Verify Party Member
Header
Header
ਤਾਜਾ ਖਬਰਾਂ

ਜੇਕਰ ਬਲਜੀਤ ਸਿੰਘ ਦਾਦੂਵਾਲ ਤੇ ਬੂਟਾ ਸਿੰਘ ਰਣਸੀਹ ਬਰਗਾੜੀ ਮੋਰਚੇ ਦੇ ਹੋਏ ਫੈਸਲੇ ਤੋਂ ਸੰਤੁਸਟ ਨਹੀਂ, ਤਾਂ ਉਹ ਇਸ ਮੋਰਚੇ ਨੂੰ ਅੱਗੇ ਲਿਜਾਦੇ ਹੋਏ ਬਰਗਾੜੀ ਬੈਠਦੇ : ਮਾਨ

ਜੇਕਰ ਬਲਜੀਤ ਸਿੰਘ ਦਾਦੂਵਾਲ ਤੇ ਬੂਟਾ ਸਿੰਘ ਰਣਸੀਹ ਬਰਗਾੜੀ ਮੋਰਚੇ ਦੇ ਹੋਏ ਫੈਸਲੇ ਤੋਂ ਸੰਤੁਸਟ ਨਹੀਂ, ਤਾਂ ਉਹ ਇਸ ਮੋਰਚੇ ਨੂੰ ਅੱਗੇ ਲਿਜਾਦੇ ਹੋਏ ਬਰਗਾੜੀ ਬੈਠਦੇ : ਮਾਨ
ਜਮਹੂਰੀਅਤ ਕਦਰਾ-ਕੀਮਤਾ ਵਿਰੋਧੀਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦੀਆ ਹਨ, ਜਿਸ ਨਾਲ ਅਸੀਂ ਸਹਿਮਤ ਹਾਂ

ਫ਼ਤਹਿਗੜ੍ਹ ਸਾਹਿਬ, 19 ਦਸੰਬਰ ( ) “ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣਾ ਅਤਿ ਜ਼ਰੂਰੀ ਹੁੰਦਾ ਹੈ ਅਤੇ ਜਮਹੂਰੀਅਤ ਵਿਚ ਲੋਕਾਂ ਦੀ ਰਾਏ ਦਾ ਵੀ ਵੱਡਾ ਮਹੱਤਵ ਹੁੰਦਾ ਹੈ । ਕਿਉਂਕਿ ਪਾਰਲੀਮੈਂਟ, ਅਸੈਬਲੀ ਜਾਂ ਹੋਰ ਕੋਈ ਰਾਜਨੀਤਿਕ ਸੰਸਥਾਂ ਵਿਚ ਜੇਕਰ ਵਿਰੋਧੀ ਪਾਰਟੀ ਸਰਕਾਰ ਨੂੰ ਡੇਗ ਦੇਵੇ ਤਾਂ ਵਿਰੋਧੀ ਪਾਰਟੀ ਦਾ ਇਹ ਨੈਤਿਕ ਫਰਜ ਹੁੰਦਾ ਹੈ ਕਿ ਉਹ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਬਣਾਵੇ ਅਤੇ ਜੋ ਉਦਮ ਜਾਂ ਕੰਮ ਪਹਿਲੀ ਸਤ੍ਹਾਂ ਤੇ ਬੈਠੀ ਪਾਰਟੀ ਨਹੀਂ ਕਰ ਸਕੀ, ਉਨ੍ਹਾਂ ਕੰਮਾਂ ਨੂੰ ਸੰਜ਼ੀਦਗੀ ਤੇ ਜਿੰਮੇਵਾਰੀ ਨਾਲ ਪੂਰਨ ਕਰੇ । 8-9 ਲੱਖ ਦੇ ਕੌਮੀ ਇਕੱਠ ਰਾਹੀ 10 ਨਵੰਬਰ 2015 ਨੂੰ ਚੱਬੇ ਦੀ ਪਵਿੱਤਰ ਧਰਤੀ ਤੇ ਜੋ ਸਰਬੱਤ ਖ਼ਾਲਸਾ ਦਾ ਇਕੱਠ ਹੋਇਆ ਸੀ, ਉਸ ਕੌਮੀ ਇਕੱਠ ਨੇ ਹੀ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੌਪੀ ਸੀ । ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ 1 ਜੂਨ 2018 ਨੂੰ ਬਰਗਾੜੀ ਵਿਖੇ ਤਿੰਨ ਕੌਮੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ, ਸ਼ਹੀਦ ਭਾਈ ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, 25-25 ਸਾਲਾ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਕੇ ਮੋਰਚਾ ਸੁਰੂ ਕੀਤਾ ਗਿਆ ਸੀ । ਜਿਸ ਅਧੀਨ ਸਰਕਾਰ ਨਾਲ ਗੱਲਬਾਤ ਅਧੀਨ ਬੇਅਦਬੀ ਦੇ ਸਿਰਸੇ ਵਾਲੇ ਸਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਬਰਗਾੜੀ ਕਤਲ ਕਾਂਡ ਦੇ ਮੁਜਰਿਮਾਂ ਦੀ ਪਹਿਲੀ ਐਫ.ਆਈ.ਆਰ. ਵਿਚ ਅਣਪਛਾਤੇ ਲਿਖਿਆ ਗਿਆ ਸੀ । ਦੂਸਰੀ ਦਰਜ ਕੀਤੀ ਗਈ ਐਫ.ਆਈ.ਆਰ. ਵਿਚ ਮੁਜਰਿਮਾਂ ਦੀ ਪਹਿਚਾਣ ਦਰਜ ਕੀਤੀ ਗਈ ਹੈ । ਬੀਜੇਪੀ-ਆਰ.ਐਸ.ਐਸ. ਅਤੇ ਬਾਦਲ ਦਲ ਦੀ ਸਿਆਸੀ ਸਾਂਝ ਦੀ ਬਦੌਲਤ ਇਨ੍ਹਾਂ ਮੁਜ਼ਰਿਮਾਂ ਨੂੰ ਅਦਾਲਤੀ ਸਟੇਅ ਮਿਲ ਗਈ ਹੈ, ਜਿਸ ਦਿਨ ਇਹ ਸਟੇਅ ਖਤਮ ਹੋਵੇਗੀ, ਇਹ ਦੋਸ਼ੀ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ । ਪੰਜਗਰਾਹੀ ਪਿੰਡ ਦੇ ਜਿਨ੍ਹਾਂ ਨੌਜ਼ਵਾਨਾਂ ਉਤੇ ਪੁਲਿਸ ਨੇ ਗੈਰ-ਕਾਨੂੰਨੀ ਤਰੀਕੇ ਤਸੱਦਦ ਕੀਤਾ ਉਹ ਵੀ ਗ੍ਰਿਫ਼ਤਾਰ ਕਰ ਲਏ ਗਏ ਹਨ । ਸ਼ਹੀਦ ਭਾਈ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਇਆ ਸਹਾਇਤਾ ਵੱਜੋ ਦਿੱਤਾ ਗਿਆ । ਭਾਵੇ ਸ. ਬਾਦਲ ਅਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨਾ ਮੋਰਚੇ ਦੀਆਂ ਮੰਗਾਂ ਵਿਚ ਸਾਮਿਲ ਨਹੀਂ ਸੀ, ਪਰ ਜਸਟਿਸ ਰਣਜੀਤ ਸਿੰਘ ਦੀ ਆਈ ਰਿਪੋਰਟ ਜਿਸ ਵਿਚ ਉਪਰੋਕਤ ਦੋਵੇ ਆਗੂ ਦੋਸ਼ੀ ਗਰਦਾਨੇ ਗਏ ਹਨ, ਦੀ ਹੋਣ ਵਾਲੀ ਸੀ.ਬੀ.