Verify Party Member
Header
Header
ਤਾਜਾ ਖਬਰਾਂ

ਜ਼ਬਰ-ਜੁਲਮ ਜਾਂ ਗੋਲੀ-ਬੰਦੂਕ ਦੀ ਨੀਤੀ ਨਾਲ ਮਸਲੇ ਹੱਲ ਨਹੀਂ ਹੁੰਦੇ, ਮੋਦੀ ਜੀ, ਇਨਸਾਨੀਅਤ ਅਤੇ ਦਿਆ ‘ਤੇ ਵੀ ਅਮਲ ਕਰੋ : ਮਾਨ

press note 19.5.18 ਜ਼ਬਰ-ਜੁਲਮ ਜਾਂ ਗੋਲੀ-ਬੰਦੂਕ ਦੀ ਨੀਤੀ ਨਾਲ ਮਸਲੇ ਹੱਲ ਨਹੀਂ ਹੁੰਦੇ, ਮੋਦੀ ਜੀ, ਇਨਸਾਨੀਅਤ ਅਤੇ ਦਿਆ ‘ਤੇ ਵੀ ਅਮਲ ਕਰੋ : ਮਾਨ

ਫ਼ਤਹਿਗੜ੍ਹ ਸਾਹਿਬ, 19 ਮਈ ( ) “ਜੰਮੂ-ਕਸ਼ਮੀਰ ਵਿਚ ਜੋ ਹਿੰਦ ਫ਼ੌਜਾਂ ਅਤੇ ਹੁਕਮਰਾਨਾਂ ਨੇ ਵੱਡੀ ਗਿਣਤੀ ਵਿਚ ਕਸ਼ਮੀਰੀਆਂ ਨੂੰ ਗੋਲੀ-ਬੰਦੂਕ ਦੀ ਨੀਤੀ ਉਤੇ ਅਮਲ ਕਰਕੇ ਇਨਸਾਨੀਅਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਕਸ਼ਮੀਰੀਆਂ ਉਤੇ ਨਿਰੰਤਰ ਇਹ ਜ਼ਬਰ-ਜੁਲਮ ਨਿਰਦਈਪੁਣੇ ਨਾਲ ਜਾਰੀ ਹੈ । ਇਸ ਨਾਲ ਕਤਈ ਵੀ ਪੇਚੀਦਾ ਮਸਲੇ ਹੱਲ ਨਹੀਂ ਹੁੰਦੇ । ਕਸ਼ਮੀਰੀ ਜੋ ਕਸ਼ਮੀਰ ਦੇ ਮੂਲਨਿਵਾਸੀ ਹਨ, ਜਿਨ੍ਹਾਂ ਦੀਆਂ ਆਪਣੀਆ ਕੌਮੀ ਭਾਵਨਾਵਾਂ ਹਨ, ਉਨ੍ਹਾਂ ਉਤੇ ਸੰਜ਼ੀਦਗੀ ਨਾਲ ਗੌਰ ਕਰਕੇ ਕਸ਼ਮੀਰੀਆਂ ਨਾਲ ਇਨਸਾਨੀਅਤ ਅਤੇ ਦਿਆ ਦਾ ਰਾਹ ਅਪਣਾਉਣਾ ਪਵੇਗਾ। ਕਿਉਂਕਿ ਗੋਲੀ-ਬੰਦੂਕ ਦੀ ਤਾਨਾਸ਼ਾਹੀ ਸੋਚ ਨੇ ਨਿਰਦੋਸ਼ ਕਸ਼ਮੀਰੀਆਂ ਦੀਆਂ ਜਾਨਾਂ ਨਾਲ ਹੀ ਖਿਲਵਾੜ ਨਹੀਂ ਕੀਤਾ, ਬਲਕਿ ਉਨ੍ਹਾਂ ਨੂੰ ਅਸਹਿ ਅਤੇ ਅਕਹਿ ਡੂੰਘੇ ਜਖ਼ਮ ਵੀ ਦਿੱਤੇ ਜਾ ਰਹੇ ਹਨ । ਉਨ੍ਹਾਂ ਦੇ ਜਖ਼ਮਾਂ ਉਤੇ ਕਿਸੇ ਵੀ ਹੁਕਮਰਾਨ ਇਥੋਂ ਤੱਕ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੇ ਵੀ ਮੱਲ੍ਹਮ ਨਹੀਂ ਲਗਾਈ । ਜੋ ਹੁਕਮਰਾਨਾਂ ਦੀ ਨਿਰਦਈ ਅਤੇ ਜਾਲਮਨਾਂ ਅਮਲਾਂ ਨੂੰ ਪ੍ਰਤੱਖ ਕਰਦੀ ਹੈ । ਜੋ ਬੰਦ ਹੋਣੇ ਚਾਹੀਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਦੇ ਕੀਤੇ ਜਾ ਰਹੇ ਦੌਰੇ ਸਮੇਂ ਕਸ਼ਮੀਰੀਆਂ ਦੀਆਂ ਅੰਤਰੀਵ ਭਾਵਨਾਵਾਂ ਅਤੇ ਉਨ੍ਹਾਂ ਦੇ ਮਾਨਸਿਕ ਦਰਦ ਵਿਚ ਭਾਗੀਦਾਰ ਬਣਦੇ ਹੋਏ, ਸ੍ਰੀ ਮੋਦੀ ਅਤੇ ਹੁਕਮਰਾਨਾਂ ਨੂੰ ਕਸ਼ਮੀਰ ਵਿਚ ਜ਼ਬਰ-ਜੁਲਮ ਬੰਦ ਕਰਕੇ ਇਨਸਾਨੀਅਤ ਅਤੇ ਦਿਆ ਦਾ ਰਾਹ ਅਪਣਾਉਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਠੀਕ ਹੈ ਕਿ ਇੰਡੀਆਂ ਇਕ ਹਿੰਦੂ ਬਹੁਗਿਣਤੀ ਵਾਲਾ ਮੁਲਕ ਹੈ ਅਤੇ ਇਥੇ ਹਿੰਦੂ ਕੱਟੜਵਾਦੀਆਂ ਦੀ ਹਕੂਮਤ ਹੈ, ਪਰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮੁਸਲਿਮ, ਇਸਾਈ, ਸਿੱਖ, ਦਲਿਤ ਅਤੇ ਕਬੀਲੇ ਆਦਿ ਜੋ ਲੰਮੇਂ ਸਮੇਂ ਤੋਂ ਹੁਕਮਰਾਨੀ ਦਹਿਸਤਗਰਦੀ ਦਾ ਸਿ਼ਕਾਰ ਹੁੰਦੇ ਆ ਰਹੇ ਹਨ ਅਤੇ ਜਿਨ੍ਹਾਂ ਦੇ ਮਨ-ਆਤਮਾ ਵਿਚ ਹਿੰਦੂਤਵ ਹੁਕਮਰਾਨਾਂ ਵਿਰੁੱਧ ਰੋਸ਼ ਤੇ ਗੁੱਸਾ ਵੱਧਦਾ ਜਾ ਰਿਹਾ ਹੈ, ਉਨ੍ਹਾਂ ਨਾਲ ਸਹਿਜ ਤਰੀਕੇ ਟੇਬਲਟਾਕ ਰਾਹੀ ਗੱਲ ਕਰਦੇ ਹੋਏ ਮਸਲੇ ਹੱਲ ਹੋਣੇ ਚਾਹੀਦੇ ਹਨ ਨਾ ਕਿ ਗੋਲੀ-ਬੰਦੂਕ ਦੀ ਨੀਤੀ ਨਾਲ । ਕਿਉਂਕਿ ਆਖਿਰ ਕਸ਼ਮੀਰੀ ਇਥੋਂ ਦੇ ਨਿਵਾਸੀ ਹਨ ਅਤੇ ਇਥੋਂ ਦੇ ਨਾਗਰਿਕ ਹਨ । ਉਨ੍ਹਾਂ ਨਾਲ ਦੁਸ਼ਮਣਾਂ ਵਾਲਾ ਵਿਹਾਰ ਅਤੇ ਕਤਲੋਗਾਰਤ ਕਰਕੇ ਤਾਂ ਹੁਕਮਰਾਨ ਖੁਦ ਹੀ ਅਰਾਜਕਤਾ ਵੱਲ ਵੱਧ ਰਹੇ ਹਨ । ਜਿਸਦੇ ਨਤੀਜੇ ਕਤਈ ਵੀ ਨੁਕਤਾਪੱਖੀ ਨਹੀਂ ਹੋ ਸਕਦੇ । ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਅਤੇ ਕਸ਼ਮੀਰੀਆਂ ਦੇ ਰੋਸ ਨੂੰ ਠੰਡਾ ਕਰਨ ਲਈ ਜਮਹੂਰੀਅਤ ਅਤੇ ਅਮਨ ਕਾਇਮ ਕਰਨ ਦੇ ਅਮਲ ਹੋਣੇ ਚਾਹੀਦੇ ਹਨ ਅਤੇ ਇਸਦਾ ਟੇਬਲਟਾਕ ਰਾਹੀ ਹੱਲ ਕੱਢਿਆ ਜਾਵੇ ਤਾਂ ਕਿ ਕਸ਼ਮੀਰ ਵਿਚ ਨਿੱਤ ਦਿਹਾੜੇ ਸੈਕੜਿਆ ਦੀ ਗਿਣਤੀ ਵਿਚ ਮਰ ਰਹੇ ਮਾਵਾਂ ਦੇ ਪੁੱਤਾਂ ਦਾ ਦੁਖਾਂਤ ਵਾਲਾ ਚੈਪਟਰ ਬੰਦ ਹੋਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਦਾ ਕਸ਼ਮੀਰ ਦੌਰਾ ਕਸ਼ਮੀਰੀਆਂ ਨੂੰ ਹੋਰ ਭੜਕਾਉਣ ਜਾਂ ਉਨ੍ਹਾਂ ਦੇ ਮਨਾਂ ਨੂੰ ਅਸ਼ਾਂਤ ਕਰਨ ਵਾਲਾ ਨਹੀਂ ਹੋਣਾ ਚਾਹੀਦਾ, ਬਲਕਿ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਥਾਈ ਹੱਲ ਵੱਲ ਸਹੀ ਹੱਲ ਕੱਢਣ ਵਾਲਾ ਹੋਣਾ ਚਾਹੀਦਾ ਹੈ । ਤਾਂ ਕਿ ਕਸ਼ਮੀਰ ਵਿਚ ਹੋ ਰਹੇ ਮਨੁੱਖਤਾ ਦੇ ਘਾਣ ਨੂੰ ਸਦਾ ਲਈ ਬੰਦ ਕੀਤਾ ਜਾ ਸਕੇ ਅਤੇ ਇਹ ਕੌਮਾਂਤਰੀ ਮਸਲਾ ਸਹੀ ਦਿਸ਼ਾ ਵੱਲ ਹੱਲ ਹੋ ਸਕੇ ।

webmaster 

Lakhvir Singh,

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *