Verify Party Member
Header
Header
ਤਾਜਾ ਖਬਰਾਂ

ਜਿਵੇਂ ਕਾਰਗਿਲ ਅਤੇ ਬਾਲਾਕੋਟ ਦੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ ਹੈ, ਲਦਾਂਖ ਦੇ ਸ਼ਹੀਦ ਉਸ ਤੋਂ ਵੱਡੇ ਸਨਮਾਨ ਦੇ ਹੱਕਦਾਰ ਹਨ : ਮਾਨ

ਜਿਵੇਂ ਕਾਰਗਿਲ ਅਤੇ ਬਾਲਾਕੋਟ ਦੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ ਹੈ, ਲਦਾਂਖ ਦੇ ਸ਼ਹੀਦ ਉਸ ਤੋਂ ਵੱਡੇ ਸਨਮਾਨ ਦੇ ਹੱਕਦਾਰ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 29 ਜੁਲਾਈ ( ) “ਸ੍ਰੀ ਮੋਦੀ ਕਾਰਗਿਲ ਅਤੇ ਬਾਲਾਕੋਟ ਦੇ ਸ਼ਹੀਦਾਂ ਨੂੰ ਜੋ ਸਨਮਾਨ ਦਿੰਦੇ ਹਨ, ਲਦਾਂਖ ਵਿਚ ਜੋ ਨਿਹੱਥੇ 20 ਫ਼ੌਜੀਆਂ ਅਤੇ ਅਫ਼ਸਰਾਂ ਨੇ ਜਿਸ ਬਹਾਦਰੀ ਨਾਲ ਚੀਨ ਫ਼ੌਜ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ ਲਦਾਂਖ ਦੇ ਸ਼ਹੀਦ ਉਨ੍ਹਾਂ ਤੋਂ ਵੱਡੇ ਮਾਣ-ਸਨਮਾਨ ਦੇ ਹੱਕਦਾਰ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਹੁਕਮਰਾਨਾਂ ਵੱਲੋਂ ਕਾਰਗਿਲ ਅਤੇ ਬਾਲਾਕੋਟ ਦੇ ਸ਼ਹੀਦਾਂ ਨੂੰ ਜੋ ਮਾਣ-ਸਨਮਾਨ ਅਤੇ ਵਿੱਤੀ ਸਹਾਇੱਤਾ ਦਿੱਤੀ ਗਈ, ਲੇਕਿਨ 15-16 ਜੂਨ ਨੂੰ ਨਿਹੱਥੇ ਬਿਨ੍ਹਾਂ ਹਥਿਆਰਾਂ ਤੋਂ ਭੇਜੇ ਗਏ ਸ਼ਹੀਦ ਹੋਣ ਵਾਲੇ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਣ-ਸਨਮਾਨ ਤੇ ਵਿੱਤੀ ਸਹਾਇੱਤਾ ਵੱਜੋਂ ਅਣਗੌਲਿਆ ਕਿਉਂ ਕੀਤਾ ਜਾ ਰਿਹਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15-16 ਜੂਨ ਨੂੰ ਲਦਾਂਖ ਵਿਖੇ ਸ਼ਹੀਦ ਹੋਏ ਬਹਾਦਰ ਫ਼ੌਜੀਆਂ ਨੂੰ ਕਾਰਗਿਲ ਤੇ ਬਾਲਾਕੋਟ ਦੇ ਸ਼ਹੀਦਾਂ ਤੋਂ ਵੀ ਵੱਡਾ ਮਾਣ-ਸਨਮਾਨ ਤੇ ਵਿੱਤੀ ਸਹਾਇੱਤਾ ਦੇਣ ਦੀ ਜੋਰਦਾਰ ਆਵਾਜ਼ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਕ ਪਾਸੇ ਚੀਨ ਦੀ ਆਧੁਨਿਕ ਹਥਿਆਰਾਂ ਨਾਲ ਲੈਸ ਸਿਖਾਂਦਰੂ ਪੀ.ਐਲ.ਏ. ਦੀ ਫ਼ੌਜ ਸੀ ਅਤੇ ਦੂਸਰੇ ਪਾਸੇ ਸਾਡੇ ਫ਼ੌਜੀ ਜਰਨੈਲ ਅਤੇ ਹੁਕਮਰਾਨਾਂ ਨੇ ਲਦਾਂਖ ਵਿਖੇ ਲਾਠੀਆਂ ਨਾਲ ਫ਼ੌਜੀ ਭੇਜਕੇ ਉਸ ਵੱਡੀ ਫ਼ੌਜ ਨਾਲ ਟਕਾਉਣ ਲਈ ਭੇਜਿਆ । ਲੇਕਿਨ ਸਾਡੇ ਬਹਾਦਰ ਫ਼ੌਜੀਆਂ ਨੇ ਕਾਫ਼ੀ ਬਹਾਦਰੀ ਨਾਲ ਲੜਾਈ ਲੜੀ ਅਤੇ ਚੀਨ ਦੀ ਫ਼ੌਜ ਉਤੇ ਫ਼ਤਹਿ ਪ੍ਰਾਪਤ ਕੀਤੀ ਅਤੇ ਬਿਨ੍ਹਾਂ ਹਥਿਆਰਾਂ ਤੋਂ ਵੱਡੀ ਗਿਣਤੀ ਵਿਚ ਚੀਨੀਆਂ ਫ਼ੌਜੀਆਂ ਨੂੰ ਮਾਰ ਮੁਕਾਇਆ । ਇਸ ਲਈ ਉਹ ਸ਼ਹੀਦ ਹੋਏ ਫ਼ੌਜੀ ਅਤੇ ਉਨ੍ਹਾਂ ਦੇ ਪਰਿਵਾਰ ਹਰ ਪੱਖੋ ਵੱਡੇ ਸਨਮਾਨ ਅਤੇ ਵਿੱਤੀ ਸਹਾਇੱਤਾ ਦਾ ਹੱਕ ਰੱਖਦੇ ਹਨ । ਜੋ ਤੁਰੰਤ ਦੇਣਾ ਬਣਦਾ ਹੈ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਚੀਨ ਦੀ ਪੀ.ਐਲ.ਏ. ਫ਼ੌਜ ਜਿਥੇ 1962 ਵਿਚ ਇੰਡੀਆਂ ਦਾ ਉਹ ਇਲਾਕਾ ਜੋ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕੀਤਾ ਸੀ, ਉਸਦਾ 39 ਹਜਾਰ ਸਕੇਅਰ ਵਰਗ ਕਿਲੋਮੀਟਰ ਇਲਾਕੇ ਤੋਂ ਚੀਨੀ ਫ਼ੌਜ ਇਕ ਇੰਚ ਵੀ ਪਿੱਛੇ ਨਹੀਂ ਹਟੀ, ਅੱਜ ਵੀ ਉਥੇ ਹੀ ਆਪਣਾ ਕਬਜਾ ਬਣਾਈ ਖੜ੍ਹੀ ਹੈ । ਗਲਵਾਨ ਘਾਟੀ, ਗੋਗਰਾ ਕੋਸਟ, ਬਪਸਮਦ ਕਲੇਨਦ, ਬਾਰਬਤ ਸਾਇਟ ਦੌਲਤਬੇਗ ਕੋਲਡੀ ਰੋਡ ਜਿਥੇ ਹਿੰਦੂ ਸਟੇਟ ਸਟੇਟਸਕੋ ਦੀ ਗੱਲ ਕਰ ਰਹੀ ਹੈ, ਉਹ ਸਹੀ ਹੈ । ਕਿਉਂਕਿ ਅਸਲ ਸਥਿਤੀ ਗੁੰਝਲਦਾਰ ਬਣੀ ਹੋਈ ਹੈ । ਜਿਸ ਨੂੰ ਸੈਟੇਲਾਈਟ ਤੋਂ ਆਈਆ ਤਸਵੀਰਾਂ ਜਾਹਰ ਕਰ ਰਹੀਆ ਹਨ । ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਖੂਫੀਆ ਵਿਭਾਗ ਅਤੇ ਫੋਰਸਾਂ ਸ੍ਰੀ ਮੋਦੀ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੀਆ ਹਨ, ਇਹ ਸੱਚਾਈ ਤੋਂ ਜਾਣੂ ਕਿਉਂ ਨਹੀਂ ਕਰਵਾ ਰਹੀਆ ਅਤੇ ਪਹਿਲਾ ਵੀ ਹਿੰਦੂ ਫੋਰਸਾਂ ਨੇ ਗੈਰ-ਕਾਨੂੰਨੀ ਤਰੀਕੇ ਸਿੱਖਾਂ ਉਤੇ ਵੱਡਾ ਜ਼ਬਰ-ਜੁਲਮ ਕਰਕੇ ਗੁਨਾਹ ਕੀਤਾ ਹੈ । ਇਨ੍ਹਾਂ ਖੂਫੀਆ ਏਜੰਸੀਆਂ ਦੀ ਸਿਖਲਾਈ ਐਮ-16 ਅਤੇ ਸੀ.ਆਈ.ਏ. ਤੋਂ ਕਿਤੇ ਘੱਟ ਹੈ । ਇਹ ਔਕਸਫੋਡ ਕੈਡਰਿਜ ਅਤੇ ਹਾਲਾਡ ਯੂਨੀਵਰਸਿਟੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ । ਜੇਕਰ ਬੀਜੇਪੀ-ਆਰ.ਐਸ.