ਆਈ. ਦੀ ਜਾਂਚ ਵਿਚ ਦੇਰੀ ਹੋਣ ਦੇ ਕਾਰਨ ਇਹ ਜਾਂਚ ਸਿੱਟ ਦੇ ਹਵਾਲੇ ਹੋਣ ਨਾਲ ਸ. ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਲੰਮੀ ਇਟੈਰੋਗੇਸ਼ਨ ਹੋਣਾ ਬਰਗਾੜੀ ਮੋਰਚੇ ਦੀ ਵੱਡੀ ਪ੍ਰਾਪਤੀ ਹੈ । ਕਿਉਂਕਿ ਸ. ਬਾਦਲ 5 ਸਾਲ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਸ. ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ. ਬੂਟਾ ਸਿੰਘ ਰਣਸੀਹ ਵੱਲੋਂ ਕੌਮ ਨੂੰ ਬਹੁਤ ਵੱਡੇ ਉਦਮ ਉਪਰੰਤ ਏਕਤਾ ਵਿਚ ਪ੍ਰਣਾਏ ਜਾਣ ਉਪਰੰਤ ਨਾਂਹਵਾਚਕ ਸੋਚ ਨਾਲ ਅਰਾਜਕਤਾ ਫੈਲਾਉਣ ਦੀ ਮੰਦਭਾਵਨਾ ਅਧੀਨ ਕੌਮ ਤੋਂ ਵੱਖਰਾ ਰਾਗ ਅਲਾਪਣ ਅਤੇ ਦੁਸ਼ਮਣਾਂ ਤਾਕਤਾਂ ਦੀ ਸੋਚ ਨੂੰ ਖੁਦ ਹੀ ਬਲ ਦੇਣ ਉਤੇ ਗਹਿਰੀ ਚਿੰਤਾ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੀ ਤੀਜੀ ਮੁੱਖ ਮੰਗ 25-25 ਸਾਲਾ ਤੋਂ ਜੇਲ੍ਹਾਂ ਵਿਚ ਬੰਦੀਆਂ ਨੂੰ ਰਿਹਾਅ ਕਰਵਾਉਣ ਦੀ ਸੀ, ਜਿਸ ਅਧੀਨ 25 ਸਾਲਾ ਤੋਂ ਟਾਡਾ ਅਧੀਨ ਬੰਦੀ ਭਾਈ ਦਿਲਬਾਗ ਸਿੰਘ ਬਾਘਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ ਬੰਦੀਆਂ ਦੀ ਰਿਹਾਈ ਲਈ ਉਪਰੋਕਤ ਪ੍ਰਕਿਰਿਆ ਅਧੀਨ ਅਮਲੀ ਰੂਪ ਵਿਚ ਅਗਲੀ ਕਾਰਵਾਈ ਜਾਰੀ ਹੈ । ਕਿਉਂਕਿ ਸਮੁੱਚੇ ਬੰਦੀਆ ਦੀ ਰਿਹਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ, ਉਸ ਲਈ ਇਹ ਜ਼ਰੂਰੀ ਸੀ ਕਿ ਬਰਗਾੜੀ ਮੋਰਚੇ ਵੱਲੋਂ ਵਕੀਲਾਂ ਦੇ ਬਣਾਏ ਪੈਨਲ ਮੈਬਰਾਂ ਵੱਲੋਂ ਸਮੁੱਚੀ ਕਾਨੂੰਨੀ ਪ੍ਰਕਿਰਿਆ ਦੀਆਂ ਖਾਮੀਆ ਨੂੰ ਵਾਚਦੇ ਹੋਏ ਅਗਲੇਰੀ ਫੈਸਲਾਕੁੰਨ ਕਾਰਵਾਈ ਕੀਤੀ ਜਾਵੇ । ਉਸ ਅਧੀਨ ਵਿਧਾਨ ਦੀ ਧਾਰਾ 161 ਰਾਹੀ ਕਿਸੇ ਸੂਬੇ ਦੇ ਗਵਰਨਰ ਨੂੰ ਅਜਿਹੇ ਅਧਿਕਾਰ ਪ੍ਰਾਪਤ ਹਨ ਜਿਨ੍ਹਾਂ ਦੀ ਉਹ ਵਰਤੋਂ ਕਰਕੇ ਕਿਸੇ ਵੀ ਬੰਦੀ ਇਨਸਾਨ ਦੀ ਸਜ਼ਾ ਨੂੰ ਘੱਟ ਕਰ ਸਕਦਾ ਹੈ, ਖ਼ਤਮ ਕਰਵਾ ਸਕਦਾ ਹੈ ਅਤੇ ਪੂਰਨ ਰੂਪ ਵਿਚ ਰਿਹਾਅ ਕਰਨ ਦੇ ਹੁਕਮ ਕਰ ਸਕਦਾ ਹੈ । ਇਸੇ ਤਰ੍ਹਾਂ ਵਿਧਾਨ ਦੀ ਧਾਰਾ 72 ਰਾਹੀ ਪ੍ਰੈਜੀਡੈਟ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਇਨਸਾਨ ਦੀ ਸਜ਼ਾ ਨੂੰ ਘੱਟ ਕਰਵਾ ਸਕਦਾ ਹੈ, ਖ਼ਤਮ ਕਰਵਾ ਸਕਦਾ ਹੈ ਅਤੇ ਪੂਰਨ ਰੂਪ ਵਿਚ ਰਿਹਾਅ ਕਰਵਾ ਸਕਦਾ ਹੈ । ਬਰਗਾੜੀ ਮੋਰਚੇ ਦੇ ਵਕੀਲਾਂ ਦੇ ਪੈਨਲ ਨੂੰ ਇਹ ਸੰਜ਼ੀਦਾ ਰਾਏ ਹੈ ਕਿ ਉਹ ਬੰਦੀ ਸਿੰਘਾਂ ਦੀ ਮੁਕੰਮਲ ਰੂਪ ਵਿਚ ਕਾਨੂੰਨੀ ਰਿਹਾਈ ਦੀ ਪ੍ਰਕਿਰਿਆ ਨੂੰ ਪੂਰਨ ਕਰਨ ਹਿੱਤ ਗਵਰਨਰ ਪੰਜਾਬ ਅਤੇ ਪ੍ਰੈਜੀਡੈਟ ਇੰਡੀਆ ਨੂੰ ਉਪਰੋਕਤ ਕ੍ਰਮਵਾਰ ਵਿਧਾਨਿਕ ਧਰਾਵਾਂ 161 ਅਤੇ 72 ਰਾਹੀ ਲਿਖਤੀ ਰੂਪ ਵਿਚ ਭੇਜਕੇ ਇਸ ਤੀਜੀ ਕੌਮੀ ਮੰਗ ਦੀ ਪੂਰਤੀ ਕਰਨ ਦੀ ਜਿੰਮੇਵਾਰੀ ਨਿਭਾਉਣ ।

ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਦੀ ਇਹ ਭਾਵਨਾ ਹੈ ਕਿ ਕੌਮੀ ਏਕਤਾ ਤੋਂ ਬਿਨ੍ਹਾਂ ਅਸੀਂ ਮੰਜਿ਼ਲ ਦੀ ਪ੍ਰਾਪਤੀ ਨਹੀਂ ਕਰ ਸਕਦੇ ਅਤੇ ਖ਼ਾਲਸਾ ਪੰਥ ਨਾਲ ਹੋ ਰਹੀਆ ਬੇਇਨਸਾਫ਼ੀਆਂ ਦਾ ਅੰਤ ਨਹੀਂ ਕਰ ਸਕਦੇ । ਕੌਮ ਦੀ ਇਸ ਭਾਵਨਾ ਨੂੰ ਮੁੱਖ ਰੱਖਕੇ ਹੀ ਸਰਬੱਤ ਖ਼ਾਲਸਾ ਰਾਹੀ ਅਤੇ ਹੁਣ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸੁਰੂ ਕੀਤੇ ਗਏ ਬਰਗਾੜੀ ਇਨਸਾਫ਼ ਮੋਰਚੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਰੰਤਰ ਆਪਣੇ ਵਰਕਰਾਂ, ਅਹੁਦੇਦਾਰਾਂ, ਸਮਰਥਕਾਂ ਨੂੰ ਉਚੇਚੇ ਤੌਰ ਤੇ ਹਦਾਇਤ ਕਰਕੇ ਜਥੇ ਭੇਜਣ ਦੀ ਜਿਥੇ ਜਿੰਮੇਵਾਰੀ ਨਿਭਾਉਦੇ ਰਹੇ, ਉਥੇ ਸ. ਕਰਨੈਲ ਸਿੰਘ ਕੈਨੇਡਾ ਜੋ ਕਿ ਸਾਡੀ ਪਾਰਟੀ ਦੇ ਕੈਨੇਡਾ ਦੇ ਅਹੁਦੇਦਾਰ ਹਨ, ਦੀ ਅਗਵਾਈ ਹੇਠ ਸੇਵਾ ਭਾਵਨਾ ਤਹਿਤ 192 ਦਿਨ ਨਿਰੰਤਰ ਗੁਰੂ ਦਾ ਲੰਗਰ ਵੀ ਚੱਲਦਾ ਰਿਹਾ ਅਤੇ ਉਸ ਮੋਰਚੇ ਦੀ ਸਫ਼ਲਤਾ ਵਿਚ ਜਿਥੇ ਸਮੁੱਚੀ ਸੰਗਤ ਨੇ ਪੂਰਨ ਸਰਧਾ ਤੇ ਸੰਜ਼ੀਦਗੀ ਨਾਲ ਯੋਗਦਾਨ ਪਾਇਆ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ । ਅੱਜ ਵੀ ਅਸੀਂ ਇਸ ਕੌਮੀ ਏਕਤਾ ਦੇ ਪੂਰਨ ਤੌਰ ਤੇ ਹਾਮੀ ਹਾਂ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਰਬੱਤ ਖ਼ਾਲਸਾ ਰਾਹੀ ਕੌਮੀ ਤਾਕਤ ਪ੍ਰਾਪਤ ਕਰ ਚੁੱਕੇ ਭਾਈ ਬਲਜੀਤ ਸਿੰਘ ਦਾਦੂਵਾਲ, ਬੂਟਾ ਸਿੰਘ ਰਣਸੀਹ ਵੱਲੋਂ ਬਹੁਤ ਮੁਸ਼ਕਿਲ ਤੇ ਮਿਹਨਤ ਨਾਲ ਕੌਮੀ ਏਕਤਾ ਨੂੰ ਮਿਲੀ ਮਜ਼ਬੂਤੀ ਨੂੰ ਪਿੱਠ ਦੇ ਕੇ ਵੱਖੋ-ਵੱਖਰੇ ਰਾਗ ਅਲਾਪਦੇ ਹੋਏ ਚੰਦ ਕੁ ਬੰਦਿਆ ਦਾ ਇਕੱਠ ਕਰਕੇ ਅਰਾਜਕਤਾ ਫੈਲਾਉਣ ਦੀ ਗੱਲ ਕਰ ਰਹੇ ਹਨ । ਜਿਥੋਂ ਤੱਕ 1920 ਅਕਾਲੀ ਦਲ ਦੀ ਗੱਲ ਹੈ ਉਸਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਗੁਰਚਰਨ ਸਿੰਘ ਟੋਹੜਾ, ਸ.ਜਗਦੇਵ ਸਿੰਘ ਤਲਵੰਡੀ ਆਦਿ ਰਵਾਇਤੀ ਅਕਾਲੀਆ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਸੀ। ਅੱਜ ਇਹ ਸਿੱਖ ਕੌਮ ਦੇ ਮਨਾਂ ਦੀ ਸਲੇਟ ਦੇ ਹਾਸੀਏ ਤੋਂ ਪਿੱਛੇ ਪਹੁੰਚੇ ਅਰਾਜਕਤਾ ਫੈਲਾਉਣ ਵਾਲੇ ਆਗੂ ਕੌਮੀ ਏਕਤਾ ਨੂੰ ਸੱਟ ਮਾਰਕੇ ਕੀ ਖ਼ਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਦੇ ਮੰਦਭਾਵਨਾ ਭਰੇ ਮਕਸਦਾ ਨੂੰ ਸੁੱਤੇ ਸਿੱਧ ਹੀ ਪੂਰਨ ਕਰਨ ਦੀ ਗੁਸਤਾਖੀ ਨਹੀਂ ਕਰ ਰਹੇ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *