Verify Party Member
Header
Header
ਤਾਜਾ ਖਬਰਾਂ

ਜ਼ਬਰ-ਜਿ਼ਨਾਹ ਦਾ ਜੁਲਮ ਕਰਨ ਵਾਲੇ ਨੂੰ ਪੀੜ੍ਹਤਾ ਨਾਲ ਸ਼ਾਦੀ ਕਰਨ ਦੀ ਗੱਲ ਕਰਕੇ, ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਬੋਬੜੇ ਵੱਲੋਂ ਇਨਸਾਫ਼ ਦਾ ਗਲ੍ਹਾ ਘੁੱਟਣ ਦੇ ਅਮਲ ਅਤਿ ਅਫ਼ਸੋਸਨਾਕ : ਮਾਨ

ਜ਼ਬਰ-ਜਿ਼ਨਾਹ ਦਾ ਜੁਲਮ ਕਰਨ ਵਾਲੇ ਨੂੰ ਪੀੜ੍ਹਤਾ ਨਾਲ ਸ਼ਾਦੀ ਕਰਨ ਦੀ ਗੱਲ ਕਰਕੇ, ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਬੋਬੜੇ ਵੱਲੋਂ ਇਨਸਾਫ਼ ਦਾ ਗਲ੍ਹਾ ਘੁੱਟਣ ਦੇ ਅਮਲ ਅਤਿ ਅਫ਼ਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 03 ਮਾਰਚ ( ) “ਜਿਸ ਕਾਨੂੰਨ ਨੂੰ ਤੋੜਕੇ ਕਿਸੇ ਗੁਨਾਹਗਾਰ ਵੱਲੋਂ ਕਿਸੇ ਔਰਤ ਨਾਲ ਜ਼ਬਰ-ਜਿ਼ਨਾਹ ਕੀਤਾ ਹੋਵੇ, ਸੁਪਰੀਮ ਕੋਰਟ ਉਸ ਪੀੜ੍ਹਤ ਔਰਤ ਨੂੰ ਇਨਸਾਫ਼ ਦੇਣ ਦੀ ਬਜਾਇ ਜੇਕਰ ਦੋਸ਼ੀ ਨੂੰ ਇਹ ਕਹਿ ਕਿ ਜਿਸ ਔਰਤ ਨਾਲ ਉਸਨੇ ਜ਼ਬਰ-ਜਿ਼ਨਾਹ ਕੀਤਾ ਹੈ, ਜੇਕਰ ਉਹ ਉਸ ਨਾਲ ਸ਼ਾਦੀ ਕਰ ਲਵੇ ਤਾਂ ਉਹ ਸਹੀ ਹੋਵੇਗਾ । ਸੁਪਰੀਮ ਕੋਰਟ ਅਜਿਹਾ ਗੈਰ-ਤਰਕ ਤੇ ਸਮਾਜ ਵਿਰੋਧੀ ਅਮਲ ਕਰਕੇ ਕੀ ਇਨਸਾਫ਼ ਦੇ ਨਾਮ ਤੇ ਇਨਸਾਫ਼ ਦਾ ਜ਼ਨਾਜ਼ਾਂ ਕੱਢਣ ਦੀ ਕਾਰਵਾਈ ਨਹੀਂ ਕਰ ਰਹੀ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਬਰ-ਜਿ਼ਨਾਹ ਦੇ ਦੋਸ਼ੀਆਂ ਨੂੰ ਪੀੜ੍ਹਤ ਔਰਤਾਂ ਨਾਲ ਸ਼ਾਦੀ ਕਰਨ ਦੇ ਸੁਪਰੀਮ ਕੋਰਟ ਵੱਲੋਂ ਕੀਤੇ ਜਾਣ ਵਾਲੇ ਹੁਕਮਾਂ ਤੇ ਅਜਿਹੇ ਵਰਤਾਰਿਆ ਨੂੰ ਅਤਿ ਅਫ਼ਸੋਸਨਾਕ, ਦੁੱਖਦਾਇਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੁਪਰੀਮ ਕੋਰਟ ਤੇ ਹਾਈਕੋਰਟਾਂ ਦੇ ਇਸ ਦਿਸ਼ਾ ਵੱਲ ਕੀਤੇ ਜਾਣ ਵਾਲੇ ਗੈਰ-ਤਰਕ ਫੈਸਲਿਆ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋਂ ਜਸਟਿਸ ਗੰਗੋਈ ਜੋ ਸੁਪਰੀਮ ਕੋਰਟ ਦੇ ਮੁੱਖ ਜੱਜ ਰਹਿ ਚੁੱਕੇ ਹਨ, ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੁਪਰੀਮ ਕੋਰਟ ਵਿਚ ਕੰਮ ਕਰ ਰਹੀ ਇਕ ਬੀਬੀ ਨਾਲ ਜੋ ਅਪਮਾਨਜ਼ਨਕ ਹਰਕਤ ਕੀਤੀ, ਉਪਰੰਤ ਉਸ ਬੀਬੀ ਨੇ ਇਨਸਾਫ਼ ਦੀ ਪੁਕਾਰ ਲਗਾਈ ਤਾਂ ਸੁਪਰੀਮ ਕੋਰਟ ਨੇ ਇਸ ਵਿਸ਼ੇ ਤੇ ਜੱਜਾਂ ਦਾ ਇਕ ਪੈਨਲ ਬਣਾ ਦਿੱਤਾ ਗਿਆ । ਜਿਸਨੇ ਚੀਫ ਜਸਟਿਸ ਗੰਗੋਈ ਨੂੰ ਸੈਕਸ ਸਕੈਡਲ ਵਿਚੋਂ ਬਰੀ ਕਰ ਦਿੱਤਾ । ਜਦੋਂਕਿ ਚਾਹੀਦਾ ਇਹ ਸੀ ਕਿ ਉਸ ਬੀਬੀ ਦੀ ਪਹਿਲੇ ਸੰਬੰਧਤ ਥਾਣੇ ਵਿਚ ਫ਼ੌਜਦਾਰੀ ਕੇਸ ਅਧੀਨ ਐਫ.ਆਈ.ਆਰ. ਦਰਜ ਹੁੰਦੀ ਅਤੇ ਫਿਰ ਤਫ਼ਤੀਸ ਪੂਰਨ ਕਰਦੇ ਹੋਏ ਇਸ ਕੇਸ ਨੂੰ ਅਦਾਲਤ ਵਿਚ ਲਿਜਾਇਆ ਜਾਂਦਾ । ਜੋ ਕਿ ਇਹ ਕਾਨੂੰਨੀ ਅਮਲ ਨਹੀਂ ਕੀਤਾ ਗਿਆ । ਜੋ ਇਸ ਸਮੇਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਰਦ ਅਰਵਿੰਦ ਬੋਬੜੇ ਹਨ, ਉਹ ਉਸ ਬੀਬੀ ਨਾਲ ਸੰਬੰਧਤ ਕੇਸ ਦੀ ਜੱਜਾਂ ਦੀ ਜਾਂਚ ਟੀਮ ਦੇ ਮੈਂਬਰ ਸਨ । ਕਿਉਂਕਿ ਵਿਧਾਨ ਦੀ ਧਾਰਾ 14 ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ । ਇਸ ਤਹਿਤ ਜਸਟਿਸ ਗੰਗੋਈ ਉਤੇ ਲੱਗੇ ਦੋਸ਼ਾਂ ਦੀ ਤਫਤੀਸ ਥਾਣੇ ਵਿਚ ਹੋਣੀ ਬਣਦੀ ਸੀ ਜੋ ਨਹੀਂ ਕੀਤੀ ਗਈ ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਹਾਈਕੋਰਟ ਨੇ ਇਕ ਬੰਦੇ ਵੱਲੋਂ ਇਕ ਬੀਬੀ ਨਾਲ ਕੀਤੀ ਗਈ ਛੇੜਛਾੜ ਦੇ ਕੇਸ ਵਿਚ ਦੋਸ਼ੀ ਨੂੰ ਪੀੜ੍ਹਤ ਬੀਬੀ ਦੇ ਰੱਖੜੀ ਬੰਨਣ ਦੇ ਹੁਕਮ ਕੀਤੇ । ਪੀੜ੍ਹਤਾਂ ਨੂੰ ਇਨਸਾਫ਼ ਦੇਣ ਦੀ ਬਜਾਇ ਹੋਰ ਮਾਨਸਿਕ ਤਸੱਦਦ ਕੀਤਾ ਗਿਆ । ਇਸੇ ਤਰ੍ਹਾਂ ਉੜੀਸਾ ਦੀ ਹਾਈਕੋਰਟ ਨੇ ਇਕ ਨਿਬਾਲਗ ਬੱਚੀ ਨਾਲ ਜ਼ਬਰ-ਜਿ਼ਨਾਹ ਦੇ ਦੋਸ਼ੀ ਨੂੰ ਉਸ ਨਾਲ ਸ਼ਾਦੀ ਕਰਨ ਦਾ ਫੈਸਲਾ ਕੀਤਾ ਇਹ ਅਮਲ ਵੀ ਪੀੜ੍ਹਤ ਬੀਬੀ ਨੂੰ ਵੱਡਾ ਦੁੱਖ ਪਹੁੰਚਾਉਣ ਵਾਲਾ ਸੀ । ਸੁਪਰੀਮ ਕੋਰਟ ਅਤੇ ਹਾਈਕੋਰਟਾਂ ਵੱਲੋਂ ਅਜਿਹੇ ਸੰਜ਼ੀਦਾ ਕੇਸਾਂ ਵਿਚ ਕੀਤੇ ਜਾਣ ਵਾਲੇ ਫੈਸਲੇ ਤਾਂ ਅਦਾਲਤਾਂ ਉਤੇ ਇਥੋਂ ਦੀ ਜਨਤਾ ਦੇ ਵਿਸਵਾਸ ਨੂੰ ਬਿਲਕੁਲ ਖ਼ਤਮ ਕਰ ਦੇਣਗੇ । ਫਿਰ ਇਨਸਾਫ਼ ਦੀ ਗੱਲ ਕਿਥੇ ਰਹਿ ਜਾਵੇਗੀ ?