ਐਸ. ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹੈਡਰਸਨ ਬਰਨਸ ਅਤੇ ਭਗਤ ਰਿਪੋਰਟ ਦੇ ਭੇਦਾਂ ਨੂੰ ਛੁਪਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਸੱਚਾਈ ਨੂੰ ਦਬਾਇਆ ਜਾ ਸਕਦਾ ਹੈ । ਪਨਾਦ ਸੋ ਤੇ ਉਸਦੇ ਆਲੇ-ਦੁਆਲੇ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ । ਜਿਥੇ ਇੰਡੀਅਨ ਫ਼ੌਜਾਂ ਦੀ ਸਥਿਤੀ ਹੋਰ ਵੀ ਗੁੰਝਲਦਾਰ ਬਣੀ ਹੋਈ ਹੈ । ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਹਿੰਦੂ ਇੰਡੀਆਂ ਦੇ ਲੈਫ. ਜਰਨਲ ਚੀਨ ਦੇ ਮੇਜਰ ਜਰਨਲਾਂ ਨਾਲ ਕਿਉਂ ਗੱਲਬਾਤ ਕਰ ਰਹੇ ਹਨ ? ਕੀ ਇਹ ਇੰਡੀਆਂ ਵੱਲੋਂ ਚੀਨ ਅੱਗੇ ਹੱਥ ਖੜ੍ਹੇ ਕਰਨ ਵਾਲੇ ਅਮਲ ਨਹੀਂ ?

ਜੇਕਰ ਕਾਰਗਿਲ ਸ਼ਹੀਦਾਂ ਨੂੰ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ, ਤਾਂ 15-16 ਜੂਨ ਦੇ ਲਦਾਂਖ ਦੇ ਸ਼ਹੀਦਾਂ ਨੂੰ ਮਾਣ-ਸਨਮਾਨ ਤੇ ਰੁਤਬਾ ਦੇਣ ਵਿਚ ਹੁਕਮਰਾਨਾਂ ਅਤੇ ਜਰਨਲਾਂ ਨੂੰ ਕਿਸ ਗੱਲ ਦੀ ਤਕਲੀਫ਼ ਹੈ ? ਜਿਨ੍ਹਾਂ ਨੇ ਬਿਨ੍ਹਾਂ ਹਥਿਆਰਾਂ ਤੋਂ ਚੀਨ ਫ਼ੌਜ ਅੱਗੇ ਫਿਰ ਵੀ ਈਨ ਨਹੀਂ ਮੰਨੀ । ਅਸੀਂ ਮੰਗ ਕਰਦੇ ਹਾਂ ਕਿ ਲਦਾਂਖ ਦੇ ਸ਼ਹੀਦਾਂ ਨੂੰ ਅਤੇ ਬੀਤੇ ਕੱਲ੍ਹ ਦੋ ਹੋਰ ਸਿੱਖ ਫ਼ੌਜੀ ਸ਼ਹੀਦ ਹੋਣ ਵਾਲੇ ਪਰਿਵਾਰਾਂ ਨੂੰ ਵੱਡਾ ਮਾਣ-ਸਨਮਾਨ ਅਤੇ ਖੁੱਲ੍ਹੇ ਰੂਪ ਵਿਚ ਵਿੱਤੀ ਮਦਦ ਦੇਣ ਦੇ ਨਾਲ-ਨਾਲ ਉਨ੍ਹਾਂ ਪਰਿਵਾਰਾਂ ਨੂੰ 1-1 ਪੈਟਰੋਲ ਪੰਪ ਤੇ 1-1 ਗੈਂਸ ਏਜੰਸੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਿਲਟਰੀ ਅਕੈਡਮੀ ਵਿਚ ਫਰੀ ਤਾਲੀਮ ਦੇਣ ਦਾ ਤੁਰੰਤ ਐਲਾਨ ਹੋਵੇ । ਸਾਡੀ ਪਾਰਟੀ ਇਨਸਾਫ਼ ਅਤੇ ਬਰਾਬਰਤਾ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਇਹ ਉਮੀਦ ਕਰੇਗੀ ਕਿ ਹੁਕਮਰਾਨ ਅਤੇ ਫ਼ੌਜੀ ਅਫ਼ਸਰ ਲਦਾਖ ਦੇ ਸ਼ਹੀਦਾਂ ਨੂੰ ਕਤਈ ਵੀ ਘੱਟ ਕਰਕੇ ਨਹੀਂ ਦੇਖਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *