Select your Top Menu from wp menus
Header
Header
ਤਾਜਾ ਖਬਰਾਂ

ਜਸਵੀਰ ਸਿੰਘ ਬਰਨਾਲਾ, ਹੌਲਦਾਰ ਹਰਦੀਪ ਸਿੰਘ, ਨਾਇਕ ਹਰਪਾਲ ਸਿੰਘ ਦੀ ਮੌਤ ‘ਤੇ ਸ. ਮਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

ਜਸਵੀਰ ਸਿੰਘ ਬਰਨਾਲਾ, ਹੌਲਦਾਰ ਹਰਦੀਪ ਸਿੰਘ, ਨਾਇਕ ਹਰਪਾਲ ਸਿੰਘ ਦੀ ਮੌਤ ‘ਤੇ ਸ. ਮਾਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ
ਐਲ.ਆਈ. ਖ਼ਤਮ ਕਰਕੇ ‘ਸਿੱਖ ਰੈਜੀਮੈਟ’ ਬਣਾਈ ਜਾਵੇ

ਫ਼ਤਹਿਗੜ੍ਹ ਸਾਹਿਬ, 18 ਸਤੰਬਰ ( ) “ਬੀਤੇ ਦਿਨੀਂ ਹਿਮਾਚਲ ਦੇ ਧਰਮਸਾਲਾ ਫ਼ੌਜੀ ਕੈਪ ਵਿਚ ਆਰਮੀ ਦੇ ਤਿੰਨ ਸਿੱਖ ਜਵਾਨਾਂ ਜਿਨ੍ਹਾਂ ਵਿਚ ਜਸਵੀਰ ਸਿੰਘ ਬਰਨਾਲਾ, ਹੌਲਦਾਰ ਹਰਦੀਪ ਸਿੰਘ ਤਰਨਤਾਰਨ ਅਤੇ ਨਾਇਕ ਹਰਪਾਲ ਸਿੰਘ ਗੁਰਦਾਸਪੁਰ ਦੀ ਮੌਤ ਹੋ ਜਾਣ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਆਮ ਦੇਖਣ ਵਿਚ ਆਇਆ ਹੈ ਕਿ ਫ਼ੌਜੀ ਅਫ਼ਸਰ, ਫ਼ੌਜੀ ਜਵਾਨਾਂ ਤੋਂ ਆਪਣੀ ਮੈਸ ਵਿਚ ਭਾਂਡੇ ਮਾਜਣ, ਸ਼ਰਾਬ ਦੇ ਬਰਤਨ ਉਠਾਉਣ ਅਤੇ ਹੋਰ ਜ਼ਲਾਲਤ ਵਾਲੇ ਕੰਮ ਕਰਵਾਉਦੇ ਹਨ । ਜਦੋਂਕਿ ਇਹ ਡਿਊਟੀ ਮਿਲਟਰੀ ਜਵਾਨਾਂ ਦੀ ਨਹੀਂ, ਮੈਸ ਵਿਚ ਸਟਾਫ਼ ਦੀ ਹੁੰਦੀ ਹੈ । ਜਸਵੀਰ ਸਿੰਘ ਰਾਤ ਦੀ ਮੈਸ ਵਿਚ ਡਿਊਟੀ ਕਰਕੇ ਆ ਰਿਹਾ ਸੀ, ਜਿਸ ਕਾਰਨ ਉਸਦੇ ਮਨ ਤੇ ਕੋਈ ਨਾ ਕੋਈ ਜ਼ਲਾਲਤ ਭਰਿਆ ਬੋਝ ਸੀ ਜੋ ਅਫ਼ਸਰਾਨਾਂ ਦੇ ਵਿਤਕਰੇ ਭਰੀ ਕਾਰਵਾਈ ਵੀ ਹੋ ਸਕਦੀ ਹੈ, ਜਿਸਦੀ ਬਦੌਲਤ ਇਹ ਤਿੰਨ ਸਿੱਖ ਨੌਜ਼ਵਾਨਾਂ ਦੀਆਂ ਜਾਨਾਂ ਅਜਾਈ ਚਲੇ ਗਈਆ । ਸ. ਮਾਨ ਨੇ ਤਿੰਨੇ ਜਵਾਨਾਂ ਦੇ ਪਰਿਵਾਰਾਂ, ਸੰਬੰਧੀਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ, ਉਥੇ ਕੌਮੀ ਭਾਵਨਾ ਤੇ ਸੋਚ ਅਧੀਨ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਾਣੇ ਵਿਚ ਰਹਿਣ ਦੇ ਬਲ ਦੀ ਅਰਦਾਸ ਵੀ ਕੀਤੀ ।”
ਸ. ਮਾਨ ਨੇ ਜੋਰਦਾਰ ਮੰਗ ਕੀਤੀ ਕਿ ਸਿੱਖ ਰੈਜੀਮੈਟ ਵਿਚ ਕਤਈ ਵੀ ਕਿਸੇ ਵੀ ਜਵਾਨ ਜਾਂ ਅਫ਼ਸਰ ਨਾਲ ਕਦੀ ਵੀ ਅਪਮਾਨਜ਼ਨਕ ਢੰਗ ਨਾਲ ਵਰਤਾਓ ਨਹੀਂ ਕੀਤਾ ਜਾਂਦਾ, ਇਹ ਸਿੱਖ ਰੈਜੀਮੈਟ ਦਾ ਰਿਕਾਰਡ ਰਿਹਾ ਹੈ । ਪਰ ਜੋ ਮਿਲਟਰੀ ਵੱਡੇ ਅਫ਼ਸਰਾਂ ਨੇ ਐਲ.ਆਈ. ਸਿੱਖ ਰੈਜੀਮੈਟ ਬਣਾਈ ਹੈ, ਇਸ ਵਿਚ ਕਈ ਤਰ੍ਹਾਂ ਦੀਆਂ ਨਿਯਮਾਂ ਦੀਆਂ ਉਲੰਘਣਾ ਹੋਣ ਜਾਂ ਜਵਾਨਾਂ ਨੂੰ ਜ਼ਲਾਲਤ ਸਹਿਣ ਦੀ ਕਾਰਵਾਈ ਹੁੰਦੀ ਹੈ । ਇਸ ਲਈ ਐਲ.ਆਈ. ਨੂੰ ਖ਼ਤਮ ਕਰਕੇ ਨਿਰੋਲ ਸਿੱਖ ਰੈਜੀਮੈਟ ਪਹਿਲੇ ਦੀ ਤਰ੍ਹਾਂ ਬਣਾਈ ਜਾਵੇ ਤਾਂ ਕਿ ਸਿੱਖ ਰੈਜੀਮੈਟ ਦੇ ਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਲਾਲਤ ਨਾ ਸਹਿਣੀ ਪਵੇ ਅਤੇ ਉਹ ਆਪਣੀਆ ਸੇਵਾਵਾਂ, ਆਪਣੇ ਸਤਿਕਾਰ-ਮਾਣ ਅਤੇ ਅਣਖ਼ ਨੂੰ ਕਾਇਮ ਰੱਖਦੇ ਹੋਏ ਕਰ ਸਕਣ। ਸ. ਮਾਨ ਨੇ ਇਕ ਵਾਰੀ ਫਿਰ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *