Verify Party Member
Header
Header
ਤਾਜਾ ਖਬਰਾਂ

ਜੇਕਰ ਹਿੰਦੂ ਆਗੂ ਅਤੇ ਕੌਮ ਸ੍ਰੀ ਪ੍ਰਦੀਪ ਕੁਮਾਰ ਬਿੱਲਾ ਵਰਗੇ ਸਮਾਜ ਸੇਵੀ ਦੀ ਮਨੁੱਖਤਾ ਪੱਖੀ ਸੋਚ ਅਨੁਸਾਰ ‘ਖ਼ਾਲਿਸਤਾਨ’ ਨੂੰ ਹਮਾਇਤ ਕਰ ਦੇਣ ਤਾਂ ਇਥੇ ਸਦਾ ਲਈ ਅਮਨ-ਚੈਨ ਸਥਾਈ ਹੋ ਸਕੇਗਾ : ਟਿਵਾਣਾ

ਜੇਕਰ ਹਿੰਦੂ ਆਗੂ ਅਤੇ ਕੌਮ ਸ੍ਰੀ ਪ੍ਰਦੀਪ ਕੁਮਾਰ ਬਿੱਲਾ ਵਰਗੇ ਸਮਾਜ ਸੇਵੀ ਦੀ ਮਨੁੱਖਤਾ ਪੱਖੀ ਸੋਚ ਅਨੁਸਾਰ ‘ਖ਼ਾਲਿਸਤਾਨ’ ਨੂੰ ਹਮਾਇਤ ਕਰ ਦੇਣ ਤਾਂ ਇਥੇ ਸਦਾ ਲਈ ਅਮਨ-ਚੈਨ ਸਥਾਈ ਹੋ ਸਕੇਗਾ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਫਰਵਰੀ ( ) “ਜੋ ਬੀਤੇ ਦਿਨੀਂ ਇਕ ਬਹੁਤ ਹੀ ਸੂਝਵਾਨ, ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੇ ਮਾਲਵਾ ਸਹਾਰਾ ਵੈਲਫੇਅਰ ਕਲੱਬ ਦੇ ਸੇਵਾਦਾਰ ਅਤੇ ਪ੍ਰਸਿੱਧ ਫੋਟੋਗ੍ਰਾਫਰ ਪ੍ਰਦੀਪ ਕੁਮਾਰ ਬਿੱਲਾ ਨੇ ਪੂਰੀ ਇਮਾਨਦਾਰੀ, ਸੰਜ਼ੀਦਗੀ, ਦ੍ਰਿੜਤਾ ਅਤੇ ਨਿਰਪੱਖਤਾ ਨਾਲ ਵਿਚਾਰ ਪੇਸ਼ ਕਰਦੇ ਹੋਏ ਇੰਡੀਆਂ ਵਿਚ ਵੱਸਣ ਵਾਲੇ ਸਭ ਹਿੰਦੂਆਂ ਅਤੇ ਹਿੰਦੂ ਆਗੂਆਂ ਨੂੰ ‘ਖ਼ਾਲਿਸਤਾਨ ਸਟੇਟ’ ਦੇ ਹੱਕ ਵਿਚ ਬਾਦਲੀਲ ਢੰਗ ਨਾਲ ਗੱਲ ਕਰਦੇ ਹੋਏ ਖੜਨ ਦੀ ਅਪੀਲ ਕੀਤੀ ਹੈ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਸਿੱਖ ਕੌਮ ਅਤੇ ਖ਼ਾਲਿਸਤਾਨ ਸਟੇਟ ਨੂੰ ਬਦਨਾਮ ਕਰਨ ਲਈ ਦੋਸ਼ੀ ਠਹਿਰਾਉਦੇ ਹੋਏ ਉਨ੍ਹਾਂ ਨੂੰ ਅਜਿਹੀਆ ਫਿਰਕੂ ਕਾਰਵਾਈਆ ਕਰਨ ਅਤੇ ਸਮਾਜ ਵਿਚ ਨਫ਼ਰਤ ਪੈਦਾ ਕਰਨ ਤੋਂ ਰੋਕਣ ਹਿੱਤ ਅਜਿਹੇ ਅਮਲਾਂ ਤੋਂ ਤੋਬਾ ਕਰਨ ਦੀ ਗੁਜ਼ਾਰਿਸ ਕੀਤੀ ਹੈ, ਉਹ ਕਾਬਲ-ਏ-ਤਾਰੀਫ ਹੀ ਨਹੀਂ, ਬਲਕਿ ਸਮੁੱਚੇ ਇੰਡੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵੱਡਮੁੱਲੀ ਸੋਚ ਨਾ ਕੋ ਵੈਰੀ, ਨਾਹਿ ਬੈਗਾਨਾ ਸਗਲਿ ਸੰਗਿ ਹਮ ਕੋ ਬਣਿ ਆਇ ਦੀ ਸੋਚ ਨੂੰ ਉਜਾਗਰ ਕਰਨ ਦਾ ਵੱਡਾ ਉਦਮ ਕੀਤਾ ਹੈ ਅਤੇ ਜੋ ਅਤਿ ਸਲਾਘਾਯੋਗ ਅਤੇ ਸਮੁੱਚੀ ਮਨੁੱਖਤਾ ਤੇ ਦੁਨੀਆਂ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਦਾ ਸੁਹਿਰਦਤਾ ਭਰਿਆ ਉਪਰਾਲਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿਥੇ ਭਰਪੂਰ ਪ੍ਰਸ਼ੰਸ਼ਾਂ ਕਰਦੀ ਹੈ, ਉਥੇ ਸ੍ਰੀ ਪ੍ਰਦੀਪ ਕੁਮਾਰ ਬਿੱਲਾ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹੈ ਜਿਸਨੇ ਖ਼ਾਲਸਾ ਪੰਥ, ਸਿੱਖ ਧਰਮ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਨੂੰ ਅੰਤਰੀਵ ਭਾਵਨਾ ਤੋਂ ਸਮਝਦੇ ਹੋਏ ਇਹ ਵੱਡਮੁੱਲੇ ਵਿਚਾਰ ਪ੍ਰਗਟਾਏ ਵੀ ਹਨ ਅਤੇ ਹਿੰਦੂ ਕੌਮ ਨੂੰ ਸਹਿਜ ਭਰਿਆ ਸੰਦੇਸ਼ ਦਿੱਤਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਪ੍ਰਦੀਪ ਕੁਮਾਰ ਬਿੱਲਾ ਅਤੇ ਉਨ੍ਹਾਂ ਦੇ ਹਮਖਿਆਲ ਵੱਡੀ ਗਿਣਤੀ ਵਿਚ ਹਿੰਦੂ ਸਾਥੀਆਂ ਅਤੇ ਉਨ੍ਹਾਂ ਦੇ ਮਾਲਵਾ ਸਹਾਰਾ ਵੈਲਫੇਅਰ ਕਲੱਬ ਨਾਲ ਸੰਬੰਧਤ ਸਮੁੱਚੇ ਪੰਜਾਬ ਵਿਚ ਕੰਮ ਕਰ ਰਹੇ ਸਮਾਜ ਸੇਵਕਾਂ ਦੇ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਜੋ ਮੰਦਭਾਵਨਾ ਤੇ ਮੁਤੱਸਵੀ ਸੋਚ ਅਧੀਨ ਬੀਤੇ ਲੰਮੇ ਸਮੇਂ ਤੋਂ ਸਿੱਖ ਕੌਮ, ਸਿੱਖ ਧਰਮ, ਖ਼ਾਲਿਸਤਾਨੀਆਂ ਅਤੇ ਖ਼ਾਲਿਸਤਾਨ ਸਟੇਟ ਵਿਰੁੱਧ ਗੈਰ-ਦਲੀਲ ਢੰਗ ਨਾਲ ਨਫ਼ਰਤ ਕਰਨ ਦੀ ਕਾਰਵਾਈਆ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਸ੍ਰੀ ਪ੍ਰਦੀਪ ਕੁਮਾਰ ਬਿੱਲਾ ਦੇ ਸਰਬਸਾਂਝੇ ਮਨੁੱਖਤਾ ਪੱਖੀ ਵਿਚਾਰਾਂ ਉਤੇ ਇਮਾਨਦਾਰੀ ਨਾਲ ਪਹਿਰਾ ਦੇਣ ਅਤੇ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਧਰਮ, ਸਿੱਖ ਕੌਮ ਅਤੇ ਖ਼ਾਲਿਸਤਾਨੀਆਂ ਦਾ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ, ਮੁਲਕ ਆਦਿ ਨਾਲ ਕੋਈ ਰਤੀਭਰ ਵੀ ਨਾ ਤਾਂ ਵੈਰ-ਵਿਰੋਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਕਣ ਹੈ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ‘ਸਰਬੱਤ ਦੇ ਭਲੇ’ ਦੀ ਵੱਡਮੁੱਲੀ ਸੋਚ ਦਿੰਦੇ ਹੋਏ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਅਤੇ ਵਿਤਕਰਿਆ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਉਣ, ਮਜ਼ਲੂਮਾਂ, ਬੇਸਹਾਰਿਆ, ਸਰੀਰ ਤੋਂ ਅਪੰਗਾ ਅਤੇ ਲੋੜਵੰਦਾਂ ਦੀ ਹਰ ਸਮੇਂ ਸਹਾਇਤਾ ਕਰਨ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਦਾ ਸੰਦੇਸ਼ ਦਿੱਤਾ ਹੈ । ਜਿਸ ਉਤੇ ਸਮੁੱਚੇ ਖ਼ਾਲਿਸਤਾਨੀ ਅਤੇ ਸਿੱਖ ਕੌਮ ਪਹਿਰਾ ਦਿੰਦੇ ਆ ਰਹੇ ਹਨ । ਇਹ ਤਾਂ ਮੁਤੱਸਵੀ ਸੋਚ ਵਾਲੇ ਫਿਰਕੂ ਹੁਕਮਰਾਨਾਂ ਦਾ ਕਾਰਾ ਹੈ ਅਤੇ ਇੰਡੀਆਂ ਦੀ ਬਹੁਤੀ ਪੱਖਪਾਤ ਰੱਖਣ ਵਾਲੀ ਪ੍ਰੈਸ ਅਤੇ ਮੀਡੀਆ ਦਾ ਹੈ ਜੋ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਅਤੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਗਰਦਾਨਕੇ ਗੈਰ-ਕਾਨੂੰਨੀ ਤਰੀਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਅਤੇ ਉਨ੍ਹਾਂ ਉਤੇ ਅਣਮਨੁੱਖੀ ਜ਼ਬਰ-ਜੁਲਮ ਕਰਨ ਦਾ ਮਾਹੌਲ ਪੈਦਾ ਕਰ ਰਹੇ ਹਨ । ਜੇਕਰ ਸਮੁੱਚੇ ਹਿੰਦੂ ਆਗੂ, ਹਿੰਦੂ ਕੌਮ ਅਤੇ ਇਥੋਂ ਦੀ ਬਹੁਤੀ ਪ੍ਰੈਸ ਆਪਣੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਰਬਸਾਂਝੇ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਦੀ ਸੋਚ ਉਤੇ ਅਮਲ ਕਰਦੇ ਹੋਏ ਸ੍ਰੀ ਪ੍ਰਦੀਪ ਕੁਮਾਰ ਬਿੱਲਾ ਦੀ ਤਰ੍ਹਾ ਸਹਿਯੋਗ ਕਰ ਸਕਣ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕੇਵਲ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀਂ, ਪੂਰੇ ਸੰਸਾਰ ਵਿਚ ਸਥਾਈ ਤੌਰ ਤੇ ਜਿਥੇ ਅਮਨ-ਚੈਨ ਕਾਇਮ ਹੋ ਸਕੇਗਾ, ਉਥੇ ਹਰ ਕੌਮ ਦੇ ਨਾਗਰਿਕ ਆਪਸੀ ਪਿਆਰ, ਮਿਲਵਰਤਨ ਅਤੇ ਸਹਿਜ ਨਾਲ ਰਹਿੰਦੇ ਹੋਏ ਬੇਗਮਪੁਰਾ ਸਿਰਜਣ ਵਿਚ ਯੋਗਦਾਨ ਪਾ ਸਕਣਗੇ ਅਤੇ ਕਿਸੇ ਤਰ੍ਹਾਂ ਦੀ ਕਿਸੇ ਪਾਸੇ ਕੋਈ ਬੇਚੈਨੀ ਨਹੀਂ ਰਹੇਗੀ ।

About The Author

Related posts

Leave a Reply

Your email address will not be published. Required fields are marked *