Verify Party Member
Header
Header
ਤਾਜਾ ਖਬਰਾਂ

ਜੇਕਰ ਬਰਗਾੜੀ ਮੋਰਚੇ ਵਿਚ ਮੰਨੀਆ ਮੰਗਾਂ ਲਾਗੂ ਨਾ ਕੀਤੀਆ, ਤਾਂ ਪੰਥਕ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆ

ਜੇਕਰ ਬਰਗਾੜੀ ਮੋਰਚੇ ਵਿਚ ਮੰਨੀਆ ਮੰਗਾਂ ਲਾਗੂ ਨਾ ਕੀਤੀਆ, ਤਾਂ ਪੰਥਕ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨਗੀਆ

ਚੰਡੀਗੜ੍ਹ, 04 ਜੂਨ ( ) “ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਰਾਹੀ ਯਾਦ-ਪੱਤਰ ਦਿੰਦਿਆ ਮੰਗ ਕੀਤੀ ਕਿ ਸਿੱਖ ਕੌਮ ਦੇ ਗੰਭੀਰ ਮੁੱਦਿਆ ਨੂੰ ਲੈਕੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੌਰਾਨ ਜਿਸਦੀਆਂ ਮੁੱਖ ਮੰਗਾਂ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਅਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆ ਖਿਲਾਫ਼ ਤੁਰੰਤ ਕਾਰਵਾਈ ਕਰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਦੀ ਪਹਿਚਾਣ ਕਰਕੇ ਗ੍ਰਿਫ਼ਤਾਰ ਕਰਨ, ਕਈ ਦਹਾਕਿਆ ਤੋਂ ਆਪਣੀਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਅਤੇ ਜੇਲ੍ਹ ਤਬਦੀਲੀਆਂ ਆਦਿ ਮੰਗਾਂ ਨੂੰ ਲੈਕੇ ਇਹ ਮੋਰਚਾ ਭਾਈ ਧਿਆਨ ਸਿੰਘ ਮੰਡ ਸਰਬੱਤ ਖ਼ਾਲਸਾ ਵੱਲੋਂ ਚੁਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿਚ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਲਗਭਗ 6 ਮਹੀਨੇ ਚੱਲੇ ਇਸ ਮੋਰਚੇ ਵਿਚ ਹਰ ਇਨਸਾਫ ਪਸ਼ੰਦ, ਹਰ ਧਰਮ ਦੇ ਨੁਮਾਇੰਦਿਆ ਅਤੇ ਹਰ ਸਿਆਸੀ ਪਾਰਟੀ ਦੇ ਆਗੂਆਂ ਨੇ ਸਿਰਕਤ ਕੀਤੀ ਸੀ। ਇਸ ਮੋਰਚੇ ਦੌਰਾਨ ਕੋਈ ਵੀ ਹਿੰਸਕ ਕਾਰਵਾਈ ਨਹੀਂ ਹੋਈ । ਇਹ ਮੋਰਚਾ ਅਮਨ-ਪੂਰਵਕ ਤਰੀਕੇ ਨਾਲ ਚੱਲਿਆ । 09 ਦਸੰਬਰ 2018 ਨੂੰ ਪੰਜਾਬ ਸਰਕਾਰ ਦੇ ਦੋ ਵਜ਼ੀਰਾਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ 3 ਵਿਧਾਇਕਾ ਨੇ ਸਮੂਲੀਅਤ ਕਰਕੇ ਮੋਰਚਾ ਸੰਚਾਲਕਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵਿਸ਼ਵਾਸ ਦਿਵਾਇਆ ਸੀ ਕਿ ਇਸ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ, ਜਦੋਂਕਿ ਇਸ ਮੋਰਚੇ ਨੇ ਵੱਡੀਆ ਪ੍ਰਾਪਤੀਆ ਕੀਤੀ । ਪਰ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਮੁੱਦਿਆ ਤੇ ਕੋਈ ਕਾਰਵਾਈ ਨਾ ਕਰਨਾ ਸਿੱਖ ਕੌਮ ਨਾਲ ਵਿਸ਼ਵਾਸਘਾਤ ਹੈ । ਇਸ ਲਈ ਇਹ ਵਫ਼ਦ ਸਰਕਾਰ ਦੇ ਡੇਢ ਸਾਲ ਬੀਤ ਜਾਣ ਤੇ ਮੁੜ ਯਾਦ ਦਿਵਾਉਣ ਲਈ ਮਿਲਿਆ । ਇਸ ਵਫ਼ਦ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਸ. ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਸ. ਜਸਵੀਰ ਸਿੰਘ ਖਡੂਰ ਜਰਨਲ ਸਕੱਤਰ ਦਲ ਖ਼ਾਲਸਾ ਅਤੇ ਸ. ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਸਿਮਰਨਜੀਤ ਸਿੰਘ ਮਾਨ, ਸ. ਗੁਰਨਾਮ ਸਿੰਘ ਸਿੱਧੂ ਆਦਿ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਬਰਗਾੜੀ ਕਾਂਡ ਦੇ ਮੁਜ਼ਰਿਮ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੁਰਮੀਤ ਰਾਮ ਰਹੀਮ, ਸੁਮੇਧ ਸੈਣੀ ਆਦਿ ਜੋ ਇਸ ਬੇਅਦਬੀ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਨਾਮਜਦ ਕੀਤੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ । ਇਸ ਜਾਂਚ ਕਮਿਸ਼ਨ ਦਾ ਪੰਜਾਬ ਅਸੈਬਲੀ ਵਿਚ ਮਤਾ ਵੀ ਪਾਸ ਹੋ ਚੁੱਕਾ ਹੈ । ਜੇਕਰ ਫਿਰ ਵੀ ਸਾਡੀਆਂ ਮੰਗਾਂ ਤੇ ਅਮਲ ਨਹੀਂ ਹੁੰਦਾ ਤਾਂ ਪੰਥਕ ਜਥੇਬੰਦੀਆਂ ਵੱਲੋਂ ਪਹਿਲਾ ਹੀ ਉਲੀਕੇ ਐਕਸ਼ਨ ਪ੍ਰੋਗਰਾਮ ਲਾਕਡਾਊਨ ਖੁੱਲ੍ਹ ਜਾਣ ਤੋਂ ਬਾਅਦ ਸਰਕਾਰ ਖਿਲਾਫ਼ ਲਾਗੂ ਕਰਨ ਲਈ ਮਜ਼ਬੂਰ ਹੋਵੇਗਾ । ਇਸ ਯਾਦ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ 06 ਜੂਨ ਦੇ ਘੱਲੂਘਾਰੇ ਨੂੰ ਮੁੱਦਾ ਬਣਾਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਪੰਥਕ ਆਗੂਆਂ ਅਤੇ ਵਰਕਰਾਂ ਦੇ ਘਰਾਂ ਵਿਚ ਛਾਪੇਮਾਰੀ ਅਤੇ ਪੁੱਛਗਿੱਛ ਦੇ ਬਹਾਨੇ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕਾਰਵਾਈ ਬੰਦ ਹੋਵੇ । ਇਸ ਵਫ਼ਦ ਦੇ ਆਗੂਆਂ ਨੇ ਪ੍ਰੈਸ ਨੂੰ ਇਹ ਵੀ ਕਿਹਾ ਕਿ ਕਰੋਨਾ ਮਹਾਂਮਾਰੀ ਤਹਿਤ ਮਾਨਵਤਾ ਦੇ ਭਲੇ ਲਈ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਪਾਲਣਾਂ ਕਰਦੇ ਹੋਏ ਉਹ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਇਹ ਅਪੀਲ ਕਰਦੇ ਹਨ ਕਿ ਉਹ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣ ਵਾਲੀ ਅਰਦਾਸ ਸਮਾਗਮ ਵਿਚ ਸਮੂਲੀਅਤ ਕਰਨ ਤੋਂ ਗੁਰੇਜ ਕਰਨ । ਉਨ੍ਹਾਂ ਸਲਾਹ ਦਿੱਤੀ ਕਿ ਉਹ ਆਪਣੇ-ਆਪਣੇ ਘਰਾਂ ਜਾਂ ਆਪਣੇ ਪਿੰਡਾਂ ਦੇ ਗੁਰੂਘਰਾਂ ਵਿਚ ਫਾਸਲਾ ਬਣਾਕੇ ਸਮੁੱਚੇ ਸ਼ਹੀਦਾਂ ਨੂੰ ਯਾਦ ਕਰਨ । 06 ਜੂਨ ਨੂੰ ਸਿਰਫ਼ ਇਨ੍ਹਾਂ ਪੰਥਕ ਧਿਰਾਂ ਵੱਲੋਂ ਨਾਮਜਦ ਕੀਤੇ ਗਏ ਮੁੱਖ ਆਗੂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕੇ ਸ਼ਹੀਦਾਂ ਦੀ ਯਾਦ ਵਿਚ ਨਤਮਸਤਕ ਹੋਣਗੇ ।”

#No leader has been up to the front to encourage the forces. Our party Shriomani Akali Dal (Amritsar) has sought the permission of the Government to send our team of the Red Cross with medicines and food provisions to the Galwan valley but we are awaiting a word from the Government so that we can make arrangements for travel, tents and the other provisions. But we have received no word from the Government which is keeping a dead silence as if a great catastrophe may befall it.

Press statement of Simranjit Singh Mānn, President Shriomani Akali Dal (Amritsar), Quilla S. Harnam Singh, Distt. Fatehgarh Sahib, PC 140406,
Date 03 June 2020.
Our party Shriomani Akali Dal (Amritsar) is concerned that THIS (Theocratic Hindu Indian State) has lost considerable ground in Ladakh to the Communist Chinese and their PLA. Defence Minister Rajnath Singh has also acknowledged that the PLA is present in great numbers. For the first time the PLA has deployed heavy artillery and tanks, whereas in its aggressiveness the Chinese have also set sail their aircraft carriers and positioned their fighter jets Sukhoi Su 35’s in fighting readiness.
Therefore, losing ground in the Galwan valley and Pongong Tao are serious matters as THIS surrendered 39,000 SQ. KMS. to Communist China in 1962. It must be recalled that it was the Lahore Darbar (Sikh Empire 1799 – 1849) which annexed Ladakh in 1834 and made it a part of the Sikh Empire. It is unfortunate that Hindu India has steadily been losing the territories of the Sikh Empire to other powers.
What is more amazing is that the Congress party, CPI – CPM, Badal Dal and others are keeping quiet and not asking for the immediate recall of the Parliament to discuss this serious ingress of PLA.
The BJP – RSS won the last election to Parliament making bellicose statements about the Balakot Air Raid and surgical strikes into Islamic Pakistan. When the Chinese PLA has done the same military surgery into THIS territory why are all the Hindutva Parties quiet and burying their heads into the sand like ostriches?
Even the President Ram Nath Kovind and Vice President M. Venkaiah Naidu are keeping a pin drop silence, which is strange as President Kovind is the Commander in Chief of the Armed Forces. The Union Home Minister Amit Shah who makes ultra nationalist jingoistic speeches is also lying low and not saying an encouraging word for his ITBT ( Indo-Tibetan Border Police) which is facing the PLA eyeball to eyeball in Ladakh.

No leader has been up to the front to encourage the forces. Our party Shriomani Akali Dal (Amritsar) has sought the permission of the Government to send our team of the Red Cross with medicines and food provisions to the Galwan valley but we are awaiting a word from the Government so that we can make arrangements for travel, tents and the other provisions. But we have received no word from the Government which is keeping a dead silence as if a great catastrophe may befall it. The anchors of the right wing Hindutva TV crews who use to ask aggressive questions are also silent. Where is the leadership that has commited the Genocide of the Sikhs, raised the sacred Akal Takhat of the Sikhs to the ground, turned the Islamic Babri Masjid into the Ram Temple at Ayodhya and the two top Generals (Rawat and Narevane) of the army who have given boisterous statements that they can take on militarily, both Islamic Pakistan and Communist China simultaneously?
Even Premier Nerandra Modi has adopted a mom – vart. There is no one in a country of 131 crores to say – Once More unto the Breach, once more. It is sad and unfortunate that the majoritarian class that has suppressed the minorities, schedule castes and the tribal’s or aborigines since 1947 has taken shelter in their prepared nuclear bunkers. We have always said the majoritarians have a bicycle personality of the Behavioral Sciences.

Simranjit Singh Mānn
President,
Shiromani Akali Dal (Amritsar),
Email: simranjitsinghmann@yahoo.com
website:
www.akalidalamritar.in
facebook page: 
Simranjit Singh Mann

On the eve of Ghalughara Diwas (Genocide Day), its Thirty Sixth Remembrance Day, Shiromani Akali Dal (Amritsar) is publishing the list of Police and Paramilitary officers who committed the Genocide of the Sikh Peoples. This list is being published by courtesy of Ensaaf.org, which was printed by this organization with great risk to their lives and livelihood. Our party pays its gratitude to these brave Sikhs who have taken upon themselves to serve the Sikh Nation.
In this list we will find that a number of these Policemen hold the highest ranks in the Hindu Indian Union Government. One of them is Mr. Dinkar Gupta who is the DGP of Punjab, who has recently been cleared by the Union Government to hold the highest post in any of the Government of India’s Police Investigation, Intelligence and Paramilitary Forces. The other is Mr. Samant Goel who presently heads the Hindu States foreign Intelligence agency the R&AW.
Mr. Sumedh Saini who retired as the DGP Punjab is currently under arrest but on bail for the murder of a Sikh officer Balwant Singh Multani. His father was an IAS officer. Tragically all Punjab Chief Ministers have given these genocidaires the highest ranks and as you will observe the Union Government in Delhi has done no less. Here Is the list of perpetrators researched and authenticated by 
Ensaaf.org. Please visit their website ensaaf.org to get the list of all the victims and also support them in collecting further data and if you have the means with funds as well.
We are publishing the pictures of the victims as well, by courtesy 
ensaaf.org. We appeal that all Gurudwaras should have this information for the visiting Sikh sangat and for a historical record.

Please read below :-

ਉਕਤ ਅੰਗਰੇਜ਼ੀ ਦੀ ਲਿਖਤ ਤੋਂ ਬਾਅਦ ਹੇਠ ਪੰਜਾਬੀ ਵਿਚ ਸਿਮਰਨਜੀਤ ਸਿੰਘ ਮਾਨ ਦੁਆਰਾ ਲਿਖੀਆਂ ਬਿਆਨ ਪੜੋ, ਕਿਵੇਂ ਜੁਲਮ ਹਨੇਰੀ ਸਿੱਖ ਕੌਮ ਦੇ ਉਤੇ ਵਗਦੀ ਹੈ। ਉਹੀ ਨਿਜ਼ਾਮ 1984 ਵਿੱਚ ਅਤੇ ਉਹੀਂ ਨਿਜ਼ਾਮ ਅੱਜ 2020 ਵਿੱਚ।

ਦਿਨਕਰ ਗੁਪਤਾ ਅਤੇ ਸੰਮਤ ਗੋਇਲ ਵਰਗੇ ਪੁਲਿਸ ਅਫ਼ਸਰਾਂ ਨੂੰ ਸੈਂਟਰ ਹਕੂਮਤ ਵੱਲੋਂ ਗੁਰੂਘਰਾਂ, ਸਿੱਖ ਸੰਗਠਨਾਂ ਅਤੇ ਐਸ.ਜੀ.ਪੀ.ਸੀ. ਨੂੰ ਨਿਸ਼ਾਨਾਂ ਬਣਾਉਣ ਦੀ ਦਿੱਤੀ ਜਿ਼ੰਮੇਵਾਰੀ ਅਤਿ ਖ਼ਤਰਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 03 ਜੂਨ ( ) “ਅੰਦਰੂਨੀ ਸੁਰੱਖਿਆ ਦੇ ਸੰਬੰਧ ਵਿਚ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਅਤੇ ਗ੍ਰਹਿ ਮਹਿਕਮਾ ਵੱਲੋਂ ਜੋ ‘ਅੰਦਰੂਨੀ ਸੁਰੱਖਿਆ-1 ਡਿਵੀਜਨ’ ਦੇ ਅਧੀਨ ਉਪਰੋਕਤ ਦੋਵੇ ਸ੍ਰੀ ਦਿਨਕਰ ਗੁਪਤਾ ਅਤੇ ਸ੍ਰੀ ਸੰਮਤ ਗੋਇਲ ਨੂੰ ਜੋ ਵਿਸ਼ੇਸ਼ ਜਿ਼ੰਮੇਵਾਰੀ ਸੌਪੀ ਗਈ ਹੈ, ਜਿਸ ਅਧੀਨ ਆਈ.ਬੀ, ਰਾਅ, ਨੈਟਗ੍ਰਡਿ, ਦਫ਼ਤਰੀ ਗੁਪਤ ਕਾਨੂੰਨ ਰਾਹੀ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਦੀ ਜੜ੍ਹ ਨੂੰ ਗਲੋਬਲ ਪੱਧਰ ਉਤੇ ਸਿੱਝਣ, ਵਿਸ਼ੇਸ਼ ਤੌਰ ਤੇ ਪੰਜਾਬ, ਇੰਡੀਆਂ ਅਤੇ ਬਾਹਰਲੇ ਮੁਲਕਾਂ ਦੇ ਗੁਰੂਘਰ ਸਾਹਿਬਾਨ, ਧਾਰਮਿਕ, ਸਿਆਸੀ ਤੌਰ ਤੇ ਕੰਮ ਕਰ ਰਹੇ ਸਿੱਖ ਸੰਗਠਨਾਂ ਅਤੇ ਐਸ.ਜੀ.ਪੀ.ਸੀ. ਵਿਚ ਸਰਕਾਰੀ ਨੀਤੀਆਂ ਅਤੇ ਸਾਜਿ਼ਸਾਂ ਨੂੰ ਨੇਪਰੇ ਚਾੜਨ ਦਾ ਕੰਮ ਮਿਲਿਆ ਹੈ, ਇਹ ਅਤਿ ਖ਼ਤਰਨਾਕ ਅਤੇ ਸਮੁੱਚੇ ਇੰਡੀਆਂ ਵਿਚ ਅਰਾਜਕਤਾ ਨੂੰ ਟੀਸੀ ਉਤੇ ਪਹੁੰਚਾਉਣ ਵਾਲਾ ਮਨੁੱਖਤਾ ਵਿਰੋਧੀ ਅਫ਼ਸੋਸਨਾਕ ਅਮਲ ਹੋਣ ਜਾ ਰਿਹਾ ਹੈ । ਜਿਸਦੇ ਮਾਰੂ ਨਤੀਜਿਆ ਨਾਲ ਇਥੋਂ ਦੇ ਅਮਨ-ਚੈਨ ਨੂੰ ਵੀ ਬਹੁਤ ਡੂੰਘੀ ਸੱਟ ਵੱਜੇਗੀ । ਇਸ ਗੰਭੀਰ ਵਿਸ਼ੇ ਤੇ ਕੌਮਾਂਤਰੀ ਪੱਧਰ ਤੇ ਸਮੁੱਚੀ ਦੁਨੀਆਂ ਵਿਚ ਵਿਚਰਨ ਵਾਲੇ ਸਿੱਖ ਲਿਆਕਤਮੰਦਾਂ, ਬੁੱਧੀਜੀਵੀਆਂ ਅਤੇ ‘ਮੈ ਮਰਾਂ ਪੰਥ ਜੀਵੇ’ ਦੀ ਕੌਮਪ੍ਰਸਤੀ ਵਾਲੀ ਸੋਚ ਉਤੇ ਕੰਮ ਕਰਨ ਵਾਲੇ ਪੰਥ ਦਰਦੀਆਂ ਵੱਲੋਂ ਸਮੂਹਿਕ ਤੌਰ ਤੇ ਸੰਜ਼ੀਦਾ ਵਿਚਾਰਾਂ ਕਰਨ ਅਤੇ ਅਮਲ ਕਰਨ ਦਾ ਸਮਾਂ ਆ ਗਿਆ ਹੈ । ਤਾਂ ਕਿ ਸਿੱਖ ਸੋਚ ਤੇ ਸਿੱਖ ਕਿਰਦਾਰ ਨੂੰ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿ਼ਸਾਂ ਉਤੇ ਅਮਲ ਕਰਨ ਵਾਲੇ ਸ੍ਰੀ ਦਿਨਕਰ ਗੁਪਤਾ ਅਤੇ ਸ੍ਰੀ ਸੰਮਤ ਗੋਇਲ ਵਰਗੇ ਪੁਲਿਸ ਅਫ਼ਸਰ ਕਾਮਯਾਬ ਨਾ ਹੋ ਸਕਣ ਅਤੇ ਸਿੱਖ ਕੌਮ ਆਪਣੇ ਮਨੁੱਖਤਾ ਪੱਖੀ ਸਿਧਾਤਾਂ ਉਤੇ ਪਹਿਲੇ ਨਾਲੋ ਵੀ ਵਧੇਰੇ ਸੰਜ਼ੀਦਾ ਅਤੇ ਦ੍ਰਿੜ ਹੁੰਦੀ ਹੋਈ ਸਿੱਖੀ ਸੋਚ ਨੂੰ ਸਹੀ ਦਿਸ਼ਾ ਵੱਲ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਹੁਕਮਰਾਨਾਂ ਵੱਲੋਂ ਸ੍ਰੀ ਦਿਨਕਰ ਗੁਪਤਾ ਵਰਗੇ ਹਕੂਮਤੀ ਸਾਜਿ਼ਸਾਂ ਨੂੰ ਨੇਪਰੇ ਚਾੜਨ ਵਾਲੇ ਅਫ਼ਸਰਾਨ ਨੂੰ ਸਭ ਕਾਨੂੰਨ ਛਿੱਕੇ ਟੰਗਕੇ ਤਰੱਕੀਆ ਦੇਣ ਅਤੇ ਗੁਪਤ ਰੂਪ ਵਿਚ ਗੁਰਦੁਆਰਾ ਸਾਹਿਬਾਨ, ਸਿੱਖੀ ਵਿਦਿਅਕ ਸੰਸਥਾਵਾਂ, ਸਿੱਖੀ ਧਾਰਮਿਕ ਸਿਆਸੀ ਸੰਗਠਨਾਂ ਅਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਨੂੰ ਨਿਸ਼ਾਨਾਂ ਬਣਾਉਣ ਅਤੇ ਸਿੱਖ ਕੌਮ ਨੂੰ ਫਿਰ ਤੋਂ ਬਦਨਾਮ ਕਰਕੇ ਤਸੱਦਦ ਢਾਹੁਣ ਦੇ ਬਣਾਏ ਜਾ ਰਹੇ ਮਨਸੂਬਿਆ ਦੇ ਖ਼ਤਰਨਾਕ ਨਤੀਜਿਆ ਤੋਂ ਹਿੰਦੂਤਵ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਖ਼ਾਲਸਾ ਪੰਥ ਦੇ ਲਿਆਕਤਮੰਦਾਂ ਅਤੇ ਪੰਥ ਦਰਦੀਆਂ ਨੂੰ ਸਮੂਹਿਕ ਤੌਰ ਤੇ ਇਸ ਸਾਜਿ਼ਸ ਦਾ ਦੂਰਅੰਦੇਸ਼ੀ ਨਾਲ ਟਾਕਰਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਦਿਨਕਰ ਗੁਪਤਾ ਨੂੰ ਸਿੱਖ ਕੌਮ ਦੇ ਹਰ ਖੇਤਰ ਵਿਚ ਹਲਚਲ ਪੈਦਾ ਕਰਨ ਅਤੇ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਉਚੇਚੀ ਜਿ਼ੰਮੇਵਾਰੀ ਸੌਪੀ ਜਾ ਰਹੀ ਹੈ, ਇਸ ਦਿਨਕਰ ਗੁਪਤਾ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਸਮੇਂ ਹੁਕਮਰਾਨਾਂ ਦੇ ਗੁਪਤ ਆਦੇਸ਼ਾਂ ਉਤੇ ਇਹ ਨਿਰਆਧਾਰ ਸੱਚਾਈ ਤੋਂ ਕੋਹਾ ਦੂਰ ਬਿਆਨ ਦਿੱਤਾ ਸੀ ਕਿ ਸਿੱਖ ਕੌਮ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਨਹੀਂ ਜਾ ਰਹੀ, ਬਲਕਿ ਹਥਿਆਰਾਂ ਦੀ ਟ੍ਰੇਨਿੰਗ ਲੈਣ ਜਾ ਰਹੇ ਹਨ । ਅਜਿਹੇ ਸਾਜਿ਼ਸਕਾਰੀ ਪੁਲਿਸ ਅਫ਼ਸਰ ਤੋਂ ਪੁੱਛਿਆ ਜਾਵੇ ਕਿ 5 ਦਿਨ ਦੀ ਯਾਤਰਾ ਦੀ ਮਿਲੀ ਇਜਾਜਤ ਵਿਚ ਬੰਬ ਤਿਆਰ ਕਰਨ ਅਤੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਕਿਵੇਂ ਹੋ ਸਕਦੀ ਹੈ ? ਫਿਰ ਸ੍ਰੀ ਕਰਤਾਰਪੁਰ ਸਾਹਿਬ ਜੋ ਸਰਹੱਦ ਤੋਂ ਕੇਵਲ 3 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਜਿਥੇ ਇੰਡੀਅਨ ਫ਼ੌਜਾਂ ਅਤੇ ਅਰਧ ਸੈਨਿਕ ਬਲਾਂ ਵੱਲੋਂ 5-5, 7-7 ਕਿਲੋਮੀਟਰ ਦੂਰ ਵੇਖਣ ਵਾਲੀਆ ਦੂਰਬੀਨਾਂ ਫਿੱਟ ਹਨ ਅਤੇ ਜਿਥੇ ਕੋਈ ਜੰਗ ਵਗੈਰਾਂ ਨਹੀ ਹੈ, ਮੈਦਾਨੀ ਇਲਾਕਾ ਹੈ, ਉਥੇ ਅਜਿਹੀ ਟ੍ਰੇਨਿੰਗ ਦੇਣ ਦੀ ਗੱਲ ਕਿਵੇ ਸੰਭਵ ਹੋ ਸਕਦੀ ਹੈ ? ਫਿਰ ਸਿੱਖ ਕੌਮ ਤਾਂ ਆਪਣੇ ਜਮਾਦਰੂ ਤੌਰ ਤੇ ਹੀ ਹਥਿਆਰਾਂ ਦੀ ਟ੍ਰੇਨਿੰਗ ਦੀ ਮਾਹਰ ਹੈ, ਉਸ ਨੂੰ ਪਾਕਿਸਤਾਨੀਆਂ ਜਾਂ ਕਿਸੇ ਹੋਰ ਕੋਲੋ ਟ੍ਰੇਨਿੰਗ ਲੈਣ ਦੀ ਕੋਈ ਜ਼ਰੂਰਤ ਨਹੀਂ ।

