Select your Top Menu from wp menus
Header
Header
ਤਾਜਾ ਖਬਰਾਂ

ਜਿ਼ਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ. ਅਮਰੀਕ ਸਿੰਘ ਨੰਗਲ ਦੇ ਭਰਾ ਸ. ਹਰਜਿੰਦਰ ਸਿੰਘ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਡੂੰਘਾਂ ਦੁੱਖ ਪ੍ਰਗਟ ਕੀਤਾ

ਜਿ਼ਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ. ਅਮਰੀਕ ਸਿੰਘ ਨੰਗਲ ਦੇ ਭਰਾ ਸ. ਹਰਜਿੰਦਰ ਸਿੰਘ ਦੇ ਅਕਾਲ ਚਲਾਣੇ ਉਤੇ ਸ. ਮਾਨ ਨੇ ਡੂੰਘਾਂ ਦੁੱਖ ਪ੍ਰਗਟ ਕੀਤਾ
ਭੋਗ ਰਸਮ ਕੱਲ੍ਹ ਪਿੰਡ ਨੰਗਲ ਵਹੀਆ ਨੇੜੇ ਡਿਗਰੀ ਕਾਲਜ ਅਜਨਾਲਾ ਵਿਖੇ 12 ਤੋਂ 1 ਵਜੇ ਹੋਵੇਗੀ

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਹੋਲੇ-ਮਹੱਲੇ ਦੇ ਕੌਮੀ ਇਤਿਹਾਸਿਕ ਦਿਹਾੜੇ ਉਤੇ ਸ. ਅਮਰੀਕ ਸਿੰਘ ਨੰਗਲ ਜਿ਼ਲ੍ਹਾ ਪ੍ਰਧਾਨ ਅੰਮ੍ਰਿਤਸਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੰਥ ਦਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਾਨਫਰੰਸ ਵਿਚ ਸਮੂਲੀਅਤ ਕੀਤੀ ਸੀ । ਉਸ ਇਕੱਠ ਵਿਚ ਸ. ਅਮਰੀਕ ਸਿੰਘ ਨੰਗਲ ਦੇ ਭਰਾ ਸ. ਹਰਜਿੰਦਰ ਸਿੰਘ ਵੀ ਸਨ ਜੋ ਉਸੇ ਦਿਨ ਦੇ ਲਾਪਤਾ ਸਨ । ਪਾਰਟੀ ਵੱਲੋਂ ਅਤੇ ਸ. ਨੰਗਲ ਵੱਲੋਂ ਉਨ੍ਹਾਂ ਦੀ ਭਾਲ ਲਈ ਕਾਫ਼ੀ ਕੋਸਿ਼ਸ਼ ਕੀਤੀ । ਪਰ ਕਾਫ਼ੀ ਦਿਨਾਂ ਬਾਅਦ ਸ. ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਖੜਾ ਡੈਮ ਦੇ ਦਰਿਆ ਵਿਚੋਂ ਪ੍ਰਾਪਤ ਹੋਈ । ਜਿਸ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੂੰਘੇ ਦੁੱਖ ਅਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਸ. ਨੰਗਲ ਦਾ ਪਰਿਵਾਰ ਬਹੁਤ ਹੀ ਵੱਡੀ ਕੁਰਬਾਨੀ ਵਾਲਾ, ਗੁਰਸਿੱਖੀ ਅਸੂਲਾਂ, ਨਿਯਮਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਾ ਅਤੇ ਖ਼ਾਲਸਾ ਪੰਥ ਦੀ ਹਰ ਸੇਵਾ ਵਿਚ ਹਾਜ਼ਰ ਰਹਿਣ ਵਾਲਾ ਪਰਿਵਾਰ ਹੈ ਅਤੇ ਅਜਨਾਲਾ ਤੇ ਅੰਮ੍ਰਿਤਸਰ ਦੇ ਇਲਾਕੇ ਵਿਚ ਆਪਣੀਆ ਪੰਥਕ ਸੇਵਾਵਾਂ ਦੀ ਬਦੌਲਤ ਸਤਿਕਾਰਿਤ ਹੈ । ਸ. ਹਰਜਿੰਦਰ ਸਿੰਘ ਦੇ ਚਲੇ ਜਾਣ ਨਾਲ ਨੰਗਲ ਪਰਿਵਾਰ ਨੂੰ ਤਾਂ ਇਕ ਵੱਡਾ ਘਾਟਾ ਪਿਆ ਹੀ ਹੈ ਲੇਕਿਨ ਖ਼ਾਲਸਾ ਪੰਥ ਕੋਲੋ ਵੀ ਇਕ ਨਿਸਕਾਮ ਸੇਵਕ ਆਤਮਾ ਦਾ ਵਿਛੋੜਾ ਹੋ ਗਿਆ ਹੈ । ਜਿਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਬੀਤੇ ਕੱਲ੍ਹ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਪਿੰਡ ਨੰਗਲ ਵਹੀਆ ਨੇੜੇ ਡਿਗਰੀ ਕਾਲਜ ਅਜਨਾਲਾ ਜਿ਼ਲ੍ਹਾ ਅੰਮ੍ਰਿਤਸਰ ਵਿਖੇ ਮਿਤੀ 15 ਮਾਰਚ 2018 ਨੂੰ 12 ਤੋਂ 1 ਵਜੇ ਪੈਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ, ਅਹੁਦੇਦਾਰਾਂ, ਪੰਥ ਦਰਦੀਆਂ ਨੂੰ ਅਪੀਲ ਹੈ ਕਿ ਉਹ ਸ. ਨੰਗਲ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਕੱਲ੍ਹ ਹੋਣ ਵਾਲੀ ਅਰਦਾਸ ਵਿਚ ਸਮੂਲੀਅਤ ਕਰਨ ।”

ਸ. ਮਾਨ ਨੇ ਜਿ਼ਲ੍ਹਾ ਨਿਜਾਮ ਰੋਪੜ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ. ਹਰਜਿੰਦਰ ਸਿੰਘ ਦੀ ਜੋ ਮੌਤ ਹੋਈ ਹੈ, ਉਸਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਨ ਹਿੱਤ ਇਮਾਨਦਾਰ ਅਫ਼ਸਰਾਂ ਤੇ ਅਧਾਰਿਤ ਕਮਿਸ਼ਨ ਬਣਾਇਆ ਜਾਵੇ ਅਤੇ ਸੱਚ ਨੂੰ ਸਾਹਮਣੇ ਲਿਆਉਦੇ ਹੋਏ ਜਿਨ੍ਹਾਂ ਵੀ ਦੋਸ਼ੀਆਂ ਨੇ ਇਹ ਗੈਰ-ਇਨਸਾਨੀਅਤ ਕਾਰਵਾਈ ਕੀਤੀ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕੀਤਾ ਜਾਵੇ ।

About The Author

Related posts

Leave a Reply

Your email address will not be published. Required fields are marked *