Verify Party Member
Header
Header
ਤਾਜਾ ਖਬਰਾਂ

ਜਿਹੜੇ ਘਰ ਵਿਚ ਹੀ ਫੁੱਟ ਹੋਵੇ, ਉਹ ਕਿਵੇਂ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦੈ ? : ਮਾਨ

ਜਿਹੜੇ ਘਰ ਵਿਚ ਹੀ ਫੁੱਟ ਹੋਵੇ, ਉਹ ਕਿਵੇਂ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦੈ ? : ਮਾਨ

ਜੇਕਰ ਗੁਆਂਢੀ ਮੁਲਕ ਸੁਰੱਖਿਆ ਤੌਰ ਤੇ ਮਜ਼ਬੂਤ ਹੋਣਗੇ, ਤਾਂ ਏਸੀਆ ਖਿੱਤੇ ਦਾ ਅਮਨ-ਚੈਨ ਸਦਾ ਲਈ ਬਰਕਰਾਰ ਰਹਿ ਸਕੇਗਾ

ਫ਼ਤਹਿਗੜ੍ਹ ਸਾਹਿਬ, 30 ਜੁਲਾਈ ( ) “ਹਿੰਦੂ ਕੱਟੜਵਾਦੀ ਹੁਕਮਰਾਨਾਂ ਨੇ ਮੁਤੱਸਵੀ ਸੋਚ ਅਧੀਨ ਗੈਰ-ਵਿਧਾਨਿਕ ਅਤੇ ਅਣਮਨੁੱਖੀ ਕਾਰਵਾਈਆ ਅਤੇ ਅਮਲ ਕਰਕੇ ਇੰਡੀਆਂ ਦੀ ਅੰਦਰੂਨੀ ਸਥਿਤੀ ਨੂੰ ਬਹੁਤ ਹੀ ਖ਼ਤਰਨਾਕ ਮੋੜ ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ । ਕਿਉਂਕਿ ਹੁਕਮਰਾਨ ਇਥੇ ਆਪਣੀ ਧੌਸ ਨੂੰ ਘੱਟ ਗਿਣਤੀ ਕੌਮਾਂ ਉਤੇ ਕਾਇਮ ਰੱਖਣ ਲਈ ਨਿਰੰਤਰ ਉਨ੍ਹਾਂ ਉਤੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਦੂਸਰੇ ਪਾਸੇ ਹਊਮੈ ਵਿਚ ਗ੍ਰਸਤ ਹੋ ਕੇ ਇਕੋ ਹੀ ਸਮੇਂ ਆਪਣੇ ਗੁਆਂਢੀ ਮੁਲਕਾਂ ਚੀਨ, ਪਾਕਿਸਤਾਨ, ਸ੍ਰੀਲੰਕਾਂ ਅਤੇ ਨੇਪਾਲ ਨਾਲ ਅਤਿ ਕੁੜੱਤਣ ਭਰਿਆ ਮਾਹੌਲ ਸਿਰਜਕੇ ਸਰਹੱਦਾਂ ਉਤੇ ਜੰਗ ਵਰਗੇ ਮਨੁੱਖਤਾ ਵਿਰੋਧੀ ਅਮਲ ਨੂੰ ਸੱਦਾ ਦੇਣ ਦੀਆਂ ਬਜਰ ਗੁਸਤਾਖੀਆਂ ਕਰ ਰਹੇ ਹਨ । ਇਥੇ ਇਹ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਇੰਡੀਆਂ ਕੋਲ 13 ਲੱਖ ਫ਼ੌਜ ਹੈ, ਚੀਨ ਕੋਲ 10 ਲੱਖ ਫੌ਼ਜ ਹੈ, ਪਾਕਿਸਤਾਨ ਕੋਲ 6 ਲੱਖ ਫ਼ੌਜ ਹੈ ਅਤੇ ਨੇਪਾਲ ਕੋਲ 1 ਲੱਖ ਫ਼ੌਜ ਹੈ । ਇਕੋ ਸਮੇਂ ਚੀਨ, ਪਾਕਿਸਤਾਨ, ਸ੍ਰੀਲੰਕਾਂ ਅਤੇ ਨੇਪਾਲ ਵਰਗੇ ਗੁਆਂਢੀ ਮੁਲਕਾਂ ਦੀ ਜਿਨ੍ਹਾਂ ਦੀ 17 ਲੱਖ ਫ਼ੌਜ ਦੀ ਨਫ਼ਰੀ ਬਣਦੀ ਹੈ, ਉਨ੍ਹਾਂ ਨਾਲ ਇੰਡੀਆਂ ਕਿਵੇਂ ਮੱਥਾਂ ਲਗਾਵੇਗਾ? ਫਿਰ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਯੂ.ਏ.ਪੀ.ਏ, ਸੀ.ਏ.ਏ, ਐਨ.ਪੀ.ਆਰ, ਐਨ.ਆਰ.ਸੀ, ਅਫ਼ਸਪਾ ਵਰਗੇ ਕਾਲੇ ਜ਼ਾਬਰ ਕਾਨੂੰਨਾਂ ਦੀ ਬਦੌਲਤ ਸਮੁੱਚੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਕਬੀਲਿਆ, ਆਦਿਵਾਸੀਆਂ, ਅਨੁਸੂਚਿਤ ਜਾਤੀਆਂ ਉਤੇ ਹਕੂਮਤੀ ਜ਼ਬਰ-ਜੁਲਮ ਢਾਹੇ ਜਾ ਰਹੇ ਹਨ । ਜਿਸਦੇ ਕਾਰਨ ਇਹ ਘੱਟ ਗਿਣਤੀ ਕੌਮਾਂ ਅਤੇ ਕਬੀਲੇ ਹੁਕਮਰਾਨਾਂ ਤੋਂ ਵੱਡੇ ਖਫ਼ਾ ਹਨ । ਇਸਦੀ ਬਦੌਲਤ ਅੰਦਰੂਨੀ ਸਥਿਤੀ ਅਤਿ ਵਿਸਫੋਟਕ ਬਣੀ ਹੋਈ ਹੈ । ਅਜਿਹੇ ਹਾਲਾਤਾਂ ਵਿਚ ਇੰਡੀਆਂ ਇਕੋ ਸਮੇਂ 4 ਸਰਹੱਦਾਂ ਉਤੇ ਲੜਾਈ ਕਿਵੇਂ ਕਰ ਸਕਦਾ ਹੈ ? ਅਮਰੀਕਾ ਦੇ ਰਹਿ ਚੁੱਕੇ ਪ੍ਰੈਜੀਡੈਟ ਇਬਰਾਹਿਮ ਲਿੰਕਨ ਦਾ ਕਹਿਣਾ ਸੀ ਕਿ ‘ਜਿਸ ਘਰ ਵਿਚ ਅੰਦਰੂਨੀ ਆਪਸੀ ਫੁੱਟ ਹੋਵੇ, ਉਹ ਕਿਸ ਤਰ੍ਹਾਂ ਖੜ੍ਹਾ ਹੋ ਸਕਦਾ ਹੈ’, ਦੇ ਕਥਨ ਇੰਡੀਆਂ ਉਤੇ ਪੂਰੇ ਢੁੱਕਦੇ ਹਨ । ਇਸ ਬਣੀ ਗੁੰਝਲਦਾਰ ਸਥਿਤੀ ਵਿਚੋਂ ਇੰਡੀਆਂ ਬਾਹਰ ਕਿਵੇਂ ਨਿਕਲੇਗਾ, ਇਹ ਪ੍ਰਸ਼ਨ ਅੱਜ ਇੰਡੀਆਂ ਦੇ ਦਾਰਸਨਿਕ ਅਤੇ ਸਮਾਜ ਸੇਵਕਾਂ ਦੇ ਮਨ ਵਿਚ ਵੱਡਾ ਪ੍ਰਸ਼ਨ ਚਿੰਨ੍ਹ ਬਣਕੇ ਖੜ੍ਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਉਤੇ ਬਣੇ ਅਤਿ ਕੁੜੱਤਣ ਭਰੇ ਤਨਾਅ ਅਤੇ ਹੁਕਮਰਾਨਾਂ ਦੇ ਗੈਰ-ਵਿਧਾਨਿਕ ਜ਼ਬਰ-ਜੁਲਮਾਂ ਦੀ ਬਦੌਲਤ ਇੰਡੀਆਂ ਦੀ ਅੰਦਰੂਨੀ ਸਥਿਤੀ ਅਤਿ ਵਿਸਫੋਟਕ ਬਣਨ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਮਰੀਕਾ ਦਾ ਮੁਲਕ ਜਿਸਦਾ ਚੀਨ ਨਾਲ ਝਗੜਾ ਹੈ, ਉਸ ਅਮਰੀਕਾ ਦੇ ਯੂ.ਐਸ. ਕਮਿਸ਼ਨ ਓਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (USCIRF) ਵੱਲੋਂ ਜਾਰੀ ਕੀਤੀਆ ਰਿਪੋਰਟਾਂ ਵਿਚ ਇੰਡੀਆਂ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਬਾਰੇ ਖੁੱਲ੍ਹਕੇ ਵਿਰੋਧ ਕੀਤਾ ਹੈ । ਫਿਰ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਜ਼ਬਰੀ ਅਸਾਮ ਦੇ ਕੈਪਾਂ ਵਿਚ ਰੱਖਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਢਾਹੁੰਦੇ ਹੋਏ ਉਨ੍ਹਾਂ ਨੂੰ ਇੰਡੀਆਂ ਦੇ ਗੈਰ-ਨਾਗਰਿਕ ਐਲਾਨਿਆ ਜਾ ਰਿਹਾ ਹੈ । ਕਸ਼ਮੀਰ ਵਿਚ ਅਫਸਪਾ ਵਰਗਾਂ ਉਹ ਕਾਲਾ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਤੇ ਜੁਲਮ ਢਾਹੇ ਜਾ ਰਹੇ ਹਨ । ਜਿਸ ਅਧੀਨ ਫ਼ੌਜ, ਪੁਲਿਸ ਅਤੇ ਅਰਧ ਸੈਨਿਕ ਬਲ ਕਿਸੇ ਵੀ ਕਸ਼ਮੀਰੀ ਨੂੰ ਜਦੋਂ ਚਾਹੁੰਣ ਘਰ ਜਾਂ ਕਾਰੋਬਾਰ ਤੋਂ ਚੁੱਕ ਕੇ ਲਿਜਾ ਸਕਦੇ ਹਨ, ਉਸ ਉਤੇ ਸਰੀਰਕ ਤਸੱਦਦ ਢਾਹ ਸਕਦੇ ਹਨ, ਉਸ ਨਾਲ ਜ਼ਬਰ-ਜਿਨਾਹ ਕਰ ਸਕਦੇ ਹਨ, ਉਸ ਨੂੰ ਨਕਾਰਾ ਬਣਾ ਸਕਦੇ ਹਨ, ਇਥੋਂ ਤੱਕ ਉਸ ਨੂੰ ਮੌਤ ਦੇ ਮੂੰਹ ਵਿਚ ਵੀ ਧਕੇਲ ਸਕਦੇ ਹਨ । ਇਨ੍ਹਾਂ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਕਸ਼ਮੀਰੀਆਂ ਦੇ ਸਭ ਜਮਹੂਰੀ ਹੱਕ-ਹਕੂਕਾ ਨੂੰ ਖ਼ਤਮ ਕਰਦੇ ਹੋਏ ਉਥੇ ਧਾਰਾ 370 ਅਤੇ 35ਏ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਖੁਦਮੁਖਤਿਆਰੀ ਕੁੱਚਲ ਦਿੱਤੀ ਗਈ ਹੈ । ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਇੰਡੀਆਂ ਜਿਨ੍ਹਾਂ ਨੇ ਸੌਹ ਚੁੱਕਦੇ ਸਮੇਂ ਇਹ ਪ੍ਰਣ ਕੀਤਾ ਸੀ ਕਿ ਉਹ ਆਪਣੀਆ ਬਤੌਰ ਵਜ਼ੀਰ-ਏ-ਆਜ਼ਮ ਦੀਆਂ ਜਿ਼ੰਮੇਵਾਰੀਆਂ ਧਰਮ ਨਿਰਪੱਖਤਾ ਦੇ ਤੌਰ ਤੇ ਪੂਰਨ ਕਰਨਗੇ ਅਤੇ ਸਭਨਾਂ ਨਿਵਾਸੀਆਂ ਤੇ ਧਰਮਾਂ ਨੂੰ ਬਰਾਬਰਤਾ ਦੀ ਨਜਰ ਨਾਲ ਦੇਖਣਗੇ, ਉਹ 05 ਅਗਸਤ 2020 ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿਚ ਸਮੂਲੀਅਤ ਕਰਨ ਜਾ ਰਹੇ ਹਨ, ਜੋ ਕੇਵਲ ਵਿਧਾਨਿਕ ਸ਼ਰਤਾਂ, ਨਿਯਮਾਂ, ਕੋਡ ਆਫ਼ ਕੰਡਕਟ ਦੀ ਹੀ ਉਲੰਘਣਾ ਨਹੀਂ, ਬਲਕਿ ਇਸ ਅਮਲ ਨਾਲ ਤਾਂ ਸਮੁੱਚੇ ਮੁਸਲਿਮ ਮੁਲਕ ਅਤੇ ਇੰਡੀਆਂ ਵਿਚ ਵੱਸਣ ਵਾਲੀ ਮੁਸਲਿਮ ਕੌਮ ਵਿਚ ਇਕ ਬਹੁਤ ਵੱਡਾ ਰੋਹ ਅਤੇ ਬਗਾਵਤ ਉੱਠਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

1992 ਵਿਚ ਹੁਕਮਰਾਨਾਂ ਨੇ ਮੁਤੱਸਵੀ ਬੀਜੇਪੀ ਅਤੇ ਆਰ.ਐਸ.ਐਸ. ਨਾਲ ਸਾਜਿ਼ਸ ਰਚਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਦਿਨ ਦਿਹਾੜੇ ਹਥੌੜੇ ਗੈਤੀਆਂ ਨਾਲ ਢਹਿ-ਢੇਰੀ ਕਰ ਦਿੱਤੀ ਗਈ । ਹੁਣ ਅਦਾਲਤਾਂ ਅਤੇ ਜੱਜ ਵੀ ਹਿੰਦੂਤਵ ਸੋਚ ਦਾ ਗੁਲਾਮ ਬਣਕੇ ਰਾਮ ਮੰਦਰ ਦੇ ਹੱਕ ਵਿਚ ਫੈਸਲੇ ਦੇ ਕੇ ਇਸ ਫਿਰਕੂ ਸੋਚ ਨੂੰ ਲਾਗੂ ਕਰਨ ਵਿਚ ਮੋਹਰੀ ਬਣ ਗਏ ਹਨ । 23 ਜਨਵਰੀ 1999 ਨੂੰ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਫਿਰਕੂ ਬਜਰੰਗ ਦਲ ਵੱਲੋਂ ਉਨ੍ਹਾਂ ਦੀ ਆਪਣੀ ਗੱਡੀ ਵਿਚ ਅੱਗ ਲਗਾਕੇ ਬਹੁਤ ਬੇਰਹਿੰਮੀ ਨਾਲ ਸਾੜ ਦਿੱਤੇ ਗਏ ਸਨ । ਉਨ੍ਹਾਂ ਦੇ ਚਰਚਾਂ ਨੂੰ ਅੱਗਾਂ ਲਗਾਈਆ ਗਈਆ, ਉਨ੍ਹਾਂ ਨਨਜ਼ਾਂ ਨਾਲ ਬਲਾਤਕਾਰ ਕੀਤੇ ਗਏ । 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ ਸ੍ਰੀ ਕਲਿਟਨ ਦੇ ਦੌਰੇ ਸਮੇਂ 43 ਨਿਰਦੋਸ਼ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਫ਼ੌਜ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ, ਉਸਦੀ ਅੱਜ ਤੱਕ ਨਾ ਤਾਂ ਕੋਈ ਜਾਂਚ ਹੋਈ ਹੈ ਅਤੇ ਨਾ ਹੀ ਕਾਤਲਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ । ਹੁਣੇ ਹੀ 24-25 ਫਰਵਰੀ ਨੂੰ ਜਦੋਂ ਅਮਰੀਕਾ ਦੇ ਪ੍ਰੈਜੀਡੈਟ ਟਰੰਪ ਇੰਡੀਆਂ ਦੇ ਦੌਰੇ ਤੇ ਆਏ ਤਾਂ ਬੀਜੇਪੀ-ਆਰ.ਐਸ.ਐਸ. ਨੇ ਯੋਜਨਾਬੰਧ ਢੰਗ ਨਾਲ ਦਿੱਲੀ ਵਿਖੇ ਦੰਗੇ ਕਰਵਾਕੇ ਮੁਸਲਿਮ ਕੌਮ ਦੇ ਕਾਰੋਬਾਰ ਤੇ ਘਰਾਂ ਨੂੰ ਨਿਸ਼ਾਨਾਂ ਬਣਾਇਆ । ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਅਮਰੀਕਨ ਪ੍ਰੈਜੀਡੈਟ ਇੰਡੀਆਂ ਦੌਰੇ ਤੇ ਆਉਦੇ ਹਨ ਤਾਂ ਉਸ ਸਮੇਂ ਹੀ ਇਹ ਫਿਰਕੂ ਜਮਾਤਾਂ ਕਤਲੇਆਮ, ਦੰਗੇ ਦੀਆਂ ਸਾਜਿ਼ਸਾਂ ਕਿਉਂ ਰਚਦੀਆ ਹਨ ? 2002 ਵਿਚ ਸ੍ਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਥੇ ਇਕ ਡੂੰਘੀ ਸਾਜਿ਼ਸ ਤਹਿਤ ਮੁਸਲਿਮ ਕੌਮ ਦਾ ਕਤਲੇਆਮ ਕਰਵਾਇਆ ਗਿਆ, ਉਨ੍ਹਾਂ ਦੀਆਂ ਬੀਬੀਆਂ ਜ਼ਬਰ-ਜ਼ਨਾਹ ਕਰਦੇ ਦੀਆਂ ਵੀਡੀਓਜ ਬਣਾਈਆ ਗਈਆ । 2013 ਵਿਚ ਦੂਸਰੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣਨ ਤੇ ਸ੍ਰੀ ਮੋਦੀ ਨੇ 60 ਹਜ਼ਾਰ ਪੱਕੇ ਤੌਰ ਤੇ ਉਥੇ ਵੱਸੇ ਆਪਣੀਆ ਜ਼ਮੀਨਾਂ ਦੇ ਮਾਲਕ ਸਿੱਖ ਪਰਿਵਾਰਾਂ ਨੂੰ ਜ਼ਬਰੀ ਉਜਾੜ ਦਿੱਤਾ ਸੀ ਉਸ ਸਮੇਂ ਸੈਂਟਰ ਵਿਚ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਸੀ । ਜਿਨ੍ਹਾਂ ਦੋਵਾਂ ਬੀਜੇਪੀ-ਕਾਂਗਰਸ ਜਮਾਤ ਨੇ ਅੱਜ ਤੱਕ ਇਨਸਾਫ਼ ਨਹੀਂ ਦਿੱਤਾ । ਅਜਿਹੇ ਅਤਿ ਬਦਤਰ ਬਣੇ ਹਾਲਾਤ ਤਾਂ ਅਮਰੀਕਾ ਤੋਂ ਮੰਗ ਕਰਦੇ ਹਨ ਕਿ ਇੰਡੀਆਂ ਹੁਕਮਰਾਨਾਂ ਦੇ ਜ਼ਬਰ-ਜੁਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਹਿੰਦ ਦੇ ਜਾਲਮ ਹੁਕਮਰਾਨਾਂ ਦੇ ਗੈਰ-ਕਾਨੂੰਨੀ ਅਮਲਾਂ ਵਿਚ ਕੋਈ ਸਹਿਯੋਗ ਨਾ ਕਰੇ, ਬਲਕਿ ਚੁੱਪ ਰਹਿਕੇ ਇੰਡੀਅਨ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦੀ ਅਸਲ ਤਸਵੀਰ ਸਾਹਮਣੇ ਆਉਣ ਦੇਣ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਦੋਂ ਬਾਦਲੀਲ ਢੰਗ ਨਾਲ ਬੀਜੇਪੀ-ਆਰ.ਐਸ.ਐਸ. ਦੇ ਮਨੁੱਖਤਾ ਵਿਰੋਧੀ ਅਮਲਾਂ ਵਿਰੁੱਧ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਮੈਦਾਨ-ਏ-ਜੰਗ ਬਣਾਉਣ ਵਿਰੁੱਧ ਆਰ.ਐਸ.ਐਸ. ਦੇ ਕਾਰਕੁੰਨਾਂ ਨੂੰ ਚੀਨ-ਲਦਾਂਖ ਦੀ ਸਰਹੱਦ ਤੇ ਜਾ ਕੇ ਆਪਣੇ ਜੌਹਰ ਦਿਖਾਉਣ ਲਈ ਚੁਣੋਤੀ ਦਿੱਤੀ ਅਤੇ ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ ਸਾਜਿ਼ਸਾਂ ਨੂੰ ਕੌਮਾਂਤਰੀ ਸਟੇਜ ਤੇ ਉਜਾਗਰ ਕੀਤਾ ਤਾਂ ਹੁਣ ਸਿੱਖ ਕੌਮ ਉਤੇ ਕੁਝ ਜ਼ਬਰ-ਜੁਲਮ ਜ਼ਰੂਰ ਘੱਟ ਗਿਆ ਹੈ । ਲੇਕਿਨ ਜੇਕਰ ਇਨ੍ਹਾਂ ਨੇ ਆਪਣੀਆ ਫਿਰਕੂ ਸਾਜਿ਼ਸਾਂ ਤੋਂ ਤੋਬਾ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸੇ ਤਰ੍ਹਾਂ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਇਨ੍ਹਾਂ ਨੂੰ ਸ਼ਰਮਸਾਰ ਕਰਨ ਦੀਆਂ ਜਿ਼ੰਮੇਵਾਰੀਆਂ ਨੂੰ ਉਠਾਉਣ ਤੋਂ ਗੁਰੇਜ ਨਹੀਂ ਕਰੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਲਸੀ ਹੈ ਕਿ ਜੇਕਰ ਗੁਆਂਢੀ ਮੁਲਕ ਹਥਿਆਰਾਂ ਤੇ ਪ੍ਰਮਾਣੂ ਤਾਕਤ ਦੇ ਤੌਰ ਤੇ ਬਰਾਬਰਤਾ ਦੇ ਆਧਾਰ ਤੇ ਮਜਬੂਤ ਹੋਣਗੇ ਅਤੇ ਸਭ ਦੀਆਂ ਮਿਆਨ ਵਿਚ ਪਈਆ ਤਲਵਾਰਾਂ ਤਿੱਖੀਆਂ ਹੋਣਗੀਆ ਤਾਂ ਕੋਈ ਵੀ ਮੁਲਕ ਜੰਗ ਵਰਗੇ ਖ਼ਤਰਨਾਕ ਸ਼ਬਦ ਨੂੰ ਉਤਸਾਹਿਤ ਕਰਨ ਦੀ ਗੁਸਤਾਖੀ ਨਹੀਂ ਕਰੇਗਾ, ਸਮੁੱਚੇ ਏਸੀਆ ਖਿੱਤੇ ਦਾ ਅਮਨ-ਚੈਨ ਅਤੇ ਜਮਹੂਰੀਅਤ ਬਰਕਰਾਰ ਰਹਿ ਸਕੇਗੀ । ਉਨ੍ਹਾਂ ਇਸ ਬੇਇਨਸਾਫ਼ੀ ਵਾਲੇ ਨੁਕਤੇ ਨੂੰ ਵੀ ਉਠਾਇਆ ਕਿ ਜਦੋਂ ਤੋਂ ਇੰਡੀਆਂ ਆਜ਼ਾਦ ਹੋਇਆ ਹੈ, ਉਸ ਸਮੇਂ ਤੋਂ ਹੀ ਸੈਂਟਰ ਵਿਚ ਰੱਖਿਆ, ਵਿੱਤ, ਵਿਦੇਸ਼ ਅਤੇ ਗ੍ਰਹਿ ਵਿਭਾਗ ਦੀਆਂ ਵਿਜਾਰਤਾਂ ਵਿਚੋਂ ਇਕ ਵਿਜਾਰਤ ਬਤੌਰ ਮਾਣ-ਸਨਮਾਨ ਅਤੇ ਸਿੱਖ ਕੌਮ ਦੀ ਕੁਰਬਾਨੀ ਦੀ ਬਦੌਲਤ ਸਿੱਖ ਕੌਮ ਦੇ ਸਪੁਰਦ ਕੀਤੀ ਜਾਂਦੀ ਰਹੀ ਹੈ । ਪਰ ਇਨ੍ਹਾਂ ਫਿਰਕੂਆਂ ਨੇ ਸਿੱਖ ਕੌਮ ਵਰਗੀ ਬਹਾਦਰ ਕੌਮ ਨਾਲ ਇਸ ਦਿਸ਼ਾ ਵੱਲ ਵੀ ਵੱਡਾ ਧ੍ਰੋਹ ਕਮਾਇਆ ਹੈ । ਇਨ੍ਹਾਂ ਦੀ ਸਿੱਖ ਤੇ ਪੰਜਾਬ ਮਾਰੂ ਸੋਚ ਦੀ ਬਦੌਲਤ ਹੀ ਟਾਈਮਜ਼ ਆਫ਼ ਇੰਡੀਆ, ਹਿੰਦੂਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈਸ ਅਤੇ ਦਾ ਟ੍ਰਿਬਿਊਨ ਵਰਗੇ ਅੰਗਰੇਜ਼ੀ ਅਖ਼ਬਾਰਾਂ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸਰਾਰਤੀ ਅਨਸਰ ਦੇ ਨਾਮ ਦੇ ਕੇ ਬਦਨਾਮ ਕਰਨ ਦੇ ਦੁੱਖਦਾਇਕ ਅਮਲ ਕਰਦੀ ਆ ਰਹੀ ਹੈ । ਅਸੀਂ ਚਾਹੁੰਦੇ ਹਾਂ ਕਿ ਗੁਆਂਢੀ ਮੁਲਕਾਂ ਦੀਆਂ ਫ਼ੌਜੀ ਸੰਗੀਨਾਂ ਤਿੱਖੀਆਂ ਰਹਿਣ । ਇਸ ਨਾਲ ਹੀ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਕਬੀਲੇ ਮਹਿਫੂਜ ਰਹਿਣਗੇ ਅਤੇ ਸਿੱਖ ਵਸੋਂ ਵਾਲਾ ਇਲਾਕਾ ਜੰਗ ਤੋਂ ਰਹਿਤ ਰਹਿ ਸਕੇਗਾ । ਸਮੁੱਚਾ ਏਸੀਆ ਖਿੱਤੇ ਵਿਚ ਅਮਨ-ਚੈਨ ਦੀ ਬੰਸਰੀ ਵੱਜ ਸਕੇਗੀ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *