Select your Top Menu from wp menus
Header
Header
ਤਾਜਾ ਖਬਰਾਂ

ਜਿਸ ਖਡੂਰ ਸਾਹਿਬ ਦੀ ਧਰਤੀ ‘ਤੇ ਕੱਟੜਵਾਦੀ ਹਿਮਾਯੂ ਨੂੰ ਸਿੱਖ ਕੌਮ ਨੇ ਚੁਣੋਤੀ ਦਿੱਤੀ ਸੀ, ਉਥੇ ਹੁਣ ਹਿੰਦੂ ਕੱਟੜਵਾਦੀ ਤਾਕਤਾਂ ਨੂੰ ਚੁਣੋਤੀ ਦੇਣ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਲਈ 10 ਸਤੰਬਰ ਨੂੰ ਕਾਨਫਰੰਸ ਕਰਨ ਜਾ ਰਹੇ ਹਾਂ : ਮਾਨ

ਜਿਸ ਖਡੂਰ ਸਾਹਿਬ ਦੀ ਧਰਤੀ ‘ਤੇ ਕੱਟੜਵਾਦੀ ਹਿਮਾਯੂ ਨੂੰ ਸਿੱਖ ਕੌਮ ਨੇ ਚੁਣੋਤੀ ਦਿੱਤੀ ਸੀ, ਉਥੇ ਹੁਣ ਹਿੰਦੂ ਕੱਟੜਵਾਦੀ ਤਾਕਤਾਂ ਨੂੰ ਚੁਣੋਤੀ ਦੇਣ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਲਈ 10 ਸਤੰਬਰ ਨੂੰ ਕਾਨਫਰੰਸ ਕਰਨ ਜਾ ਰਹੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 8 ਸਤੰਬਰ ( ) “ਖਡੂਰ ਸਾਹਿਬ ਦੀ ਸਾਨੂੰ ਉਸ ਫਖ਼ਰ ਵਾਲੇ ਇਤਿਹਾਸ ਨੂੰ ਯਾਦ ਕਰਵਾਉਦੀ ਹੈ ਕਿ ਜਦੋਂ ਕੱਟੜਵਾਦੀ ਮਨੁੱਖਤਾ ਵਿਰੋਧੀ ਹਿਮਾਯੂ ਨੂੰ ਇਸ ਧਰਤੀ ਤੇ ਸਿੱਖ ਕੌਮ ਨੇ ਚੁਣੋਤੀ ਦਿੱਤੀ ਸੀ ਅਤੇ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕਰਦੇ ਹੋਏ ਅਗਵਾਈ ਕੀਤੀ ਸੀ, ਹੁਣ ਉਸੇ ਧਰਤੀ ਤੇ ਕੱਟੜਵਾਦੀ ਹਿੰਦੂ ਤਾਕਤਾਂ ਨੂੰ ਚੁਣੋਤੀ ਦੇਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਵਿਚ ਸਥਾਈ ਤੌਰ ਤੇ ਅਮਨ-ਚੈਨ ਨੂੰ ਕਾਇਮ ਰੱਖਣ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 10 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਵੱਡੀ ਕਾਨਫਰੰਸ ਕਰਨ ਜਾ ਰਿਹਾ ਹੈ । ਜਿਸ ਵਿਚ ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਹੁੰਮ-ਹੁਮਾਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਦੇ ਇਤਿਹਾਸ ਨੂੰ ਯਾਦ ਦਿਵਾਉਦੇ ਹੋਏ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਮੌਜੂਦਾ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਵਿਰੁੱਧ ਇਕ ਤਾਕਤ ਹੋ ਕੇ ਡੱਟਕੇ ਖਲ੍ਹੋ ਜਾਣ ਅਤੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕੱਛ ਨੂੰ ਜੰਗ ਤੋਂ ਦੂਰ ਰੱਖਣ ਹਿੱਤ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੇ ਮੁਸਲਿਮ ਅਤੇ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਧੋਖਾ ਕਰਕੇ ਆਪੋ-ਆਪਣੇ ਮੁਲਕ ਪਾਕਿਸਤਾਨ ਅਤੇ ਭਾਰਤ ਕਾਇਮ ਕਰ ਲਏ । ਪਰ ਜਿਨ੍ਹਾਂ ਸੁਤੰਤਰਤਾ ਸੰਗਰਾਮੀਆਂ, ਗਦਰੀ ਬਾਬਿਆਂ ਨੇ ਇਕ ਮਨੁੱਖਤਾ ਪੱਖੀ ਮਿਸ਼ਨ ਲਈ ਫ਼ਾਂਸੀਆਂ, ਕਾਲੇ-ਪਾਣੀਆ ਦੀ ਸਜ਼ਾ, ਉਮਰ ਕੈਦਾਂ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆ, ਉਨ੍ਹਾਂ ਨਾਲ ਮੁਸਲਿਮ ਤੇ ਹਿੰਦੂ ਆਗੂਆਂ ਨੇ ਧੋਖੇ ਕੀਤੇ । ਹੁਣ ਅਸੀਂ ਇਸ ਉਪਰੋਕਤ ਸਿੱਖ ਵਸੋਂ ਵਾਲੇ ਇਲਾਕੇ ਵਿਚ ਬਿਲਕੁਲ ਕਿਸੇ ਤਰ੍ਹਾਂ ਦੀ ਜੰਗ ਨਹੀਂ ਚਾਹੁੰਦੇ ਅਤੇ ਇਸ ਖਿੱਤੇ ਨੂੰ ਸਦਾ ਲਈ ਅਮਨ-ਚੈਨ ਵਾਲਾ ਰੱਖਣ ਅਤੇ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦ-ਭਾਵ ਦੇ ਬਿਹਤਰੀ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ । ਇਸੇ ਮਿਸਨ ਨੂੰ ਲੈਕੇ ਹਰ ਤਰ੍ਹਾਂ ਦੀਆਂ ਬੁਰਾਈਆ ਦੇ ਖਾਤਮੇ ਲਈ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਇਤਿਹਾਸ ਤੋਂ ਸੇਧ ਲੈਦੇ ਹੋਏ 10 ਸਤੰਬਰ ਨੂੰ ਕਾਨਫਰੰਸ ਕਰਨ ਜਾ ਰਹੇ ਹਾਂ । ਜਿਸ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਇਨਸਾਫ਼ ਪਸੰਦ ਨਿਵਾਸੀਆ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਕੱਟੜਵਾਦੀ ਤਾਕਤਾਂ ਨੂੰ ਚੁਣੋਤੀ ਦੇਣ ਦੇ ਨਾਲ-ਨਾਲ ਅਮਨ-ਚੈਨ ਤੇ ਜਮਹੂਰੀਅਤ ਦੀ ਗੱਲ ਨੂੰ ਹੋਰ ਮਜ਼ਬੂਤ ਕਰਨਾ ਚਾਹੇਗਾ ।

About The Author

Related posts

Leave a Reply

Your email address will not be published. Required fields are marked *