Verify Party Member
Header
Header
ਤਾਜਾ ਖਬਰਾਂ

ਜੇਕਰ ਸਮੁੱਚੇ ਹਿੰਦੂ ਆਗੂ ਅਤੇ ਸੰਗਠਨ ਰਾਮ ਮੰਦਰ ਦੇ ਵਿਸ਼ੇ ਤੇ ਇਕ ਹੋ ਚੁੱਕੇ ਹਨ, ਤਾਂ ਘੱਟ ਗਿਣਤੀ ਕੌਮਾਂ ਅਤੇ ਆਦਿਵਾਸੀ, ਕਬੀਲੇ, ਰੰਘਰੇਟੇ ਇਕ ਕਿਉਂ ਨਹੀਂ ਹੁੰਦੇ ? : ਮਾਨ

ਜੇਕਰ ਸਮੁੱਚੇ ਹਿੰਦੂ ਆਗੂ ਅਤੇ ਸੰਗਠਨ ਰਾਮ ਮੰਦਰ ਦੇ ਵਿਸ਼ੇ ਤੇ ਇਕ ਹੋ ਚੁੱਕੇ ਹਨ, ਤਾਂ ਘੱਟ ਗਿਣਤੀ ਕੌਮਾਂ ਅਤੇ ਆਦਿਵਾਸੀ, ਕਬੀਲੇ, ਰੰਘਰੇਟੇ ਇਕ ਕਿਉਂ ਨਹੀਂ ਹੁੰਦੇ ? : ਮਾਨ

ਫ਼ਤਹਿਗੜ੍ਹ ਸਾਹਿਬ, 05 ਅਗਸਤ ( ) “ਜੇਕਰ ਸਮੁੱਚੇ ਹਿੰਦੂ ਆਗੂ ਅਤੇ ਸੰਗਠਨ ਰਾਮ ਮੰਦਰ ਦੇ ਵਿਸ਼ੇ ਤੇ ਇਕ ਹੋ ਚੁੱਕੇ ਹਨ, ਤਾਂ ਘੱਟ ਗਿਣਤੀ ਕੌਮਾਂ ਅਤੇ ਆਦਿਵਾਸੀ, ਕਬੀਲੇ, ਰੰਘਰੇਟੇ ਇਕ ਕਿਉਂ ਨਹੀਂ ਹੁੰਦੇ ਅਤੇ ਘੱਟ ਗਿਣਤੀ ਕੌਮਾਂ ਉਤੇ ਸਿਆਸੀ ਅਤੇ ਪੁਲਿਸ, ਫੌ਼ਜੀ ਤਾਕਤ ਨਾਲ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਦਾ ਸਮਾਜਿਕ ਅਤੇ ਇਖ਼ਲਾਕੀ ਤੌਰ ਤੇ ਇਕ ਤਾਕਤ ਹੋ ਕੇ ਇਨ੍ਹਾਂ ਨੂੰ ਚੁਣੋਤੀ ਕਿਉਂ ਨਹੀਂ ਦਿੰਦੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਆਦਿ ਸਭਨਾਂ ਨੂੰ ਆਪਣੇ ਸਮਾਜਿਕ, ਵਿਧਾਨਿਕ, ਧਾਰਮਿਕ, ਭੂਗੋਲਿਕ ਅਤੇ ਇਖ਼ਲਾਕੀ ਹੱਕਾਂ ਦੀ ਪੂਰਤੀ ਲਈ ਇਕ ਤਾਕਤ ਹੋ ਕੇ ਜਾਲਮ ਹੁਕਮਰਾਨਾਂ ਵਿਰੁੱਧ ਦ੍ਰਿੜਤਾ ਨਾਲ ਡੱਟਣ ਅਤੇ ਸਭ ਕੌਮਾਂ ਤੇ ਧਰਮਾਂ, ਫਿਰਕਿਆ ਤੇ ਅਧਾਰਿਤ ਸਰਬਸਾਂਝਾ ਇਨਸਾਨੀਅਤ ਕਦਰਾ-ਕੀਮਤਾ ਤੇ ਅਧਾਰਿਤ ਹਲੀਮੀ ਰਾਜ ਕਾਇਮ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਘੱਟ ਗਿਣਤੀ ਕੌਮਾਂ ਉਤੇ ਹੋਣ ਵਾਲੇ ਮੋਟੇ-ਮੋਟੇ ਜ਼ਬਰ-ਜੁਲਮਾਂ ਤੇ ਬੇਇਨਸਾਫ਼ੀਆਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਦੱਖਣੀ ਸੂਬਿਆਂ ਅਤੇ ਉੜੀਸਾ ਵਿਚ ਹਿੰਦੂ ਸੰਗਠਨਾਂ ਤੇ ਸਿਆਸੀ ਪਾਰਟੀਆਂ ਨੇ ਇਕ ਹੋ ਕੇ ਹਿੰਦੂਤਵ ਸੋਚ ਅਧੀਨ ਇਸਾਈਆ ਦੇ ਚਰਚਾਂ ਉਤੇ ਹਮਲੇ ਕੀਤੇ, ਉਨ੍ਹਾਂ ਦੀਆਂ ਨਨਜ਼ਾਂ ਨਾਲ ਜ਼ਬਰ-ਜਿਨਾਹ ਕੀਤੇ, ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਬੇਰਹਿੰਮੀ ਨਾਲ ਗੱਡੀ ਵਿਚ ਹੀ ਜਿਊਂਦਾ ਸਾੜ ਦਿੱਤਾ । 1984 ਵਿਚ ਤਿੰਨ ਮੁਲਕਾਂ ਸੋਵੀਅਤ ਰੂਸ, ਬਰਤਾਨੀਆ ਤੇ ਇੰਡੀਆਂ ਦੀਆਂ ਫੌ਼ਜਾਂ ਨੇ ਮਿਲਕੇ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਢਹਿ-ਢੇਰੀ ਕਰ ਦਿੱਤੇ ਅਤੇ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ । ਫਿਰ ਅਕਤੂਬਰ 1984 ਵਿਚ ਫਿਰਕੂ ਸੋਚ ਅਧੀਨ ਦਿੱਲੀ, ਬਕਾਰੋ, ਕਾਨਪੁਰ ਅਤੇ ਸਮੁੱਚੇ ਮੁਲਕ ਵਿਚ ਸਿੱਖਾਂ ਦੇ ਕਾਰੋਬਾਰ ਅਤੇ ਘਰਾਂ ਤੇ ਹਮਲੇ ਕਰਕੇ ਕਤਲੇਆਮ ਕੀਤਾ ਗਿਆ । 1992 ਵਿਚ ਨਰਸਿਮਾਰਾਓ ਦੀ ਕਾਂਗਰਸ ਸਰਕਾਰ ਨੇ ਬੀਜੇਪੀ-ਆਰ.ਐਸ.ਐਸ. ਸਭ ਹਿੰਦੂ ਸੰਗਠਨਾਂ ਨਾਲ ਮਿਲਕੇ 16ਵੀਂ ਸਦੀਂ ਤੋਂ ਸਥਾਪਿਤ ਹੋਏ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਗੈਤੀਆਂ ਤੇ ਹਥੌੜਿਆਂ ਨਾਲ ਢਹਿ-ਢੇਰੀ ਕਰ ਦਿੱਤਾ । 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਕਤਲੇਆਮ ਕਰ ਦਿੱਤਾ । 2002 ਵਿਚ ਗੁਜਰਾਤ ਵਿਖੇ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਉਨ੍ਹਾਂ ਉਤੇ ਦਹਿਸਤ ਪਾਉਣ ਤੇ ਗੁਲਾਮ ਬਣਾਉਣ ਦੀ ਮੰਦਭਾਵਨਾ ਭਰੀ ਸੋਚ ਅਧੀਨ ਹਮਲੇ ਕਰਕੇ ਕਤਲੇਆਮ ਕੀਤਾ । 