Verify Party Member
Header
Header
ਤਾਜਾ ਖਬਰਾਂ

ਜਿਵੇਂ ਪੁਰਾਤਨ ਸਮੇਂ ਵਿਚ ਬੀਬੀਆਂ ਖੂਹਾਂ ਤੋਂ ਪਾਣੀ ਭਰਦੇ ਸਮੇਂ ਤਾਹਨੇ-ਮੇਹਣੇ ਮਾਰਦੀਆ ਸਨ, ਉਸ ਤਰ੍ਹਾਂ ਹੀ ਬੀਜੇਪੀ-ਕਾਂਗਰਸ ਜਮਾਤ ਕਰ ਰਹੀਆ ਹਨ । ਜਿਵੇਂਕਿ ਚੀਨ ਨੂੰ ਆਪਣੇ ਇਲਾਕੇ ਵਿਚ ਵੜਨ ਤੋਂ ਰੋਕ ਨਹੀਂ ਸਕੇ : ਮਾਨ

ਜਿਵੇਂ ਪੁਰਾਤਨ ਸਮੇਂ ਵਿਚ ਬੀਬੀਆਂ ਖੂਹਾਂ ਤੋਂ ਪਾਣੀ ਭਰਦੇ ਸਮੇਂ ਤਾਹਨੇ-ਮੇਹਣੇ ਮਾਰਦੀਆ ਸਨ, ਉਸ ਤਰ੍ਹਾਂ ਹੀ ਬੀਜੇਪੀ-ਕਾਂਗਰਸ ਜਮਾਤ ਕਰ ਰਹੀਆ ਹਨ । ਜਿਵੇਂਕਿ ਚੀਨ ਨੂੰ ਆਪਣੇ ਇਲਾਕੇ ਵਿਚ ਵੜਨ ਤੋਂ ਰੋਕ ਨਹੀਂ ਸਕੇ : ਮਾਨ

ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਜੋ ਹੁਕਮਰਾਨ ਆਪਣੀ ਸਰਹੱਦਾਂ ਦੀ ਰਾਖੀ ਕਰਨ ਅਤੇ ਦੁਸ਼ਮਣ ਵੱਲੋਂ ਜ਼ਬਰੀ ਕਬਜੇ ਕੀਤੇ ਗਏ ਇਲਾਕੇ ਨੂੰ ਵਾਪਿਸ ਲੈਣ ਦੀ ਸਮਰੱਥਾਂ ਨਹੀਂ ਰੱਖਦੇ, ਉਹ ਹੁਕਮਰਾਨ ਅਤੇ ਫ਼ੌਜੀ ਜਰਨੈਲ ਕਦੀ ਚੀਨ ਤੇ ਪਾਕਿਸਤਾਨ ਨਾਲ ਇਹ ਸਿੱਝਣ ਦੀਆਂ ਗੱਲਾਂ ਮਾਰਦੇ ਹਨ । ਕਦੀ ਆਪਣੀ ਕਮਜੋਰੀ ਨੂੰ ਛੁਪਾਉਣ ਲਈ ਆਰ.ਐਸ.ਐਸ. ਵਾਲੇ ਕਾਂਗਰਸ ਉਤੇ ਉਸੇ ਤਰ੍ਹਾਂ ਤੋਹਮਤਾ ਲਗਾਉਦੇ ਹਨ ਜਿਵੇਂ ਪੁਰਾਤਨ ਸਮੇਂ ਵਿਚ ਖੂਹ ਤੇ ਪਾਣੀ ਭਰਦੀਆ ਬੀਬੀਆਂ ਬਿਨ੍ਹਾਂ ਮਤਲਬ ਤੋਂ ਤਾਹਨੇ-ਮੇਹਣੇ ਦਿੰਦੀਆ ਸਨ । ਅਜਿਹੇ ਤਾਹਨੇ-ਮੇਹਣੇ ਦੇਣ ਦੀ ਬਜਾਇ ਜੇਕਰ ਖਾਕੀ ਨਿੱਕਰਾਂ ਅਤੇ ਡੰਡਿਆਂ ਨਾਲ ਪ੍ਰੇਡਾ ਕਰਨ ਵਾਲੇ ਆਰ.ਐਸ.ਐਸ.