ਸ. ਮਾਨ ਨੇ ਆਪਣੇ ਬਿਆਨ ਵਿਚ ਇਹ ਵੀ ਭਰਪੂਰ ਜਾਣਕਾਰੀ ਦਿੱਤੀ ਕਿ ਜਿਸ ਸੰਮਤ ਗੋਇਲ ਨਾਮ ਦੇ ਪੁਲਿਸ ਅਫ਼ਸਰ ਨੂੰ ਹੁਕਮਰਾਨਾਂ ਨੇ ਆਪਣੀ ਖੂਫੀਆ ਏਜੰਸੀ ਰਾਅ ਦਾ ਮੁੱਖੀ ਲਗਾਇਆ ਹੋਇਆ ਹੈ ਅਤੇ ਜੋ ਸ੍ਰੀ ਦਿਨਕਰ ਗੁਪਤਾ ਨਾਲ ਮਿਲਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਚ ਅਤਿ ਖ਼ਤਰਨਾਕ ਖੇਡ-ਖੇਡਣ ਜਾ ਰਹੇ ਹਨ, ਉਸ ਸ੍ਰੀ ਗੋਇਲ ਜੋ ਪੰਜਾਬ ਕੈਡਰ ਦਾ ਅਫ਼ਸਰ ਹੈ, ਉਸ ਉਤੇ 3 ਬੇਕਸੂਰ ਸਿੱਖ ਨੌਜ਼ਵਾਨਾਂ ਸ. ਗੁਰਦੇਵ ਸਿੰਘ ਪੰਜਗਰਾਈ (ਬਟਾਲਾ) ਜਿਸਦੀ ਉਮਰ ਕੇਵਲ 19 ਸਾਲ ਸੀ, ਸ. ਸੁਖਦੇਵ ਸਿੰ ਢਾਡਾ (ਬਟਾਲਾ) ਜਿਸਦੀ ਉਮਰ 27-28 ਸਾਲ ਦੀ ਸੀ ਅਤੇ ਸ. ਮਨਜੀਤ ਸਿੰਘ ਇਲਾਵਲਪੁਰ (ਗੁਰਦਾਸਪੁਰ) ਜਿਸਦੀ ਉਮਰ 28 ਸਾਲ ਦੀ ਸੀ, ਉਤੇ ਅਗਵਾਹ ਦੇ ਕੇਸ ਹਨ । ਜਿਸ ਪੁਲਿਸ ਅਫ਼ਸਰ ਨੇ ਬੀਤੇ ਸਮੇਂ ਵਿਚ ਗੈਰ-ਕਾਨੂੰਨੀ ਅਮਲ ਕੀਤੇ ਹੋਣ, ਉਸ ਨੂੰ ਰਾਅ ਵਰਗੀ ਖੂਫੀਆ ਏਜੰਸੀ ਦਾ ਮੁੱਖੀ ਲਗਾਉਣਾ ਅਤੇ ਸ੍ਰੀ ਦਿਨਕਰ ਗੁਪਤਾ ਨਾਲ ਸਿੱਖ ਵਿਰੋਧੀ ਅਮਲਾਂ ਵਿਚ ਭਾਈਵਾਲ ਬਣਾਉਣ ਦੇ ਅਮਲਾਂ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਜਿਵੇਂ ਕਸ਼ਮੀਰ ਵਿਚ ਕਾਲਾ ਕਾਨੂੰਨ ਅਫ਼ਸਪਾ ਲਾਗੂ ਕਰਕੇ ਕਸ਼ਮੀਰੀ ਨੌਜ਼ਵਾਨਾਂ ਨੂੰ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਤਰੀਕੇ ਖ਼ਤਮ ਕੀਤਾ ਗਿਆ ਹੈ ਅਤੇ ਉਥੇ ਵਿਧਾਨ ਦੀ ਆਰਟੀਕਲ 370 ਅਤੇ ਧਾਰਾ 35ਏ ਜੋ ਕਸ਼ਮੀਰੀਆਂ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਪ੍ਰਦਾਨ ਕਰਦੇ ਹਨ, ਉਹ ਜ਼ਬਰੀ ਖ਼ਤਮ ਕਰ ਦਿੱਤੇ ਗਏ । ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਅਮਲ ਹੁਣ ਪੰਜਾਬ ਅਤੇ ਸਿੱਖ ਕੌਮ ਵਿਰੁੱਧ ਇਕ ਸੋਚੀ ਸਮਝੀ ਸਾਜਿ਼ਸ ਅਧੀਨ ਉਪਰੋਕਤ ਦੋਵੇ ਪੁਲਿਸ ਅਫ਼ਸਰਾਂ ਦੀ ਨਿਗਰਾਨੀ ਹੇਠ ਹੋਣ ਜਾ ਰਹੇ ਹਨ । ਅਜਿਹੀ ਹੁਕਮਰਾਨਾਂ ਦੀ ਹੱਥਠੋਕੀ ਬਣੀ ਪੁਲਿਸ ਅਫ਼ਸਰਸ਼ਾਹੀ ਨੇ ਹੀ ਬੀਤੇ ਸਮੇਂ ਵਿਚ ਸਿੱਖ ਕੌਮ ਦੀਆਂ ਬਿਨ੍ਹਾਂ ਵਜਹ ਕਾਲੀਆ ਸੂਚੀਆ ਤਿਆਰ ਕੀਤੀਆ ਅਤੇ ਹੁਣ ਵੀ ਪੰਜਾਬ ਵਿਚ ਗੈਰ-ਕਾਨੂੰਨੀ ਤਰੀਕੇ ਸਿੱਖਾਂ ਤੋਂ ਆਧਾਰ ਕਾਰਡ ਅਤੇ ਹੋਰ ਪਹਿਚਾਣ ਪੱਤਰ ਮੰਗਣ ਦੇ ਦੁਖਦਾਇਕ ਗੈਰ-ਵਿਧਾਨਿਕ ਨਿੰਦਣਯੋਗ ਅਮਲ ਹੋ ਰਹੇ ਹਨ । ਅਮਰੀਕਾ ਵਿਚ ਜੋ ਗੋਰੇ ਪੁਲਿਸ ਅਫ਼ਸਰ ਵੱਲੋਂ ਜੋਰਿਜ ਫਲੋਈਡ ਅਫਰੀਕਨ ਕਾਲੇ ਦੀ ਧੋਣ ਉਤੇ ਗੋਡਾ ਰੱਖਕੇ ਮਾਰ ਦਿੱਤਾ ਗਿਆ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਜੋ ਹਨਨ ਕੀਤਾ ਗਿਆ ਹੈ, ਇਸ ਘਟਨਾ ਦੀ ਬਦੌਲਤ ਸਮੁੱਚੇ ਅਮਰੀਕਾ ਵਿਚ ਬ਼ਗਾਵਤ ਅਤੇ ਅਰਾਜਕਤਾ ਫੈਲ ਚੁੱਕੀ ਹੈ, ਪੰਜਾਬ ਅਤੇ ਸਿੱਖ ਕੌਮ ਉਤੇ ਸਾਜਿ਼ਸਾਂ ਰਚਣ ਵਾਲੇ ਅਮਰੀਕਾ ਵਾਲੀ ਸਥਿਤੀ ਪੰਜਾਬ ਅਤੇ ਇੰਡੀਆਂ ਵਿਚ ਨਾ ਬਣਾਉਣ ਤਾਂ ਉਨ੍ਹਾਂ ਲਈ ਬਿਹਤਰ ਹੋਵੇਗਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਜਿਹੇ ਸਿੱਖ ਕੌਮ ਤੇ ਮਨੁੱਖਤਾ ਮਾਰੂ ਸਾਜਿ਼ਸਾਂ ਹੋਣ ਦੇ ਬਾਵਜੂਦ ਵੀ ਸਿੱਖ ਬਾਦਲ ਦਲੀਆ, ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ-ਆਰ.ਐਸ.ਐਸ. ਸੀ.ਪੀ.ਆਈ. ਸੀ.ਪੀ.ਐਮ. ਵਰਗੀਆਂ ਜਮਾਤਾਂ ਨੂੰ ਸਿਆਸੀ ਤਾਕਤ ਦੇਣ ਦੀ ਗੁਸਤਾਖੀ ਕਰਦੇ ਆ ਰਹੇ ਹਨ । 2000 ਵਿਚ ਜੋ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਸਿੱਖਾਂ ਦਾ ਇੰਡੀਅਨ ਫ਼ੌਜ ਵੱਲੋਂ ਕਤਲੇਆਮ ਕੀਤਾ ਗਿਆ ਸੀ, ਉਹ ਉਸ ਸਮੇਂ ਦੇ ਗ੍ਰਹਿ ਵਜ਼ੀਰ ਸ੍ਰੀ ਐਲ.ਕੇ. ਅਡਵਾਨੀ ਵੱਲੋਂ ਰਚੀ ਸਾਜਿ਼ਸ ਦਾ ਹਿੱਸਾ ਸੀ । ਇਸੇ ਤਰ੍ਹਾਂ 25 ਮਾਰਚ 2020 ਨੂੰ ਜੋ ਅਫ਼ਗਾਨੀਸਤਾਨ ਦੇ ਕਾਬੁਲ ਦੇ ਗੁਰੂਘਰ ਵਿਖੇ ਸਿੱਖਾਂ ਉਤੇ ਹਮਲਾ ਹੋਇਆ ਸੀ, ਜੋ ਇਸਲਾਮਿਕ ਸਟੇਟ ਵੱਲੋਂ ਕੀਤਾ ਗਿਆ ਸੀ ਅਤੇ ਜੋ ਕਾਤਲ ਫੜ ਵੀ ਲਏ ਗਏ ਹਨ, ਇਨ੍ਹਾਂ ਦੋਵਾਂ ਘਟਨਾਵਾਂ ਸੰਬੰਧੀ ਇੰਡੀਆਂ ਦੀਆਂ ਖੂਫੀਆ ਏਜੰਸੀਆ ਅਤੇ ਹੁਕਮਰਾਨ ਅੱਜ ਤੱਕ ਚੁੱਪ ਕਿਉਂ ਹਨ ? ਸਿੱਖ ਕੌਮ ਨੂੰ ਇਨਸਾਫ਼ ਨਾ ਦੇਣ ਦੇ ਅਮਲ ਇਸ ਸਾਜਿ਼ਸ ਦੇ ਸ਼ੱਕ ਨੂੰ ਹੋਰ ਡੂੰਘਾ ਕਰਦੇ ਹਨ । ਜੋ ਪੰਥਕ ਕਮੇਟੀ, ਪੰਚ ਪ੍ਰਧਾਨੀ, ਸਿੱਖ ਫਾਰ ਜਸਟਿਸ-2020, ਆਦਿ ਜਿਨ੍ਹਾਂ ਨੇ ਪਹਿਲੇ ਪੂਰੇ ਜੋਰਸੋਰ ਨਾਲ ‘ਖ਼ਾਲਿਸਤਾਨ’ ਦੀ ਗੱਲ ਕੀਤੀ ਅਤੇ ਬਾਅਦ ਵਿਚ ਇਸ ਕੌਮੀ ਮਿਸ਼ਨ ਨੂੰ ਛੱਡਕੇ ਪਿੱਠ ਦੇ ਗਏ । ਇਹੀ ਵਜਹ ਹੈ ਕਿ ਅੱਜ ਤੱਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ । ਅਜੋਕਾ ਗੰਭੀਰ ਸਮਾਂ ਇਸ ਗੱਲ ਦੀ ਸੰਜ਼ੀਦਾ ਮੰਗ ਕਰਦਾ ਹੈ ਕਿ ਉਪਰੋਕਤ ਸੰਗਠਨਾਂ ਵੱਲੋਂ ਭਾਵੇ ਕਿਸੇ ਵੀ ਵਜਹ ਕਾਰਨ ਖ਼ਾਲਿਸਤਾਨ ਦੀ ਆਵਾਜ਼ ਨੂੰ ਬੁਲੰਦ ਕਰਨ ਉਪਰੰਤ ਚੁੱਪ ਹੋ ਗਏ ਹਨ ਜਾਂ ਉਨ੍ਹਾਂ ਨੇ ਕੋਈ ਹੋਰ ਸੌਖਾ ਰਾਹ ਕੱਢ ਲਿਆ ਹੈ, ਉਹ ਸਭ ਕੌਮੀ ਸੋਚ ਖ਼ਾਲਿਸਤਾਨ ਅਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਖ਼ਾਲਿਸਤਾਨ ਦੇ ਕੌਮੀ ਮਿਸ਼ਨ ਤੇ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਆਪਣੀ ਕੌਮੀ ਧਾਰਾ ਵਿਚ ਆ ਜਾਣ, ਤਾਂ ਕਿ ਹਕੂਮਤੀ ਅਤੇ ਪੁਲਿਸ ਵੱਲੋ ਰਚੀਆ ਜਾ ਰਹੀਆ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਅਸੀਂ ਵਿਦਵਤਾ, ਕੌਮਾਂਤਰੀ ਰਣਨੀਤੀ ਰਾਹੀ ਅਸਫ਼ਲ ਬਣਾ ਸਕੀਏ ਅਤੇ ਆਪਣੀ ਮੰਜਿ਼ਲ ਖ਼ਾਲਿਸਤਾਨ ਨੂੰ ਕਾਇਮ ਕਰ ਸਕੀਏ ।

ਆਪਣੇ ਕੌਮੀ ਅਤੇ ਮਨੁੱਖਤਾ ਪੱਖੀ ਮਿਸ਼ਨ ਨੂੰ ਅੱਗੇ ਲਿਜਾਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ 06 ਜੂਨ 2020 ਨੂੰ ਜੋ ਨਿਰੰਤਰ ਹਰ ਸਾਲ ਘੱਲੂਘਾਰਾ ਦਿਹਾੜਾ ਮਨਾਉਦੇ ਆ ਰਹੇ ਹਾਂ, ਉਸ ਵਿਚ ਹੋਰ ਵਾਧਾ ਕਰਦੇ ਹੋਏ ਇਸ ਦਿਨ ਨੂੰ ‘ਖ਼ਾਲਿਸਤਾਨ ਡੇ’ ਦੇ ਤੌਰ ਤੇ ਮਨਾਉਣ ਜਾ ਰਹੇ ਹਾਂ । ਸਮੁੱਚੀ ਸਿੱਖ ਕੌਮ ਪੁਲਿਸ ਅਤੇ ਹਕੂਮਤੀ ਦਹਿਸਤ ਦੇ ਪ੍ਰਭਾਵ ਤੋਂ ਨਿਰਲੇਪ ਰਹਿਕੇ ਆਪਣੇ ਇਸ ਕੌਮੀ ਦਿਹਾੜੇ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਹੋਣ ਅਤੇ ਆਪਣੀ ਕੌਮੀ ਮੰਜਿ਼ਲ ਦੀ ਪ੍ਰਾਪਤੀ ਨੂੰ ਦ੍ਰਿੜ ਕਰਨ ਲਈ ਹਰ ਕੀਮਤ ਤੇ ਪਹੁੰਚਣ । ਸਰਕਾਰਾਂ ਅਤੇ ਪੁਲਿਸ ਦਾ ਜ਼ਬਰ-ਜੁਲਮ ਸਾਨੂੰ ਆਪਣੇ ਕੌਮੀ ਦਿਹਾੜੇ ਮਨਾਉਣ ਤੋਂ ਕਤਈ ਨਹੀਂ ਰੋਕ ਸਕਣਗੇ ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ),
ਈਮੇਲ: simranjitsinghmann@yahoo.com
ਵੈਬਸਾਈਟ: 
www.akalidalamritar.in
ਫੇਸਬੁੱਕ ਪੇਜ: 
Simranjit Singh Mann

https://l.facebook.com/l.php?u=https%3A%2F%2Fdata.ensaaf.org%2Fperpetrators%2F%3Ffbclid%3DIwAR1WRRwoitZNSlG8VV-kDyU7cvqW0KOyFGh3b_SpieO2y3iiRUPktQj1pUM&h=AT0GjgLM-sCrwbYJMLOYL0nettOQBJOPuXsiPIRxemvLETJqXLGVMzNxzw-XTxy5m0YdgMIoWFJ6Xhgo0h-bJMZBV0hUfyNGdYFClza6udpwAB-4WCenRU3xKM5Q4WqpkBn7NTcS04xhTVJv1A4DqPEVkWd8zfhb_7nm1L070-apRWp_ocZS-3RnTgY5jiKawgBuXh9f-_m5Pj96erlvLtLIO1EUqarT9TvkdROuNl4ZQ0-TnX4UrmrNhCB9HIA94oU5Aph-KRUie_KzcIv_qfKhFceztJtGYcNXnh4BdSn05lsJxffRijbvULvHx51Tar06_sZP0EsyOFu2MZZPk912yf3Tv2MlokxYyxIHSjvugKC1_9BxtYR9F4MVlaJmuaIYja5KDDYK4dBlUpvGCnOl2QenY_WPOdZ10rLB796tTm8Mlx6ha5a-kSejST6QYb9AsKDONyhR7NxfTU0W1CyZhBvrhVcmzfQkGF3i2xHzpzb9Liw305CfmFsgVJ3maODCgRUZVAA_zBL_JkGtxlyF7CMN0qrgpr9gAzbIabbMN2s1zdHus-h7MJkltvVtBfC6t-CC9sCtxXWDOR82G2tq4gKHLL4TIYeO111CJbHw7LFWbWtiu4Z4gnIPv_yAkyCG

About The Author

Related posts

Leave a Reply

Your email address will not be published. Required fields are marked *