Verify Party Member
Header
Header
ਤਾਜਾ ਖਬਰਾਂ

ਜੇਕਰ ਫ਼ੌਜੀਆਂ ਨੇ ਡੰਡੇ-ਲਾਠੀ ਨਾਲ ਹੀ ਲੜਨਾਂ ਹੈ, ਤਾਂ ਲਦਾਖ ਵਿਚ ਪੀ.ਏ.ਪੀ. ਕਿਉਂ ਨਹੀਂ ਲਗਾ ਦਿੱਤੀ ਜਾਂਦੀ ? : ਮਾਨ

ਜੇਕਰ ਫ਼ੌਜੀਆਂ ਨੇ ਡੰਡੇ-ਲਾਠੀ ਨਾਲ ਹੀ ਲੜਨਾਂ ਹੈ, ਤਾਂ ਲਦਾਖ ਵਿਚ ਪੀ.ਏ.ਪੀ. ਕਿਉਂ ਨਹੀਂ ਲਗਾ ਦਿੱਤੀ ਜਾਂਦੀ ? : ਮਾਨ

ਫ਼ਤਹਿਗੜ੍ਹ ਸਾਹਿਬ, 17 ਜੂਨ ( ) “ਫ਼ੌਜਾਂ ਕਦੇ ਲਾਠੀਆਂ-ਡੰਡਿਆਂ ਨਾਲ ਲੜਦੀਆਂ ਹਨ ? ਇਹ ਡਰਾਮਾਂ ਤਾਂ ਲਦਾਖ ਵਿਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ । ਜੇਕਰ ਇਸੇ ਤਰ੍ਹਾਂ ਡੰਡੇ-ਲਾਠੀਆਂ ਨਾਲ ਹੀ ਫ਼ੌਜਾਂ ਨੇ ਲੜਨਾਂ ਹੈ, ਤਾਂ ਜਿਵੇਂ ਕਸ਼ਮੀਰ, ਅਫ਼ਗਾਨੀਸਤਾਨ ਤੇ ਹਿਮਾਚਲ ਵਿਚ ਪੁਲਿਸ ਅਤੇ ਪੀ.ਏ.ਪੀ. ਬੀਤੇ ਸਮੇਂ ਵਿਚ ਤਾਇਨਾਤ ਕੀਤੀਆਂ ਜਾਂਦੀਆ ਰਹੀਆ ਹਨ, ਤਾਂ ਹੁਣ ਵੀ ਪੀ.ਏ.ਪੀ. ਕਿਉਂ ਨਾ ਲਗਾ ਦਿੱਤੀ ਜਾਵੇ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੀਨੀ ਅਤੇ ਇੰਡੀਅਨ ਫ਼ੌਜਾਂ ਵਿਚ ਹੱਥੋਪਾਈ, ਲਾਠੀਆਂ ਨਾਲ ਲੜਨ ਦੇ ਹੋਏ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹਰ ਵਾਰੀ ਗਰਮੀਆਂ-ਸਰਦੀਆਂ ਵਿਚ ਫ਼ੌਜੀ ਮਸਕਾਂ ਹੁੰਦੀਆਂ ਹਨ, ਤਾਂ ਜਰਨਲ ਨਰਵਾਣੇ ਅਤੇ ਸੀ.ਡੀ.ਐਸ. ਰਾਵਤ ਵੱਲੋਂ ਰੱਖਿਆ ਦੇ ਮੁੱਦੇ ਨੂੰ ਮੁੱਖ ਰੱਖਕੇ ਗਰਮੀਆਂ ਵਿਚ ਮਸਕਾਂ ਹੀ ਨਹੀਂ ਕਰਵਾਈਆ ਗਈਆ ਅਤੇ ਫ਼ੌਜ ਢਿੱਲੀ ਪੈ ਗਈ ਹੈ । ਇਹੀ ਵਜਹ ਹੈ ਕਿ ਲਦਾਖ ਖੇਤਰ ਵਿਚ ਚੀਨੀ ਫ਼ੌਜਾਂ ਆਪਣੀ ਮਰਜੀ ਨਾਲ ਦਾਖਲ ਹੋ ਜਾਂਦੀਆ ਹਨ ।
ਉਨ੍ਹਾਂ ਕਿਹਾ ਕਿ 1962 ਦੀ ਜੰਗ ਸਮੇਂ ਸਿੱਖ ਕੌਮ ਵੱਲੋਂ ਫ਼ਤਹਿ ਕੀਤਾ ਗਿਆ ਲਦਾਖ ਦਾ ਵੱਡਾ ਖਿੱਤਾ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਹਿੰਦੂ ਰਾਸ਼ਟਰ ਵੱਲੋਂ ਚੀਨ ਦੇ ਸਪੁਰਦ ਕਰ ਦਿੱਤਾ ਗਿਆ ਸੀ, ਜੋ ਕਿ ਅਜੇ ਤੱਕ ਵਾਪਿਸ ਨਹੀਂ ਲਿਆ ਗਿਆ । ਬੀਤੇ ਦਿਨੀਂ ਲਦਾਖ ਵਿਚ ਹੋਈ ਘਟਨਾ ਦਾ ਸਿੱਖ ਕੌਮ ਨੂੰ ਡੂੰਘਾਂ ਦੁੱਖ ਪਹੁੰਚਿਆ ਹੈ, ਕਿਉਂਕਿ ਇਹ ਇਲਾਕਾ ਲਾਹੌਰ ਖ਼ਾਲਸਾ ਦਰਬਾਰ ਨੇ (1799-1849) ਦੇ ਦੌਰਾਨ 1834 ਵਿਚ ਫ਼ਤਹਿ ਕਰਕੇ ਖ਼ਾਲਸਾਈ ਬਾਦਸ਼ਾਹੀ ਵਿਚ ਸਾਮਿਲ ਕੀਤਾ ਸੀ । ਇਸੇ ਤਰ੍ਹਾਂ 1819 ਵਿਚ ਅਫ਼ਗਾਨੀਸਤਾਨ ਅਤੇ ਕਸ਼ਮੀਰ ਫ਼ਤਹਿ ਕਰਕੇ ਸਿੱਖ ਬਾਦਸ਼ਾਹੀ ਵਿਚ ਸ਼ਾਮਿਲ ਕੀਤੇ ਸੀ । ਇਹ ਹੋਰ ਵੀ ਦੁੱਖ ਵਾਲੀ ਗੱਲ ਹੈ ਕਿ ਉਪਰੋਕਤ ਸਿੱਖ ਕੌਮ ਦੇ ਇਲਾਕਿਆ ਨੂੰ ਇਨ੍ਹਾਂ ਹੁਕਮਰਾਨਾਂ ਨੇ ਗੁਆ ਦਿੱਤਾ ਹੈ । ਪੰਜਾਬੀ ਦੀ ਕਹਾਵਤ ਹੈ ਕਿ ਇਕ ਜਰਨਲ ਆਪਣੀ ਪਲਟੂਨ ਦੇ ਸਿਪਾਹੀਆ ਨੂੰ ਪੁੱਛਦਾ ਹੈ ਕਿ ਤੁਸੀਂ ਲੜੋਗੇ? ਪਲਟੂਨ ਦੇ ਸਿਪਾਹੀ ਅੱਗੋ ਜੁਆਬ ਦਿੰਦੇ ਹਨ ਕਿ ਹੋਰ ਸਾਡੀ ਡਿਊਟੀ ਕੀ ਹੈ। ਇਥੇ ਅਸੀਂ ਇਹ ਕਹਿਣਾ ਚਾਹਵਾਂਗੇ ਕਿ ਸਿੱਖ ਹੁਣ ਹਿੰਦੂ ਸਟੇਟ ਲਈ ਬਿਲਕੁਲ ਨਹੀਂ ਲੜਨਗੇ । ਅੰਗਰੇਜ਼ ਹਕੂਮਤ ਸਮੇਂ ਫ਼ੌਜ ਵਿਚ ਸਿੱਖਾਂ ਦੀ ਬਹਾਦਰੀ ਵਾਲੇ ਕਾਰਨਾਮਿਆ ਨੂੰ ਮੁੱਖ ਰੱਖਕੇ 33% ਭਰਤੀ ਕੀਤੀ ਜਾਂਦੀ ਸੀ, ਲੇਕਿਨ 1947 ਤੋਂ ਬਾਅਦ ਹਿੰਦੂ ਹੁਕਮਰਾਨਾਂ ਨੇ ਇਹ ਰੇਸੋਂ ਘਟਾਕੇ 2% ਕਰ ਦਿੱਤੀ ਹੈ । 1834 ਵਿਚ ਜਦੋਂ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੇ ਲਦਾਖ ਫ਼ਤਹਿ ਕੀਤਾ ਸੀ, ਉਸ ਸਮੇਂ ਮੈਕ ਮੋਹਨ ਲਾਈਨ ਸਰਹੱਦ ਨੂੰ ਦਰਸਾਉਦੇ ਹੋਏ ਖਿੱਚੀ ਸੀ । ਜੋ ਕਿ ਇਹ ਹੁਣ ਕਾਉਮਨਿਸਟ ਚੀਨ ਦੇ ਕਬਜੇ ਵਿਚ ਹੈ । ਹੁਣ ਜਦੋਂ ਲਦਾਖ ਦੀ ਚੀਨੀ ਸਰਹੱਦ ਤੇ ਲੜਾਈ ਚੱਲ ਰਹੀ ਹੈ ਤਾਂ 56 ਇੰਚ ਦੀ ਛਾਤੀ ਅਤੇ ਰੁਸਤਮ-ਏ-ਹਿੰਦ ਦੇ ਡੌਲਿਆਂ ਦਾ ਦਾਅਵਾ ਕਰਨ ਵਾਲੇ ਖਾਕੀ ਨਿੱਕਰਾਂ ਵਾਲੇ ਬੀਜੇਪੀ-ਆਰ.ਐਸ.ਐਸ. ਹੁਣ ਕਿਸ ਚੀਜ਼ ਦਾ ਇਤਜਾਰ ਕਰ ਰਹੇ ਹਨ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਖਾਕੀ ਨਿੱਕਰਾਂ ਵਾਲਿਆ ਨੂੰ 500-500 ਰੁਪਏ ਦਾ ਇਨਾਮ ਦੇਵੇਗਾ ਜੋ ਸਰਹੱਦਾਂ ਦੀ ਰੱਖਿਆ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੇ ਖਾਕੀ ਨਿੱਕਰਾਂ ਵਾਲੇ ਜਾ ਕੇ ਸਰਹੱਦ ਤੇ ਜੌਹਰ ਦਿਖਾਉਣ। ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਇੰਡੀਆਂ ਵਿਚ ਰਿਸਵਤਖੋਰੀ ਦੀ ਬਦੌਲਤ ਇਥੋਂ ਦੇ ਹੁਕਮਰਾਨਾਂ ਵਿਚ ਬਹੁਤ ਵੱਡੀ ਕੰਮਜੋਰੀ ਪੈਦਾ ਹੋ ਚੁੱਕੀ ਹੈ, ਜੋ ਫ਼ੌਜ ਨਾਲ ਸੰਬੰਧਤ ਹਥਿਆਰਾਂ ਅਤੇ ਸਾਜ਼ੋ ਸਮਾਨ ਵਿਚ ਵੀ ਵੱਡੇ ਪੱਧਰ ਤੇ ਅਜਿਹਾ ਕੁਝ ਕਰ ਰਹੇ ਹਨ ਅਤੇ ਇਹ ਅਜਿਹੇ ਰਿਸਵਤਖੋਰੀ ਅਧੀਨ ਖਰੀਦੇ ਗਏ ਹਥਿਆਰਾਂ ਅਤੇ ਸਾਜ਼ੋ ਸਮਾਨ ਦੇ ਬਿਨ੍ਹਾਂ ਤੇ ਕਦੀ ਵੀ ਫ਼ਤਹਿ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹੋ ਸਕਦੇ, ਕਿਉਂਕਿ ਇਨ੍ਹਾਂ ਹੁਕਮਰਾਨਾਂ ਦੇ ਖੂਨ ਵਿਚ ਰਿਸਵਤਖੋਰੀ, ਗਬਨ, ਮੁਲਕ ਨਿਵਾਸੀਆਂ ਨਾਲ ਧੋਖਾ ਕਰਨ ਦੀਆਂ ਬੁਰਾਈਆ ਸਮਾਅ ਚੁੱਕੀਆ ਹਨ । ਜੋ ਲਦਾਖ ਅਤੇ ਕਸ਼ਮੀਰ, ਸਿੱਖ ਕੌਮ ਦਾ ਇਲਾਕਾ ਹੈ ਉਸਦੀ ਰੱਖਿਆ ਸਿੱਖ ਕੌਮ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਕਰ ਸਕਦਾ । ਇਨ੍ਹਾਂ ਇਲਾਕਿਆ ਦੀ ਅਸਲ ਮਾਲਿਕ ਕਾਨੂੰਨੀ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਿੱਖ ਕੌਮ ਹੀ ਹੈ । ਜੋ ਸਿੱਖ ਕੌਮ ਦੀ ਬਾਦਸ਼ਾਹੀ ਦੇ ਸਪੁਰਦ ਕਰਨੇ ਹੀ ਪੈਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *