Verify Party Member
Header
Header
ਤਾਜਾ ਖਬਰਾਂ

ਜਿਵੇਂ 1984 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ 1992 ਵਿਚ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ, ਉਸੇ ਤਰ੍ਹਾਂ ਟਰੰਪ ਵੱਲੋਂ ਜਮਹੂਰੀਅਤ ਵਿਰੋਧੀ ਵਰਤਾਰਾ ਦੁੱਖਦਾਇਕ : ਮਾਨ

ਜਿਵੇਂ 1984 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ 1992 ਵਿਚ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ, ਉਸੇ ਤਰ੍ਹਾਂ ਟਰੰਪ ਵੱਲੋਂ ਜਮਹੂਰੀਅਤ ਵਿਰੋਧੀ ਵਰਤਾਰਾ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 08 ਜਨਵਰੀ ( ) “ਜਿਵੇਂ ਮਰਹੂਮ ਇੰਦਰਾ ਗਾਂਧੀ ਨੇ 1984 ਵਿਚ ਜਮਹੂਰੀਅਤ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਦੇ ਹੋਏ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਢੰਗ ਨਾਲ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਢਹਿ-ਢੇਰੀ ਕੀਤਾ । ਸਟੇਟਲੈਸ ਨਿਰਦੋਸ਼ ਨਿਹੱਥੀ ਸਿੱਖ ਕੌਮ ਦਾ ਕਤਲੇਆਮ ਕੀਤਾ । ਫਿਰ ਬੀਜੇਪੀ-ਆਰ.ਐਸ.ਐਸ. ਨੇ 1992 ਵਿਚ 16ਵੀਂ ਸਦੀ ਤੋਂ ਸਥਾਪਿਤ ਚੱਲਦੀ ਆ ਰਹੀ ਮੁਸ਼ਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਅਯੁੱਧਿਆ ਵਿਖੇ ਗਿਰਾਕੇ ਸਿੱਖ ਅਤੇ ਮੁਸਲਿਮ, ਘੱਟ ਗਿਣਤੀ ਕੌਮਾਂ ਦੇ ਮਨ-ਆਤਮਾ ਨੂੰ ਜਖ਼ਮੀ ਕੀਤਾ ਸੀ, ਉਸੇ ਤਰ੍ਹਾਂ ਦਾ ਅਤਿ ਦੁੱਖਦਾਇਕ ਵਰਤਾਰਾ ਬੀਤੇ ਦਿਨੀਂ ਅਮਰੀਕਾ ਦੇ ਵਸਿੰਗਟਨ ਡੀਸੀ ਵਿਖੇ ਡੋਨਾਲਡ ਟਰੰਪ ਅਤੇ ਉਸਦੇ ਸਮਰਥਕਾਂ ਵੱਲੋਂ ਭੰਨਤੋੜ ਕਰਦੇ ਹੋਏ ਸਮਾਜਿਕ ਕਦਰਾਂ-ਕੀਮਤਾਂ ਅਤੇ ਜਮਹੂਰੀਅਤ ਦਾ ਜਨਾਜ਼ਾਂ ਕੱਢਿਆ ਹੈ, ਉਹ ਬਹੁਤ ਅਫ਼ਸੋਸਨਾਕ ਅਤੇ ਨਿੰਦਣਯੋਗ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਵੱਲੋਂ ਆਪਣੇ ਸਮਰਥਕਾਂ ਨੂੰ ਉਕਸਾਕੇ ਵਾਈਟ ਹਾਊਂਸ ਉਤੇ ਹੱਲਾ ਬੋਲਣ, ਭੰਨਤੋੜ ਦੀਆਂ ਕਾਰਵਾਈਆ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਮਰਹੂਮ ਇੰਦਰਾ ਗਾਂਧੀ, ਮੋਦੀ ਅਤੇ ਟਰੰਪ ਨੂੰ ਕੌਮਾਂਤਰੀ ਪੱਧਰ ਤੇ ਆਪਣੇ ਲੋਕਾਂ ਉਤੇ ਜ਼ਬਰ ਜੁਲਮ ਕਰਨ ਵਾਲੀ ਇਕੋ ਹੀ ਲਾਇਨ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਵੀ ਆਪਣੇ ਜਾਲਮ ਵੱਡੇਰਿਆ ਦੀ ਤਾਨਾਸ਼ਾਹੀ ਮਨੁੱਖਤਾ ਵਿਰੋਧੀ ਸੋਚ ਤੇ ਅਮਲ ਕਰਦੇ ਹੋਏ ਇੰਡੀਆ ਦੇ ਵੱਖ-ਵੱਖ ਸੂਬਿਆਂ ਵਿਚ ਸਰਬੱਤ ਦਾ ਭਲਾ ਲੋੜਨ ਤੇ ਵਿਚਰਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਇਕ ਡੂੰਘੀ ਸਾਜਿ਼ਸ ਤਹਿਤ ਸਿੱਖ ਕੌਮ ਦਾ ਕਤਲੇਆਮ, ਨਸ਼ਲੀ ਸਫ਼ਾਈ ਕਰਵਾਈ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਤਬਾਹ ਕਰਨ ਦੀ ਨਿੰਦਣਯੋਗ ਕਾਰਵਾਈ ਕੀਤੀ । ਇਸੇ ਸੋਚ ਅਧੀਨ 2013 ਵਿਚ ਸ੍ਰੀ ਮੋਦੀ ਨੇ ਗੁਜਰਾਤ ਵਿਚ ਲੰਮੇ ਸਮੇਂ ਤੋਂ ਆਪਣੇ ਕਾਰੋਬਾਰਾਂ ਵਿਚ ਸਥਾਪਿਤ ਹੋ ਚੁੱਕੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਤੋਂ ਗੈਰ ਕਾਨੂੰਨੀ ਤਰੀਕੇ ਉਨ੍ਹਾਂ ਦੀਆਂ ਜਮੀਨਾਂ ਅਤੇ ਘਰ-ਕਾਰੋਬਾਰਾਂ ਤੋਂ ਵਾਂਝੇ ਕਰਕੇ ਬੇਜ਼ਮੀਨੇ ਅਤੇ ਬੇਘਰ ਕਰ ਦਿੱਤੇ । ਫਿਰ 2002 ਵਿਚ ਸ੍ਰੀ ਮੋਦੀ ਨੇ ਇਸੇ ਘੱਟ ਗਿਣਤੀ ਮਾਰੂ ਸੋਚ ਤੇ ਅਮਲ ਕਰਦੇ ਹੋਏ ਇਕ ਸਾਜਿ਼ਸ ਤਹਿਤ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਸੀ । 2019 ਤੋਂ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਦੇ ਖੂੰਖਾਰ ਚਿਹਰੇ ਦੀ ਅਗਵਾਈ ਹੇਠ ਕਸ਼ਮੀਰੀਆਂ ਦਾ ਬਹੁਤ ਬੇਰਹਿੰਮੀ ਨਾਲ ਇੰਡੀਅਨ ਫ਼ੌਜਾਂ ਅਰਧ ਸੈਨਿਕ ਬਲਾਂ ਵੱਲੋਂ ਨਿਰੰਤਰ ਸਿ਼ਕਾਰ ਕੀਤਾ ਜਾਂਦਾ ਆ ਰਿਹਾ ਹੈ । ਜਿਥੇ ਫ਼ੌਜ ਨੂੰ ਅਫਸਪਾ ਕਾਨੂੰਨ ਰਾਹੀ ਅਜਿਹੇ ਮਨੁੱਖਤਾ ਵਿਰੋਧੀ ਅਧਿਕਾਰ ਦੇ ਦਿੱਤੇ ਗਏ ਹਨ ਜਿਸ ਅਧੀਨ ਉਥੇ ਕਿਸੇ ਵੀ ਕਸ਼ਮੀਰੀ ਉਤੇ ਫ਼ੌਜ ਜਦੋਂ ਚਾਹੇ ਉਸਨੂੰ ਅਗਵਾਹ ਕਰ ਸਕਦੀ ਹੈ, ਤਸੱਦਦ ਕਰ ਸਕਦੀ ਹੈ, ਜ਼ਬਰ-ਜ਼ਨਾਹ ਕਰ ਸਕਦੀ ਹੈ, ਉਸਨੂੰ ਬੰਦੀ ਬਣਾ ਸਕਦੀ ਹੈ ਅਤੇ ਫਿਰ ਤਸੱਦਦ ਕਰਕੇ ਮਾਰ-ਮੁਕਾ ਸਕਦੀ ਹੈ । ਜੋ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਅਤੇ ਕਾਨੂੰਨਾਂ ਦਾ ਘੋਰ ਉਲੰਘਣ ਕਰਨ ਵਾਲੇ ਅਫ਼ਸੋਸਨਾਕ ਅਮਲ ਹਨ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਅਮਰੀਕਾ ਦੀ ਪਾਗਲਪਨ ਦੀ ਹੋਈ ਘਟਨਾ ਉਤੇ ਅਤੇ ਉਸ ਵਰਤਾਰੇ ਨੂੰ ਦੇਖਦੇ ਹੋਏ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਤੋਂ ਇਹ ਉਮੀਦ ਕਰੇਗੀ ਕਿ ਜਿਨ੍ਹਾਂ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਰਾਏ-ਮਸ਼ਵਰੇ ਤੋਂ ਬਿਨ੍ਹਾਂ ਪਾਸ ਕਰਕੇ ਉਨ੍ਹਾਂ ਉਤੇ ਜ਼ਬਰੀ ਠੋਸਣਾ ਚਾਹੁੰਦੀ ਹੈ, ਜਿਸ ਨਾਲ ਇਥੋਂ ਦੇ ਹਾਲਾਤ ਅਤਿ ਵਿਸਫੋਟਕ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕਰਕੇ ਸਮੁੱਚੇ ਮੁਲਕ ਦੇ ਕਿਸਾਨਾਂ, ਖੇਤ-ਮਜਦੂਰਾਂ, ਆੜਤੀਆ, ਟਰਾਸਪੋਰਟਰਾਂ, ਨੌਜ਼ਵਾਨਾਂ ਅਤੇ ਹੋਰ ਛੋਟੇ ਵਪਾਰ ਤੇ ਕਾਰਖਾਨੇਦਾਰਾਂ ਆਦਿ ਵਿਚ ਉਤਪੰਨ ਹੋ ਰਹੀ ਵੱਡੀ ਬੇਚੈਨੀ ਅਤੇ ਰੋਹ ਨੂੰ ਉਹ ਫ਼ੌਰੀ ਖਤਮ ਕਰਨਗੇ ਅਤੇ ਕੜਾਕੇ ਦੀ ਠੰਡ ਦੇ ਦਿਨਾਂ ਵਿਚ ਕਿਸਾਨੀ, ਬੀਬੀਆਂ, ਬੱਚੇ, ਨੌਜ਼ਵਾਨ, ਬਜੁਰਗ ਜੋ ਦਿੱਲੀ ਵਿਖੇ ਸੰਘਰਸ਼ ਦੇ ਨਾਲ-ਨਾਲ ਕਸਟ ਵੀ ਸਹਿਣ ਕਰ ਰਹੇ ਹਨ, 70 ਦੇ ਕਰੀਬ ਕਿਸਾਨ ਜਾਨਾਂ ਚਲੇ ਗਈਆ ਹਨ, ਉਨ੍ਹਾਂ ਨੂੰ ਵਾਪਸ ਆਪੋ-ਆਪਣੇ ਘਰਾਂ ਅਤੇ ਕਾਰੋਬਾਰਾਂ ਵਿਚ ਚਲੇ ਜਾਣ ਲਈ ਸੁਹਿਰਦ ਯਤਨ ਕਰਨਗੇ ।

About The Author

Related posts

Leave a Reply

Your email address will not be published. Required fields are marked *