ਉਨ੍ਹਾਂ ਕਿਹਾ ਕਿ ਜੋ ਜੰਮੂ-ਕਸ਼ਮੀਰ ਵਿਚ ਅਫਸਪਾ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਅਧੀਨ ਫ਼ੌਜ ਕਿਸੇ ਨੂੰ ਵੀ ਅਗਵਾਹ ਕਰ ਸਕਦੀ ਹੈ, ਉਸ ਨਾਲ ਜ਼ਬਰ-ਜਿ਼ਨਾਹ ਕਰ ਸਕਦੀ ਹੈ, ਉਸ ਉਤੇ ਤਸੱਦਦ ਕਰ ਸਕਦੀ ਹੈ, ਉਸ ਨੂੰ ਸਰੀਰਕ ਤੌਰ ਤੇ ਖ਼ਤਮ ਵੀ ਕਰ ਸਕਦੀ ਹੈ । ਅਜਿਹੇ ਅਮਲ ਤਾਂ ਵਿਧਾਨ ਦੀ ਧਾਰਾ 21 ਜੋ ਇਥੋਂ ਦੇ ਹਰ ਨਾਗਰਿਕ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋਂ ਆਜ਼ਾਦੀ ਨਾਲ ਜਿਊਂਣ ਦਾ ਹੱਕ ਪ੍ਰਦਾਨ ਕਰਦੀ ਹੈ, ਉਸ ਨੂੰ ਕੁੱਚਲਣ ਵਾਲੇ ਅਣਮਨੁੱਖੀ ਅਮਲ ਹਨ । ਫਿਰ ਐਨ.ਪੀ.ਆਰ. ਕਾਲੇ ਕਾਨੂੰਨ ਅਨੁਸਾਰ ਅਸਾਮ ਵਿਚ 19 ਲੱਖ 60 ਹਜ਼ਾਰ ਇਥੋਂ ਦੇ ਨਾਗਰਿਕ ਮੁਸਲਮਾਨਾਂ ਨੂੰ ਗੈਰ-ਨਾਗਰਿਕ ਐਲਾਨਕੇ ਤਸੱਦਦ ਕੈਪਾਂ ਵਿਚ ਕੈਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਇੰਡੀਅਨ ਨਾਗਰਿਕਤਾਂ ਖੋਹ ਲਈ ਗਈ ਹੈ । ਇਥੋਂ ਤੱਕ ਕਿ ਕਸ਼ਮੀਰ ਵਰਗੇ ਸਰਹੱਦੀ ਸੂਬੇ ਵਿਚ ਉਥੋਂ ਦੀ ਬਹੁਗਿਣਤੀ ਮੁਸਲਿਮ ਕੌਮ ਦੀ ਜਾਂ ਉਥੋਂ ਦੇ ਨਿਵਾਸੀਆ ਦੀ ਪ੍ਰਤੀਨਿਧਤਾ ਕਰਨ ਵਾਲੀ ਇਸ ਸਮੇਂ ਕੋਈ ਅਸੈਬਲੀ ਨਹੀਂ ਅਤੇ ਨਾ ਹੀ ਉਥੋਂ ਕੋਈ ਰਾਜ ਸਭਾ ਦਾ ਮੈਬਰ ਬਣ ਸਕਦਾ ਹੈ । ਕਿਉਂਕਿ ਅਸੈਬਲੀ ਦੇ ਐਮ.ਐਲ.ਏ. ਹੀ ਰਾਜਸਭਾ ਵਿਚ ਮੈਬਰ ਚੁਣਕੇ ਭੇਜਦੇ ਹਨ । ਇਹ ਹੋਰ ਵੀ ਹੈਰਾਨੀਜਨਕ ਅਤੇ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ ਕਿ ਅਫਸਪਾ, ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਰਗੇ ਕਾਲੇ ਕਾਨੂੰਨਾਂ ਸੰਬੰਧੀ ਸੁਪਰੀਮ ਕੋਰਟ ਕੋਈ ਫੈਸਲਾ ਹੀ ਨਹੀਂ ਕਰ ਰਹੀ । ਇਹ ਸਭ ਕਾਲੇ ਕਾਨੂੰਨ ਘੱਟ ਗਿਣਤੀਆਂ ਵਿਸ਼ੇਸ਼ ਤੌਰ ਤੇ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਕੇ ਲਾਗੂ ਕੀਤੇ ਜਾ ਰਹੇ ਹਨ । ਹੁਣ ਸੁਪਰੀਮ ਕੋਰਟ ਅਤੇ ਵੱਖ-ਵੱਖ ਸੂਬਿਆਂ ਦੀਆਂ ਹਾਈਕੋਰਟਾਂ ਦੇ ਉਪਰੋਕਤ ਕੀਤੇ ਜਾ ਰਹੇ ਅਣਮਨੁੱਖੀ ਫੈਸਲਿਆ ਤੋਂ ਬਾਅਦ ਇਥੇ ਲੋਕ ਰਾਜ ਅਤੇ ਜਮਹੂਰੀਅਤ ਕਿਥੇ ਰਹਿ ਗਈ ਹੈ ? 26 ਫਰਵਰੀ 2021 ਨੂੰ ਮੈਂ ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈਕੇ ਪ੍ਰੈਸ ਕਾਨਫਰੰਸ ਕੀਤੀ ਸੀ । ਉਸ ਸਮੇਂ ਇਕ ਪ੍ਰੈਸ ਪ੍ਰਤੀਨਿਧ ਨੇ ਮੈਨੂੰ ਸਵਾਲ ਕਰਦੇ ਹੋਏ ਕਿਹਾ ਕਿ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਇਨਸਾਨਾਂ ਲਈ ਕਿਹੜਾਂ ਵਕੀਲ ਕਰੋਗੇ, ਤਾਂ ਮੇਰਾ ਜੁਆਬ ਸੀ ਕਿ ਅਦਾਲਤੀ ਅਤੇ ਕਾਨੂੰਨੀ ਦੋਸ਼ਪੂਰਨ ਪ੍ਰਣਾਲੀ ਵਿਚ ਐਨਾ ਨਿਘਾਰ ਆ ਚੁੱਕਾ ਹੈ ਕਿ ਹੁਣ ਅਸੀਂ ਵਕੀਲ ਨਹੀਂ, ਜੱਜ ਹੀ ਕਰਾਂਗੇ ।

About The Author

Related posts

Leave a Reply

Your email address will not be published. Required fields are marked *