾਨ

ਜੇਲ੍ਹਾਂ ਵਿਚ 25-25 ਸਾਲਾ ਤੋਂ ਬੰਦੀ ਬਣਾਏ ਗਏ ਸਿੱਖਾਂ ਨੂੰ ‘ਕਰੋਨਾ ਵਾਈਰਸ’ ਦੇ ਖ਼ਤਰੇ ਤੋਂ ਦੂਰ ਕਰਨ ਲਈ ਤੁਰੰਤ ਪ੍ਰੈਜੀਡੈਟ ਜਾਂ ਗਵਰਨਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਪੇਰੋਲ ਤੇ ਭੇਜਣ : ਮਾਨ
 
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਕਿਉਂਕਿ ਕਰੋਨਾ ਵਾਈਰਸ ਭੀੜ ਵਾਲੇ ਸਥਾਨਾਂ ਤੇ ਇਕਦਮ ਪਕੜ ਕਰਦਾ ਹੈ । ਜਦੋਂਕਿ ਜੇਲ੍ਹਾਂ ਵਿਚ ਵੱਡੀ ਗਿਣਤੀ ਵਿਚ ਕੈਦੀ ਹਨ । ਉਥੇ ਉਪਰੋਕਤ ਖ਼ਤਰਨਾਕ ਵਾਈਰਸ ਦੇ ਫੈਲਣ ਦੀ ਵੱਡੀ ਸੰਭਾਵਨਾ ਬਣੀ ਹੋਈ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰੈਜੀਡੈਟ ਇੰਡੀਆਂ ਅਤੇ ਗਵਰਨਰ ਪੰਜਾਬ ਨੂੰ ਇਹ ਸੰਜ਼ੀਦਾ ਅਪੀਲ ਕਰਨੀ ਚਾਹਵੇਗਾ ਕਿ ਵੱਡੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਆਪਣੇ ਵਿਧਾਨ ਦੀ ਧਾਰਾ 72 ਅਤੇ 161 ਰਾਹੀ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਵੈਸੇ ਤਾਂ ਆਮ ਕੈਦੀਆਂ ਨੂੰ ਤੁਰੰਤ ਪੇਰੋਲ ਤੇ ਘਰ ਭੇਜ ਦੇਣਾ ਚਾਹੀਦਾ ਹੈ । ਲੇਕਿਨ ਜੋ 25-25 ਸਾਲਾ ਤੋਂ ਸਿੱਖ ਅਜੇ ਵੀ ਜ਼ਬਰੀ ਬੰਦੀ ਬਣਾਏ ਹੋਏ ਹਨ ਅਤੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਕਰ ਦੇਣੇ ਚਾਹੀਦੇ ਹਨ ਜਾਂ ਫਿਰ ਪੇਰੋਲ ਤੇ ਆਪੋ-ਆਪਣੇ ਘਰਾਂ ਨੂੰ ਭੇਜ ਦੇਣੇ ਚਾਹੀਦੇ ਹਨ ਤਾਂ ਕਿ ਜੇਲ੍ਹ ਵਿਚ ਰਹਿੰਦਿਆ ਇਹ ਬੰਦੀ ਕਰੋਨਾ ਵਾਈਰਸ ਵਰਗੀ ਖ਼ਤਰਨਾਕ ਬਿਮਾਰੀ ਦਾ ਸਿ਼ਕਾਰ ਨਾ ਹੋ ਸਕਣ ।”
 
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਇੰਡੀਆਂ ਦੇ ਪ੍ਰੈਜੀਡੈਟ ਅਤੇ ਪੰਜਾਬ ਦੇ ਗਵਰਨਰ ਨੂੰ ਕਰਦੇ ਹੋਏ ਜੇਲ੍ਹਾਂ ਵਿਚ ਬੰਦੀ ਸਿੱਖਾਂ ਅਤੇ ਹੋਰਨਾਂ ਬੰਦੀਆਂ ਨੂੰ ਕਰੋਨਾ ਵਾਈਰਸ ਦੀ ਖ਼ਤਰਨਾਕ ਬਿਮਾਰੀ ਤੋਂ ਸੁਰੱਖਿਅਤ ਕਰਨ ਲਈ ਤੁਰੰਤ ਰਿਹਾਈ ਦੇ ਹੁਕਮ ਕਰਨ ਜਾਂ ਫਿਰ ਇਨ੍ਹਾਂ ਸਭਨਾਂ ਨੂੰ ਪੇਰੋਲ ਤੇ ਲੰਮੀ ਛੁੱਟੀ ਦੇਣ ਦੀ ਗੱਲ ਕਰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਅਜਿਹਾ ਅਮਲ ਕਰਨ ਨਾਲ ਇਕ ਤਾਂ ਜੇਲ੍ਹ ਵਿਭਾਗ ਦੇ ਅਤੇ ਸਰਕਾਰ ਦੇ ਅਫ਼ਸਰਾਨ ਵੀ ਆਪਣੀ ਜਿ਼ੰਮੇਵਾਰੀ ਨੂੰ ਪੂਰਨ ਕਰਦੇ ਹੋਏ ਇਨ੍ਹਾਂ ਕੈਦੀਆਂ ਨੂੰ ਸੁਰੱਖਿਅਤ ਕਰਨ ਵਿਚ ਸੌਖ ਮਹਿਸੂਸ ਕਰਨਗੇ । ਦੂਸਰਾ ਇਹ ਸਭ ਬੰਦੀ ਆਪੋ-ਆਪਣੇ ਪਰਿਵਾਰਿਕ ਮੈਬਰਾਂ ਨੂੰ ਮਿਲਕੇ ਜਿਥੇ ਵੱਡੀ ਖੁਸ਼ੀ ਮਹਿਸੂਸ ਕਰਨਗੇ, ਉਥੇ ਉਹ ਆਪੋ-ਆਪਣੇ ਪਰਿਵਾਰਿਕ ਕਾਰੋਬਾਰਾਂ ਦੀ ਦੇਖਭਾਲ ਵੀ ਕੁਝ ਸਮੇਂ ਲਈ ਕਰ ਸਕਣਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਰੋਨਾ ਵਾਈਰਸ ਦੇ ਖ਼ਤਰੇ ਨੂੰ ਭਾਪਦਿਆ ਪ੍ਰੈਜੀਡੈਟ ਇੰਡੀਆਂ ਸ੍ਰੀ ਰਾਮਨਾਥ ਕੋਵਿੰਦ ਅਤੇ ਪੰਜਾਬ ਦੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਇਸ ਦਿਸ਼ਾ ਵੱਲ ਸੰਜ਼ੀਦਗੀ ਨਾਲ ਫੌਰੀ ਅਮਲ ਕਰਦੇ ਹੋਏ ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖਾਂ ਤੇ ਹੋਰਨਾਂ ਦੀ ਜਿੰਦਗਾਨੀ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਨੂੰ ਰਾਹਤ ਦੇਣ ਦੀ ਜਿ਼ੰਮੇਵਾਰੀ ਨਿਭਾਉਣਗੇ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *