Select your Top Menu from wp menus
Header
Header
ਤਾਜਾ ਖਬਰਾਂ

ਜਿਸ ਮਕਸਦ ਦੀ ਪ੍ਰਾਪਤੀ ਲਈ ਗਦਰੀ ਸਿੱਖਾਂ ਨੇ ਅਹੁਤੀਆ ਦਿੱਤੀਆ ਉਹ ਤਾਂ ਹਿੰਦੂ ਆਗੂਆਂ ਦੇ ਧੋਖੇ ਕਾਰਨ ਪੂਰਨ ਨਹੀਂ ਹੋਇਆ, ਫਿਰ ਕੈਪਟਨ ਸਾਹਿਬ ਤਿਰੰਗਾ ਝੰਡਾ ਕਿਉਂ ਲਹਿਰਾਉਣ ਜਾ ਰਹੇ ਨੇ ? : ਮਾਨ

ਜਿਸ ਮਕਸਦ ਦੀ ਪ੍ਰਾਪਤੀ ਲਈ ਗਦਰੀ ਸਿੱਖਾਂ ਨੇ ਅਹੁਤੀਆ ਦਿੱਤੀਆ ਉਹ ਤਾਂ ਹਿੰਦੂ ਆਗੂਆਂ ਦੇ ਧੋਖੇ ਕਾਰਨ ਪੂਰਨ ਨਹੀਂ ਹੋਇਆ, ਫਿਰ ਕੈਪਟਨ ਸਾਹਿਬ ਤਿਰੰਗਾ ਝੰਡਾ ਕਿਉਂ ਲਹਿਰਾਉਣ ਜਾ ਰਹੇ ਨੇ ? : ਮਾਨ

ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਬੀਤੇ ਸਮੇਂ 1947 ਵਿਚ ਵੰਡ ਸਮੇਂ ਫ਼ਾਸੀਆਂ, ਕਾਲੇਪਾਣੀ ਦੀ ਸਜ਼ਾ, ਬਜਬਜ ਘਾਟ ਉਤਾਰਨ ਆਦਿ ਵਿਚ 90% ਅਹੁਤੀਆ ਤੇ ਕੁਰਬਾਨੀਆਂ ਇਸ ਲਈ ਦਿੱਤੀਆ ਸਨ ਕਿ ਯੂਨਾਈਟਡ ਇੰਡੀਆ ਰਹਿ ਸਕੇ ਅਤੇ ਸਿੱਖ ਕੌਮ ਸੰਪੂਰਨ ਪ੍ਰਭੂਸਤਾ ਰਾਜ ਕਾਇਮ ਕਰ ਸਕੇ । ਕਿਉਂਕਿ ਹਿੰਦੂ ਆਗੂਆਂ ਨੇ ਸਿੱਖ ਕੌਮ ਨੂੰ ਧੋਖੇ ਵਿਚ ਰੱਖਕੇ ਆਪਣਾ ਹਿੰਦੂ ਰਾਜ ਦਾ ਵੱਖਰਾ ਮੁਲਕ ਭਾਰਤ ਬਣਾਇਆ ਅਤੇ ਮੁਸਲਿਮ ਕੌਮ ਦੇ ਆਗੂ ਸ੍ਰੀ ਜਿਨਾਹ ਨੇ ਆਪਣੀ ਕੌਮ ਮੁਸਲਮਾਨ ਦਾ ਵੱਖਰਾ ਮੁਲਕ ਪਾਕਿਸਤਾਨ ਬਣਾ ਲਿਆ । ਪਰ ਜਿਸ ਕੌਮ ਦੀ ਇਸ ਜ਼ਹਾਦ ਵਿਚ ਨਸ਼ਲੀ ਸਫ਼ਾਈ ਹੋਈ ਅਤੇ ਜਿਸ ਕੌਮ ਨੇ ਇਸ ਜੰਗ ਵਿਚ ਸਭ ਤੋ ਵੱਡੀਆਂ ਕੁਰਬਾਨੀਆਂ ਤੇ ਅਹੁਤੀਆ ਦਿੱਤੀਆ, ਉਸ ਨੂੰ ਤਾਂ ਕੋਈ ਪ੍ਰਾਪਤੀ ਨਾ ਹੋਈ । ਉਹ ਅੱਜ ਜੇਕਰ ਪਾਕਿਸਤਾਨ ਵਿਚ ਦੂਜੇ ਦਰਜੇ ਦੇ ਸ਼ਹਿਰੀ ਹਨ ਤਾਂ ਭਾਰਤ ਵਿਚ ਵੀ ਦੂਜੇ ਦਰਜੇ ਦੇ ਸ਼ਹਿਰੀ ਹਨ । ਜਦੋਂ ਉਸ ਸਮੇਂ ਦੇ ਸਿੱਖਾਂ ਨੇ ਤਾਂ ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਹਿੱਤ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ ਲਈ ਅਹੁਤੀਆ ਦਿੱਤੀਆ ਸਨ, ਨਾ ਕਿ ਦੂਸਰੇ ਦਰਜੇ ਦੇ ਸ਼ਹਿਰੀ ਜਾਂ ਗੁਲਾਮ ਬਣਨ ਲਈ । ਜਦੋਂ ਸਿੱਖ ਕੌਮ ਨਾਲ ਅੱਜ ਵੀ ਗੁਲਾਮਾਂ ਤੇ ਬੈਗਨਿਆਂ ਦੀ ਤਰ੍ਹਾਂ ਹੁਕਮਰਾਨ ਹਰ ਖੇਤਰ ਵਿਚ ਵਿਹਾਰ ਕਰ ਰਹੇ ਹਨ, ਸਿੱਖ ਕੌਮ ਨੂੰ ਮੀਡੀਏ ਵਿਚ ਸੱਕੀ ਬਣਾਕੇ ਨਿਸ਼ਾਨਾਂ ਬਣਾ ਰਹੇ ਹਨ ਅਤੇ ਬਦਨਾਮ ਕਰ ਰਹੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਕਿਸ ਖੁਸ਼ੀ ਵਿਚ 15 ਅਗਸਤ ਵਾਲੇ ਦਿਨ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣ ਜਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਵਿਚ ਹਿੰਦੂ ਆਗੂਆਂ ਵੱਲੋਂ ਸਿੱਖ ਕੌਮ ਨਾਲ ਧੋਖੇ ਫਰੇਬ ਕਰਨ ਅਤੇ ਸਿੱਖਾਂ ਵੱਲੋਂ ਦਿੱਤੀਆ ਗਈਆ ਕੁਰਬਾਨੀਆ ਨੂੰ ਭੁੱਲਕੇ ਕੇਵਲ ਆਪਣਾ ਹਿੰਦੂ ਮੁਲਕ ਬਣਾਉਣ ਦੇ ਅਮਲਾਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹੇ ਧੋਖੇਬਾਜ਼ਾਂ ਦੇ ਤਿਰੰਗੇ ਝੰਡੇ ਲਹਿਰਾਉਣ ਦੇ ਦੁੱਖਦਾਇਕ ਅਮਲਾਂ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਤਿਰੰਗੇ ਝੰਡੇ ਲਈ ਸਭ ਹਿੰਦੂ ਆਗੂਆਂ ਦੇ ਪ੍ਰਭਾਵ ਥੱਲ੍ਹੇ ਗੁੰਮਰਾਹ ਹੋਏ ਸਿੱਖ ਝੰਡਾ ਚੜ੍ਹਾਉਣ ਦੀ ਰਸਮ ਕਰਨ ਜਾ ਰਹੇ ਹਨ ਜਾਂ ਇਨ੍ਹਾਂ ਸਮਾਗਮਾਂ ਵਿਚ ਸਾਮਿਲ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤਿਰੰਗੇ ਝੰਡੇ ਦਾ ਪਹਿਲਾ ਰੰਗ ਜੋ ਭਗਵਾ ਹੈ, ਉਹ ਹਿੰਦੂਆਂ ਦਾ ਹੈ ਅਤੇ ਫਿਰ ਵਿਚਕਾਰ ਰੰਗ ਜੋ ਚਿੱਟ ਹੈ, ਉਹ ਜੈਨੀਆ ਦਾ ਹੈ ਅਤੇ ਜੋ ਅਸੋਕ ਚੱਕਰ ਹੈ, ਉਹ ਬੁੱਧ ਧਰਮ ਦਾ ਹੈ ਅਤੇ ਜੋ ਹਰਾ ਰੰਗ ਹੈ, ਉਹ ਮੁਸਲਮਾਨਾਂ ਦਾ ਹੈ । ਜਦੋਂ ਇਸ ਤਿਰੰਗੇ ਝੰਡੇ ਵਿਚ ਸਿੱਖਾਂ ਦਾ ਕੁਝ ਵੀ ਨਹੀਂ, ਫਿਰ ਸਿੱਖ ਕੌਮ ਜਾਂ ਸਿੱਖ ਵਿਦਿਆਰਥੀ, ਬੱਚੇ ਇਸ ਤਿਰੰਗੇ ਝੰਡੇ ਨੂੰ ਜਿਸ ਨੇ 47 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਨੂੰ ਜ਼ਲਾਲਤ, ਨਮੋਸੀ ਤੋਂ ਇਲਾਵਾ ਕੁਝ ਨਹੀਂ ਦਿੱਤਾ, ਉਸ ਨੂੰ ਸਲਾਮ ਕਰਨ ਅਤੇ ਇਨ੍ਹਾਂ ਹਿੰਦੂਆਂ ਦੇ ਆਜ਼ਾਦੀ ਸਮਾਗਮ ਵਿਚ ਸਾਮਿਲ ਹੋਣ ਲਈ ਕਿਉਂ ਜਾਣਗੇ ? ਇਸ ਲਈ ਮੇਰੀ ਸਮੁੱਚੇ ਸਿੱਖ ਕੌਮ, ਉਨ੍ਹਾਂ ਦੇ ਬੱਚਿਆਂ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਸਕੂਲਾਂ, ਕਾਲਜਾਂ ਵਿਚ 15 ਅਗਸਤ ਨੂੰ ਇਸ ਤਿਰੰਗੇ ਝੰਡੇ ਨੂੰ ਦਿੱਤੀ ਜਾਣ ਵਾਲੀ ਸਲਾਮੀ ਸਮਾਗਮਾਂ ਵਿਚ ਬਿਲਕੁਲ ਸਾਮਿਲ ਨਾ ਹੋਣ । ਬਲਕਿ ਉਸ ਦਿਨ ਹਰ ਗੁਰਸਿੱਖ ਪਰਿਵਾਰ, ਬੱਚੇ ਆਪੋ-ਆਪਣੀਆ ਕਾਲੀਆ ਦਸਤਾਰਾਂ, ਚੁੰਨੀਆਂ, ਕਾਲੀ ਪੱਟੀ ਜਾਂ ਕਾਲੀਆ ਜੁਰਾਬਾਂ ਪਹਿਨਕੇ ਇਸ ਦਿਨ ਨੂੰ ਚਿੰਨ੍ਹ ਵੱਜੋ ਕਾਲੇ ਦਿਨ ਵੱਜੋ ਬਣਾਉਣ । ਕਿਉਂਕਿ ਇਸ ਦਿਨ ਸਾਡੇ ਨਾਲ ਹਿੰਦੂ ਆਗੂਆਂ ਨਹਿਰੂ, ਗਾਂਧੀ, ਪਟੇਲ ਨੇ ਧੋਖਾ ਕਰਕੇ ਸਾਡੇ ਵੱਲੋਂ ਦਿੱਤੀਆ ਕੁਰਬਾਨੀਆ ਦੇ ਬਿਨ੍ਹਾਂ ਤੇ ਆਪਣਾ ਆਜ਼ਾਦ ਹਿੰਦ ਮੁਲਕ ਬਣਾਇਆ ਸੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਆਪਣੇ ਨਾਲ ਹੁਕਮਰਾਨਾਂ ਵੱਲੋਂ ਬੀਤੇ ਸਮੇਂ ਵਿਚ ਹੋਈਆ ਜਿਆਦਤੀਆ ਅਤੇ ਅਜੋਕੇ ਸਮੇਂ ਵਿਚ ਹੋ ਰਹੇ ਵੱਡੇ ਘੋਰ ਵਿਤਕਰਿਆ, ਜ਼ਬਰ-ਜੁਲਮਾਂ ਨੂੰ ਮੁੱਖ ਰੱਖਦੇ ਹੋਏ 15 ਅਗਸਤ ਦੇ ਦਿਨ ਨੂੰ ਕਾਲੇ ਦਿਨ ਵੱਜੋ ਮਨਾਉਣਗੇ ਅਤੇ ਕੋਈ ਵੀ ਸਿੱਖ ਵਿਦਿਆਰਥੀ, ਬੱਚਾਂ 15 ਅਗਸਤ ਦੇ ਸਮਾਗਮ ਵਿਚ ਸਾਮਿਲ ਨਹੀਂ ਹੋਵੇਗਾ ।

About The Author

Related posts

Leave a Reply

Your email address will not be published. Required fields are marked *