Select your Top Menu from wp menus
Header
Header
ਤਾਜਾ ਖਬਰਾਂ

ਜਾਧਵ ਦੀ ਫ਼ਾਂਸੀ ਖ਼ਤਮ ਕਰਨ ਲਈ ਅਸੀਂ ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਾਂਗੇ : ਮਾਨ

ਜਾਧਵ ਦੀ ਫ਼ਾਂਸੀ ਖ਼ਤਮ ਕਰਨ ਲਈ ਅਸੀਂ ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 17 ਜੁਲਾਈ ( ) “ਤੁਰਕੀ ਮੁਲਕ ਯੂਰਪਿੰਨ ਯੂਨੀਅਨ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ । ਇਸ ਯੂਰਪਿੰਨ ਯੂਨੀਅਨ ਵਿਚ ਸ਼ਾਮਲ ਹੋਣ ਦੀ ਇਹ ਸ਼ਰਤ ਹੈ ਕਿ ਸ਼ਾਮਲ ਹੋਣ ਵਾਲਾ ਮੁਲਕ ਆਪਣੇ ਮੁਲਕ ਵਿਚ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰੇ । ਅਬੂ ਸਲੇਮ ਨੂੰ ਬੰਬੇ ਦੇ ਦੰਗਿਆਂ ਵਿਚ ਫ਼ਾਂਸੀ ਦੀ ਸਜ਼ਾ ਹੋਈ ਸੀ । ਜਦੋਂਕਿ ਅਬੂ ਸਲੇਮ ਉਸ ਸਮੇਂ ਪੁਰਤਗਾਲ ਮੁਲਕ ਵਿਚ ਸੀ । ਪੁਰਤਗਾਲ ਤੋਂ ਉਸਦੀ ਗਰਲਫਰੈਂਡ ਬੀਬੀ ਮੋਨਿਕਾ ਬੇਦੀ ਨੂੰ ਐਕਸਟਰਾਡਾਈਟ ਕਰਕੇ ਲਿਆਂਦਾ ਗਿਆ ਸੀ । ਉਸ ਸਮੇਂ ਅਸੀਂ ਪੁਰਤਗਾਲ ਹਕੂਮਤ ਨੂੰ ਕਿਹਾ ਸੀ ਕਿ ਅਬੂ ਸਲੇਮ ਨੂੰ ਭਾਰਤ ਦੇ ਹਵਾਲੇ ਨਾ ਕੀਤਾ ਜਾਵੇ । ਕਿਉਂਕਿ ਭਾਰਤ ਹਕੂਮਤ ਉਸ ਨੂੰ ਫ਼ਾਂਸੀ ਦੇ ਦੇਵੇਗੀ । ਬਾਅਦ ਵਿਚ ਪੁਰਤਗਾਲ ਹਕੂਮਤ ਨੇ ਭਾਰਤ ਨਾਲ ਇਹ ਵਾਅਦਾ ਕਰਕੇ ਕਿ ਅਬੂ ਸਲੇਮ ਨੂੰ ਭਾਰਤ ਫ਼ਾਂਸੀ ਨਹੀਂ ਲਗਾਵੇਗਾ, ਕਹਿਕੇ ਭਾਰਤ ਦੇ ਸਪੁਰਦ ਕਰ ਦਿੱਤਾ ਸੀ । ਪਰ ਭਾਰਤ ਨੇ ਆਪਣੇ ਕੀਤੇ ਵਾਅਦੇ ਤੋਂ ਮੂੰਹ ਮੋੜਕੇ ਸ੍ਰੀ ਅਬੂ ਸਲੇਮ ਤੇ ਉਸਦੇ ਸਾਥੀਆਂ ਨੂੰ ਫ਼ਾਂਸੀ ਦੀ ਸਜ਼ਾ ਦੀ ਸਿਫ਼ਾਰਤ ਕਰ ਦਿੱਤੀ । ਇਸੇ ਤਰ੍ਹਾਂ ਜਦੋਂ ਭਾਰਤ ਦੀ ਹਕੂਮਤ ਨੇ ਸਿੱਖ ਨੌਜ਼ਵਾਨ ਪਰਮਜੀਤ ਸਿੰਘ ਪੰਮਾ ਨੂੰ ਐਕਸਟਰਾਡਾਈਟ ਨੀਤੀ ਰਾਹੀ ਪੁਰਤਗਾਲ ਹਕੂਮਤ ਤੋਂ ਮੰਗਿਆਂ ਤਾਂ ਅਸੀਂ ਪੁਰਤਗਾਲ ਹਕੂਮਤ ਨੂੰ ਕਿਹਾ ਸੀ ਕਿ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਕੂਮਤ ਦੇ ਹਵਾਲੇ ਨਾ ਕੀਤਾ ਜਾਵੇ ਕਿਉਂਕਿ ਭਾਰਤ ਦੇ ਹੁਕਮਰਾਨ ਉਸ ਨੂੰ ਫ਼ਾਂਸੀ ਦੇ ਦੇਣਗੇ । ਪੁਰਤਗਾਲ ਹਕੂਮਤ ਨੇ ਸਾਡੀ ਗੱਲ ਪ੍ਰਵਾਨ ਕਰਕੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਦੇ ਹਵਾਲੇ ਨਹੀਂ ਕੀਤਾ ਅਤੇ ਉਹ ਕੌਮਾਂਤਰੀ ਅਦਾਲਤ ਵਿਚ ਆਪਣਾ ਪੱਖ ਪੇਸ਼ ਕਰਦੇ ਹੋਏ ਫ਼ਾਂਸੀ ਤੋਂ ਬਚ ਗਿਆ । ਇਸੇ ਤਰ੍ਹਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਜਦੋਂ ਭਾਰਤ ਨੇ ਜਰਮਨ ਹਕੂਮਤ ਤੋਂ ਮੰਗਿਆਂ ਤਾਂ ਅਸੀਂ ਉਸ ਸਮੇਂ ਵੀ ਜਰਮਨ ਹਕੂਮਤ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ । ਪਰ ਜਰਮਨ ਹਕੂਮਤ ਨੇ ਭਾਰਤ ਦੇ ਹਵਾਲੇ ਐਕਸਟਰਾਡਿਸ਼ਨ ਟ੍ਰੀਟੀ ਅਧੀਨ ਭਾਰਤ ਦੇ ਹਵਾਲੇ ਕਰ ਦਿੱਤਾ । ਭਾਰਤ ਦੇ ਹੁਕਮਰਾਨਾਂ ਤੇ ਜੱਜਾਂ ਨੇ ਉਸ ਨੂੰ ਵੀ ਫ਼ਾਂਸੀ ਦੀ ਸਜ਼ਾ ਦੀ ਸਿਫ਼ਾਰਸ ਕੀਤੀ ਸੀ । ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਇਹ ਸੋਚ ਹੈ ਕਿ ਕਿਸੇ ਵੀ ਇਨਸਾਨ ਨੂੰ ਫ਼ਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਅਤੇ ਦੁਨੀਆਂ ਭਰ ਦੇ ਮੁਲਕਾਂ ਵਿਚ ਇਹ ਸਜ਼ਾ ਖ਼ਤਮ ਹੋਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਸਤਾਨੀ ਜਾਸੂਸ ਸ੍ਰੀ ਕੁਲਭੁਸਨ ਜਾਧਵ ਦੇ ਪਾਕਿਸਤਾਨ ਵਿਚ ਫ਼ਾਂਸੀ ਦੇਣ ਦੇ ਚੱਲ ਰਹੇ ਅਮਲਾਂ ਉਤੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਹੱਕਾਂ ਦੀ ਜੋਰਦਾਰ ਢੰਗ ਨਾਲ ਗੱਲ ਉਠਾਉਦੇ ਹੋਏ ਅਤੇ ਸ੍ਰੀ ਜਾਧਵ ਦੀ ਫ਼ਾਂਸੀ ਨੂੰ ਰੁਕਵਾਉਣ ਲਈ ਦਯਾ ਦੇ ਆਧਾਰ ਤੇ ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਸ੍ਰੀ ਕਮਰ ਜਾਵੇਦ ਬਾਜਵਾ ਨਾਲ ਪਾਰਟੀ ਦੇ ਜਰਨਲ ਸਕੱਤਰਾਂ ਨੂੰ ਨਾਲ ਲੈਕੇ ਮੁਲਾਕਾਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਇਸ ਦੁਨੀਆਂ ਵਿਚ ਜਨਮ ਦੇਣ ਅਤੇ ਉਸਦੀ ਜਾਨ ਲੈਣ ਦਾ ਹੱਕ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਕੋਲ ਹੈ । ਇਸ ਲਈ ਦੁਨਿਆਵੀ ਜ਼ਾਬਰ ਤੇ ਜ਼ਾਲਮ ਕਾਨੂੰਨਾਂ ਅਧੀਨ ਕਿਸੇ ਵੀ ਇਨਸਾਨ ਦੀ ਜਾਨ ਲੈਣ ਦਾ ਹੱਕ ਹਕੂਮਤਾਂ ਜਾਂ ਕਿਸੇ ਇਨਸਾਨ ਨੂੰ ਨਹੀਂ ਹੈ । ਇਸੇ ਸੋਚ ਅਧੀਨ ਅਸੀਂ ਕੌਮਾਂਤਰੀ ਪੱਧਰ ਤੇ ਫ਼ਾਂਸੀ ਦੀ ਸਜ਼ਾ ਨੂੰ ਸਮੁੱਚੇ ਮੁਲਕਾਂ ਵਿਚ ਖ਼ਤਮ ਕਰਨ ਦੇ ਹੱਕ ਵਿਚ ਹਾਂ । ਲੇਕਿਨ ਹੁਣ ਭਾਰਤ ਦੇ ਹੁਕਮਰਾਨਾਂ ਵੱਲੋਂ ਸ੍ਰੀ ਜਾਧਵ ਦੀ ਫ਼ਾਂਸੀ ਨੂੰ ਖ਼ਤਮ ਕਰਵਾਉਣ ਲਈ ਸਹਿਜ, ਨਿਮਰਤਾ ਅਤੇ ਸਮਾਜਿਕ ਕਦਰਾ-ਕੀਮਤਾ ਦੀ ਵਰਤੋਂ ਕਰਨ ਦੀ ਬਜਾਇ ਧਮਕੀਆਂ ਜਾਂ ਕੋਝੇ ਤਰੀਕਿਆ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਤਾਂ ਸ੍ਰੀ ਜਾਧਵ ਨੂੰ ਫ਼ਾਂਸੀ ਵੱਲ ਧਕੇਲਣ ਦੇ ਅਮਲ ਹਨ, ਜੋ ਭਾਰਤ ਦੇ ਹੁਕਮਰਾਨਾਂ ਵੱਲੋਂ ਅਜਿਹੇ ਸਮੇਂ ਨਹੀਂ ਹੋਣੇ ਚਾਹੀਦੇ । ਕਿਉਂਕਿ ਦਯਾ ਅਪੀਲ ਦੇ ਅਧੀਨ ਸਾਡੇ ਅਮਲ ਵੀ ਦਯਾ ਤੇ ਨਿਮਰਤਾ ਵਾਲੇ ਹੋਣੇ ਚਾਹੀਦੇ ਹਨ । ਹੁਣ ਜਦੋਂ ਸ੍ਰੀ ਕੁਲਭੁਸਨ ਜਾਧਵ ਦੀ ਫ਼ਾਂਸੀ ਦਾ ਕੇਸ ਪਾਕਿਸਤਾਨ ਦੀ ਆਰਮੀ ਚੀਫ ਸਤਿਕਾਰਯੋਗ ਜਰਨਲ ਬਾਜਵਾ ਕੋਲ ਪਹੁੰਚ ਚੁੱਕਿਆ ਹੈ ਤਾਂ ਅਸੀਂ ਆਪਣੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਪੁਰਾਤਨ ਪੀੜੀਆਂ ਗੰਢਾਂ ਵਾਲੇ ਮਜ਼ਬੂਤ ਰਿਸਤੇ ਅਤੇ ਸਹਿਚਾਰ ਦੇ ਨਾਤੇ ਜਰਨਲ ਜਾਵੇਦ ਨੂੰ ਮਿਲਕੇ ਸ੍ਰੀ ਜਾਧਵ ਦੀ ਫ਼ਾਂਸੀ ਨੂੰ ਖ਼ਤਮ ਕਰਵਾਉਣ ਦੀ ਜਿੰਮੇਵਾਰੀ ਨਿਭਾਵਾਂਗੇ । ਸਾਨੂੰ ਇਹ ਪੂਰਨ ਉਮੀਦ ਹੈ ਕਿ ਜਦੋਂ ਵੀ ਅਸੀਂ ਜਰਨਲ ਕਮਰ ਜਾਵੇਦ ਬਾਜਵਾ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ, ਤਾਂ ਉਹ ਸਾਡੇ ਪੁਰਾਤਨ ਸਮਾਜਿਕ ਅਤੇ ਮਨੁੱਖਤਾ ਪੱਖੀ ਰਿਸਤਿਆ ਨੂੰ ਹੋਰ ਪੀੜਾ ਕਰਦੇ ਹੋਏ ਜਾਧਵ ਦੇ ਪਰਿਵਾਰ ਵੱਲੋਂ ਕੀਤੀ ਗਈ ਮਰਸੀ (ਦਯਾ) ਅਪੀਲ ਨੂੰ ਪ੍ਰਵਾਨ ਕਰਦੇ ਹੋਏ ਜਾਧਵ ਦੀ ਫ਼ਾਂਸੀ ਜਰਨਲ ਸਾਹਿਬ ਅਤੇ ਪਾਕਿਸਤਾਨ ਹਕੂਮਤ ਜ਼ਰੂਰ ਰੱਦ ਕਰ ਦੇਵੇਗੀ ।

ਉਨ੍ਹਾਂ ਕਿਹਾ ਕਿ ਬੇਸ਼ੱਕ ਸਿੱਖ ਕੌਮ ਸਟੇਟਲੈਸ ਕੌਮ ਹੈ, ਪਰ ਅਸੀਂ ਇਨ੍ਹਾਂ ਜ਼ਾਬਰ ਹੁਕਮਰਾਨਾਂ ਦੀ ਢੂਹੀ ਬਿਲਕੁਲ ਨਹੀਂ ਮਾਰਦੇ । ਜੇਕਰ ਇਹ ਆਪਣੇ-ਆਪ ਨੂੰ ਐਨੇ ਹੀ ਤਾਕਤਵਰ ਸਮਝਦੇ ਹਨ ਤਾਂ ਅਰੁਣਾਚਲ ਵਿਚ ਅਤੇ ਹੋਰ ਸਰਹੱਦਾਂ ਉਤੇ ਚੀਨ ਫੌ਼ਜ ਦੇ ਭਾਰਤ ਵਿਚ ਦਾਖਲ ਹੋਣ ਨੂੰ ਸਰਹੱਦਾਂ ਤੇ ਜਾ ਕੇ ਰੋਕਣ । ਇਸ ਤਰ੍ਹਾਂ ਗੈਰ ਸਮਾਜਿਕ ਢੰਗਾਂ ਰਾਹੀ ਪਾਕਿਸਤਾਨ ਜੋ ਖੁਦਮੁਖਤਿਆਰੀ ਵਾਲਾ ਆਜ਼ਾਦ ਮੁਲਕ ਹੈ, ਜਿਸ ਨੂੰ ਇਹ ਗਿੱਦੜ ਭਬਕੀਆ ਮਾਰਕੇ ਜਾਧਵ ਦੀ ਫ਼ਾਂਸੀ ਰੁਕਵਾਉਣਾ ਚਾਹੁੰਦੇ ਹਨ, ਅਜਿਹੀਆਂ ਕਾਰਵਾਈਆਂ ਨਾਲ ਇਹ ਜਾਧਵ ਨੂੰ ਨਹੀਂ ਬਚਾਅ ਸਕਣਗੇ । ਬਲਕਿ ਉਸਦੇ ਬਚਾਅ ਲਈ ਜਮਹੂਰੀ ਤੇ ਸਮਾਜਿਕ ਨਿਮਰਤਾ ਵਾਲੇ ਢੰਗਾਂ ਰਾਹੀ ਹੀ ਉਸਦੀ ਜਾਨ ਦੀ ਬਖਸੀ ਕਰਵਾਈ ਜਾ ਸਕਦੀ ਹੈ । ਜਿੰਨਾ ਸਮਾਂ ਸਾਡੇ ਵੱਲੋਂ ਜਾਧਵ ਨੂੰ ਫ਼ਾਂਸੀ ਤੋਂ ਬਚਾਉਣ ਦੇ ਅਮਲ ਹੋ ਰਹੇ ਹਨ, ਉਸ ਸਮੇਂ ਤੱਕ ਇਹ ਗਿੱਦੜ ਭਬਕੀਆ ਮਾਰਨਾ ਬੰਦ ਕਰ ਦੇਣ ਤਾਂ ਬਿਹਤਰ ਹੋਵੇਗਾ ।

About The Author

Related posts

Leave a Reply

Your email address will not be published. Required fields are marked *