Select your Top Menu from wp menus
Header
Header
ਤਾਜਾ ਖਬਰਾਂ

ਜੇਕਰ 13,000 ਕਰੋੜ ਰੁਪਏ ਦੇ ਪੀ.ਐਨ.ਬੀ. ਨਾਲ ਹੋਏ ਵੱਡੇ ਧੋਖੇ ਦੀ ਰਕਮ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਕਰਜੇ਼ ਮੁਆਫ਼ ਕਰਨ ਲਈ ਵਰਤੀ ਜਾਂਦੀ ਤਾਂ ਖੁਦਕਸ਼ੀਆਂ ਨੂੰ ਰੋਕਿਆ ਜਾ ਸਕਦਾ ਸੀ : ਮਾਨ

ਜੇਕਰ 13,000 ਕਰੋੜ ਰੁਪਏ ਦੇ ਪੀ.ਐਨ.ਬੀ. ਨਾਲ ਹੋਏ ਵੱਡੇ ਧੋਖੇ ਦੀ ਰਕਮ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਕਰਜੇ਼ ਮੁਆਫ਼ ਕਰਨ ਲਈ ਵਰਤੀ ਜਾਂਦੀ ਤਾਂ ਖੁਦਕਸ਼ੀਆਂ ਨੂੰ ਰੋਕਿਆ ਜਾ ਸਕਦਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 19 ਫਰਵਰੀ ( ) “ਜੋ ਪੰਜਾਬ ਨੈਸ਼ਨਲ ਬੈਂਕ ਨਾਲ ਨੀਰਵ ਮੋਦੀ ਵਰਗੇ ਹੀਰਿਆਂ ਦੇ ਵੱਡੇ ਵਪਾਰੀ ਨੇ 13,000 ਕਰੋੜ ਰੁਪਏ ਤੋਂ ਲੈਕੇ 20,000 ਕਰੋੜ ਰੁਪਏ ਤੱਕ ਵੱਡਾ ਘਪਲਾ ਕਰਕੇ ਧੋਖਾ ਕੀਤਾ ਹੈ, ਉਸ ਵਿਚ ਇੰਡੀਆਂ ਉਤੇ ਰਾਜ ਕਰਨ ਵਾਲੀਆ ਦੋਵੇ ਕਾਂਗਰਸ ਤੇ ਬੀਜੇਪੀ ਦੀਆਂ ਜਮਾਤਾਂ ਬਰਾਬਰ ਦੀਆਂ ਇਸ ਲਈ ਦੋਸ਼ੀ ਹਨ, ਕਿਉਂਕਿ ਜਦੋਂ ਕਾਂਗਰਸ ਦੀ ਹਕੂਮਤ ਹੁੰਦੀ ਹੈ ਤਾਂ ਕਾਂਗਰਸ ਅਜਿਹੇ ਵੱਡੇ ਧਨਾਢਾ ਤੇ ਧੋਖੇਬਾਜ਼ਾਂ ਦੀ ਪੈਰਵੀ ਕਰਦੀ ਹੈ । ਬੀਜੇਪੀ ਦੀ ਹਕੂਮਤ ਆਉਣ ਤੇ ਅਜਿਹਿਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ । ਜੇਕਰ ਅੱਜ ਬੀਜੇਪੀ ਦੀ ਹਕੂਮਤ ਵਿਚ ਅਜਿਹੇ ਧੋਖੇ ਹੋਏ ਹਨ ਤਾਂ ਕਾਂਗਰਸ ਹਕੂਮਤ ਆਉਣ ਤੇ ਕੋਈ ਕਾਰਵਾਈ ਨਹੀਂ ਹੁੰਦੀ । ਜਿਸ ਤੋਂ ਸਪੱਸਟ ਹੈ ਕਿ ਅਜਿਹੇ ਵੱਡੇ ਧਨਾਢਾ ਤੇ ਘਪਲੇਬਾਜ਼ਾਂ ਦੀ ਸਰਪ੍ਰਸਤੀ ਕਾਂਗਰਸ ਤੇ ਬੀਜੇਪੀ ਦੀਆਂ ਜਮਾਤਾਂ ਕਰਦੀਆ ਆ ਰਹੀਆ ਹਨ । ਇਸੇ ਤਰ੍ਹਾਂ ਬੋਫਰਜ਼ ਪਣਡੁੱਬੀਆਂ, ਤੋਪਾ ਅਤੇ ਹੁਣ ਰੀਫੇਲ ਜਹਾਜ਼ਾਂ ਦੇ ਸੌਦਿਆਂ ਵਿਚ ਹੋਏ ਘਪਲਿਆ ਲਈ ਦੋਵੇ ਜਮਾਤਾਂ ਦੋਸ਼ੀ ਹਨ । ਦੋਵਾਂ ਵਿਚੋਂ ਕਿਸੇ ਵੀ ਜਮਾਤ ਨੂੰ ਬਰੀ ਨਹੀਂ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨੀਰਵ ਮੋਦੀ ਵਰਗੇ ਧਨਾਢਾ ਤੇ ਵਪਾਰੀਆਂ ਵੱਲੋਂ ਲੰਮੇਂ ਸਮੇਂ ਤੋਂ ਹੁੰਦੇ ਆ ਰਹੇ ਵੱਡੇ ਘਪਲਿਆਂ ਲਈ ਅਤੇ ਧੋਖਿਆ ਲਈ ਕਾਂਗਰਸ ਤੇ ਬੀਜੇਪੀ ਦੋਵਾਂ ਜਮਾਤਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਇਥੋਂ ਦੇ ਵੱਡੇ-ਵੱਡੇ ਉਦਯੋਗਪਤੀਆਂ ਦੇ 75,000 ਹਜ਼ਾਰ ਕਰੋੜ ਰੁਪਏ ਦੇ ਕਰਜਿਆ ਤੇ ਤਾਂ ਲੀਕ ਮਾਰ ਦਿੱਤੀ, ਜਦੋਂਕਿ ਇਨ੍ਹਾਂ ਉਦਯੋਗਪਤੀਆਂ ਕੋਲ ਕਰੋੜਾਂ-ਅਰਬਾਂ ਰੁਪਏ ਦੇ ਦੋ ਨੰਬਰ ਦੇ ਖਜ਼ਾਨੇ ਵੀ ਹਨ । ਦੂਜੇ ਪਾਸੇ ਜੋ ਕਿਸਾਨ ਤੇ ਖੇਤ-ਮਜ਼ਦੂਰ, ਸੈਂਟਰ ਤੇ ਸੂਬਿਆਂ ਦੀਆਂ ਖੇਤੀ ਨਾਲ ਸੰਬੰਧਤ ਦੋਸ਼ਪੂਰਨ ਨੀਤੀਆਂ ਦੀ ਬਦੌਲਤ ਕਰਜੇ ਥੱਲ੍ਹੇ ਦੱਬੇ ਹੋਏ ਹਨ ਅਤੇ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ, ਉਨ੍ਹਾਂ ਦੇ ਕਰਜਿਆ ਨੂੰ ਖ਼ਤਮ ਕਰਨ ਦਾ ਫੈਸਲਾ ਨਾ ਲੈਣਾ ਮਨੁੱਖਤਾ, ਕਿਸਾਨਾਂ ਤੇ ਖੇਤ-ਮਜ਼ਦੂਰਾਂ ਨਾਲ ਵੱਡਾ ਧ੍ਰੋਹ ਕਮਾਉਣ ਵਾਲੇ ਅਮਲ ਹਨ । ਜੇਕਰ ਨੀਰਵ ਮੋਦੀ ਵੱਲੋਂ ਕੀਤੇ ਗਏ ਵੱਡੇ ਘਪਲੇ ਦੀ ਵੱਡੀ ਰਕਮ ਨੂੰ ਕਿਸਾਨਾਂ-ਖੇਤ-ਮਜ਼ਦੂਰਾਂ ਦੇ ਕਰਜਿਆ ਨੂੰ ਮੁਆਫ਼ ਕਰਨ ਲਈ ਵਰਤ ਲਿਆ ਜਾਂਦਾ ਤਾਂ ਕਿਸਾਨ ਤੇ ਖੇਤ-ਮਜ਼ਦੂਰਾਂ ਦੀਆਂ ਖੁਦਕਸ਼ੀਆਂ ਹੋਣ ਦੇ ਦੁੱਖਦਾਇਕ ਅਮਲ ਨੂੰ ਰੋਕਿਆ ਜਾ ਸਕਦਾ ਸੀ । ਮਨੁੱਖੀ ਅਧਿਕਾਰਾਂ ਦੇ ਅਤੇ ਮਨੁੱਖਤਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਜਿਥੇ ਮੁਲਕ ਬੋਫਰਜ਼ ਰੀਫੇਲ ਵਰਗੇ ਕਰੋੜਾਂ-ਅਰਬਾਂ ਰੁਪਏ ਦੇ ਗਬਨਾਂ ਅਤੇ ਨੀਰਵ ਮੋਦੀ ਵਰਗੇ ਵਪਾਰੀਆਂ ਦੇ ਵੱਡੇ ਘਪਲਿਆ ਦਾ ਨੁਕਸਾਨ ਝੱਲ ਰਿਹਾ ਹੈ, ਉਥੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਕਰਜਿਆ ਨੂੰ ਵੀ ਗੰਭੀਰਤਾ ਨਾਲ ਲੈਦੇ ਹੋਏ ਮੋਦੀ ਹਕੂਮਤ ਨੂੰ ਕਿਸਾਨ, ਖੇਤ-ਮਜ਼ਦੂਰ ਦੇ ਕਰਜਿਆ ਉਤੇ ਤੁਰੰਤ ਲੀਕ ਮਾਰਕੇ ਮਨੁੱਖੀ ਜਾਨਾਂ ਦੇ ਖੁਦਕਸੀਆਂ ਰਾਹੀ ਹੋ ਰਹੇ ਨੁਕਸਾਨ ਨੂੰ ਸੰਜ਼ੀਦਗੀ ਨਾਲ ਰੋਕਣਾ ਬਣਦਾ ਹੈ ।

About The Author

Related posts

Leave a Reply

Your email address will not be published. Required fields are marked *