Verify Party Member
Header
Header
ਤਾਜਾ ਖਬਰਾਂ

ਜਿਵੇਂ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਨੂੰ ਹੁਕਮਰਾਨਾਂ ਨੇ ਖ਼ਤਮ ਕੀਤਾ ਹੈ, ਉਸੇ ਤਰ੍ਹਾਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਉਤੇ ਸਾਜਿ਼ਸ ਹੋ ਰਹੀ ਹੈ : ਮਾਨ

ਜਿਵੇਂ ਕਸ਼ਮੀਰੀਆਂ ਦੀ ਖੁਦਮੁਖਤਿਆਰੀ ਨੂੰ ਹੁਕਮਰਾਨਾਂ ਨੇ ਖ਼ਤਮ ਕੀਤਾ ਹੈ, ਉਸੇ ਤਰ੍ਹਾਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਉਤੇ ਸਾਜਿ਼ਸ ਹੋ ਰਹੀ ਹੈ : ਮਾਨ

ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲ ਕਰਨ ਲਈ 18 ਸਤੰਬਰ ਨੂੰ ਬ੍ਰਹਮਬੂਟਾ ਮਾਰਕਿਟ, ਅੰਮ੍ਰਿਤਸਰ ਵਿਖੇ ਪਹੁੰਚੋ

ਫ਼ਤਹਿਗੜ੍ਹ ਸਾਹਿਬ, 17 ਸਤੰਬਰ ( ) “ਜਿਵੇਂ ਮੋਦੀ ਹਕੂਮਤ ਨੇ ਬੀਤੇ ਸਮੇਂ ਵਿਚ ਘੱਟ ਗਿਣਤੀ ਕਸ਼ਮੀਰੀਆਂ ਦੀ ਜੰਮੂ-ਕਸ਼ਮੀਰ ਵਿਚ ਵਿਧਾਨ ਦੀ ਧਾਰਾ 35ਏ, ਆਰਟੀਕਲ 370 ਨੂੰ ਜ਼ਬਰੀ ਤੋੜਕੇ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਵਿਧਾਨਿਕ ਸੰਸਥਾਂ ਅਸੈਬਲੀ ਨੂੰ ਭੰਗ ਕਰ ਦਿੱਤਾ ਹੈ । ਕਸ਼ਮੀਰ ਅਤੇ ਲਦਾਖ ਨੂੰ ਯੂ.ਟੀ. ਕਰਾਰ ਦੇ ਦਿੱਤਾ ਹੈ, ਇਸੇ ਮੰਦਭਾਵਨਾ ਭਰੀ ਸੋਚ ਅਧੀਨ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 10 ਸਾਲਾਂ ਤੋਂ ਜ਼ਮਹੂਰੀਅਤ ਢੰਗ ਨਾਲ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਬਲਕਿ ਇਸ ਸੰਸਥਾਂ ਉਤੇ ਬੀਜੇਪੀ-ਆਰ.ਐਸ.ਐਸ. ਦੇ ਹੱਥਠੋਕੇ ਬਣੇ ਰਵਾਇਤੀ ਬਾਦਲ ਦਲੀਆ ਦੇ ਕਬਜੇ ਨੂੰ ਨਿਰੰਤਰ ਕਾਇਮ ਰੱਖਣ ਲਈ ਗੈਰ-ਵਿਧਾਨਿਕ ਅਮਲ ਕੀਤੇ ਜਾ ਰਹੇ ਹਨ । ਇਹੀ ਵਜਹ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮਹਾਨ ਸਥਾਂਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਵੀ ਇਨ੍ਹਾਂ ਤਾਕਤਾਂ ਨੇ ਇਕ ਸਾਜਿ਼ਸ ਤਹਿਤ ਅਲੋਪ ਕਰ ਦਿੱਤਾ ਹੈ । ਦੋਸ਼ੀਆਂ ਉਤੇ ਐਫ.ਆਈ.ਆਰ. ਦਰਜ ਨਾ ਕਰਕੇ ਅਤੇ ਕੋਈ ਕਾਨੂੰਨੀ ਅਮਲ ਨਾ ਕਰਕੇ ਖੁਦ ਹੀ ਪ੍ਰਤੱਖ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਸਿੱਖ ਕੌਮ ਦੀ ਪਾਰਲੀਮੈਂਟ ਉਤੇ ਵੀ ਕਸ਼ਮੀਰੀਆਂ ਦੀ ਤਰ੍ਹਾਂ ਗੈਰ-ਜਮਹੂਰੀਅਤ ਅਤੇ ਗੈਰ ਵਿਧਾਨਿਕ ਕਾਰਵਾਈ ਕਰਨ ਦੇ ਹੁਕਮਰਾਨ ਮਨਸੂਬੇ ਬਣਾ ਰਹੇ ਹਨ ਜਿਨ੍ਹਾਂ ਵਿਚ ਬਾਦਲ ਦਲੀਏ ਪੂਰੀ ਤਰ੍ਹਾਂ ਭਾਈਵਾਲ ਹਨ । ਜੋ ਸਾਡੀ ਇਸ ਲੰਮੇਂ ਸੰਘਰਸ਼ ਤੋਂ ਬਾਅਦ ਹੋਂਦ ਵਿਚ ਆਈ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਪ੍ਰਬੰਧ ਨੂੰ ਤਹਿਸ-ਨਹਿਸ ਕਰਨਾ ਲੋੜਦੇ ਹਨ । ਜਿਸਨੂੰ ਸਿੱਖ ਕੌਮ ਨੂੰ ਇਕ ਗੰਭੀਰ ਚੁਣੋਤੀ ਵੱਜੋ ਲੈਦੇ ਹੋਏ 18 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਬ੍ਰਹਮਬੂਟਾ ਮਾਰਕਿਟ ਵਿਖੇ ਖ਼ਾਲਸਾ ਪੰਥ ਦੇ ਇੱਕਠ ਵਿਚ ਸਮੂਲੀਅਤ ਕਰਕੇ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਖ਼ਬਰਦਾਰ ਕਰਨਾ ਅਤੇ ਇਸ ਸੰਸਥਾਂ ਦੀ ਤੁਰੰਤ ਚੋਣ ਕਰਵਾਉਣ ਲਈ ਮਜ਼ਬੂਰ ਕਰਨਾ ਸਾਡਾ ਕੌਮੀ ਫਰਜ ਬਣਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਖ਼ਾਲਸਾ ਪੰਥ ਦੇ 18 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੇ ਅਤਿ ਸੰਜ਼ੀਦਾਂ ਇਕੱਠ ਵਿਚ ਪਹੁੰਚਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਨਾਲ ਜ਼ਮਹੂਰੀਅਤ ਲੀਹਾਂ ਦਾ ਘਾਣ ਕਰਕੇ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਇੰਡੀਆਂ ਦੀ ਪਾਰਲੀਮੈਂਟ ਜੋ 1952 ਵਿਚ ਹੋਂਦ ਵਿਚ ਆਈ ਸੀ, ਉਸਦੀਆਂ ਅੱਜ ਤੱਕ 17 ਵਾਰ ਚੋਣਾਂ ਹੋ ਚੁੱਕੀਆਂ ਹਨ । ਲੇਕਿਨ ਜੋ ਇਸ ਪਾਰਲੀਮੈਂਟ ਤੋਂ 27 ਸਾਲ ਪਹਿਲੇ 1925 ਵਿਚ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਹੋਂਦ ਵਿਚ ਆਈ ਸੀ, ਉਸਦੀਆਂ ਚੋਣਾਂ ਅੱਜ ਤੱਕ ਕੇਵਲ ਹੁਕਮਰਾਨਾਂ ਨੇ 8 ਵਾਰ ਕਰਵਾਈਆ ਹਨ । ਹੁਣ ਬੀਤੇ 10 ਸਾਲਾਂ ਤੋਂ ਇਸ ਐਸ.ਜੀ.ਪੀ.ਸੀ. ਦੀ ਚੋਣ ਨਹੀਂ ਕਰਵਾਈ ਜਾ ਰਹੀ ਜਦੋਂਕਿ ਇਸਦੀ ਕਾਨੂੰਨੀ ਮਿਆਦ 18 ਸਤੰਬਰ 2011 ਨੂੰ ਖਤਮ ਹੋ ਚੁੱਕੀ ਹੈ ਅਤੇ ਦੂਜੀ ਮਿਆਦ 18 ਸਤੰਬਰ 2021 ਨੂੰ ਖ਼ਤਮ ਹੋਣ ਜਾ ਰਹੀ ਹੈ । ਫਿਰ ਇੰਡੀਅਨ ਪਾਰਲੀਮੈਂਟ ਵਿਚ ਵੋਟਾਂ ਪਾਉਣ ਦੀ ਉਮਰ ਹੱਦ ਇਨ੍ਹਾਂ ਨੇ 18 ਸਾਲ ਰੱਖੀ ਹੋਈ ਹੈ, ਜਦੋਂਕਿ ਐਸ.ਜੀ.ਪੀ.ਸੀ. ਪਾਰਲੀਮੈਂਟ ਦੀ ਇਹ ਉਮਰ ਹੱਦ 21 ਸਾਲ ਰੱਖਕੇ ਸਿੱਖ ਕੌਮ ਨਾਲ ਵਿਧਾਨਿਕ ਵਿਤਕਰਾ ਕੀਤਾ ਜਾ ਰਿਹਾ ਹੈ । ਦੂਸਰਾ ਇਸ ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਵੱਡੇ ਪੱਧਰ ਉਤੇ ਲੰਗਰ ਵਿਚ ਵਰਤੋਂ ਹੋਣ ਵਾਲੀਆ ਵਸਤਾਂ, ਇਮਾਰਤੀ ਸਾਜੋ-ਸਮਾਨ ਦੀ ਖਰੀਦੋ-ਫਰੋਖਤ ਕਰਦੇ ਸਮੇਂ, ਐਸ.ਜੀ.ਪੀ.ਸੀ. ਨਾਲ ਸੰਬੰਧਤ ਵਹੀਕਲਜ ਦੇ ਪੈਟਰੋਲ-ਡੀਜ਼ਲ ਵਿਚ ਵੱਡੇ ਘਪਲੇ ਕਰਨ, ਐਸ.ਜੀ.ਪੀ.ਸੀ. ਦੀਆਂ ਜਾਇਦਾਦਾਂ ਨੂੰ ਆਪਣੇ ਰਿਸਤੇਦਾਰਾਂ ਨੂੰ ਕੌਡੀਆਂ ਦੇ ਭਾਅ ਠੇਕੇ ਉਤੇ ਦੇਣ, ਦੇਸ਼ੀ ਘੀਓ, ਸਿਰਪਾਓ, ਚੰਦੋਆ ਸਾਹਿਬ, ਬਿਜਲੀ ਉਪਕਰਨਾਂ ਦੀ ਖਰੀਦੋ-ਫਰੋਖਤ ਕਰਦੇ ਸਮੇਂ ਵੱਡੇ ਘਪਲੇ ਕਰਦੇ ਆ ਰਹੇ ਹਨ, ਜੋ ਕਿ ਕੌਮੀ ਖਜਾਨੇ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਜਾਂਦੀ ਆ ਰਹੀ ਹੈ । ਇਥੋਂ ਤੱਕ ਵਿਦਿਅਕ, ਸਿਹਤਕ ਅਦਾਰਿਆ ਦੇ ਆਪਣੇ ਪਰਿਵਾਰਾਂ ਦੇ ਨਾਮ ਟਰੱਸਟ ਬਣਾਕੇ ਐਸ.ਜੀ.ਪੀ.ਸੀ. ਦੇ ਅਧਿਕਾਰ ਖੇਤਰ ਵਿਚੋਂ ਇਨ੍ਹਾਂ ਸੰਸਥਾਵਾਂ ਨੂੰ ਕੱਢ ਦਿੱਤਾ ਗਿਆ ਹੈ। ਆਪਣਾ ਟੀ.ਵੀ. ਚੈਨਲ ਜਾਂ ਖ਼ਾਲਸਾ ਅਖਬਾਰ ਨਾ ਕੱਢਕੇ, ਗੁਰਬਾਣੀ ਦੇ ਪ੍ਰਸਾਰਨ ਲਈ ਪੀਟੀਸੀ ਚੈਨਲ ਨੂੰ ਕੌਮੀ ਖਜਾਨਾ ਲੁਟਾਇਆ ਜਾ ਰਿਹਾ ਹੈ ਅਤੇ ਇਸ ਸੰਸਥਾਂ ਵਿਚ ਵੱਡੇ ਪੱਧਰ ਤੇ ਰਿਸਵਤਖੋਰੀ ਫੈਲ ਚੁੱਕੀ ਹੈ ।

ਇਸ ਸਿੱਖ ਪਾਰਲੀਮੈਂਟ ਦੀ ਜ਼ਮਹੂਰੀਅਤ ਢੰਗ ਨਾਲ ਮਿਆਦ ਖਤਮ ਹੋਣ ਉਤੇ ਸਹੀ ਸਮੇਂ ਉਤੇ ਚੋਣਾਂ ਦਾ ਪ੍ਰਬੰਧ ਕਰਨ ਲਈ ਅਤੇ ਇਸ ਸੰਸਥਾਂ ਵਿਚ ਬਾਦਲ ਦਲੀਆਂ ਵੱਲੋਂ ਵੱਡੇ ਪੱਧਰ ਤੇ ਫੈਲਾਈ ਗਈ ਭ੍ਰਿਸ਼ਟਾਚਾਰੀ ਤੇ ਕਰੋੜਾਂ-ਅਰਬਾਂ ਰੁਪਏ ਦੇ ਘਪਲਿਆ ਦੇ ਦੋਸ਼ਪੂਰਨ ਪ੍ਰਬੰਧ ਦਾ ਖਾਤਮਾ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਸੰਸਥਾਂ ਦੀ ਜ਼ਮਹੂਰੀਅਤ ਢੰਗ ਨਾਲ ਚੋਣ ਕਰਵਾਕੇ ਉੱਚੇ-ਸੁੱਚੇ ਇਖਲਾਕ ਵਾਲੇ ਗੁਰਸਿੱਖਾਂ ਨੂੰ ਇਸਦਾ ਪ੍ਰਬੰਧ ਸੌਪਿਆ ਜਾਵੇ । ਇਸ ਮਕਸਦ ਦੀ ਪ੍ਰਾਪਤੀ ਲਈ, ਸੈਂਟਰ ਦੇ ਗ੍ਰਹਿ ਵਿਭਾਗ ਜਿਸਨੇ ਇਸ ਸੰਸਥਾਂ ਦੀ ਚੋਣ ਦਾ ਐਲਾਨ ਕਰਨਾ ਹੈ, ਉਨ੍ਹਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਉਣ ਵਾਲੇ ਕੱਲ੍ਹ ਮਿਤੀ 18 ਸਤੰਬਰ ਨੂੰ ਜੋ ਬ੍ਰਹਮਬੂਟਾ ਮਾਰਕਿਟ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਇਕੱਠ ਰੱਖਿਆ ਗਿਆ ਹੈ, ਉਸ ਵਿਚ ਹਰ ਮਾਈ, ਭਾਈ ਆਪੋ-ਆਪਣੇ ਸਾਥੀਆਂ ਨੂੰ ਨਾਲ ਲੈਕੇ ਸਮੂਲੀਅਤ ਕਰਨ ਤਾਂ ਕਿ ਅਸੀਂ ਇਸ ਮਹਾਨ ਕੁਰਬਾਨੀਆਂ ਕਰਕੇ ਹੋਂਦ ਵਿਚ ਆਈ ਸਿੱਖ ਪਾਰਲੀਮੈਂਟ ਦੀ ਖੁਦਮੁਖਤਿਆਰੀ ਤੇ ਜ਼ਮਹੂਰੀਅਤ ਨੂੰ ਬਹਾਲ ਕਰਵਾ ਸਕੀਏ ਅਤੇ ਜਿੰਨੀਆਂ ਵੀ ਖਾਮੀਆ ਇਸ ਪ੍ਰਬੰਧ ਵਿਚ ਉਤਪੰਨ ਹੋ ਚੁੱਕੀਆ ਹਨ, ਉਸਨੂੰ ਨਵੇਂ ਪ੍ਰਬੰਧ ਰਾਹੀ ਦੂਰ ਕਰਕੇ ਖ਼ਾਲਸਾ ਪੰਥ ਅਤੇ ਸਿੱਖ ਧਰਮ ਦੀ ਮਨੁੱਖਤਾ ਪੱਖੀ ਸੋਚ ਦਾ ਸਮੁੱਚੇ ਸੰਸਾਰ ਵਿਚ ਪ੍ਰਸਾਰ ਤੇ ਸੰਚਾਰ ਕਰ ਸਕੀਏ ।

About The Author

Related posts

Leave a Reply

Your email address will not be published. Required fields are marked *