-ਬੀਜੇਪੀ ਲਦਾਖ ਵਿਚ ਜਾ ਕੇ ਚੀਨ ਦੀ ਦਖਲ ਅੰਦਾਜੀ ਨੂੰ ਰੋਕਣ ਅਤੇ 1962 ਵਿਚ ਖਾਲਸਾ ਦਰਬਾਰ ਦੇ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦੇ ਇਲਾਕੇ ਨੂੰ ਵਾਪਿਸ ਲੈਣ ਲਈ ਜੌਹਰ ਦਿਖਾਉਣ, ਤਦ ਹੀ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲੇ ਆਤਮਿਕ ਤੌਰ ਤੇ ਇੰਡੀਆ ਵਿਚ ਜੀ ਸਕਣਗੇ, ਵਰਨਾ ਇਹ ਜਿਊਦੀਆ ਲੋਥਾਂ ਸਾਬਤ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਤੇ ਕਾਂਗਰਸੀਆ ਨੂੰ ਤਾਹਨੇ-ਮੇਹਣੇ ਹੋਣ ਦੀ ਬਜਾਇ ਆਪਣੇ ਹਕੂਮਤੀ ਫਰਜਾਂ ਦੀ ਦ੍ਰਿੜਤਾ ਨਾਲ ਪੂਰਤੀ ਕਰਨ ਅਤੇ ਸਿੱਖ ਕੌਮ ਵੱਲੋਂ ਫ਼ਤਹਿ ਕੀਤੇ ਇਲਾਕੇ ਵਾਪਿਸ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਵਰਗੀ ਜ਼ਾਲਮ ਜਮਾਤ ਦੇ ਬਿਲਕੁਲ ਵੀ ਹੱਕ ਵਿਚ ਨਹੀਂ ਹਾਂ ਅਤੇ ਨਾ ਹੀ ਉਨ੍ਹਾਂ ਦੀਆਂ ਪਾੜੋ ਅਤੇ ਰਾਜ ਕਰੋ ਦੀਆਂ ਜਾਲਮਨਾਂ ਨੀਤੀਆ ਨੂੰ ਅਸੀਂ ਕਦੇ ਪੂਰਨ ਕੀਤਾ ਹੈ । ਪਰ ਬੀਜੇਪੀ ਵੱਲੋਂ ਇਹ ਕਹਿਣਾ ਕਿ ਕਾਂਗਰਸ ਪੈਸੇ ਲੈਕੇ ਇੰਡੀਆ ਦੇ ਇਲਾਕੇ ਚੀਨ ਨੂੰ ਦੇ ਦਿੱਤੇ ਹਨ । ਬੀਜੇਪੀ ਇਸ ਤਰ੍ਹਾਂ ਆਪਣੀ ਜਿ਼ੰਮੇਵਾਰੀ ਤੋਂ ਸਰੂਖਰ ਨਹੀਂ ਹੋ ਸਕਦੀ । ਸਰੂਖਰ ਤਾਂ ਤਦ ਹੀ ਹੋਵੇਗੀ, ਜਦੋਂ ਉਹ ਲਦਾਖ ਵਿਚ ਜਾ ਕੇ ਚੀਨ ਨੂੰ ਖ਼ਾਲਸਾਈ ਇਲਾਕੇ ਅਤੇ ਇੰਡੀਅਨ ਇਲਾਕਿਆ ਵਿਚ ਵੜਨ ਤੋਂ ਰੋਕ ਸਕਣਗੇ । ਜਦੋਂ 1977 ਵਿਚ ਸ੍ਰੀ ਵਾਜਪਾਈ ਇੰਡੀਆਂ ਦੇ ਵਿਦੇਸ਼ ਵਜ਼ੀਰ ਸਨ ਅਤੇ ਉਸ ਸਮੇਂ ਚੀਨ ਦੇ ਦੌਰੇ ਤੇ ਗਏ ਸਨ ਉਥੇ ਜਾ ਕੇ ਚੀਨ ਦੇ ਵਿਦੇਸ਼ ਵਜ਼ੀਰ ਨਾਲ ਗੱਲਬਾਤ ਕਰਦੇ ਹੋਏ ਨਕਸੇ ਉਤੇ ਨੇਪਾਲ, ਭੁਟਾਨ, ਲਦਾਖ ਉਤੇ ਲਾਇਨ ਮਾਰਦੇ ਹੋਏ ਕਿਹਾ ਸੀ ਕਿ ਇਹ ਇਲਾਕੇ ਇੰਡੀਆ ਦੇ ਹਨ, ਤਾਂ ਚੀਨ ਦੇ ਵਿਦੇਸ਼ ਵਜ਼ੀਰ ਨੇ ਜੁਆਬ ਦਿੰਦੇ ਹੋਏ ਕਿਹਾ ਸੀ ਕਿ ਇਹ ਇਲਾਕੇ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਖ਼ਾਲਸਾ ਦਰਬਾਰ ਦੇ ਇਲਾਕੇ ਹਨ ਅਤੇ ਉਸਦਾ ਇਸ ਉਤੇ ਗੱਲ ਕਰਨ ਦਾ ਕੋਈ ਹੱਕ ਨਹੀਂ । ਜਦੋਂ ਖ਼ਾਲਸਾ ਕੌਮ ਇਨ੍ਹਾਂ ਇਲਾਕਿਆ ਦੀ ਗੱਲ ਕਰੇਗੀ, ਤਾਂ ਉਨ੍ਹਾਂ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਜਾਵੇਗੀ, ਦਾ ਵਰਨਣ ਕਰਦੇ ਹੋਏ ਸ. ਮਾਨ ਨੇ ਕਿਹਾ ਕਿ ਕੌਮਾਂਤਰੀ ਇਤਿਹਾਸ ਅਤੇ ਇੰਡੀਆ-ਚੀਨ ਦੀਆਂ ਸਰਹੱਦਾਂ ਦਾ ਇਤਿਹਾਸ ਅਤੇ ਖ਼ਾਲਸਾ ਰਾਜ ਦਰਬਾਰ ਦਾ ਇਤਿਹਾਸ ਪ੍ਰਤੱਖ ਰੂਪ ਵਿਚ ਸਪੱਸਟ ਕਰਦਾ ਹੈ ਕਿ ਇਹ ਇਲਾਕੇ ਤਾਂ ਲਾਹੌਰ ਖ਼ਾਲਸਾ ਦਰਬਾਰ ਦੇ ਹਨ ਨਾ ਕਿ ਇੰਡੀਆਂ ਜਾਂ ਚੀਨ ਦੇ । ਜੋ ਇਨ੍ਹਾਂ ਨੇ 1962 ਦੀ ਜੰਗ ਸਮੇਂ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਖ਼ਾਲਸਾ ਦਰਬਾਰ ਦਾ ਇਲਾਕਾ ਬਿਨ੍ਹਾਂ ਕਿਸੇ ਤਰ੍ਹਾਂ ਦੇ ਵਿਰੋਧ ਜਾਂ ਹਿਲਜੁਲ ਕੀਤਿਆ ਚੀਨੀ ਫ਼ੌਜਾਂ ਅੱਗੇ ਆਤਮ ਸਮਰਪਨ ਕਰਕੇ ਹਵਾਲੇ ਕਰ ਦਿੱਤਾ ਸੀ, ਇਹ ਇਲਾਕਾ ਉਸ ਸਮੇਂ ਵੀ ਲਾਹੌਰ ਖ਼ਾਲਸਾ ਦਰਬਾਰ ਦਾ ਸੀ ਅਤੇ ਅੱਜ ਵੀ ਇਹ ਖ਼ਾਲਸਾਈ ਫ਼ੌਜਾਂ ਦਾ ਹੈ । ਇਸ ਇਲਾਕੇ ਨੂੰ ਇੰਡੀਅਨ ਫ਼ੌਜ ਵਿਚੋਂ ਜੇਕਰ ਸਿੱਖ ਰੈਜਮੈਟ ਪੰਜਾਬ ਰੈਜਮੈਟ ਨੂੰ ਮਨਫ਼ੀ ਕਰ ਦਿੱਤਾ ਜਾਵੇ ਤਾਂ ਇੰਡੀਅਨ ਫ਼ੌਜਾਂ ਇਹ ਇਲਾਕਾ ਪ੍ਰਾਪਤ ਕਰਨ ਦੀ ਸਮਰੱਥਾਂ ਨਹੀਂ ਰੱਖਦੀਆਂ । ਇਨ੍ਹਾਂ ਇਲਾਕਿਆ ਨੂੰ ਬੀਤੇ ਸਮੇਂ ਵਿਚ ਵੀ ਖ਼ਾਲਸਾਈ ਫ਼ੌਜਾਂ ਨੇ ਫ਼ਤਹਿ ਕੀਤਾ ਸੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਖ਼ਾਲਸਾ ਪੰਥ ਚੀਨ ਨਾਲ ਗੱਲ ਕਰਕੇ ਜਾਂ ਆਪਣੀ ਖ਼ਾਲਸਾਈ ਫ਼ੌਜ ਦੀ ਤਾਕਤ ਨਾਲ ਖੁਦ ਪ੍ਰਾਪਤ ਕਰ ਲਵੇਗਾ । ਬੀਜੇਪੀ-ਕਾਂਗਰਸ ਤਾਂ ਬੀਤੇ ਸਮੇਂ ਦੀਆਂ ਖ਼ਾਲਸਾਈ ਫ਼ੌਜਾਂ ਦੇ ਫ਼ਤਹਿ ਕਰਨ ਵਾਲੇ ਸਾਨਾਮੱਤੇ ਇਤਿਹਾਸ ਨੂੰ ਵੀ ਭੁੱਲ ਚੁੱਕੀਆ ਹਨ ਅਤੇ ਆਪੋ-ਆਪਣੇ ਸਵਾਰਥੀ ਨੀਤੀਆ ਅਧੀਨ ਇਕ-ਦੂਸਰੇ ਨੂੰ ਤਾਹਨੇ-ਮੇਹਣੇ ਦੇਣ ਦੇ ਲੱਗੀਆ ਹੋਈਆ ਹਨ । ਜੋ ਕਿ ਇਨ੍ਹਾਂ ਹਿੰਦੂਵਾਦੀ ਹੁਕਮਰਾਨਾਂ ਦੀ ਪੂਰਨ ਰੂਪ ਵਿਚ ਅਸਫਲਤਾ ਨੂੰ ਪ੍ਰਤੱਖ ਕਰਦੀਆ ਹਨ ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬੀਤੇ ਸਮੇਂ ਵਿਚ ਵੀ ਆਪਣੀਆ ਬਾਦਸਾਹੀਆ ਕਾਇਮ ਕਰਕੇ, ਮੁਗਲਾਂ, ਅਫ਼ਗਾਨਾਂ ਅਤੇ ਅੰਗਰੇਜ਼ਾਂ ਉਤੇ ਫ਼ਤਹਿ ਪ੍ਰਾਪਤ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਖ਼ਾਲਿਸਤਾਨ ਕਾਇਮ ਹੋਣ ਤੇ ਅਸੀਂ ਆਪਣੀ ਪੁਰਾਤਨ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਅਤੇ ਖ਼ਾਲਸਾ ਦਰਬਾਰ ਦੇ ਇਲਾਕੇ ਦਿੱਲੀ ਤੱਕ ਫ਼ਤਹਿ ਦਾ ਡੰਕਾ ਵਜਾਕੇ ਖ਼ਾਲਸਾਈ ਝੰਡੇ ਨੂੰ ਹਰ ਕੀਮਤ ਤੇ ਲਹਿਰਾਏਗੀ ਅਤੇ ਸਮੁੱਚੇ ਸੰਸਾਰ ਵਿਚ ਫਿਰ ਤੋਂ ਖਾਲਸਾ ਦਰਬਾਰ ਰਾਜ ਪ੍ਰਬੰਧ ਦੇ ਅੱਛੇ ਗੁਣਾਂ ਨੂੰ ਕਾਇਮ ਕਰਦੀ ਹੋਈ ਦੁਨੀਆਂ ਤੇ ਇਕ ਮਿਸਾਲ ਬਣੇਗੀ । ਲੇਕਿਨ ਇਹ ਤਾਹਨੇ-ਮੇਹਣੇ ਵਾਲਿਆ ਦਾ ਅਤੇ ਧੋਖੇ ਫਰੇਬ ਕਰਨ ਵਾਲਿਆ ਦਾ ਕਿਸੇ ਵੀ ਸਥਾਂਨ ਤੇ ਨਾਮੋ-ਨਿਸ਼ਾਨ ਨਹੀਂ ਰਹੇਗਾ । 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *