Verify Party Member
Header
Header
ਤਾਜਾ ਖਬਰਾਂ

ਜਿਸ ਅਮਨ-ਚੈਨ ਜਾਂ ਜਮਹੂਰੀਅਤ ਦੀ ਗੱਲ ਸ. ਰਵਨੀਤ ਸਿੰਘ ਬਿੱਟੂ ਕਰ ਰਹੇ ਹਨ, ਉਸਨੂੰ ਭੰਗ ਸਿੱਖ ਕੌਮ ਨੇ ਨਹੀਂ ਕੀਤਾ ਬਲਕਿ ਸਵਾਰਥੀ ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ ਵਰਗੇ ਸਿਆਸਤਦਾਨਾਂ ਨੇ ਕੀਤਾ ਹੈ : ਟਿਵਾਣਾ, ਕਾਹਨ ਸਿੰਘ ਵਾਲਾ, ਕੁਸਲਪਾਲ ਮਾਨ, ਪ੍ਰੋ. ਮਹਿੰਦਰਪਾਲ ਸਿੰਘ

ਜਿਸ ਅਮਨ-ਚੈਨ ਜਾਂ ਜਮਹੂਰੀਅਤ ਦੀ ਗੱਲ ਸ. ਰਵਨੀਤ ਸਿੰਘ ਬਿੱਟੂ ਕਰ ਰਹੇ ਹਨ, ਉਸਨੂੰ ਭੰਗ ਸਿੱਖ ਕੌਮ ਨੇ ਨਹੀਂ ਕੀਤਾ ਬਲਕਿ ਸਵਾਰਥੀ ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ ਵਰਗੇ ਸਿਆਸਤਦਾਨਾਂ ਨੇ ਕੀਤਾ ਹੈ : ਟਿਵਾਣਾ, ਕਾਹਨ ਸਿੰਘ ਵਾਲਾ, ਕੁਸਲਪਾਲ ਮਾਨ, ਪ੍ਰੋ. ਮਹਿੰਦਰਪਾਲ ਸਿੰਘ

ਫ਼ਤਹਿਗੜ੍ਹ ਸਾਹਿਬ, 05 ਜੂਨ ( ) “ਜੇਕਰ ਪੂਰਨ ਸੰਜ਼ੀਦਗੀ ਅਤੇ ਨਿਰਪੱਖਤਾ ਨਾਲ ਪੰਜਾਬ ਦੇ ਬੀਤੇ ਸਮੇਂ ਦੇ ਅਤੇ ਅਜੋਕੇ ਬਣਾਏ ਜਾ ਰਹੇ ਅਰਾਜਕਤਾ ਵਾਲੇ ਹਾਲਾਤਾਂ ਦਾ ਨਿਰੀਖਣ ਕੀਤਾ ਜਾਵੇ, ਤਾਂ ਸਪੱਸਟ ਰੂਪ ਵਿਚ ਇਹ ਗੱਲ ਨਿਖਰਕੇ ਸਾਹਮਣੇ ਆ ਜਾਂਦੀ ਹੈ ਕਿ ਬੀਤੇ 36 ਸਾਲ ਪਹਿਲੇ ਅਤੇ ਅੱਜ ਤੱਕ ਜੋ ਪੰਜਾਬ ਦੇ ਹਰ ਪੱਖ ਤੋਂ ਅਤਿ ਬਦਤਰ ਹਾਲਾਤ ਬਣੇ ਰਹੇ ਅਤੇ ਅੱਜ ਵੀ ਪੰਜਾਬ ਸੂਬੇ ਦੀ ਸਥਿਤੀ ਅਤਿ ਡਾਵਾਡੋਲ ਬਣੀ ਹੋਈ ਹੈ, ਉਸਦਾ ਜਿ਼ੰਮੇਵਾਰ ਕੌਣ ਹੈ, ਪੰਜਾਬ ਨੂੰ ਅੱਗ ਲਗਾਉਣ ਵਾਲੇ ਕੌਣ ਹਨ, ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਭੰਗ ਕਿੰਨ੍ਹਾਂ ਤਾਕਤਾਂ ਨੇ ਕੀਤਾ ਹੈ? ਉਹ ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ ਵਰਗੇ ਸਵਾਰਥੀ ਸਿਆਸਤਦਾਨ ਹੀ ਹਨ, ਜਿਨ੍ਹਾਂ ਨੇ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਬਲੀ ਦਾ ਬੱਕਰਾ ਬਣਾਕੇ, ਸਮੁੱਚੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਸਤਿਕਾਰਿਤ ਅਕਸ ਨੂੰ ਧੁੰਦਲਾ ਕਰਕੇ ਅਤੇ ਬਦਨਾਮ ਕਰਕੇ, ਉਸੇ ਤਰ੍ਹਾਂ ਦੇ ਮਨੁੱਖਤਾ ਵਿਰੋਧੀ ਅਮਲ ਕੀਤੇ, ਜਿਵੇਂ ਪਹਿਲਾ ਕਿਸੇ ਨੂੰ ਪਾਗਲ ਕੁੱਤਾ ਕਰਾਰ ਦੇ ਦਿਓ, ਫਿਰ ਕਾਨੂੰਨੀ ਅਤੇ ਜਨਤਕ ਤੌਰ ਤੇ ਉਸ ਨੂੰ ਗੋਲੀਆਂ, ਡਾਂਗਾ ਨਾਲ ਮਾਰਨ ਦੀ ਪ੍ਰਵਾਨਗੀ ਲੈ ਲਿਓ। ਅਜਿਹਾ ਵਰਤਾਰਾ ਹੀ ਅਤਿ ਮੰਦਭਾਵਨਾ ਅਧੀਨ ਉਪਰੋਕਤ ਮਰਹੂਮ ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਵਰਗੇ ਸਿਆਸਤਦਾਨਾਂ, ਕੇ.ਪੀ.ਐਸ. ਗਿੱਲ, ਰੀਬੇਰੋ, ਸੁਮੇਧ ਸੈਣੀ, ਇਜਹਾਰ ਆਲਮ, ਐਸ.ਐਸ. ਵਿਰਕ, ਮੌਜੂਦਾ ਡੀਜੀਪੀ ਪੰਜਾਬ ਦਿਨਕਰ ਗੁਪਤਾ, ਸੰਮਤ ਗੋਇਲ, ਅਜੀਤ ਡੋਵਾਲ ਵਰਗੇ ਸੈਂਟਰ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਨੇਪਰੇ ਚਾੜ੍ਹਨ ਵਾਲੇ ਕਾਤਲ ਪੁਲਿਸ ਅਫ਼ਸਰਾਂ ਨੇ ਹੀ ਪੰਜਾਬ ਸੂਬੇ ਨੂੰ ਅੱਗ ਲਗਾਉਣ ਦੀ ਖ਼ਤਰਨਾਕ ਸਿਆਸੀ ਖੇਡ-ਖੇਡੀਂ ਅਤੇ ਇਥੋਂ ਦੀ ਜਮਹੂਰੀਅਤ ਅਤੇ ਅਮਨ ਚੈਨ ਨੂੰ ਭੰਗ ਕਰਨ ਲਈ ਇਨ੍ਹਾਂ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਦੀ ਖ਼ਤਰਨਾਕ ਗੈਂਗ ਜਿ਼ੰਮੇਵਾਰ ਹੈ ਅਤੇ ਅੱਜ ਵੀ ਜੇਕਰ ਪੰਜਾਬ ਦੇ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਇਆ ਜਾ ਰਿਹਾ ਹੈ, ਇਹ ਅਫ਼ਸਰਸ਼ਾਹੀ ਅਤੇ ਸਿਆਸਤਦਾਨ ਹੀ ਜਿ਼ੰਮੇਵਾਰ ਹਨ, ਨਾ ਕਿ ਸਿੱਖ ਕੌਮ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਕੁਸਲਪਾਲ ਸਿੰਘ ਮਾਨ ਅਤੇ ਪ੍ਰੋ. ਮਹਿੰਦਰਪਾਲ ਸਿੰਘ (ਤਿੰਨੋ ਜਰਨਲ ਸਕੱਤਰ) ਨੇ ਪਾਰਟੀ ਦੀ ਕੌਮਾਂਤਰੀ ਨੀਤੀ ਅਧੀਨ ਸਿੱਖ ਕੌਮ ਦੀ ਸਥਿਤੀ ਨੂੰ ਸਪੱਸਟ ਕਰਦੇ ਹੋਏ ਅਤੇ ਪੰਜਾਬ ਦੇ ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਵਿਸਫੋਟਕ ਹਾਲਾਤਾਂ ਲਈ ਮਰਹੂਮ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਾ ਰਾਓ, ਬੇਅੰਤ ਸਿੰਘ ਵਰਗੇ ਮਨੁੱਖਤਾ ਦੇ ਕਾਤਲ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਸ. ਰਵਨੀਤ ਸਿੰਘ ਬਿੱਟੂ ਐਮ.ਪੀ. ਵੱਲੋਂ ਬਿਨ੍ਹਾਂ ਕਿਸੇ ਆਧਾਰ ਤੋਂ ਸਿੱਖ ਨੌਜ਼ਵਾਨੀ, ਸਿੱਖ ਕੌਮ ਨੂੰ ਪੰਜਾਬ ਦੇ ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਦੁਖਾਂਤ ਲਈ ਜਿ਼ੰਮੇਵਾਰ ਠਹਿਰਾਉਣ ਦਾ ਬਾਦਲੀਲ ਢੰਗ ਨਾਲ ਜੁਆਬ ਦਿੰਦੇ ਹੋਏ, ਪਾਰਟੀ ਦੇ ਮੁੱਖ ਦਫ਼ਤਰ ਤੋਂ ਸਾਂਝੇ ਤੌਰ ਤੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਪ੍ਰਗਟ ਕੀਤੇ। ਆਗੂਆਂ ਨੇ ਕਿਹਾ ਕਿ ਸ. ਰਵਨੀਤ ਸਿੰਘ ਬਿੱਟੂ ਅਤੇ ਉਨ੍ਹਾਂ ਵਰਗੇ ਹੋਰ ਕਾਂਗਰਸੀ ਜਾਂ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਉਹ ਸਿਆਸਤਦਾਨ ਜਿਨ੍ਹਾਂ ਨੇ ਇਸ ਮੁਲਕ ਜਾਂ ਪੰਜਾਬ ਸੂਬੇ ਉਤੇ ਆਪਣੀ ਸਿਆਸੀ ਧਾਂਕ ਨੂੰ ਕਾਇਮ ਰੱਖਣ ਲਈ ਸਰਬੱਤ ਦਾ ਭਲਾ, ਬਰਾਬਰਤਾ ਅਤੇ ਇਨਸਾਫ਼ ਦੀ ਚਾਹਨਾ ਰੱਖਣ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਇਕ ਡੂੰਘੀ ਸਾਜਿ਼ਸ ਤਹਿਤ ਪਹਿਲੇ ਨਿਸ਼ਾਨਾਂ ਬਣਾਇਆ, ਫਿਰ ਖੁਦ ਹਕੂਮਤੀ ਅੱਤਵਾਦ ਫੈਲਾਕੇ ਸਿੱਖ ਕੌਮ ਨੂੰ ਬਦਨਾਮ ਕੀਤਾ ਅਤੇ ਆਪਣੇ ਸਿਆਸੀ ਮੁਫ਼ਾਦਾ ਦੀ ਪੂਰਤੀ ਕੀਤੀ । ਅਸਲ ਵਿਚ ਇਹ ਕਾਂਗਰਸੀ ਜਮਾਤ, ਮੁਤੱਸਵੀ ਫਿਰਕੂ ਜਮਾਤਾਂ, ਸਿਆਸਤਦਾਨ ਅਤੇ ਦੁਨਿਆਵੀ ਲਾਲਸਾਵਾ ਅਧੀਨ ਮਨੁੱਖਤਾ ਦਾ ਕਤਲੇਆਮ ਕਰਨ ਵਾਲੀ ਅਫ਼ਸਰਸ਼ਾਹੀ ਹੀ ਪੰਜਾਬ ਦੇ ਬੀਤੇ ਸਮੇਂ ਦੇ ਦੁਖਾਂਤ ਤੇ ਅਜੋਕੇ ਸਮੇਂ ਬਣਾਈ ਜਾ ਰਹੀ ਵਿਸਫੋਟਕ ਸਥਿਤੀ ਲਈ ਜਿ਼ੰਮੇਵਾਰ ਹਨ । ਅੱਜ ਸ. ਰਵਨੀਤ ਸਿੰਘ ਬਿੱਟੂ ਵਰਗੇ ਜੋ ਅਮਨ-ਚੈਨ ਅਤੇ ਜਮਹੂਰੀਅਤ ਦਾ ਨਾਮ ਲੈਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਖੈਰ-ਗਵਾਹ ਬਣਨਾ ਲੋਚਦੇ ਹਨ, ਉਹ ਉਸ ਸਮੇਂ ਕਿਥੇ ਸਨ, ਉਨ੍ਹਾਂ ਦੀਆਂ ਆਤਮਾਵਾਂ ਉਸ ਸਮੇਂ ਕਿਉਂ ਨਾ ਜਾਗੀਆ ਜਦੋਂ ਸੈਂਟਰ ਦੀਆਂ ਫ਼ੌਜਾਂ, ਅਰਧ ਸੈਨਿਕ ਬਲ, ਕਾਤਲ ਪੁਲਿਸ ਅਫ਼ਸਰਸ਼ਾਹੀ ਅਤੇ ਸਿਆਸੀ ਸਵਾਰਥਾਂ ਅਧੀਨ ਬੁਰੀ ਤਰ੍ਹਾਂ ਡੁੱਬ ਚੁੱਕੇ ਸਿਆਸਤਦਾਨ ਪੰਜਾਬ ਸੂਬੇ ਵਿਚ ਅਤਿ ਸ਼ਰਮਨਾਕ ਅਤੇ ਮਨੁੱਖਤਾ ਵਿਰੋਧੀ ਖੇਡ-ਖੇਡ ਰਹੇ ਸਨ ਅਤੇ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਉਤੇ ਲਾਬੂ ਲਗਾਉਣ ਦੀਆ ਸਾਜਿ਼ਸਾਂ ਤੇ ਅਮਲ ਹੋ ਰਹੇ ਸਨ ? ਮਾਵਾਂ ਦੇ ਪੁੱਤਾਂ, ਭੈਣਾਂ ਦੇ ਭਰਾਵਾਂ, ਔਰਤਾਂ ਦੇ ਸੁਹਾਗ, ਪੁੱਤਰਾਂ ਦੇ ਪਿਓ, ਪੰਜਾਬ ਦੇ ਸੂਏ-ਨਹਿਰਾਂ ਅਤੇ ਹੋਰ ਸੁੰਨਸਾਨ ਥਾਵਾਂ ਤੇ ਹੁਕਮਰਾਨ ਝੂਠੇ ਪੁਲਿਸ ਮੁਕਾਬਲਿਆ ਵਿਚ ਬੇਕਸੂਰ ਨੌਜ਼ਵਾਨੀ ਦਾ ਕਤਲੇਆਮ ਕਰ ਰਹੇ ਸਨ ਅਤੇ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਅਤਿ ਸ਼ਰਮਿੰਦਗੀ ਭਰੀਆ ਕਾਰਵਾਈਆ ਕਰ ਰਹੇ ਸਨ ।

ਆਗੂਆਂ ਨੇ ਅਜਿਹੀ ਕਾਂਗਰਸੀ ਅਤੇ ਮੁਤੱਸਵੀ ਲੀਡਰਸਿ਼ਪ ਨੂੰ ਸਮੁੱਚੀਆਂ ਕੌਮਾਂ, ਧਰਮਾਂ ਤੇ ਦੁਨੀਆਂ ਦੇ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਇਹ ਮਨੁੱਖਤਾ ਮਾਰੂ ਹੁਕਮਰਾਨ ਕਾਂਗਰਸ ਜਮਾਤ ਜਾਂ ਫਿਰਕੂ ਬੀਜੇਪੀ-ਆਰ.ਐਸ.ਐਸ. ਅੱਜ ਜਿਨ੍ਹਾਂ ਸਿੱਖ ਕੌਮ ਨਾਲ ਧੋਖਾ ਕਰਨ ਅਤੇ ਕਤਲੇਆਮ ਕਰਨ ਵਾਲੇ ਗਾਂਧੀ, ਨਹਿਰੂ, ਪਟੇਲ, ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ, ਰਾਜੀਵ ਗਾਂਧੀ ਵਰਗੇ ਸਿਆਸਤਦਾਨਾਂ, ਜਰਨਲ ਵੈਦਿਆ, ਕੇ.ਪੀ.ਐਸ. ਗਿੱਲ, ਰੀਬੇਰੋ, ਸੁਮੇਧ ਸੈਣੀ, ਇਜਹਾਰ ਆਲਮ, ਐਸ.ਐਸ. ਵਿਰਕ, ਫ਼ੌਜ ਅਤੇ ਪੁਲਿਸ ਅਫ਼ਸਰਸ਼ਾਹੀ ਆਦਿ ਨੂੰ ਇਹ ਆਪਣਾ ਹੀਰੋ ਮੰਨਦੇ ਹਨ, ਇਹ ਸਭ ਸੈਕੜਿਆ ਦੀ ਗਿਣਤੀ ਵਿਚ ਸਿੱਖ ਕੌਮ ਦੇ ਅਤੇ ਪੰਜਾਬ ਸੂਬੇ ਦੇ ਕਾਤਲ ਹਨ । ਜਿਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਜੁਗਰਾਜ ਸਿੰਘ ਤੁਫ਼ਾਨ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਗੁਰਬਚਨ ਸਿੰਘ ਮਨੋਚਾਹਲ, ਜਰਨਲ ਲਾਭ ਸਿੰਘ ਅਤੇ ਭਾਈ ਰਛਪਾਲ ਸਿੰਘ ਛੰਦੜਾਂ ਵਰਗੇ ਅਨੇਕਾ ਜੁਝਾਰੂ ਸਿੰਘਾਂ ਜਿਨ੍ਹਾਂ ਨੂੰ ਇਹ ਹੁਕਮਰਾਨ ਅਤੇ ਪ੍ਰੈਸ ਬਦਨਾਮਨੁੰਮਾ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸਰਾਰਤੀ ਅਨਸਰ ਨਾਮ ਦੇ ਕੇ ਬੁਰਾਈ ਵੱਜੋਂ ਪੇਸ਼ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ, ਉਹ ਸੈਕੜਿਆਂ ਦੀ ਗਿਣਤੀ ਵਿਚ ਸਿੱਖ ਕੌਮ ਦੇ ‘ਨਾਇਕ’ ਹਨ ਅਤੇ ਸਿੱਖ ਇਤਿਹਾਸ ਵਿਚ ਉਹ ਸਿੱਖ ਕੌਮ ਦੇ ਹਮੇਸ਼ਾਂ ਹੀਰੋ ਅਤੇ ਸਤਿਕਾਰਿਤ ਸਖਸ਼ੀਅਤਾਂ ਵੱਜੋ ਹੀ ਦਰਜ ਰਹਿਣਗੇ । ਰਵਨੀਤ ਬਿੱਟੂ ਵਰਗੇ ਸਰਕਾਰੀ ਸਾਜਿ਼ਸਾਂ ਦਾ ਹਿੱਸਾ ਬਣੇ ਲੋਕ ਕਦੀ ਵੀ ਕੌਮਾਂ ਜਾਂ ਸੂਬਿਆਂ ਦੇ ਆਗੂ ਨਹੀਂ ਗਰਦਾਨੇ ਜਾ ਸਕਦੇ । ਜੇਕਰ ਉਹ ਆਪਣੇ ਮਨ-ਆਤਮਾ ਤੋਂ ਪੰਜਾਬ ਸੂਬੇ, ਇਥੋਂ ਦੇ ਨਿਵਾਸੀਆ ਅਤੇ ਸਿੱਖ ਕੌਮ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾ-ਕੀਮਤਾ ਦੇ ਚਾਹਵਾਨ ਹਨ, ਤਾਂ ਉਹ ਆਪਣੀ ਮਨੁੱਖਤਾ ਮਾਰੂ, ਸਾਜਿ਼ਸਾਂ ਰਚਨ ਵਾਲੀ ਕਾਂਗਰਸ ਜਮਾਤ ਅਤੇ ਆਪਣੇ ਮਰਹੂਮ ਦਾਦੇ ਬੇਅੰਤ ਸਿੰਘ ਸਮੇਂ ਹੋਏ ਮਨੁੱਖੀ ਅਧਿਕਾਰਾਂ ਦੇ ਹਨਨ ਅਤੇ ਸਿੱਖ ਕੌਮ ਨਾਲ ਡੂੰਘੀਆਂ ਸਾਜਿ਼ਸਾਂ ਤਹਿਤ ਹੋਏ ਜ਼ਬਰ-ਜੁਲਮ ਦੇ ਵਰਤਾਰੇ ਦਾ ਜੁਆਬ ਆਪਣੀ ਆਤਮਾ ਵਿਚੋਂ ਲੱਭਣ, ਫਿਰ ਰਵਨੀਤ ਬਿੱਟੂ ਵਰਗੇ ਸਵਾਰਥੀ ਸਿਆਸਤਦਾਨਾਂ ਨੂੰ ਉਨ੍ਹਾਂ ਦੀਆਂ ਆਪਣੀਆ ਆਤਮਾਵਾਂ ਤੋਂ ਜੁਆਬ ਮਿਲ ਜਾਵੇਗਾ ਕਿ ਸ. ਰਛਪਾਲ ਸਿੰਘ ਛੰਦੜਾਂ ਵਰਗੇ ਕੌਮ ਦੀ ਆਜ਼ਾਦੀ ਲਈ ਕੁਰਬਾਨੀਆ ਦੇਣ ਵਾਲੇ ਸਿੱਖ ਪੰਜਾਬ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਭੰਗ ਕਰਨ ਵਾਲੇ ਹਨ ਜਾਂ ਇੰਡੀਆਂ ਤੇ ਪੰਜਾਬ ਦੇ ਹੁਣ ਤੱਕ ਦੇ ਰਹਿ ਚੁੱਕੇ ਦੁਨਿਆਵੀ ਲਾਲਸਾਵਾਂ ਤੇ ਸਿਆਸੀ ਸਵਾਰਥਾਂ ਦੀ ਪ੍ਰਾਪਤੀ ਲਈ ਬਣੇ ਹੁਕਮਰਾਨ ? ਸਿੱਖ ਕੌਮ ਜਦੋਂ ਤੋਂ ਹੋਂਦ ਵਿਚ ਆਈ ਹੈ, ਉਸਨੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋਂ ਰਹਿਤ ਰਹਿਕੇ ਸਮੁੱਚੀ ਮਨੁੱਖਤਾ ਦੇ ਅਮਨ-ਚੈਨ ਅਤੇ ਬਿਹਤਰੀ ਲਈ ਹੀ ਉਦਮ ਕੀਤੇ ਹਨ ਅਤੇ ਕਰਦੀ ਆ ਰਹੀ ਹੈ । ਇਹ ਗੈਰ-ਇਖਲਾਕੀ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਹੀ ਹੈ, ਜਿਨ੍ਹਾਂ ਨੇ ਹਕੂਮਤੀ ਸਾਜਿ਼ਸਾਂ ਅਧੀਨ ਆਪਣੀਆ ਤਰੱਕੀਆ ਅਤੇ ਮਾਲੀ ਤੌਰ ਤੇ ਮਜਬੂਤ ਹੋਣ ਲਈ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਅਮਨ-ਚੈਨ ਨੂੰ ਲਾਬੂ ਲਗਾਏ ਹਨ । ਸਿੱਖ ਕੌਮ ਅੱਜ ਵੀ ਆਪਣੀ ਇਸ ਮਨੁੱਖਤਾ ਪੱਖੀ ਸੋਚ ਤੇ ਪਹਿਰਾ ਦੇ ਰਹੀ ਹੈ, ਲੇਕਿਨ ਸਿਆਸਤਦਾਨ ਅੱਜ ਵੀ ਉਹ ਆਪਣੀ ਗੰਧਲੀ ਖੇਡ ਵਿਚ ਮਸਰੂਫ ਹਨ । ਲੇਕਿਨ ਇਸ ਸੱਚ-ਝੂਠ ਦੀ ਲੜਾਈ ਵਿਚ ਆਖਿਰ ਫ਼ਤਹਿ ਸੱਚ ਅਤੇ ਸਿੱਖ ਕੌਮ ਦੀ ਹੋਵੇਗੀ ਅਤੇ ਕੋਈ ਵੀ ਮਰੀ ਜਮੀਰ ਵਾਲਾ ਸਿਆਸਤਦਾਨ ਜਾਂ ਪੁਲਿਸ ਤੇ ਸਿਵਲ ਅਫ਼ਸਰ ਦਾ ਇਤਿਹਾਸ ਵਿਚ ਕਿਤੇ ਨਾਮੋ-ਨਿਸਾਨ ਨਹੀਂ ਰਹੇਗਾ ।

ਜੋ ਸ. ਬਿੱਟੂ ਨੇ ਅਕਾਲ ਚੈਨਲ ਅਤੇ ਹੋਰ ਸਿੱਖ ਕੌਮ ਦੀ ਸੱਚ-ਹੱਕ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਚੈਨਲਾਂ ਨੂੰ ਬੰਦ ਕਰਨ ਦੀ ਗੁਹਾਰ ਲਗਾਈ ਹੈ, ਉਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਮੌਜੂਦਾ ਮੋਦੀ ਹਕੂਮਤ ਅਤੇ ਬੀਤੇ ਸਮੇਂ ਦੀਆਂ ਕਾਂਗਰਸੀ ਹਕੂਮਤਾਂ ਸਮੇਂ ਵੀ ਬਹੁਤੇ ਅਖ਼ਬਾਰ, ਚੈਨਲ, ਬਿਜਲਈ ਮੀਡੀਆਂ ਹੁਕਮਰਾਨਾਂ ਵੱਲੋਂ ਮਿਲੇ ਤੋਹਫਿਆ ਦੇ ਲਾਲਚ ਵੱਸ ਜਾਂ ਹਕੂਮਤੀ ਦਹਿਸਤ ਦੇ ਡਰੋ ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਹੀ ਕੋਸਿ਼ਸ਼ਾਂ ਕਰਦੇ ਰਹੇ ਹਨ । ਉਸ ਸਮੇਂ ਵੀ ਜੋ ਅਣਖ਼ੀ ਜਰਨਲਿਸਟ ਸੱਚ-ਹੱਕ ਦੀ ਆਵਾਜ਼ ਨੂੰ ਬੁਲੰਦ ਕਰਦੇ ਸਨ, ਜਿਵੇਂ ਨਿੱਡਰ ਜਰਨਲਿਸਟ ਧਰੇਨ ਭਗਤ ਨੂੰ ਕਾਂਗਰਸ ਹਕੂਮਤ ਨੇ ਮਰਵਾ ਦਿੱਤਾ ਸੀ, ਅੱਜ ਵੀ ਇੰਡੀਆਂ ਤੇ ਪੰਜਾਬ ਵਿਚ ਸੱਚ-ਹੱਕ ਦੀ ਨਿਰਪੱਖਤਾ ਨਾਲ ਗੱਲ ਕਰਨ ਵਾਲੇ ਜਰਨਲਿਸਟ ਅਤੇ ਚੈਨਲ ਹੁਕਮਰਾਨਾਂ ਦਾ ਨਿਸ਼ਾਨਾਂ ਬਣ ਰਹੇ ਹਨ । ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਹੱਕ-ਸੱਚ ਦੀ ਗੱਲ ਕਰਨ ਵਾਲੇ ਕੁਝ ਗਿਣਤੀ ਦੇ ਚੈਨਲ ਅਤੇ ਜਰਨਲਿਸਟ ਹਨ । ਜਿਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਲਈ ਹੀ ਭਾਈ ਰਛਪਾਲ ਸਿੰਘ ਛੰਦੜਾਂ ਦੇ ਮੁੱਦੇ ਨੂੰ ਲੈਕੇ ਰਵਨੀਤ ਬਿੱਟੂ ਵੱਲੋਂ ਅਕਾਲ ਚੈਨਲ ਨੂੰ ਗੈਰ-ਕਾਨੂੰਨੀ ਅਤੇ ਗੈਰ-ਇਖਲਾਕੀ ਢੰਗ ਨਾਲ ਬੰਦ ਕਰਵਾਉਣ ਲਈ ਗੁਹਾਰ ਲਗਾਈ ਗਈ ਹੈ । ਇਹ ਬੀਜੇਪੀ-ਆਰ.