Select your Top Menu from wp menus
Header
Header
ਤਾਜਾ ਖਬਰਾਂ

ਜਿਵੇਂ ਕੈਨੇਡੀਅਨ ਸਿੱਖਾਂ ਨੇ ਆਪਣੇ ਗੁਰੂਘਰਾਂ ਵਿਚ ਇੰਡੀਆਂ ਦੇ ਅਧਿਕਾਰੀਆਂ ਦਾ ਦਾਖਲਾ ਬੰਦ ਕੀਤਾ ਹੈ, ਉਸੇ ਤਰ੍ਹਾਂ ਬਰਤਾਨੀਆ ਅਤੇ ਅਮਰੀਕਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਵੀ ਸਵਾਗਤਯੋਗ : ਮਾਨ

ਜਿਵੇਂ ਕੈਨੇਡੀਅਨ ਸਿੱਖਾਂ ਨੇ ਆਪਣੇ ਗੁਰੂਘਰਾਂ ਵਿਚ ਇੰਡੀਆਂ ਦੇ ਅਧਿਕਾਰੀਆਂ ਦਾ ਦਾਖਲਾ ਬੰਦ ਕੀਤਾ ਹੈ, ਉਸੇ ਤਰ੍ਹਾਂ ਬਰਤਾਨੀਆ ਅਤੇ ਅਮਰੀਕਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਵੀ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 10 ਜਨਵਰੀ ( ) “ਕੈਨੇਡਾ ਦੇ ਸਿੱਖਾਂ ਨੇ ਦੂਰਅੰਦੇਸ਼ੀ ਤੋਂ ਕੰਮ ਲੈਦੇ ਹੋਏ ਸਿੱਖ ਕੌਮ ਨੂੰ ਗੁਰੂਘਰਾਂ ਵਿਚ ਇਕ ਲੜੀ ਵਿਚ ਪਰੋਣ ਅਤੇ ਗੁਰੂਘਰਾਂ ਦੇ ਪ੍ਰਬੰਧ ਨੂੰ ਬਿਨ੍ਹਾਂ ਕਿਸੇ ਦੇ ਦਖ਼ਲ ਤੋਂ ਸਿੱਖ ਕੌਮ ਦੀਆਂ ਰਵਾਇਤਾਂ, ਨਿਯਮਾਂ ਅਨੁਸਾਰ ਚਲਾਉਣ ਲਈ ਜੋ ਬੀਤੇ ਕੁਝ ਦਿਨ ਪਹਿਲੇ ਕੈਨੇਡਾ ਦੇ ਸਮੁੱਚੇ ਗੁਰੂਘਰਾਂ ਵਿਚ ਮੁਤੱਸਵੀ ਅਤੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਅਤੇ ਸਿੱਖ ਕੌਮ ਨੂੰ ਸਾਜ਼ਸੀ ਢੰਗਾਂ ਰਾਹੀ ਭਰਾਮਾਰੂ ਜੰਗ ਵਿਚ ਉਲਝਾਉਣ ਦੀਆਂ ਕਾਰਵਾਈਆ ਕਰਨ ਵਾਲੇ ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਦਾਖਲੇ ਉਤੇ ਜੋ ਪਾਬੰਦੀ ਲਗਾਈ ਹੈ, ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਸਿੱਖ ਕੌਮ ਵੱਲੋਂ ਆਪਣੇ ਸਿਧਾਤਾਂ ਤੇ ਨਿਯਮਾਂ ਅਨੁਸਾਰ ਬਾਹਰਲੇ ਮੁਲਕਾਂ ਵਿਚ ਜਿੰਦਗੀ ਬਸਰ ਕਰਨ ਤੇ ਆਪਣੀ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਗਏ ਉਦਮ ਦੀ ਜੋ ਅਸੀਂ ਭਰਪੂਰ ਸਲਾਘਾ ਕੀਤੀ ਸੀ, ਉਸੇ ਤਰ੍ਹਾਂ ਜੋ ਹੁਣ ਅਮਰੀਕਾ ਅਤੇ ਬਰਤਾਨੀਆ ਦੇ ਸਿੱਖਾਂ ਨੇ ਵੀ ਇਹ ਕੌਮ ਪੱਖੀ ਫੈਸਲਾ ਕੀਤਾ ਹੈ, ਉਸਦਾ ਵੀ ਅਸੀਂ ਤਹਿ ਦਿਲੋਂ ਭਰਪੂਰ ਸਵਾਗਤ ਕਰਦੇ ਹਾਂ । ਕਿਉਂਕਿ ਇੰਡੀਆਂ ਦੇ ਅਧਿਕਾਰੀ, ਖੂਫੀਆ ਏਜੰਸੀਆਂ, ਬਾਹਰਲੇ ਮੁਲਕਾਂ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਪਿਛਲੇ ਦਰਵਾਜਿਓ ਸਾਜ਼ਸੀ ਢੰਗਾਂ ਨਾਲ ਦਾਖਲ ਹੋ ਕੇ ਕੇਵਲ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਹੀ ਤਹਿਸ-ਨਹਿਸ ਨਹੀਂ ਕਰ ਰਹੇ, ਬਲਕਿ ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਵਿਚ ਗਰੁੱਪਬਾਜੀ ਖੜ੍ਹੀ ਕਰਕੇ ਉਨ੍ਹਾਂ ਵਿਚ ਭਰਾਮਾਰੂ ਜੰਗ ਕਰਵਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਵਿਊਤਾ ਤੇ ਕੰਮ ਕਰਦੇ ਆ ਰਹੇ ਹਨ । ਇਸ ਲਈ ਬਾਹਰਲੇ ਮੁਲਕਾਂ ਦੇ ਸਿੱਖਾਂ ਲਈ ਇਹ ਅਤਿ ਜ਼ਰੂਰੀ ਉਦਮ ਕਰਨਾ ਪਹਿਲਾ ਫਰਜ ਬਣ ਗਿਆ ਸੀ । ਤਾਂ ਕਿ ਹਿੰਦੂਤਵ ਹੁਕਮਰਾਨ ਆਪਣੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਪੂਰਨ ਕਰਕੇ ਸਿੱਖ ਕੌਮ ਦੀ ਬਦਨਾਮੀ ਕਰਨ ਦੇ ਅਮਲਾਂ ਵਿਚ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੇ ਕੈਨੇਡਾ ਦੇ ਸਿੱਖਾਂ ਵੱਲੋਂ ਕੀਤੇ ਗਏ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਹੁਣ ਅਮਰੀਕਾ ਤੇ ਬਰਤਾਨੀਆ ਦੇ ਸਿੱਖਾਂ ਵੱਲੋਂ ਕੀਤੇ ਗਏ ਕੌਮ ਪੱਖੀ ਫੈਸਲਿਆ ਦਾ ਸਵਾਗਤ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾਂ ਅਤੇ ਇਨ੍ਹਾਂ ਦੀਆਂ ਖੂਫੀਆ ਏਜੰਸੀਆਂ ਦੇ ਸਿੱਖ ਵਿਰੋਧੀ ਅਮਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇਂ ਵਿਚ ਸਿਰਕੱਢ, ਸੂਝਵਾਨ, ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਦਾ ਬਾਹਰਲੇ ਮੁਲਕਾਂ ਅਤੇ ਉਨ੍ਹਾਂ ਦੇ ਹੁਕਮਰਾਨਾਂ ਵਿਚ ਪ੍ਰਚਾਰ ਕਰਨ ਵਾਲੇ ਉਨ੍ਹਾਂ ਸਿੱਖਾਂ ਜੋ ਸਿੱਖ ਕੌਮ ਦਾ ਸੰਪੂਰਨ ਪ੍ਰਭੂਸਤਾ ਆਜ਼ਾਦ ਬਾਦਸ਼ਾਹੀ ਵਾਲਾ ਸਿੱਖ ਸਟੇਟ ਜਮਹੂਰੀਅਤ ਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਸਰਗਰਮੀਆਂ ਕਰ ਰਹੇ ਹਨ, ਉਨ੍ਹਾਂ ਦੀਆਂ ‘ਕਾਲੀਆ ਸੂਚੀਆਂ’ ਬਣਾਕੇ ਇਕ ਤਾਂ ਸਿੱਖ ਕੌਮ ਨੂੰ ਪਹਿਲੇ ਹੀ ਇਨ੍ਹਾਂ ਨੇ ਵਿਧਾਨਿਕ, ਸਮਾਜਿਕ, ਰਾਜਨੀਤਿਕ ਤੌਰ ਤੇ ਵੱਡੇ ਵਿਤਕਰੇ ਕਰਦੇ ਆ ਰਹੇ ਹਨ । ਫਿਰ ਇਹ ਸਾਜਿਸਾਂ ਰਾਹੀ ਕੇਵਲ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਹੀ ਦਖ਼ਲ ਹੀ ਨਹੀਂ ਦਿੰਦੇ, ਬਲਕਿ ਬਾਹਰਲੇ ਮੁਲਕਾਂ ਦੀ “ਪ੍ਰਭੂਸਤਾ” ਵਿਚ ਵੀ ਦਖ਼ਲ ਦੇਣ ਦੀਆਂ ਕਾਰਵਾਈਆ ਕਰਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਅਤੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਕੰਮ ਕਰਨ ਵਾਲੀ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਵੀ ਬਣਾਉਦੇ ਆ ਰਹੇ ਹਨ ਅਤੇ ਇਨ੍ਹਾਂ ਸਾਜਿ਼ਸਾਂ ਰਾਹੀ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਉਥੋ ਦੇ ਨਿਵਾਸੀਆਂ ਦੀ ਨਜ਼ਰ ਵਿਚ ਸਿੱਖ ਕੌਮ ਦੇ ਉੱਚੇ-ਸੁੱਚੇ ਅਕਸ ਨੂੰ ਵੀ ਧੁੰਦਲਾ ਕਰਨ ਦੀਆਂ ਕੋਸਿ਼ਸ਼ਾਂ ਕਰਦੇ ਆ ਰਹੇ ਹਨ । ਇਸ ਲਈ ਸਿੱਖ ਕੌਮ ਲਈ ਇਨ੍ਹਾਂ ਦੀਆਂ ਅਜਿਹੀਆ ਖ਼ਾਲਸਾ ਪੰਥ ਮਾਰੂ ਕਾਰਵਾਈਆ ਦਾ ਅੰਤ ਕਰਨ ਲਈ ਸਿੱਖ ਕੌਮ ਵੱਲੋਂ ਅਜਿਹਾ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਸੀ ।

