Verify Party Member
Header
Header
ਤਾਜਾ ਖਬਰਾਂ

ਜਿਸ ਸਾਂਝੇ ਫਤਵੇ ਲਈ ਗਦਰੀ ਬਾਬਿਆਂ ਤੇ ਸਿੱਖਾਂ ਨੇ ਸ਼ਹੀਦੀਆਂ ਤੇ ਕੁਰਬਾਨੀਆਂ ਦਿੱਤੀਆ, ਨਹਿਰੂ-ਗਾਂਧੀ ਨੇ ਉਸ ਸਾਂਝੇ ਫਤਵੇ ਨਾਲ ਧੋਖਾ ਕੀਤਾ : ਮਾਨ

ਜਿਸ ਸਾਂਝੇ ਫਤਵੇ ਲਈ ਗਦਰੀ ਬਾਬਿਆਂ ਤੇ ਸਿੱਖਾਂ ਨੇ ਸ਼ਹੀਦੀਆਂ ਤੇ ਕੁਰਬਾਨੀਆਂ ਦਿੱਤੀਆ, ਨਹਿਰੂ-ਗਾਂਧੀ ਨੇ ਉਸ ਸਾਂਝੇ ਫਤਵੇ ਨਾਲ ਧੋਖਾ ਕੀਤਾ : ਮਾਨ

ਫ਼ਤਹਿਗੜ੍ਹ ਸਾਹਿਬ, 7 ਮਾਰਚ ( ) “ਗਦਰੀ ਬਾਬਿਆਂ ਅਤੇ ਸਿੱਖਾਂ ਨੇ ਇਥੋਂ ਅੰਗਰੇਜ਼ ਹਕੂਮਤ ਨੂੰ ਚੱਲਦਾ ਕਰਨ ਲਈ ਅਤੇ ਤਿੰਨੇ ਕੌਮਾਂ ਮੁਸਲਿਮ, ਸਿੱਖ ਅਤੇ ਹਿੰਦੂ ‘ਤੇ ਅਧਾਰਿਤ ਇੰਡੀਆਂ ਵਿਚ ਸਾਂਝੀ ਹਕੂਮਤ ਬਣਾਉਣ ਲਈ ਆਪਣੀਆ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆ ਸਨ । ਪਰ ਨਹਿਰੂ, ਗਾਂਧੀ ਨੇ ਉਸ ‘ਸਾਂਝੇ ਫਤਵੇ’ ਨੂੰ ਧੋਖਾ ਦੇ ਕੇ ਮੁਕਾਰਤਾ ਨਾਲ ਅੰਗਰੇਜ਼ਾਂ ਨਾਲ ਸਾਜਿ਼ਸ ਵਿਚ ਸਾਂਝ ਪਾ ਕੇ ਆਪਣਾ ਇੰਡੀਆਂ ਹਿੰਦੂਆਂ ਦਾ ਮੁਲਕ ਬਣਾ ਲਿਆ ਅਤੇ ਇਸੇ ਤਰ੍ਹਾਂ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਵੀ ਸਿੱਖ ਕੌਮ ਨਾਲ ਧੋਖਾ ਕਰਕੇ ਆਪਣਾ ਇਸਲਾਮਿਕ ਮੁਲਕ ਪਾਕਿਸਤਾਨ ਬਣਾ ਲਿਆ । ਜਦੋਂਕਿ ਤੀਜੀ ਮੁੱਖ ਧਿਰ ਜਿਸ ਨੇ ਸਾਂਝੇ ਫਤਵੇ ਲਈ ਅਹੁਤੀਆ ਦਿੱਤੀਆ, ਉਹ ਪਾਕਿਸਤਾਨ ਵਿਚ ਵੀ ਅਤੇ ਇੰਡੀਆਂ ਵਿਚ ਵੀ ਅੱਜ ਉਪਰੋਕਤ ਆਗੂਆਂ ਦੇ ਧੋਖੇ ਕਾਰਨ ਦੂਜੇ ਦਰਜੇ ਦੇ ਸ਼ਹਿਰੀ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਆਗੂਆਂ ਨਹਿਰੂ-ਗਾਂਧੀ ਅਤੇ ਮੁਸਲਿਮ ਆਗੂ ਜਿਨਾਹ ਵੱਲੋਂ 1947 ਤੋਂ ਪਹਿਲੇ ਤਿੰਨੇ ਕੌਮਾਂ ਦੀ ਸਾਂਝੀ ਰਾਏ ਨਾਲ ਤਿੰਨਾਂ ਕੌਮਾਂ ਤੇ ਅਧਾਰਿਤ ਇੰਡੀਆਂ ਵਿਚ ਸਾਂਝੀ ਹਕੂਮਤ ਕਾਇਮ ਕਰਨ ਦੇ ਹੋਏ ਫਤਵੇ ਨੂੰ ਮੁਕਾਰਤਾ ਨਾਲ ਧੋਖਾ ਦੇਣ ਅਤੇ ਉਪਰੋਕਤ ਗਦਰੀ ਬਾਬਿਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੁੱਚਲਣ ਦੇ ਕੀਤੇ ਗਏ ਅਮਲਾਂ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਜੋ ਸ਼ਹੀਦੀ ਯਾਦਗਰ ਦੇ ਦੂਜੇ ਪੜਾਅ ਦਾ ਸਮਾਗਮ ਕੀਤਾ ਹੈ, ਉਹ ਇਸ ਲਈ ਅਜੇ ਅਧੂਰਾ ਹੈ ਕਿਉਂਕਿ ਪਹਿਲੇ ਗਦਰੀ ਬਾਬਿਆਂ ਅਤੇ ਸਿੱਖਾਂ ਨੇ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆ । ਫਿਰ 1947 ਤੋਂ ਬਾਅਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਅਤੇ ਅਨੇਕਾ ਸਿੱਖਾਂ ਨੌਜ਼ਵਾਨਾਂ ਨੇ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਕਾਇਮ ਕਰਨ ਲਈ ਆਪਣੀਆ ਮਹਾਨ ਸਹਾਦਤਾਂ ਦਿੱਤੀਆ । ਇਸ ਸ਼ਹੀਦੀ ਯਾਦਗਰ ਉਸ ਸਮੇਂ ਤੱਕ ਅਧੂਰੀ ਹੀ ਰਹੇਗੀ, ਜਦੋਂ ਤੱਕ ਇਸ ਯਾਦਗਰ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਖ ਨੌਜ਼ਵਾਨਾਂ ਦੀਆਂ ਸ਼ਹਾਦਤਾਂ ਦੀਆਂ ਯਾਦਗਰਾਂ ਨੂੰ ਉੁਕਰਿਆ ਅਤੇ ਸਾਮਿਲ ਨਹੀਂ ਕੀਤਾ ਜਾਂਦਾ । ਸ. ਬਲਜਿੰਦਰ ਸਿੰਘ ਹਮਦਰਦ ਵੱਲੋਂ ਵੀ ਇਸ ਮੌਕੇ ਤੇ ਜੋ ਯਾਦਗਰ ਦੇ ਅਗਲੇ ਪੜਾਅ ਨੂੰ ਕਾਇਮ ਕਰਨ ਵਿਚ ਸਮੂਲੀਅਤ ਕੀਤੀ ਗਈ ਅਤੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸਿੱਖ ਨੌਜ਼ਵਾਨਾਂ ਨੂੰ ਸ਼ਹਾਦਤਾਂ ਦੇਣ ਦੇ ਕੌਮੀ ਅਮਲਾਂ ਨੂੰ ਅੱਖੀ ਵੇਖਿਆ ਹੈ, ਉਨ੍ਹਾਂ ਵੱਲੋਂ ਇਸ ਦਿਸ਼ਾ ਵੱਲ ਯੋਗਦਾਨ ਨਾ ਪਾਉਣਾ ਵੀ ਉਨ੍ਹਾਂ ਕੌਮੀ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਵਿਚ ਵਿਘਨ ਪਾਉਣ ਵਾਲਾ ਹੈ । ਜਦੋਂਕਿ ਅਜਿਹੀ ਯਾਦਗਰ ਉਨ੍ਹਾਂ ਸਭ ਸ਼ਹੀਦਾਂ ਅਤੇ ਪ੍ਰਵਾਨਿਆ ਨੂੰ ਸਮਰਪਿਤ ਹੋਣੀ ਚਾਹੀਦੀ ਹੈ । ਜਿਨ੍ਹਾਂ ਨੇ 1947 ਤੋਂ ਪਹਿਲੇ ਅਤੇ ਬਾਅਦ ਵਿਚ ਆਪਣਾ ਕੌਮੀ ਘਰ ਬਣਾਉਣ ਹਿੱਤ ਜ਼ਬਰ-ਜੁਲਮ ਝੱਲਦੇ ਹੋਏ ਸ਼ਹਾਦਤਾਂ ਦਿੱਤੀਆ ।

About The Author

Related posts

Leave a Reply

Your email address will not be published. Required fields are marked *