Verify Party Member
Header
Header
ਤਾਜਾ ਖਬਰਾਂ

ਜਿਸ ਹਾਥੀ ਨੂੰ ਹਿੰਦੂ ਗਣੇਸ ਭਗਵਾਨ ਵੱਜੋਂ ਪ੍ਰਵਾਨ ਕਰਦੇ ਹਨ, ਉਹ 7 ਹਾਥੀ ਮਰ ਜਾਣ ਉਤੇ ਵੀ ਹੁਕਮਰਾਨਾਂ ਦੀ ਚੁੱਪੀ ਅਫ਼ਸੋਸਨਾਕ : ਮਾਨ

ਜਿਸ ਹਾਥੀ ਨੂੰ ਹਿੰਦੂ ਗਣੇਸ ਭਗਵਾਨ ਵੱਜੋਂ ਪ੍ਰਵਾਨ ਕਰਦੇ ਹਨ, ਉਹ 7 ਹਾਥੀ ਮਰ ਜਾਣ ਉਤੇ ਵੀ ਹੁਕਮਰਾਨਾਂ ਦੀ ਚੁੱਪੀ ਅਫ਼ਸੋਸਨਾਕ : ਮਾਨ

ਇਹ ਹਿੰਦੂਤਵ ਹੁਕਮਰਾਨ ਗੰਗਾ ਦੀ ਪਵਿੱਤਰਤਾ ਨੂੰ ਵੀ ਕਾਇਮ ਰੱਖਣ ਵਿਚ ਅਸਫਲ ਸਾਬਤ ਹੋਏ ਹਨ

ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਜਿਸ ਹਾਥੀ ਨੂੰ ਹਿੰਦੂਮੱਤ ਦੇ ਲੋਕ ਅਤੇ ਹੁਕਮਰਾਨ ਬਤੌਰ ਗਣੇਸ ਭਗਵਾਨ ਦੀ ਪੂਜਾ ਕਰਦੇ ਹਨ, ਉੜੀਸਾ ਵਿਚ ਉਨ੍ਹਾਂ 7 ਹਾਥੀਆਂ ਦੇ ਮਰ ਜਾਣ ਦੇ ਦੁੱਖਦਾਇਕ ਅਮਲ ਉਤੇ ਇਨ੍ਹਾਂ ਦੀ ਚੁੱਪੀ ਅਤਿ ਅਫ਼ਸੋਸਨਾਕ ਹੈ । ਇਕ ਪਾਸੇ ਇਹ ਲੋਕ ਆਪਣੇ ਮਜ੍ਹਬ ਦੀ ਕੱਟੜਤਾ ਦੀ ਗੱਲ ਕਰਦੇ ਹਨ, ਦੂਸਰੇ ਪਾਸੇ ਆਪਣੀਆ ਮਜ੍ਹਬੀ ਕਦਰਾਂ-ਕੀਮਤਾਂ ਅਤੇ ਅਣਖ਼ ਨੂੰ ਕਾਇਮ ਰੱਖਣ ਤੋਂ ਮੂੰਹ ਮੋੜ ਲੈਦੇ ਹਨ । ਜੋ ਗੰਗਾ ਦਰਿਆ ਵੱਗਦਾ ਹੈ, ਉਸਨੂੰ ਗੰਗਾ ਮਾਤਾ ਦੇ ਤੌਰ ਤੇ ਪੂਜਦੇ ਹਨ । ਪਰ ਇਸੇ ਗੰਗਾ ਵਿਚ ਸਭ ਮਲ-ਮੂਤਰ, ਫੈਕਟਰੀਆਂ ਦਾ ਗੰਦ ਅਤੇ ਲੈਟਰੀਨਾਂ ਦਾ ਗੰਦ ਪੈਦਾ ਹੈ । ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਬਿਆਸ ਦਰਿਆ ਹੈ, ਉਹ ਰਿਸੀ ਬਿਆਸ ਦੀਆਂ ਜਟਾਂ ਵਿਚੋਂ ਨਿਕਲਿਆ ਹੈ । ਹਿੰਦੂ ਰਿਗਵੇਦ ਅਤੇ ਉਪਰੋਕਤ ਗੱਲ ਭਾਵੇ ਮਿਥਿਹਾਸ ਹੋਵੇ, ਪਰ ਉਹ ਇਕ ਹਿੰਦੂਮੱਤ ਦੀ ਮਜ੍ਹਬ ਤੇ ਅਣਖ਼ ਨਾਲ ਜੁੜੀ ਹੋਈ ਗੱਲ ਹੈ । ਇਸ ਬਿਆਸ ਦਰਿਆ ਵਿਚ ਵੀ ਹਿਮਾਚਲ ਦੀ ਰਹੁਤਾਗ, ਮੰਡੀ, ਕੁਲੂ, ਮਨਾਲੀ, ਲੌਹਲ, ਸਪਿਤੀ ਦੀਆਂ ਫੈਕਟਰੀਆਂ ਅਤੇ ਘਰਾਂ ਦਾ ਗੰਦ ਪੈਦਾ ਹੈ । ਇਨ੍ਹਾਂ ਆਪਣੇ ਪੂਜਣ ਵਾਲੇ ਸਥਾਨਾਂ ਤੇ ਮੁੱਦਿਆ ਨੂੰ ਜੋ ਕੌਮ ਸਵੱਛਤਾ ਨਾ ਰੱਖ ਸਕੇ, ਫਿਰ ਉਸ ਮਜ੍ਹਬ ਅਤੇ ਕੌਮ ਦੀ ਅਣਖ ਤੇ ਗੈਰਤ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉੜੀਸਾ ਵਿਚ 7 ਹਾਥੀ (ਗਣੇਸ ਭਗਵਾਨ) ਦੇ ਮ੍ਰਿਤਕ ਹੋ ਜਾਣ ਦੇ ਦੁਖਾਂਤ ਉਤੇ ਕੱਟੜ ਹਿੰਦੂਵਾਦੀ ਜਮਾਤਾਂ ਅਤੇ ਹੁਕਮਰਾਨਾਂ ਵੱਲੋਂ ਸਾਧੀ ਗਈ ਚੁੱਪੀ ਉਤੇ ਦੁੱਖ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਦੀ ਮਜ੍ਹਬੀ ਅਣਖ਼ ਤੇ ਗੈਰਤ ਉਤੇ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕੱਟੜਵਾਦੀ ਫਿਰਕੂ ਲੋਕ ਅਤੇ ਮੋਦੀ ਹਕੂਮਤ ਇਥੋਂ ਦੇ ਅੰਨਦਾਤਾ ਕਿਸਾਨਾਂ ਦੇ ਜ਼ਬਰੀ ਹੱਕ ਕੁੱਚਲ ਰਹੀ ਹੈ । ਲਾਕਡਾਊਨ ਦੌਰਾਨ ਆਪਣੇ ਹੀ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਲੂਮ, ਗਰੀਬ, ਮਜਦੂਰਾਂ ਨੂੰ 100-100 ਕਿਲੋਮੀਟਰ ਅਤਿ ਗਰਮੀ ਵਿਚ ਪੈਦਲ ਚੱਲਣ ਲਈ ਮਜ਼ਬੂਰ ਕਰਨ ਵਾਲੇ ਵੀ ਇਹ ਹੁਕਮਰਾਨ ਹਨ । ਇਨ੍ਹਾਂ ਨੇ ਨੋਟਬੰਦੀ ਕਰਕੇ ਮੁਲਕ ਦੀ ਆਰਥਿਕਤਾ, ਵਿਕਾਸ ਉਤੇ ਹੀ ਵੱਡਾ ਪ੍ਰਸ਼ਨ ਚਿੰਨ੍ਹ ਨਹੀਂ ਲਗਾਇਆ, ਬਲਕਿ ਜਿਨ੍ਹਾਂ ਲੱਖਾਂ ਹੀ ਬੀਬੀਆਂ ਨੇ ਆਪਣੀ ਵੱਡੀ ਰਕਮ ਔਖੇ ਸਮੇਂ ਲਈ ਬਚਤ ਕਰਕੇ ਰੱਖੀ ਸੀ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਕੁੱਚਲਣ ਦੇ ਅਮਲ ਕੀਤੇ ਹਨ । ਹਰਿਆਣੇ ਦੇ ਘਰੌਡਾ ਇਲਾਕੇ ਵਿਚ ਕਿਸਾਨਾਂ ਦੀ ਭਰੀ ਆ ਰਹੀ ਟਰਾਲੀ ਉਤੇ ਸਿਵ ਸੈਨਿਕਾਂ ਨੇ ਜ਼ਬਰ ਜੁਲਮ ਕਰਕੇ ਜੋ ਉਨ੍ਹਾਂ ਨੂੰ ਗ਼ਦਾਰ ਐਲਾਨ ਦੇ ਨਾਅਰੇ ਲਗਾਏ ਹਨ, ਅਸਲੀਅਤ ਵਿਚ ਅਜਿਹਾ ਅਮਲ ਕਰਕੇ ਇਹ ਆਪਣੇ ਹੀ ਮੁਲਕ ਦਾ ਢਿੱਡ ਭਰਨ ਵਾਲੇ ਅੰਨਦਾਤਾ ਦਾ ਅਪਮਾਨ ਕਰਨ ਦੇ ਭਾਗੀ ਬਣੇ ਹਨ । ਇਨ੍ਹਾਂ ਨੇ ਸਭ ਮਨੁੱਖੀ ਅਧਿਕਾਰਾਂ ਅਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਕੁੱਚਲਕੇ ਬੀਬੀ ਨੌਦੀਪ ਕੌਰ, ਬੀਬੀ ਦਿਸਾ ਰਵੀ, ਗ੍ਰੇਟਾ ਥਾਨਬਰਗ ਅਤੇ ਹੋਰਨਾਂ ਉਨ੍ਹਾਂ ਬੀਬੀਆਂ ਦੇ ਸਤਿਕਾਰ-ਮਾਣ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਸਾਡੇ ਗੁਰੂ ਸਾਹਿਬਾਨ ਨੇ ‘ਸੋ ਕਿਊ ਮੰਦਾ ਆਖਿਐ, ਜਿਤੁ ਜੰਮੈ ਰਾਜਾਨਿ’ ਉਚਾਰਕੇ ਬਹੁਤ ਵੱਡਾ ਸਮਾਜਿਕ ਸਤਿਕਾਰ-ਮਾਣ ਬਖਸਿਆ ਹੈ ਅਤੇ ਮਰਦ ਦੇ ਬਰਾਬਰ ਦਾ ਰੁਤਬਾ ਦਿੱਤਾ ਹੈ । ਹਰਿਆਣਾ ਦੀ ਖੱਟਰ ਹਕੂਮਤ ਨੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ 23-24 ਸਾਲਾ ਦੀ ਬੀਬਾ ਨੌਦੀਪ ਕੌਰ ਉਤੇ ਝੂਠੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਅਤੇ ਔਰਤ ਵਰਗ ਦਾ ਅਪਮਾਨ ਕਰਨ ਵਾਲੀ ਕਰਾਰ ਦਿੰਦੇ ਹੋਏ ਇਸ ਬੀਬਾ ਨੂੰ ਤੁਰੰਤ ਬਾਇੱਜਤ ਰਿਹਾਅ ਕਰਨ ਦੀ ਆਵਾਜ਼ ਬੁਲੰਦ ਕੀਤੀ । ਦਿੱਲੀ ਅਤੇ ਹਰਿਆਣੇ ਦੀ ਪੁਲਿਸ ਦੇ ਅਜਿਹੇ ਅਮਲ ਪ੍ਰਤੱਖ ਕਰਦੇ ਹਨ ਕਿ ਹੁਕਮਰਾਨ ਤਾਕਤ ਦੇ ਨਸ਼ੇ ਵਿਚ ਇਨਸਾਨੀ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਵਿਸਾਰ ਚੁੱਕੇ ਹਨ। ਜਿਸਦੇ ਨਤੀਜੇ ਕਦੇ ਵੀ ਕਿਸੇ ਸਮਾਜ ਲਈ ਅੱਛੇ ਸਾਬਤ ਨਹੀਂ ਹੋ ਸਕਦੇ ।

About The Author

Related posts

Leave a Reply

Your email address will not be published. Required fields are marked *