ਬੇਸ਼ੱਕ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਅਤੇ ਵਿਸ਼ਾਲਤਾ ਦਾ ਪੈਗਾਮ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜੇ ਇਸ ਲਈ ਰੱਖੇ ਹਨ ਕਿ ਉਥੇ ਕਿਸੇ ਵੀ ਧਰਮ, ਕੌਮ, ਫਿਰਕੇ ਆਦਿ ਨਾਲ ਸੰਬੰਧਤ ਇਨਸਾਨ ਆ ਕੇ ਆਪਣੀ ਸਰਧਾ ਰਾਹੀ ਦਰਸ਼ਨ ਵੀ ਕਰ ਸਕਦਾ ਹੈ ਅਤੇ ਆਪਣੀਆ ਮਨ ਦੀਆਂ ਮੁਰਾਦਾ, ਇਛਾਵਾ ਦੀ ‘ਅਰਦਾਸ’ ਰਾਹੀ ਪੂਰਤੀ ਵੀ ਕਰ ਸਕਦਾ ਹੈ । ਇਹ ਲੋਕ ਉਸ ਵੱਡੀ ਸੋਚ ਦਾ ਹਵਾਲਾ ਦੇ ਕੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਵਿਚ ਸਾਜ਼ਸੀ ਲੋਕਾਂ ਦੇ ਦਾਖਲੇ ਨੂੰ ਖੁੱਲ੍ਹਾ ਰੱਖਣ ਦੀ ਦਲੀਲ ਦਿੰਦੇ ਹਨ, ਪਰ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਵਿਚ ਅਜਿਹੇ ‘ਅਕ੍ਰਿਤਘਣਾ’ ਬਾਰੇ ਸੁਚੇਤ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਜਦੋਂ ਦੁਸ਼ਮਣ ਸਾਜ਼ਸੀ ਢੰਗਾਂ ਰਾਹੀ ਸਾਡੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਨੂੰ ਸੱਟ ਮਾਰਨ ਲਈ ਅਮਲ ਕਰੇ ਤਾਂ ਉਸਦੇ ਖਾਤਮੇ ਲਈ ਅਜਿਹੇ ਦੋਖੀਆਂ ਅਤੇ ਸਾਜਿ਼ਸਕਾਰਾਂ ਨੂੰ ਕਿਸ ਤਰ੍ਹਾਂ ਜੁਆਬ ਦੇਣਾ ਹੈ ਅਤੇ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ, ਇਸਦਾ ਰਾਹ ਵੀ ਸਾਨੂੰ ਦਰਸਾਇਆ ਗਿਆ ਹੈ । ਇਸ ਲਈ ਸਾਡੀ ਵਿਸ਼ਾਲਤਾ ਅਤੇ ਮਨੁੱਖਤਾ ਪੱਖੀ ਸੋਚ ਦੀ ਦੁਰਵਰਤੋਂ ਕਰਕੇ ਅਜਿਹੇ ਸਾਜਿ਼ਸਕਾਰ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਸਾਨੂੰ ਸੰਸਾਰ ਵਿਚ ਕਤਈ ਵੀ ਲਾਜੁਆਬ ਨਹੀਂ ਕਰ ਸਕਦੀਆ । ਜੋ ਸਿੱਖ ਕੌਮ ਨੇ ਗੁਰੂਘਰਾਂ ਦੇ ਸੰਬੰਧ ਵਿਚ ਵੱਡਮੁੱਲੇ ਫੈਸਲੇ ਕੀਤੇ ਹਨ, ਅਜਿਹੇ ਫੈਸਲੇ ਹੋਰ ਯੂਰਪਿੰਨ ਅਤੇ ਦੂਸਰੇ ਮੁਲਕਾਂ ਦੇ ਸਿੱਖਾਂ ਨੂੰ ਵੀ ਤੁਰੰਤ ਕਰ ਦੇਣੇ ਚਾਹੀਦੇ ਹਨ ਅਤੇ ਜਿਵੇਂ ਬਾਹਰਲੇ ਸਿੱਖ ਹਰ ਵਰਤਾਰੇ ਤੋਂ ਸੁਚੇਤ ਰਹਿਕੇ ਅਮਲ ਕਰ ਰਹੇ ਹਨ, ਉਸੇ ਤਰ੍ਹਾਂ ਇੰਡੀਆਂ ਅਤੇ ਪੰਜਾਬ ਵਿਚ ਵੱਸਣ ਵਾਲੇ ਸਿੱਖਾਂ ਨੂੰ ਵੀ ਸਿੱਖੀ ਪਹਿਰਾਵੇ ਵਿਚ ਇਨ੍ਹਾਂ ਹੁਕਮਰਾਨਾਂ ਦੀਆਂ ਸਾਜਿ਼ਸਾਂ ਨੂੰ ਪੂਰਨ ਕਰਨ ਵਾਲੇ ਮੌਜੂਦਾ ਐਸ.ਜੀ.ਪੀ.ਸੀ. ਉਤੇ ਕਾਬਜ ਆਗੂਆਂ ਦੇ ਸਿੱਖ ਵਿਰੋਧੀ ਚਿਹਰਿਆ ਨੂੰ ਪਹਿਚਾਣਦੇ ਹੋਏ ਸਹੀ ਦਿਸ਼ਾ ਵੱਲ ਅਮਲ ਕਰਨੇ ਬਣਦੇ ਹਨ ਤਾਂ ਕਿ ਹਿੰਦੂ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲਾ ਦੇ ਖੂਖਾਰ ਤੇ ਕਰੂਪ ਮਨੁੱਖਤਾ ਵਿਰੋਧੀ ਚਿਹਰੇ ਖੁਦ-ਬ-ਖੁਦ ਸੰਸਾਰ ਸਾਹਮਣੇ ਆ ਸਕਣ ।

About The Author

Related posts

Leave a Reply

Your email address will not be published. Required fields are marked *