ਐਸ.ਐਸ. ਹਕੂਮਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹਕੂਮਤ ਦੀ ਸਾਂਝੀ ਸਾਜਿ਼ਸ ਦਾ ਹੀ ਨਤੀਜਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਹਮੇਸ਼ਾਂ ਜਿਥੇ ਸੱਚ-ਹੱਕ ਦੀ ਗੱਲ ਕਰਦੀ ਆਈ ਹੈ, ਉਥੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀਆ ਸੰਸਥਾਵਾਂ, ਚੈਨਲਾਂ ਅਤੇ ਅਣਖ਼ੀ ਪੱਤਰਕਾਰਾਂ ਦੇ ਹੱਕ ਵਿਚ ਡੱਟਕੇ ਖਲੋਦੀ ਆਈ ਹੈ । ਜੇਕਰ ਹੁਕਮਰਾਨਾਂ ਨੇ ਘਸੀਆ-ਪਿੱਟੀਆ ਦਲੀਲਾਂ ਦਾ ਬਹਾਨਾ ਬਣਾਕੇ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੀ ਆਵਾਜ ਨੂੰ ਬੁਲੰਦ ਕਰਨ ਵਾਲੇ ਜਾਂ ਉਨ੍ਹਾਂ ਨਾਲ ਹੋਣ ਵਾਲੀਆ ਬੇਇਨਸਾਫ਼ੀਆਂ ਨੂੰ ਉਜਾਗਰ ਕਰਨ ਵਾਲੇ ਚੈਨਲਾਂ, ਪੱਤਰਕਾਰਾਂ, ਅਖ਼ਬਾਰਾਂ ਨੂੰ ਮੰਦਭਾਵਨਾ ਅਧੀਨ ਵਿਧਾਨ ਦੀ ਧਾਰਾ 19 ਜੋ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰਨ, ਪ੍ਰਕਾਸਿ਼ਤ ਕਰਨ ਦਾ ਵਿਧਾਨਿਕ ਹੱਕ ਪ੍ਰਦਾਨ ਕਰਦੀ ਹੈ, ਉਸ ਨੂੰ ਕੁੱਚਲਣ ਦੀ ਗੁਸਤਾਖੀ ਕੀਤੀ ਤਾਂ ਇਥੇ ਖੁਦ ਹੁਕਮਰਾਨਾਂ ਵੱਲੋਂ ਫੈਲਾਈ ਜਾ ਰਹੀ ਅਰਾਜਕਤਾ ਟੀਸੀ ਤੇ ਪਹੁੰਚ ਜਾਵੇਗੀ ਅਤੇ ਜਿਸ ਉਤੇ ਹੁਕਮਰਾਨ ਕਤਈ ਕਾਬੂ ਨਹੀਂ ਪਾ ਸਕਣਗੇ ਅਤੇ ਇਨ੍ਹਾਂ ਵੱਲੋਂ ਸਾਜਿ਼ਸਾਂ ਅਧੀਨ ਲਗਾਈ ਗਈ ਅੱਗ ਇਨ੍ਹਾਂ ਦੇ ਮਹਿਲਾਂ ਤੱਕ ਵੀ ਪਹੁੰਚਣ ਤੋਂ ਨਹੀਂ ਰੁਕ ਸਕੇਗੀ ।

About The Author

Related posts

Leave a Reply

Your email address will not be published. Required fields are marked *