ਜੇਕਰ ਇਤਿਹਾਸਿਕ ਮੌਕਿਆਂ ‘ਤੇ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਦੀ ਆਵਾਜ਼ ਨਹੀਂ ਉਠਾਵਾਂਗੇ, ਫਿਰ ਤਾਂ ਜ਼ਾਬਰ ਅਤੇ ਜ਼ਾਲਮਾਂ ਦੇ ਮਕਸਦਾ ਦੀ ਹੀ ਪੂਰਤੀ ਕਰ ਰਹੇ ਹੋਵਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਦਸੰਬਰ ( ) “ਸਿੱਖ ਕੌਮ ਅਤੇ ਖ਼ਾਲਸਾ ਪੰਥ ਦਾ ਜਨਮ ਹੀ ਜ਼ਬਰ-ਜੁਲਮ ਵਿਰੁੱਧ ਜੂਝਣ, ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਹੱਕ ਪ੍ਰਦਾਨ ਕਰਨ, ਹਰ ਤਰ੍ਹਾਂ ਦੇ ਊਚ-ਨੀਚ, ਜਾਤ-ਪਾਤ ਦੇ ਵੱਖਰੇਵੇ ਤੋਂ ਨਿਰਲੇਪ ਰਹਿਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਲਈ ਹੀ ਹੋਇਆ ਹੈ । ਗੁਰੂ ਸਾਹਿਬਾਨ ਖੁਦ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਜ਼ਾਬਰ ਹੁਕਮਰਾਨਾਂ ਵਿਰੁੱਧ ਜੰਗਾਂ ਵਿਚ ਜੂਝਦੇ ਵੀ ਰਹੇ ਹਨ । ਫਿਰ ਸਤਿਕਾਰ ਕਮੇਟੀ ਵਾਲੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਧਾਰਮਿਕ ਤੌਰ ਤੇ ਅਤੇ ਇਖ਼ਲਾਕੀ ਤੌਰ ਤੇ ਨੁਮਾਇੰਦਗੀ ਕਰਨ ਵਾਲੀ ਸੰਸਥਾਂ ਹੈ, ਉਹ ਸਾਨੂੰ ਕੌਮੀ ਇਤਿਹਾਸਿਕ ਮੌਕਿਆ ਉਤੇ ਧਰਮੀ ਸੋਚ ਵਾਲੀ ਲਾਇਨ ਅਤੇ ਜ਼ਬਰ ਵਿਰੁੱਧ ਜੂਝਣ ਵਾਲੀ ਆਵਾਜ਼ ਬੁਲੰਦ ਕਰਨ ਤੋਂ ਕਿਵੇਂ ਰੋਕ ਸਕਦੇ ਹਨ ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ‘ਮੀਰੀ-ਪੀਰੀ’ ਦੀਆਂ ਦੋ ਕਿਰਪਾਨਾਂ ਪਹਿਨਣ ਦੀ ਹਦਾਇਤ ਕਰਕੇ ਸਿੱਖ ਕੌਮ ਨੂੰ ਧਰਮ ਅਤੇ ਸਿਆਸਤ ਦੇ ਨਾਲੋ-ਨਾਲ ਚੱਲਣ ਦਾ ਸੰਕਲਪ ਵੀ ਦਿੱਤਾ ਹੈ ਅਤੇ ਕਿਸੇ ਤਰ੍ਹਾਂ ਦੇ ਵੀ ਜ਼ਾਬਰ ਹੁਕਮਰਾਨ ਅੱਗੇ ਇਨਸਾਨੀ ਕਦਰਾ-ਕੀਮਤਾਂ ਨੂੰ ਨਜ਼ਰ ਅੰਦਾਜ ਕਰਕੇ ਈਨ ਮੰਨਣ ਦੀ ਮਨਾਹੀ ਵੀ ਕੀਤੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਿਹ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ ਦੀ ਤਰ੍ਹਾਂ 27 ਦਸੰਬਰ 2018 ਨੂੰ ਕੀਤੀ ਜਾਣ ਵਾਲੀ ਮੀਰੀ-ਪੀਰੀ ਦੀ ਸੋਚ ਤੇ ਅਧਾਰਿਤ ਸ਼ਹੀਦੀ ਕਾਨਫਰੰਸ ਦੀ ਗੈਰ-ਦਲੀਲ ਢੰਗ ਨਾਲ ਵਿਰੋਧਤਾ ਕਰਨ ਵਾਲੀ ਸਤਿਕਾਰ ਕਮੇਟੀ ਅਤੇ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਵੱਲੋਂ ਸਾਡੀ ਕਾਨਫਰੰਸ ਨੂੰ ਰੱਦ ਕਰਨ ਦੀ ਆਈ ਗੱਲ ਉਤੇ ਦਲੀਲ ਸਹਿਤ ਇਤਿਹਾਸਿਕ ਕਸੋਟੀਆ ਨੂੰ ਮੁੱਖ ਰੱਖਕੇ ਜੁਆਬ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਕੋਈ ਹੁਕਮਰਾਨ ਕਿਸੇ ਮਜ਼ਲੂਮ, ਘੱਟ ਗਿਣਤੀ ਕੌਮ ਜਾਂ ਕਬੀਲਿਆ ਆਦਿ ਉਤੇ ਤਾਕਤ ਦੇ ਨਸ਼ੇ ਵਿਚ ਜ਼ਬਰ-ਜੁਲਮ ਕਰੇ ਤਾਂ ਖ਼ਾਲਸਾ ਪੰਥ ਅਜਿਹੇ ਮੌਕਿਆ ਤੇ ਕਦੀ ਵੀ ਉਸ ਜ਼ਬਰ-ਜੁਲਮ ਨੂੰ ਸਹਿਣ ਨਹੀਂ ਕਰ ਸਕਦਾ ਅਤੇ ਉਸ ਵਿਰੁੱਧ ਸਿੱਖੀ ਸੋਚ ਤੇ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਦਾ ਹੈ । ਲੰਮੇਂ ਸਮੇਂ ਤੋਂ ਹੁਕਮਰਾਨ ਪੈਰ-ਪੈਰ ਤੇ ਸਿੱਖ ਕੌਮ ਨਾਲ ਵਿਧਾਨਿਕ, ਸਮਾਜਿਕ, ਮਾਲੀ, ਧਾਰਮਿਕ ਅਤੇ ਰਾਜਸੀ ਤੌਰ ਤੇ ਨਿਰੰਤਰ ਵੱਡੇ ਵਿਤਕਰੇ ਅਤੇ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਸਿੱਖ ਕੌਮ ਲਈ ਇਨਸਾਫ਼ ਨਾਮ ਦੀ ਕੋਈ ਚੀਜ਼ ਨਹੀਂ । ਇਹ ਵੀ ਠੀਕ ਹੈ ਕਿ ਅਸੀਂ ਉਪਰੋਕਤ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਹਿੱਤ ਉਨ੍ਹਾਂ ਨੂੰ ਨਤਮਸਤਕ ਹੋਣ ਲਈ ਹੀ ਸ਼ਹੀਦੀ ਦਿਹਾੜਿਆ ਤੇ ਇਕੱਤਰ ਹੁੰਦੇ ਹਾਂ । ਪਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਉਪਰੋਕਤ ਸਾਹਿਬਜ਼ਾਦਿਆ ਦੀਆਂ ਮਾਸੂਮ ਜਿੰਦਾ ਨੇ ਜ਼ਾਬਰਾਂ ਅੱਗੇ ਈਨ ਨਾ ਮੰਨਦੇ ਹੋਏ ਸਿੱਖੀ ਸੋਚ ਅਤੇ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਜੁਲਮ ਦਾ ਅੰਤ ਕਰਨ ਲਈ ਹੀ ਆਪਣੀਆ ਸ਼ਹਾਦਤਾਂ ਦਿੱਤੀਆ ਜੋ ਸਾਨੂੰ ਅਜਿਹੇ ਮੌਕਿਆ ਤੇ ਇਕ ਅਤਿ ਗੰਭੀਰ ਅਤੇ ਅਰਥ ਭਰਪੂਰ ਸੁਨੇਹਾ ਦਿੰਦੀਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਜਾਣ ਵਾਲੀ ਸ਼ਹੀਦੀ ਇਤਿਹਾਸਿਕ ਕਾਨਫਰੰਸ ਮੌਕੇ ਵੀ ਜਿਥੇ ਅਸੀਂ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹਾਂ, ਉਥੇ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਪਾਏ ਪੂਰਨਿਆ ਉਤੇ ਚੱਲਣ ਦਾ ਵੀ ਪ੍ਰਣ ਕਰਦੇ ਹਾਂ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਦੀ 27 ਦਸੰਬਰ 2018 ਨੂੰ ਰੇਲਵੇ ਫਾਟਕ ਦੇ ਨਜ਼ਦੀਕ ਹੋਣ ਵਾਲੀ ਸ਼ਹੀਦੀ ਕਾਨਫਰੰਸ ਨੂੰ ਸਤਿਕਾਰ ਕਮੇਟੀ ਜਾਂ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਜੋ ਬੀਜੇਪੀ-ਆਰ.ਐਸ.ਐਸ. ਦੇ ਮੁਤੱਸਵੀ ਹੁਕਮਰਾਨਾਂ ਦੇ ਡਰ ਹੇਠ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ. ਗੋਪਾਲ ਸਿੰਘ ਚਾਵਲਾ ਨੂੰ ਪਹਿਚਾਨਣ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਾ ਹੋਣ ਦੀ ਗੱਲ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾਂ ਦੀ ਪ੍ਰਤੀਕ ਸੋਚ ਨੂੰ ਪਹਿਲੋ ਹੀ ਪਿੱਠ ਦੇ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਕਾਰਵਾਈਆ ਤੇ ਅਮਲ ਸਿੱਖੀ ਸਿਧਾਤਾਂ ਵਾਲੇ ਨਹੀਂ ਹਨ ਅਜਿਹੀ ਸੋਚ ਦੇ ਮਾਲਕ ਸਿੱਖ ਕੌਮ ਦੀ ਧਾਰਮਿਕ ਸੰਸਥਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕੌਮ ਦੇ ਬਿਨ੍ਹਾਂ ਤੇ ਆਵਾਜ਼ ਬੁਲੰਦ ਕਰਨ ਅਤੇ ਸਰਧਾ ਦੇ ਫੁੱਲ ਭੇਟ ਕਰਨ ਤੋਂ ਰੋਕ ਸਕਦੇ ਹਨ ? ਉਨ੍ਹਾਂ ਇਤਿਹਾਸਿਕ ਚਿੰਨ੍ਹਾਂ ਅਤੇ ਸੋਚ ਉਤੇ ਪਹਿਰਾ ਦੇਣ ਦੀ ਦ੍ਰਿੜਤਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਕੌਮੀ ਪ੍ਰੋਗਰਾਮਾਂ ਵਿਚ ਹਿੰਦੂਤਵ ਹਕੂਮਤ, ਬਾਦਲ ਦਲੀਏ, ਸਤਿਕਾਰ ਕਮੇਟੀ ਜਾਂ ਹੋਰ ਅਜਿਹੀਆ ਸਾਡੇ ਕੌਮੀ ਪ੍ਰੋਗਰਾਮਾਂ ਵਿਚ ਰੁਕਾਵਟ ਪਾਉਣ ਵਾਲੇ ਸੰਗਠਨ ਜਾਂ ਦੁਨੀਆਂ ਦੀ ਕੋਈ ਤਾਕਤ ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ਨੂੰ ਰੋਕਣ ਵਿਚ ਕਤਈ ਕਾਮਯਾਬ ਨਹੀਂ ਹੋਣਗੀਆ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮੀ ਮੰਜਿ਼ਲ ‘ਖ਼ਾਲਿਸਤਾਨ’ ਦੇ ਮਿਸ਼ਨ ਦੀ ਪ੍ਰਾਪਤੀ ਲਈ ਅਤੇ ਸਿੱਖ ਕੌਮ ਨਾਲ ਹਿੰਦੂਤਵ ਹੁਕਮਰਾਨਾਂ ਵੱਲੋਂ ਹੋ ਰਹੇ ਜ਼ਬਰ-ਜੁਲਮਾਂ ਅਤੇ ਵਿਤਕਰਿਆ ਨੂੰ ਸਦਾ ਲਈ ਖ਼ਤਮ ਕਰਨ ਦੀ ਗੁਰੂ ਸਿਧਾਤਾਂ ਦਾ ਓਟ ਆਸਰਾ ਲੈਕੇ ਜੂਝ ਰਿਹਾ ਹੈ ਅਤੇ ਸਾਨੂੰ ਆਤਮਿਕ ਤਾਕਤ ਵੀ ਉਸ ਗੁਰੂ ਮਹਾਰਾਜ ਨੇ ਬਖਸਿ਼ਸ਼ ਕੀਤੀ ਹੋਈ ਹੈ । ਅਸੀਂ ਨਿਸ਼ਾਨੇ ਦੀ ਪ੍ਰਾਪਤੀ ਤੱਕ ਅਡੋਲ ਬਿਨ੍ਹਾਂ ਕਿਸੇ ਡਰ-ਭੈ ਜਾਂ ਰੁਕਾਵਟ ਦੇ ਆਪਣੀ ਮੰਜਿ਼ਲ ਵੱਲ ਵੱਧਦੇ ਰਹਾਂਗੇ ।
Webmaster
Lakhvir Singh
Shiromani Akali Dal (Amritsar)
9781222567