Verify Party Member
Header
Header
ਤਾਜਾ ਖਬਰਾਂ

ਜੂਡੀਸਰੀ, ਅਗਜੈਕਟਿਵ ਅਤੇ ਲੈਜਿਸਲੇਚਰ ਉਤੇ ਹਿੰਦੂਤਵ ਸੋਚ ਭਾਰੂ ਹੋਣ ਦੀ ਬਦੌਲਤ ਹੀ ਅਜਮੇਰ ਬੰਬ ਧਮਾਕੇ ਦੇ ਦੋਸ਼ੀ ਅਸੀਮਾਨੰਦ ਅਤੇ ਹੋਰ ਬਰੀ ਹੋਏ : ਮਾਨ

ਜੂਡੀਸਰੀ, ਅਗਜੈਕਟਿਵ ਅਤੇ ਲੈਜਿਸਲੇਚਰ ਉਤੇ ਹਿੰਦੂਤਵ ਸੋਚ ਭਾਰੂ ਹੋਣ ਦੀ ਬਦੌਲਤ ਹੀ ਅਜਮੇਰ ਬੰਬ ਧਮਾਕੇ ਦੇ ਦੋਸ਼ੀ ਅਸੀਮਾਨੰਦ ਅਤੇ ਹੋਰ ਬਰੀ ਹੋਏ : ਮਾਨ

ਫ਼ਤਹਿਗੜ੍ਹ ਸਾਹਿਬ, 9 ਮਾਰਚ ( ) “ਭਾਰਤ ਦੇ ਹੁਕਮਰਾਨਾਂ, ਜੂਡੀਸਰੀ, ਅਗਜੈਕਟਿਵ ਅਤੇ ਲੈਜਿਸਲੇਚਰ ਉਤੇ ਅੱਜ ਹਿੰਦੂ ਕੱਟੜਵਾਦੀ ਤਾਕਤਾਂ ਦਾ ਪੂਰਨ ਤੌਰ ਤੇ ਕਬਜਾ ਹੋ ਚੁੱਕਿਆ ਹੈ ਅਤੇ ਸਭ ਪਾਸੇ ਹਿੰਦੂਤਵ ਪ੍ਰੋਗਰਾਮ ਜ਼ਬਰੀ ਲਾਗੂ ਕੀਤੇ ਜਾ ਰਹੇ ਹਨ । ਇਹੀ ਵਜਹ ਹੈ ਕਿ 2007 ਵਿਚ ਅਜਮੇਰ ਵਿਖੇ ਹਿੰਦੂ ਦਹਿਸਤਗਰਦਾਂ ਵੱਲੋਂ ਕੀਤੇ ਗਏ ਬੰਬ ਵਿਸਫੋਟ ਦੇ ਮੁੱਖ ਦੋਸ਼ੀ ਅਸੀਮਾਨੰਦ ਅਤੇ 6 ਹੋਰਨਾਂ ਨੂੰ ਅੱਜ 10 ਸਾਲ ਬਾਅਦ ਐਨ.ਆਈ.ਏ. ਵੱਲੋਂ ਬਰੀ ਕਰ ਦਿੱਤਾ ਗਿਆ ਹੈ । ਇਸ ਹੋਏ ਦੁੱਖਦਾਇਕ ਅਮਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਕੱਟੜਵਾਦੀ ਹਿੰਦੂਤਵ ਤਾਕਤਾਂ ਅਤੇ ਆਗੂ ਭਾਰਤ ਵਿਚ ਆਪਣੇ ਮਨ-ਮਰਜੀ ਦੇ ਫੈਸਲੇ ਕਰਕੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਗਰਦਾਨਣ ਵਿਚ ਮਸਰੂਫ਼ ਹਨ । ਜਦੋਂ ਹਰਿਆਣੇ ਵਿਚ ਜਾਟ ਅੰਦੋਲਨ ਸਮੇਂ ਉਥੋ ਦੀ ਬਹੁਗਿਣਤੀ ਕੱਟੜਵਾਦੀਆਂ ਨੇ ਪੰਜਾਬੀ ਹਿੰਦੂ ਪਰਿਵਾਰਾਂ ਦੀਆਂ ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਕੀਤੇ ਤੇ ਉਨ੍ਹਾਂ ਦਾ ਕਤਲੇਆਮ ਕੀਤਾ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੇ ਹੀ ਇਸ ਜੁਲਮ ਵਿਰੁੱਧ ਆਵਾਜ਼ ਉਠਾਈ । ਕਿਉਂਕਿ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਥੇ ਵੱਸਣ ਵਾਲੀਆਂ ਸਭ ਕੌਮਾਂ ਅਤੇ ਧਰਮਾਂ ਦੇ ਭਰਾਤਰੀ ਭਾਵ ਨੂੰ ਸਮਝਦੇ ਹੋਏ ਜਮਹੂਰੀਅਤ ਅਤੇ ਅਮਨਮਈ ਲੀਹਾਂ ਉਤੇ ਹੀ ਆਪਣੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਕਰਦਾ ਆ ਰਿਹਾ ਹੈ ਅਤੇ ਇਥੇ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਚਾਹੁੰਦਾ ਹੈ । ਕੋਈ ਵੀ ਤਾਕਤ ਜਾਂ ਹੁਕਮਰਾਨ ਸਿੱਖ ਕੌਮ ਤੇ ਇਥੋ ਦੀ ਕਾਨੂੰਨੀ ਵਿਵਸਥਾਂ ਜਾਂ ਜਮਹੂਰੀ ਢਾਂਚੇ ਨੂੰ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣ ਦਾ ਦੋਸ਼ ਨਹੀਂ ਲਗਾ ਸਕਦੇ । ਜੇਕਰ ਇਥੋ ਦੇ ਵੱਖ-ਵੱਖ ਸੂਬਿਆਂ ਜਾਂ ਭਾਰਤ ਦੇ ਕਿਸੇ ਹਿੱਸੇ ਵਿਚ ਕੋਈ ਨਫ਼ਰਤ ਭਰਿਆ ਅਮਲ ਹੁੰਦਾ ਹੈ ਜਾਂ ਘੱਟ ਗਿਣਤੀ ਅਤੇ ਬਹੁਗਿਣਤੀ ਕੌਮ ਵਿਚਕਾਰ ਤਨਾਅ ਪੈਦਾ ਹੁੰਦਾ ਹੈ ਤਾਂ ਇਸ ਲਈ ਇਥੋ ਦੇ ਹਿੰਦੂ ਕੱਟੜਵਾਦੀ ਹੁਕਮਰਾਨਾਂ, ਜੂਡੀਸਰੀ, ਅਗਜੈਕਟਿਵ ਅਤੇ ਲੈਜਿਸਲੇਚਰ ਹੀ ਦੋਸ਼ੀ ਹਨ ਜੋ ਇਥੇ ਜ਼ਬਰੀ ਹਿੰਦੂ ਪ੍ਰੋਗਰਾਮ ਘੱਟ ਗਿਣਤੀ ਕੌਮਾਂ ਉਤੇ ਠੋਸਣ ਲਈ ਗੈਰ-ਕਾਨੂੰਨੀ ਅਮਲ ਕਰ ਰਹੇ ਹਨ ਅਤੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਘੱਟ ਗਿਣਤੀ ਕੌਮਾਂ ਨਾਲ ਬੇਇਨਸਾਫ਼ੀਆਂ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜਮੇਰ ਦਰਗਾਹ ਵਿਖੇ 2007 ਵਿਚ ਹੋਏ ਬੰਬ ਵਿਸਫੋਟ ਦੇ ਦੋਸ਼ੀ ਹਿੰਦੂ ਦਹਿਸਤਗਰਦਾਂ ਅਸੀਮਾਨੰਦ ਤੇ 6 ਹੋਰਨਾਂ ਨੂੰ ਸਬੂਤਾਂ ਦੀ ਘਾਟ ਦਾ ਬਹਾਨਾ ਬਣਾਕੇ ਐਨ.ਆਈ.ਏ. ਵੱਲੋਂ ਬਰੀ ਕਰਨ ਦੇ ਅਮਲਾਂ ਨੂੰ ਗੈਰ-ਵਿਧਾਨਿਕ ਅਤੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਗਰਦਾਨਣ ਦੀਆਂ ਕਾਰਵਾਈਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੇ ਮੁੱਖੀ ਸ੍ਰੀ ਮੋਹਨ ਭਗਵਤ ਨੇ ਕਿਹਾ ਹੈ ਕਿ ਭਾਰਤ ਵਿਚ ਵਿਚਰਣ ਵਾਲੇ ਸਭ ਨਿਵਾਸੀ ਹਿੰਦੂ ਹਨ । ਕੋਈ ਵੀ ਗੈਰ-ਹਿੰਦੂ ਨਹੀਂ ਹੈ । ਅਸੀਂ ਸ੍ਰੀ ਭਗਵਤ ਤੇ ਆਰ.ਐਸ.ਐਸ. ਤੋਂ ਪੁੱਛਣਾ ਚਾਹਵਾਂਗੇ ਕਿ ਜਦੋਂ ਇਥੇ ਉਨ੍ਹਾਂ ਅਨੁਸਾਰ ਸਾਰੇ ਹਿੰਦੂ ਹਨ ਤਾਂ ਘੱਟ ਗਿਣਤੀ ਕਮਿਸ਼ਨ ਕਿਸ ਲਈ ਬਣਾਇਆ ਗਿਆ ਹੈ ? ਇਹ ਹਿੰਦੂਤਵ ਤਾਕਤਾਂ ਜਿਨ੍ਹਾਂ ਵਿਚ ਬੀਜੇਪੀ, ਆਰ.ਐਸ.ਐਸ, ਹਿੰਦੂ ਸੁਰੱਖਸਾ ਸੰਮਤੀ, ਸਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਆਉਦੀਆਂ ਹਨ, ਇਹ ਸਭ ਅਸਲੀਅਤ ਵਿਚ ਘੱਟ ਗਿਣਤੀ ਕੌਮੀ ਕਮਿਸ਼ਨ ਨੂੰ ਖ਼ਤਮ ਕਰਕੇ ਘੱਟ ਗਿਣਤੀ ਕੌਮਾਂ ਨੂੰ ਵਿਧਾਨ ਰਾਹੀ ਮਿਲੇ ਹੱਕ-ਹਕੂਕਾ ਨੂੰ ਕੁੱਚਲਣ ਉਤੇ ਅਮਲ ਕਰ ਰਹੀਆ ਹਨ । ਇਸੇ ਸਾਜਿ਼ਸ ਅਧੀਨ ਘੱਟ ਗਿਣਤੀ ਕੌਮੀ ਕਮਿਸ਼ਨ ਵਿਚ ਜਦੋਂ ਕੋਈ ਅਹੁਦਾ ਖਾਲੀ ਹੁੰਦਾ ਹੈ ਤਾਂ ਲੰਮੇ ਸਮੇਂ ਤੋਂ ਕੋਈ ਨਵੀਂ ਨਿਯੁਕਤੀ ਇਸ ਲਈ ਨਹੀਂ ਕੀਤੀ ਜਾਂਦੀ ਆ ਰਹੀ ਤਾਂ ਕਿ ਇਕ ਦਿਨ ਇਸਦਾ ਮੁਕੰਮਲ ਤੌਰ ਤੇ ਭੋਗ ਪਾ ਦਿੱਤਾ ਜਾਵੇ । ਜੋ ਹਿੰਦੂਤਵ ਤਾਕਤਾਂ ਦੇ ਇਹ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪਾ ਕੇ ਉਨ੍ਹਾਂ ਨੂੰ ਗੁਲਾਮ ਬਣਾਉਣ ਅਤੇ ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਦੇ ਅਮਲ ਕੀਤੇ ਜਾ ਰਹੇ ਹਨ, ਇਹ ਘੱਟ ਗਿਣਤੀ ਕੌਮਾਂ ਕਤਈ ਪ੍ਰਵਾਨ ਨਹੀਂ ਕਰਨਗੀਆ । ਜੇਕਰ ਕਿਸੇ ਘੱਟ ਗਿਣਤੀ ਕੌਮ ਨਾਲ ਸੰਬੰਧਤ ਕੋਈ ਮੁਸਲਿਮ ਜਾਂ ਸਿੱਖ ਨੂੰ ਸੱਕ ਦੇ ਆਧਾਰ ਤੇ ਇਹ ਤਾਕਤਾਂ ਗ੍ਰਿਫ਼ਤਾਰ ਕਰ ਲੈਣ ਤਾਂ ਉਨ੍ਹਾਂ ਲਈ ਵਿਸ਼ੇਸ਼ ਅਦਾਲਤਾਂ ਅਤੇ ਵਿਸ਼ੇਸ਼ ਜੱਜ ਲਗਾਕੇ ਫ਼ਾਂਸੀਆ ਅਤੇ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆ ਜਾਂਦੀਆ ਹਨ । ਜੇਕਰ ਬਹੁਗਿਣਤੀ ਕੌਮ ਨਾਲ ਸੰਬੰਧਤ ਕੋਈ ਨਾਗਰਿਕ ਅਜਿਹੇ ਅਪਰਾਧਾ ਵਿਚ ਹੋਵੇ ਤਾਂ ਉਨ੍ਹਾਂ ਨੂੰ ਆਨੇ-ਬਹਾਨੇ, ਸਬੂਤਾਂ ਦੀ ਘਾਟ ਅਤੇ ਹੋਰ ਘਸੇ-ਪਿੱਟੇ ਕਾਰਨ ਦੱਸਕੇ ਅਜਿਹੇ ਸੰਗੀਨ ਜੁਰਮਾਂ ਵਿਚੋ ਬਰੀ ਕਰਨ ਦੇ ਅਮਲ ਹੋ ਰਹੇ ਹਨ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਥੋ ਦੇ ਹੁਕਮਰਾਨ ਘੱਟ ਗਿਣਤੀ ਕੌਮਾਂ ਨਾਲ ਪੇਸ਼ ਆਉਦੇ ਹੋਏ ਸਖ਼ਤ ਵੱਖਰੀ ਸੋਚ ਰੱਖਦੇ ਹਨ ਅਤੇ ਬਹੁਗਿਣਤੀ ਕੌਮ ਨਾਲ ਪੇਸ਼ ਆਉਦੇ ਹੋਏ ਮੋਮ ਦੀ ਤਰ੍ਹਾਂ ਨਰਮ ਸੋਚ ਰੱਖਦੇ ਹਨ । ਜਦੋਂਕਿ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਭਾਵੇ ਉਹ ਕਿਸੇ ਵੀ ਕੌਮ ਜਾਂ ਧਰਮ ਨਾਲ ਸੰਬੰਧਤ ਹੋਣ ਸਭ ਨੂੰ ਬਰਾਬਰਤਾ ਦੇ ਹੱਕ ਦਿੰਦੀ ਹੈ ਅਤੇ ਕਾਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹਨ । ਫਿਰ ਘੱਟ ਗਿਣਤੀ ਕੌਮਾਂ ਨਾਲ ਅਜਿਹੇ ਵਿਤਕਰੇ ਕਿਉਂ ?

About The Author

Related posts

Leave a Reply

Your email address will not be published. Required fields are marked *