2013 ਵਿਚ ਗੁਜਰਾਤ ਦੇ ਪੱਕੇ ਨਿਵਾਸੀ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜ਼ਮੀਨਾਂ, ਘਰਾਂ, ਕਾਰੋਬਾਰਾਂ ਤੋਂ ਉਜਾੜਕੇ ਜੁਲਮ ਕੀਤਾ ਗਿਆ । ਜਿਨ੍ਹਾਂ ਦਾ ਅੱਜ ਤੱਕ ਕੋਈ ਮੁੜ ਵਸੇਬਾ ਨਹੀਂ ਕੀਤਾ ਗਿਆ । ਇਥੋਂ ਤੱਕ ਕਿ ਵੱਡੀ ਗਿਣਤੀ ਵਿਚ ਜਿਨ੍ਹਾਂ ਸਿੱਖ ਨੌਜ਼ਵਾਨਾਂ ਨੇ ਆਪਣੀਆ 25-25 ਸਾਲਾਂ ਦੀਆਂ ਸਜ਼ਾਵਾਂ ਪੂਰੀਆਂ ਕਰ ਲਈਆ ਹਨ, ਉਨ੍ਹਾਂ ਨੂੰ ਵੀ ਹੁਕਮਰਾਨ ਅਜੇ ਤੱਕ ਰਿਹਾਅ ਨਹੀਂ ਕਰ ਰਹੇ । ਗਊਮਾਤਾ ਦੇ ਵਿਸ਼ੇ ਨੂੰ ਲੈਕੇ ਜਿਸ ਤਰ੍ਹਾਂ ਯੂ.ਪੀ, ਦਿੱਲੀ, ਰਾਜਸਥਾਂਨ, ਹਰਿਆਣਾ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਮੁਸਲਮਾਨਾਂ ਉਤੇ ਜਾਨਲੇਵਾ ਹਮਲੇ ਕੀਤੇ ਗਏ ਅਤੇ ਉਨ੍ਹਾਂ ਕੋਲੋ ਜ਼ਬਰੀ ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਵਾਏ ਗਏ । ਦਿੱਲੀ ਵਿਖੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਾਲਮ ਕਾਨੂੰਨ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਰਗੇ ਕਾਨੂੰਨਾਂ ਦੀ ਜਮਹੂਰੀਅਤ ਤਰੀਕੇ ਵਿਰੋਧਤਾ ਕੀਤੀ ਜਾ ਰਹੀ ਸੀ ਤਾਂ ਸਾਜ਼ਸੀ ਢੰਗ ਨਾਲ ਦਿੱਲੀ ਦੇ ਮੁਸਲਮਾਨਾਂ ਦੇ ਘਰਾਂ ਅਤੇ ਕਾਰੋਬਾਰਾਂ ਤੇ ਹਮਲੇ ਕੀਤੇ ਗਏ । ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸਟਰਾਂ, ਉੜੀਸਾ, ਝਾਂਰਖੰਡ ਅਤੇ ਬਿਹਾਰ ਆਦਿ ਸੂਬਿਆਂ ਵਿਚ ਵੱਸਣ ਵਾਲੇ ਕਬੀਲਿਆ ਅਤੇ ਆਦਿਵਾਸੀਆ ਦੇ ਕੁਦਰਤੀ ਸਾਧਨਾਂ ਜੰਗਲੀ ਲੱਕੜੀ, ਕੀਮਤੀ ਪੱਥਰ ਅਤੇ ਖਾਨਾਂ ਵਿਚੋਂ ਨਿਕਲਣ ਵਾਲੇ ਸੋਨਾਂ, ਚਾਂਦੀ, ਕੋਲਾ, ਲੋਹਾ ਅਤੇ ਕੀਮਤੀ ਪਾਣੀ ਕਾਰਪੋਰੇਟ ਹਿੰਦੂ ਘਰਾਣਿਆ ਅਤੇ ਸਰਕਾਰਾਂ ਵੱਲੋਂ ਜ਼ਬਰੀ ਲੁੱਟੇ ਜਾਂਦੇ ਰਹੇ ਅਤੇ ਉਨ੍ਹਾਂ ਦੀਆਂ ਜ਼ਵਾਨ ਬੀਬੀਆਂ ਨੂੰ ਜ਼ਬਰੀ ਅਗਵਾਹ ਕਰਕੇ ਬੰਬੇ, ਕਲਕੱਤਾ, ਦਿੱਲੀ, ਮਦਰਾਸ, ਬੈਗਲੌਰ ਅਤੇ ਵੱਡੇ ਸਹਿਰਾਂ ਵਿਚ ਘਰਾਂ ਵਿਚ ਰੱਖਕੇ ਜ਼ਬਰੀ ਕੰਮ ਵੀ ਲਿਆ ਜਾਂਦਾ ਰਿਹਾ ਅਤੇ ਇਹ ਕਾਰੋਬਾਰੀ ਲੋਕ ਉਨ੍ਹਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਵੀ ਕਰਦੇ ਰਹੇ ਹਨ ।

ਜਦੋਂ ਇਹ ਹੁਕਮਰਾਨ ਤੇ ਹਿੰਦੂ ਸੰਗਠਨ ਸਾਡੇ ਸਭਨਾਂ ਦੇ ਧਾਰਮਿਕ ਸਥਾਨਾਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਜ਼ਬਰੀ ਢਹਿ-ਢੇਰੀ ਕਰਨ ਦੇ ਅਮਲ ਕਰਦੇ ਆ ਰਹੇ ਹਨ ਅਤੇ ਸਾਡੇ ਵਿਧਾਨਿਕ ਹੱਕਾਂ ਨੂੰ ਨਿਤ ਦਿਹਾੜੇ ਕੁੱਚਲਿਆ ਜਾ ਰਿਹਾ ਹੈ, ਸਿੱਖ ਨੌਜ਼ਵਾਨੀ ਨੂੰ ਝੂਠੇ ਕੇਸਾਂ ਅਧੀਨ ਥਾਣਿਆਂ ਤੇ ਜਾਂਚ ਕੇਦਰਾਂ ਵਿਚ ਜ਼ਲੀਲ ਕੀਤਾ ਜਾਂਦਾ ਆ ਰਿਹਾ ਹੈ, ਤਾਂ ਸਮੇਂ ਦੀ ਗੰਭੀਰ ਨਜਾਕਤ ਇਸ ਗੱਲ ਦੀ ਜੋਰਦਾਰ ਮੰਗ ਕਰਦੀ ਹੈ ਕਿ ਸਭ ਘੱਟ ਗਿਣਤੀ ਕੌਮਾਂ ਅਤੇ ਫਿਰਕੇ ਇਕ ਪਲੇਟਫਾਰਮ ਤੇ ਫ਼ੋਰੀ ਇਕੱਤਰ ਹੋਣ ਅਤੇ ਇਨ੍ਹਾਂ ਜਾਲਮ ਹੁਕਮਰਾਨਾਂ ਨੂੰ ਫੈਸਲਾਕੁੰਨ ਚੁਣੋਤੀ ਦੇਣ । ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਪਾਰਟੀਆਂ ਜਾਂ ਸੰਗਠਨਾਂ ਦੇ ਨਾਵਾਂ ਦੇ ਬੇਸ਼ੱਕ ਵੱਖ-ਵੱਖ ਫੱਟੇ ਹਨ, ਪਰ ਇਹ ਹਿੰਦੂਤਵ ਸੋਚ ਨੂੰ ਘੱਟ ਗਿਣਤੀ ਕੌਮਾਂ ਉਤੇ ਠੋਸਣ ਲਈ ਅਤੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਨ ਲਈ ਝੱਟ ਇਕ ਹੋ ਜਾਂਦੇ ਹਨ । ਪਹਿਲੇ ਰਾਜੀਵ ਗਾਂਧੀ ਨੇ ਵੀ 1989 ਵਿਚ ਬਤੌਰ ਵਜ਼ੀਰ-ਏ-ਆਜ਼ਮ ਹੁੰਦਿਆ ਮੁਸਲਿਮ ਤੇ ਹਿੰਦੂ ਕੌਮ ਦੇ ਅਦਾਲਤਾਂ ਵਿਚ ਚੱਲ ਰਹੇ ਝਗੜਿਆ ਦੇ ਬਾਵਜੂਦ ਵੀ ਰਾਮ ਮੰਦਰ ਦਾ ਗੇਟ ਖੋਲ੍ਹ ਦਿੱਤਾ ਸੀ । ਹੁਣ ਬੀਤੇ ਦਿਨੀ ਕਾਂਗਰਸ ਦੀ ਪਿੰ੍ਰਆਂਕਾ ਗਾਂਧੀ ਨੇ ਕਿ ਰਾਮ ਮੰਦਰ ਦੇ ਉਦਘਾਟਨ ਹੋਣ ਤੇ ਭਰਾਤਰੀ, ਸੱਭਿਅਤਾ ਪ੍ਰਭਾਵ ਮਜਬੂਤ ਹੋਣ ਅਤੇ ਕੌਮੀ ਏਕਤਾ ਨੂੰ ਬਲ ਮਿਲਣ ਦੀ ਗੱਲ ਕਰਦੇ ਹੋਏ 05 ਅਗਸਤ ਨੂੰ ਰਾਮ ਮੰਦਰ ਦੇ ਉਦਘਾਟਨ ਰਸਮ ਦੀ ਜੋ ਪ੍ਰਸ਼ੰਸ਼ਾਂ ਕਰਦੇ ਕਿਹਾ ਹੈ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆਂ ਦੇ ਵਿਧਾਨ ਦੀ ਧਰਮ ਨਿਰਪੱਖਤਾ ਵਾਲੀ ਸੋਚ ਨੂੰ ਇਹ ਸਭ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਹਿੰਦੂ ਸੰਗਠਨ ਅਤੇ ਹੋਰ ਸਿਆਸੀ ਜਮਾਤਾਂ ਹਿੰਦੂਤਵ ਸੋਚ ਨੂੰ ਹੀ ਘੱਟ ਗਿਣਤੀਆਂ ਉਤੇ ਠੋਸਣ ਲਈ ਤੁਲੀਆ ਹੋਈਆ ਹਨ । ਜਿਸਦੇ ਨਤੀਜੇ ਕਦਾਚਿੱਤ ਇਥੋਂ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਲਾਹੇਵੰਦ ਨਹੀਂ ਹੋ ਸਕਦੇ । ਜਦੋਂਕਿ ਸਿੱਖ ਕੌਮ ਇਸ ਗੱਲ ਦਾ ਸਟੈਡ ਕਰਦੀ ਹੈ ਕਿ ਇਥੇ ਸਥਾਈ ਤੌਰ ਤੇ ਅਮਨ ਚੈਨ ਕਾਇਮ ਹੋਵੇ । ਪਰ ਇਨ੍ਹਾਂ ਦੀਆਂ ਜਾਲਮਨਾਂ ਕਾਰਵਾਈਆ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜੋ ਤਿੰਨ ਨਿਊਕਲਰ ਮੁਲਕਾਂ ਇਸਲਾਮਿਕ ਪਾਕਿਸਤਾਨ, ਕਾਮਉਮਨਿਸਟ ਚੀਨ ਅਤੇ ਹਿੰਦੂ ਇੰਡੀਆਂ ਦੇ ਵਿਚਕਾਰ ਹੈ, ਇਸ ਨੂੰ ਇਹ ਬਿਨ੍ਹਾਂ ਵਜਹ ਮੈਦਾਨ-ਏ-ਜੰਗ ਬਣਾ ਦੇਣਗੇ ਜਿਸ ਨਾਲ ਸਿੱਖ ਕੌਮ ਦੀ ਤਾਂ ਮੁਕੰਮਲ ਰੂਪ ਵਿਚ ਨਸ਼ਲੀ ਸਫ਼ਾਈ ਹੋ ਕੇ ਰਹਿ ਜਾਵੇਗੀ । ਅਜਿਹਾ ਕੁਝ ਇਹ 1947 ਵਿਚ ਵੀ ਕਰ ਚੁੱਕੇ ਹਨ ।

ਸ. ਮਾਨ ਨੇ ਯੂ.ਐਨ, ਏਸੀਆ ਵਾਚ ਹਿਊਮਨਰਾਈਟਸ, ਅਮਨੈਸਟੀ ਇੰਟਰਨੈਸ਼ਨਲ ਅਤੇ ਸਭ ਅਮਨ ਪਸ਼ੰਦ ਮੁਲਕਾਂ ਨੂੰ ਇਹ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਸਮੁੱਚੇ ਸੰਸਾਰ ਦੀ ਮਨੁੱਖਤਾ ਲਈ ਅਮਨ ਚੈਨ ਤੇ ਉਨ੍ਹਾਂ ਦੇ ਜੀਵਨ ਦੀ ਰੱਖਿਆ ਦੀ ਚਾਹਨਾ ਕਰਦੀ ਹੈ, ਪਰ ਹੁਕਮਰਾਨਾਂ ਦੀਆਂ ਇਹ ਕਾਰਵਾਈਆ ਇਨਸਾਨੀਅਤ ਦਾ ਖੂਨ ਵਹਾਉਣ ਵਾਲੀਆ ਹਨ । ਹਿੰਦੂ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਰੰਘਰੇਟਿਆ, ਆਦਿਵਾਸੀਆ, ਕਬੀਲਿਆ ਉਤੇ ਹੋਣ ਵਾਲੇ ਹਕੂਮਤੀ ਜ਼ਬਰ-ਜੁਲਮ ਨੂੰ ਧਿਆਨ ਵਿਚ ਰੱਖਦੇ ਹੋਏ ਕਰੀਮਿਨਲ ਕੋਰਟ ਆਫ਼ ਹੇਂਗ ਵਿਚ ਇਸ ਗੰਭੀਰ ਕੇਸ ਨੂੰ ਲਿਜਾਕੇ ਹੋਣ ਵਾਲੇ ਮਨੁੱਖਤਾ ਵਿਰੋਧੀ ਵੱਡੇ ਅਪਰਾਧ ਨੂੰ ਰੋਕਣ ਲਈ ਸੰਜ਼ੀਦਾ ਉਦਮ ਕਰਨ ਤਾਂ ਕਿ 1947 ਦੀ ਤਰ੍ਹਾਂ ਇਹ ਫਿਰ ਇਨਸਾਨੀਅਤ ਉਤੇ ਹਿੰਦੂ ਹੁਕਮਰਾਨ ਜ਼ਬਰ-ਜੁਲਮ ਨਾ ਕਰ ਸਕਣ । ਜੇਕਰ ਉਪਰੋਕਤ ਮੁਲਕਾਂ ਅਤੇ ਸੰਸਥਾਵਾਂ ਨੂੰ ਇੰਡੀਆਂ ਵਿਚ ਘੱਟ ਗਿਣਤੀਆਂ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਲਈ ਹੋਰ ਦਸਤਾਵੇਜੀ ਸਬੂਤਾਂ ਦੀ ਲੋੜ ਮਹਿਸੂਸ ਹੋਵੇ ਉਹ ਨਿਰਪੱਖ ਅਤੇ ਆਜ਼ਾਦ ਦੁਨੀਆਂ ਦੀ ਵੱਡੀ ਨਿਊਜ ਏਜੰਸੀ ਬੀ.ਬੀ.ਸੀ. ਨੂੰ ਵੇਖ ਸਕਦੇ ਹਨ । ਜੋ ਕਸ਼ਮੀਰੀਆਂ ਨਾਲ 03 ਅਗਸਤ 2020 ਨੂੰ ਬੀ.ਬੀ.ਸੀ. ਤੇ ਪ੍ਰਸ਼ਾਰਨ ਕੀਤਾ ਗਿਆ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਕੌਮਾਂਤਰੀ ਸੰਸਥਾਵਾਂ ਅਤੇ ਵੱਡੇ ਮੁਲਕ ਇਸ ਸੰਜ਼ੀਦਾ ਵਿਸ਼ੇ ਤੇ ਇੰਡੀਆਂ ਦੇ ਹੁਕਮਰਾਨਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਦਾ ਸਖਤ ਨੋਟਿਸ ਲੈਣਗੀਆ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *