Select your Top Menu from wp menus
Header
Header
ਤਾਜਾ ਖਬਰਾਂ

ਜਿਸ ਉਤੇ ਮੁੰਬਈ ‘ਚ ਬੀਬੀ ਵੱਲੋਂ ਬਲਾਤਕਾਰ ਕੇਸ ਰਜਿਸਟਰਡ ਹੋਵੇ, ਉਹ ਸਵਰਨ ਸਲਾਰੀਆ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣਾ ਵੀ ਗਲਤ : ਮਾਨ

ਜਿਸ ਉਤੇ ਮੁੰਬਈ ‘ਚ ਬੀਬੀ ਵੱਲੋਂ ਬਲਾਤਕਾਰ ਕੇਸ ਰਜਿਸਟਰਡ ਹੋਵੇ, ਉਹ ਸਵਰਨ ਸਲਾਰੀਆ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣਾ ਵੀ ਗਲਤ : ਮਾਨ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ ( ) “ਜਿਸ ਸ੍ਰੀ ਸਵਰਨ ਸਲਾਰੀਆ ਨੂੰ ਬੀਜੇਪੀ-ਆਰ.ਐਸ.ਐਸ. ਨੇ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ ਹੈ, ਉਸਦੇ ਇਖ਼ਲਾਕੀ ਪਿਛੋਕੜ ਦਾ ਜੇਕਰ ਨਿਰਪੱਖਤਾ ਨਾਲ ਅਧਿਆਨ ਕੀਤਾ ਜਾਵੇ, ਤਾਂ ਉਹ ਮੁੰਬਈ ਪੁਲਿਸ ਅਧੀਨ ਬਲਾਤਕਾਰ ਦੇ ਇਕ ਕੇਸ ਵਿਚ ਅਜੇ ਵੀ ਅਦਾਲਤਾਂ ਵਿਚ ਘਿਰਿਆ ਹੋਇਆ ਹੈ ਅਤੇ ਇਖ਼ਲਾਕੀ ਤੌਰ ਤੇ ਦਾਗੀ ਹੈ । ਫਿਰ ਉਸ ਨੇ ਸ੍ਰੀ ਗਡਕਰੀ ਜੋ ਬੀਜੇਪੀ ਦੇ ਬੀਤੇ ਸਮੇਂ ਵਿਚ ਪ੍ਰਧਾਨ ਵੀ ਰਹੇ ਹਨ, ਉਨ੍ਹਾਂ ਨਾਲ ਮਿਲੀਭੁਗਤ ਕਰਕੇ ਵੱਡੇ-ਵੱਡੇ ਘਪਲੇ ਵੀ ਕਰਦਾ ਰਿਹਾ ਹੈ ਅਤੇ ਉਸ ਨੂੰ ਇਨ੍ਹਾਂ ਵੱਡੇ ਬੀਜੇਪੀ ਦੇ ਆਗੂਆਂ ਦੀ ਸਰਪ੍ਰਸਤੀ ਹਾਸਿ਼ਲ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਜੇਪੀ ਵਿਚ ਆਉਣ ਤੋਂ ਪਹਿਲੇ ਇਹ ਕਾਂਗਰਸ ਪਾਰਟੀ ਵਿਚ ਸੀ, ਜਿਸਦਾ ਪਿਛੋਕੜ ਵੀ ਸਿੱਖ ਕਤਲੇਆਮ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਰਿਹਾ ਹੈ ਅਤੇ ਜਿਸ ਪਾਰਟੀ ਨੇ 1984 ਵਿਚ ਬਲਿਊ ਸਟਾਰ ਦਾ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ 25 ਹਜ਼ਾਰ ਦੇ ਕਰੀਬ ਨਿਰਦੋਸ਼ ਸਿੱਖ ਸਰਧਾਲੂਆਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ ਅਤੇ ਫਿਰ ਇਸੇ ਪਾਰਟੀ ਨੇ ਅਕਤੂਬਰ 1984 ਵਿਚ ਸਮੁੱਚੇ ਮੁਲਕ ਵਿਚ ਸਿੱਖਾਂ ਦੇ ਕਾਰੋਬਾਰ ਅਤੇ ਘਰਾਂ ਉਤੇ ਸਾਜ਼ਸੀ ਹਮਲਾ ਕਰਕੇ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕੀਤੀ ਸੀ । ਕਹਿਣ ਤੋਂ ਭਾਵ ਹੈ ਕਿ ਸਲਾਰੀਆ ਦਾ ਕਿਰਦਾਰ ਇਖ਼ਲਾਕੀ ਤੌਰ ਤੇ ਤਾਂ ਦਾਗੀ ਹੈ ਹੀ, ਇਹ ਸਿੱਖ ਕਤਲੇਆਮ ਤੇ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲੀਆ ਦੋਵੇ ਪਾਰਟੀਆਂ ਬੀਜੇਪੀ, ਆਰ.ਐਸ.ਐਸ ਤੇ ਕਾਂਗਰਸ ਦੀਆਂ ਬੇੜੀਆਂ ਵਿਚ ਸਮੇਂ-ਸਮੇਂ ਨਾਲ ਤਰਦਾ ਰਿਹਾ ਹੈ । ਇਸ ਲਈ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਮੁੱਚੇ ਨਿਵਾਸੀ ਅਤੇ ਸੂਝਵਾਨ ਵੋਟਰ ਭਾਵੇ ਉਹ ਕਿਸੇ ਵੀ ਵਰਗ ਨਾਲ ਜਾਂ ਕੌਮ ਨਾਲ ਸੰਬੰਧਤ ਹੋਣ, ਉਹ ਅਜਿਹੇ ਦਾਗੀ ਤੇ ਗੈਰ-ਇਖ਼ਲਾਕੀ ਬੀਜੇਪੀ ਦੇ ਉਮੀਦਵਾਰ ਨੂੰ ਕਦੀ ਵੀ ਪਾਰਲੀਮੈਂਟ ਵਿਚ ਆਪਣੀ ਨੁਮਾਇੰਦਗੀ ਕਰਨ ਲਈ ਨਹੀਂ ਭੇਜਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋ ਉਮੀਦਵਾਰ ਸ੍ਰੀ ਸਵਰਨ ਸਲਾਰੀਆ ਵਰਗੇ ਦਾਗੀ ਅਤੇ ਗੈਰ-ਇਖ਼ਲਾਕੀ ਉਮੀਦਵਾਰ ਨੂੰ ਕਿਸੇ ਵੀ ਵਰਗ ਵੱਲੋਂ ਵੋਟਾਂ ਨਾ ਪਾਉਣ ਦੀ ਗੰਭੀਰ ਅਪੀਲ ਕਰਦੇ ਹੋਏ ਅਤੇ ਅਜਿਹੀਆ ਮੁਤੱਸਵੀ ਜਮਾਤਾਂ ਨੂੰ ਗੁਰਦਾਸਪੁਰ ਦੀ ਸੀਟ ਤੋ ਕਰਾਰੀ ਹਾਰ ਦੇ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਦੀ ਇਮਾਨਦਾਰੀ ਨਾਲ ਸੇਵਾ ਕਰਨ ਦੀ ਚਾਹਨਾ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੇ ਪੰਥਕ ਦਲਾਂ ਵੱਲੋਂ ਸਾਂਝੇ ਤੌਰ ਤੇ ਪ੍ਰਵਾਨਗੀ ਪ੍ਰਾਪਤ ਸ. ਕੁਲਵੰਤ ਸਿੰਘ ਮਝੈਲ ਨੂੰ ਵੋਟਾਂ ਪਾ ਕੇ 11 ਅਕਤੂਬਰ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਬਾਦਲ ਦਲ ਦੀਆਂ ਬੀਬੀਆਂ ਵੱਲੋਂ ਗੁਰਦਾਸਪੁਰ ਵਿਖੇ ਇਕੱਠ ਕਰਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੇ ਉਥੋ ਦੇ ਐਸ.ਐਸ.ਪੀ. ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ, ਇਹ ਕੇਵਲ ਅਸਲੀ ਮੁੱਦੇ ਤੋਂ ਗੁਰਦਾਸਪੁਰ ਨਿਵਾਸੀਆ ਤੇ ਪੰਜਾਬ ਨਿਵਾਸੀਆ ਦਾ ਧਿਆਨ ਬਦਲਣਾ ਚਾਹੁੰਦੇ ਹਨ, ਜਦੋਂਕਿ ਲੰਗਾਹ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਗੁਰਦਾਸਪੁਰ ਵੱਲ ਕੋਈ ਵੀ ਉਗਲ ਨਹੀਂ ਉਠਾ ਸਕਦਾ, ਉਹ ਆਪਣੀ ਸਰਕਾਰੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਹੇ ਹਨ । ਦੂਸਰਾ ਜੋ ਬਾਦਲ ਦਲੀਆ ਤੇ ਬੀਜੇਪੀ ਵੱਲੋਂ ਸ੍ਰੀ ਲੰਗਾਹ ਬਲਾਤਕਾਰ ਦੇ ਮਾਮਲੇ ਵਿਚ ਪੁਲਿਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਉਸ ਵਿਚ ਵੀ ਕੋਈ ਦਲੀਲ ਨਹੀਂ । ਇਹ ਤਾਂ ਕੇਵਲ ਉਸ ਕਹਾਵਤ ਨੂੰ ਪੂਰਨ ਕਰਦੀ ਹੈ ਕਿ ਗੈਰ-ਇਖ਼ਲਾਕੀ ਕਾਰਵਾਈਆ ਦੀ ਬਦੌਲਤ “ਉੱਠ ਆਪ ਤੋਂ ਨਹੀਂ ਹੁੰਦਾ, ਫਿਟੇ ਮੂੰਹ ਗੋਡਿਆਂ ਦਾ” ਨੂੰ ਸੱਚ ਕਰਨ ਵਾਲੀ ਹੈ । ਉਨ੍ਹਾਂ ਕਿਹਾ ਕਿ ਜੋ ਸਵਰਨ ਸਲਾਰੀਆ ਉਪਰੋਕਤ ਬਲਾਤਕਾਰ ਤੋ ਪੀੜਤ ਬੀਬੀ ਉਤੇ ਇਹ ਦੋਸ਼ ਲਗਾ ਰਿਹਾ ਹੈ ਕਿ ਉਹ ਮੇਰੇ ਫਲੈਟ ਵਿਚ ਕਿਰਾਏ ਤੇ ਰਹਿੰਦੀ ਸੀ, ਜਦੋਂ ਮੈਂ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਤਾਂ ਉਸ ਨੇ ਮੇਰੇ ਉਤੇ ਬਲਾਤਕਾਰੀ ਦਾ ਝੂਠਾਂ ਦੋਸ ਲਗਾ ਦਿੱਤਾ, ਇਹ ਕੇਵਲ ਆਪਣੀ ਚੋਣ ਨੂੰ ਜਿੱਤਣ ਲਈ ਅਤੇ ਗੁਰਦਾਸਪੁਰ ਤੇ ਪੰਜਾਬ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਲਈ ਅਖ਼ਬਾਰੀ ਪ੍ਰਚਾਰ ਕੀਤਾ ਜਾ ਰਿਹਾ ਹੈ । ਕਿਉਂਕਿ ਕਿਸੇ ਵੀ ਔਰਤ ਜਾਂ ਬੀਬੀ ਕੋਲ ਉਸਦਾ ਸਭ ਤੋ ਵੱਡਾ ਖਜਾਨਾਂ ਉਸਦੀ ਆਪਣੀ ਇੱਜ਼ਤ ਹੁੰਦੀ ਹੈ ਅਤੇ ਕੋਈ ਵੀ ਇਸਤਰੀ ਆਪਣੇ ਇਖ਼ਲਾਕ ਨੂੰ ਖੁਦ ਦਾਗੀ ਨਹੀਂ ਕਰ ਸਕਦੀ । ਇਹ ਸਮੁੱਚੇ ਪੰਜਾਬੀਆਂ ਅਤੇ ਗੁਰਦਾਸਪੁਰ ਨਿਵਾਸੀਆ ਨੂੰ ਗੱਲ ਅੱਛੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਅਜਿਹੇ ਦਾਗੀ ਇਨਸਾਨ ਨੂੰ ਬੀਜੇਪੀ ਵੱਲੋਂ ਆਪਣੇ ਐਗਜੈਕਟਿਵ ਦਾ ਮੈਬਰ ਬਣਾਉਣਾ ਅਤੇ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦਾ ਚੇਅਰਮੈਨ ਬਣਾਉਣ ਦਾ ਫੈਸਲਾ ਬੀਜੇਪੀ ਪਾਰਟੀ ਨੂੰ ਵੀ ਪ੍ਰਤੱਖ ਤੌਰ ਤੇ ਦਾਗੀ ਕਰਦਾ ਹੈ । ਕਿਉਂਕਿ ਮਹਾਰਾਸ਼ਟਰ ਵਿਚ ਮੁਤੱਸਵੀਆਂ ਦੀ ਆਪਣੀ ਸਰਕਾਰ ਹੈ ਅਤੇ ਸੈਟਰ ਵਿਚ ਵੀ ਬੀਜੇਪੀ ਦੀ ਸਰਕਾਰ ਹੈ, ਇਨ੍ਹਾਂ ਦੋਵਾਂ ਤਾਕਤਾਂ ਦੀ ਦੁਰਵਰਤੋਂ ਕਰਕੇ ਇਸ ਬਲਾਤਕਾਰੀ ਦੇ ਗੰਭੀਰ ਕੇਸ ਦੀ ਦਿਸ਼ਾ ਇਕ ਸਾਜਿ਼ਸ ਰਾਹੀ ਬਦਲਣ ਦਾ ਢੌਗ ਹੋ ਰਿਹਾ ਹੈ । ਜਿਸ ਤੋਂ ਸਲਾਰੀਆ ਤੇ ਬੀਜੇਪੀ ਨਹੀਂ ਬਚ ਸਕਦੀ ।

About The Author

Related posts

Leave a Reply

Your email address will not be published. Required fields are marked *