Select your Top Menu from wp menus
Header
Header
ਤਾਜਾ ਖਬਰਾਂ

ਜਿੰਨਾ ਸਮਾਂ ਭਾਰਤ ਦੇ ਹੁਕਮਰਾਨ ਕਸ਼ਮੀਰੀਆਂ ਨਾਲ ਪਿਆਰ-ਮੁਹੱਬਤ ਦਾ ਦੀਵਾ ਨਹੀਂ ਜਗਾਉਦੇ, ਉਦੋਂ ਤੱਕ ਦੁਵੱਲੀ ਮਾਰ-ਧਾੜ ਬੰਦ ਨਹੀਂ ਹੋ ਸਕਦੀ : ਮਾਨ

ਜਿੰਨਾ ਸਮਾਂ ਭਾਰਤ ਦੇ ਹੁਕਮਰਾਨ ਕਸ਼ਮੀਰੀਆਂ ਨਾਲ ਪਿਆਰ-ਮੁਹੱਬਤ ਦਾ ਦੀਵਾ ਨਹੀਂ ਜਗਾਉਦੇ, ਉਦੋਂ ਤੱਕ ਦੁਵੱਲੀ ਮਾਰ-ਧਾੜ ਬੰਦ ਨਹੀਂ ਹੋ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਜੋ ਅਮਰਨਾਥ ਯਾਤਰਾ ਦੌਰਾਨ ਸਰਧਾਲੂ ਬਿਨ੍ਹਾਂ ਵਜਹ ਮਾਰੇ ਗਏ ਹਨ, ਉਸਦਾ ਸਾਨੂੰ ਗਹਿਰਾ ਦੁੱਖ ਅਤੇ ਅਫ਼ਸੋਸ ਹੈ । ਕਿਉਂਕਿ ਇਹ ਵਿਸ਼ਾ ਮਨੁੱਖੀ ਅਧਿਕਾਰਾਂ ਅਤੇ ਮਨੁੱਖਤਾ ਦੇ ਕਤਲੇਆਮ ਨਾਲ ਸੰਬੰਧਤ ਹੈ । ਹਿੰਦੂ ਹੁਕਮਰਾਨ ਬਹੁਤ ਸਿਆਸੀ ਹਨ । ਇਨ੍ਹਾਂ ਕੋਲ ਚਾਨਕੀਆ ਗ੍ਰੰਥ ਹੈ ਅਤੇ ਕਈ ਤਰ੍ਹਾਂ ਚਾਨਕੀਆ ਢੰਗਾਂ ਦੀ ਵਰਤੋਂ ਕਰਕੇ ਆਪਣੀ ਸਿਆਸਤ ਨੂੰ ਚਲਾਉਦੇ ਹਨ । ਜਿਸ ਨਾਲ ਮਨੁੱਖੀ ਕਦਰਾ-ਕੀਮਤਾ ਦਾ ਘਾਣ ਹੋਣਾ ਵੀ ਕੁਦਰਤੀ ਹੈ । ਪਰ ਜਿੰਨਾ ਚਿਰ ਹੁਕਮਰਾਨ ਇਹ ਚਾਨਕੀਆ ਨੀਤੀ ਤੇ ਸਿਆਸਤ ਛੱਡਕੇ ਕਸ਼ਮੀਰੀਆਂ ਨਾਲ ਪਿਆਰ-ਮੁਹੱਬਤ ਦਾ ਰਾਸਤਾ ਅਪਣਾਉਦੇ ਹੋਏ ਈਰਖਾ, ਦਵੈਤ ਤੋਂ ਰਹਿਤ ਢੰਗ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਆਤਮਿਕ ਤੇ ਸਮਾਜਿਕ ਸੰਤੁਸਟੀ ਨਹੀਂ ਕਰਦੇ, ਉਨਾ ਚਿਰ ਤੱਕ ਕਸ਼ਮੀਰ ਵਿਚ ਹੋ ਰਹੀ ਦੁਵੱਲੀ ਮਾਰ-ਧਾੜ, ਮਨੁੱਖਤਾ ਦਾ ਕਤਲੇਆਮ ਬੰਦ ਨਹੀਂ ਹੋ ਸਕੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸ਼ਮੀਰ ਵਿਚ ਅਮਰਨਾਥ ਯਾਤਰਾ ਦੌਰਾਨ ਮਾਰੇ ਗਏ ਸਰਧਾਲੂਆਂ ਦੇ ਵਰਤਾਰੇ ਉਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਭਾਰਤ ਦੇ ਹੁਕਮਰਾਨਾਂ ਨੂੰ ਗੰਧਲੀ ਸਿਆਸਤ ਅਤੇ ਚਾਨਕੀਆ ਨੀਤੀ ਨੂੰ ਅਲਵਿਦਾ ਕਹਿਕੇ ਕਸ਼ਮੀਰੀਆਂ ਜਾਂ ਹੋਰ ਘੱਟ ਗਿਣਤੀ ਕੌਮਾਂ ਨਾਲ ਪਿਆਰ-ਮੁਹੱਬਤ ਦਾ ਰਾਸਤਾ ਅਪਣਾਉਣ ਅਤੇ ਉਨ੍ਹਾਂ ਦੀ ਹਰ ਪੱਖੋ ਸੰਤੁਸਟੀ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂ ਆਗੂ ਸ੍ਰੀ ਨਹਿਰੂ ਨੇ ਯੂ.ਐਨ.ਓ. ਵਿਚ ਜਾ ਕੇ ਕਸ਼ਮੀਰੀਆਂ ਲਈ ਰਾਏਸੁਮਾਰੀ ਦਾ ਮਤਾ ਪਾਸ ਕੀਤਾ ਸੀ । ਜਿਹੜਾ ਜਮਹੂਰੀਅਤ ਅਤੇ ਸਸਤਰਖਾਨੇ ਵਿਚ ਇਕੋ-ਇਕ ਰਾਏਸੁਮਾਰੀ ਵਾਲਾ ਉਹ ਸਸਤਰ ਹੈ, ਜਿਹੜਾ ਜਮਹੂਰੀਅਤ ਅਮਨ-ਚੈਨ ਦੀ ਗੱਲ ਨੂੰ ਕਾਇਮ ਰੱਖ ਸਕਦਾ ਹੈ । ਦੂਸਰਾ ਅਜਿਹੀ ਮਾਰ-ਧਾੜ ਦੀ ਉਤਪੰਨ ਹੋਈ ਸਥਿਤੀ ਨੂੰ ਜਾਂ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦੀ ਬਦੌਲਤ ਅਸੰਤੁਸਟ ਹੋਈ ਕੌਮ ਜਾਂ ਨਿਵਾਸੀਆਂ ਨੂੰ ਖੁਦਮੁਖਤਿਆਰੀ ਦੇ ਕੇ ਹੀ ਹੱਲ ਕੀਤਾ ਜਾ ਸਕਦਾ ਹੈ । ਜਵਾਹਰ ਲਾਲ ਨਹਿਰੂ ਨੇ ਚਾਨਕੀਆ ਨੀਤੀਆਂ ਦਾ ਸਹਾਰਾ ਲੈਕੇ ਜੰਮੂ-ਕਸ਼ਮੀਰ ਨੂੰ ਹਿੰਦ ਦੇ ਵਿਧਾਨ ਦੀ ਧਾਰਾ 370 ਰਾਹੀ ਜੋ ਕਸ਼ਮੀਰ ਸੂਬੇ ਨੂੰ ਖੁਦਮੁਖਤਿਆਰੀ ਦਾ ਹੱਕ ਪ੍ਰਦਾਨ ਕਰਦੀ ਸੀ, ਉਸ ਨੂੰ 1953 ਵਿਚ ਖੋਹ ਲਿਆ ਗਿਆ । ਹੁਣ ਜੇਕਰ ਹੁਕਮਰਾਨ ਇਸ ਖੋਹੇ ਹੋਏ ਵਿਧਾਨਿਕ ਹੱਕ ਨੂੰ ਕਸ਼ਮੀਰੀਆਂ ਨੂੰ ਇਮਾਨਦਾਰੀ ਨਾਲ ਵਾਪਸ ਦੇ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪਹਿਲੇ ਦੀ ਤਰ੍ਹਾਂ ਬਹਾਲ ਕੀਤਾ ਜਾਵੇ ਤਾਂ ਇਹ ਰਸਤੇ ਜਾਂ ਢੰਗ ਜੰਮੂ-ਕਸ਼ਮੀਰ ਵਿਚ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਕਰਨ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ ।

ਜੋ ਜੰਮੂ-ਕਸ਼ਮੀਰ ਵਿਚ ਯਾਤਰੀ ਮਾਰੇ ਗਏ ਹਨ, ਉਹ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਅਹਿਮ ਮਸਲਾਂ ਹੈ । ਜਿਸ ਲਈ ਸਾਨੂੰ ਇਹਨਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ । ਜਿੰਨਾ ਸਮਾਂ ਹਿੰਦੂ ਹੁਕਮਰਾਨ ਇਹ ਪ੍ਰਵਾਨ ਨਹੀਂ ਕਰਦੇ ਕਿ ਅਸੀਂ ਸਿੱਖ ਕੌਮ ਨਾਲ ਬਲਿਊ ਸਟਾਰ ਸਮੇਂ ਉਸ ਤੋਂ ਬਾਅਦ ਫ਼ੌਜ ਤੇ ਪੁਲਿਸ ਰਾਹੀ ਜ਼ਬਰ-ਜੁਲਮ ਕੀਤਾ ਹੈ, ਜੋ ਸਾਡੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸਿੱਖ ਸ਼ਹੀਦ ਹੋਏ ਉਸ ਸਮੇਂ ਮਨੁੱਖੀ ਹੱਕਾਂ ਦੇ ਕੀਤੇ ਗਏ ਘਾਣ ਨੂੰ ਪ੍ਰਵਾਨ ਨਹੀਂ ਕਰ ਲੈਦੇ, ਜਦੋਂ ਤੱਕ ਸਿੱਖ ਕੌਮ ਦੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਨੌਜ਼ਵਾਨਾਂ, ਨਹਿਰਾਂ ਵਿਚ ਰੋੜ੍ਹੀਆਂ ਗਈਆਂ ਲਾਸਾ, ਅਣਪਛਾਤੀਆ ਕਹਿਕੇ ਸਿੱਖਾਂ ਦੇ ਕੀਤੇ ਗਏ ਸੰਸਕਾਰ, ਦੇ ਸੱਚ ਨੂੰ ਪ੍ਰਵਾਨ ਕਰਕੇ ਹਿੰਦੂਸਤਾਨ ਅਤੇ ਕੌਮਾਂਤਰੀ ਕਾਨੂੰਨਾਂ ਦੀ ਰੋਸ਼ਨੀ ਵਿਚ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾ ਨਹੀਂ ਦੇ ਦਿੰਦੇ, ਉਸ ਸਮੇਂ ਤੱਕ ਸਿੱਖ ਕੌਮ ਦੀ ਸੰਤੁਸਟੀ ਕਿਵੇ ਹੋ ਸਕੇਗੀ ? ਹੁਣ ਰਵਾਇਤੀ ਆਗੂਆਂ ਵੱਲੋਂ ਬੀਜੇਪੀ, ਆਰ.ਐਸ.ਐਸ. ਨਾਲ ਨੌਹ-ਮਾਸ ਦੇ ਰਿਸਤੇ ਦੀ ਗੱਲ ਕਰਕੇ ਜਾਂ ਭਾਈ-ਭਾਈ ਕਹਿਣ ਨਾਲ ਮਸਲਾ ਹੱਲ ਨਹੀਂ ਹੋਵੇਗਾ । ਬਲਕਿ ਅਮਲੀ ਰੂਪ ਵਿਚ ਸਿੱਖ ਕੌਮ ਉਤੇ ਹੋਏ ਜ਼ਬਰ-ਜੁਲਮ ਨੂੰ ਪ੍ਰਵਾਨ ਕਰਕੇ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇ ਕੇ ਅਤੇ ਸਿੱਖ ਕੌਮ ਦੇ ਕੁੱਚਲੇ ਗਏ ਵਿਧਾਨਿਕ ਹੱਕਾਂ ਨੂੰ ਬਹਾਲ ਕਰਕੇ ਹੀ ਇਹ ਹਿੰਦੂ ਹੁਕਮਰਾਨ ਸਿੱਖ ਕੌਮ ਨਾਲ ਸੁਲਾਹ ਕਰ ਸਕਦੇ ਹਨ । ਫਿਰ ਇਸ ਨੂੰ ਅੱਗੇ ਵਧਾਉਦੇ ਹੋਏ ਸਿੱਖ ਅਤੇ ਮੁਸਲਿਮ ਕੌਮ ਸੰਬੰਧੀ ਮਨੁੱਖੀ ਹੱਕਾਂ ਦੀ ਰੌਸ਼ਨੀ ਵਿਚ ਹੁਕਮਰਾਨਾਂ ਨੂੰ ਨੀਤੀ ਵੀ ਸਪੱਸਟ ਕਰਨੀ ਪਵੇਗੀ । ਅਜਿਹਾ ਅਮਲ ਕਰਨ ਉਪਰੰਤ ਹੀ ਅਸੰਤੁਸਟ ਸੂਬਿਆਂ ਜਾਂ ਅਸੰਤੁਸਟ ਕੌਮਾਂ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਹੋ ਸਕੇਗਾ ਵਰਨਾ ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਵਾਲੀ ਨੀਤੀ ਉਤੇ ਚੱਲਕੇ ਹੁਕਮਰਾਨ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰ ਸਕਣਗੇ ਅਤੇ ਨਾ ਹੀ ਅਸੰਤੁਸਟ ਸੂਬਿਆਂ ਅਤੇ ਕੌਮਾਂ ਦੀ ਸੰਤੁਸਟੀ ਕਰ ਸਕਣਗੇ ।

About The Author

Related posts

Leave a Reply

Your email address will not be published. Required fields are marked *