Verify Party Member
Header
Header
ਤਾਜਾ ਖਬਰਾਂ

ਜਸਟਿਸ ਸਾਰੋ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਲੋੜੀਦਾਂ ਸਟਾਫ਼ ਅਤੇ ਬਿਜਲਈ ਉਪਕਰਨ ਉਪਲੱਬਧ ਨਾ ਕਰਵਾਉਣਾ ਹੁਕਮਰਾਨਾਂ ਦੀ ਗੁਰਦੁਆਰਾ ਚੋਣਾਂ ਲਈ ਵੱਡੀ ਬੇਈਮਾਨੀ : ਟਿਵਾਣਾ

ਜਸਟਿਸ ਸਾਰੋ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਲੋੜੀਦਾਂ ਸਟਾਫ਼ ਅਤੇ ਬਿਜਲਈ ਉਪਕਰਨ ਉਪਲੱਬਧ ਨਾ ਕਰਵਾਉਣਾ ਹੁਕਮਰਾਨਾਂ ਦੀ ਗੁਰਦੁਆਰਾ ਚੋਣਾਂ ਲਈ ਵੱਡੀ ਬੇਈਮਾਨੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “ਜਸਟਿਸ ਐਸ.ਐਸ. ਸਾਰੋ ਨੂੰ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਦੇ ਅਹੁਦੇ ਉਤੇ ਨਿਯੁਕਤ ਹੋਇਆ ਇਕ ਸਾਲ ਦਾ ਸਮਾਂ ਹੋ ਚੁੱਕਿਆ ਹੈ । ਪਰ ਇਕ ਸਾਲ ਤੋਂ ਇਨ੍ਹਾਂ ਨੂੰ ਆਪਣੀ ਮਿਲੀ ਜਿ਼ੰਮੇਵਾਰੀ ਨੂੰ ਪੂਰਾ ਕਰਨ ਲਈ ਜੇਕਰ ਸੈਂਟਰ ਦੇ ਹੁਕਮਰਾਨਾਂ ਵੱਲੋਂ ਲੋੜੀਦਾਂ ਸਟਾਫ਼, ਬਿਜਲਈ ਉਪਕਰਨ ਹੀ ਉਪਲੱਬਧ ਨਹੀਂ ਕਰਵਾਏ ਗਏ ਤਾਂ ਇਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਸੈਂਟਰ ਦੀ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਚੋਣਾਂ ਨੂੰ ਆਪਣੇ ਲੰਮੇ ਸਮੇਂ ਤੋਂ ਗੁਲਾਮ ਬਣੇ ਸਿੱਖ ਆਗੂਆਂ ਦੇ ਸਵਾਰਥਾਂ ਦੀ ਪੂਰਤੀ ਲਈ ਇਨ੍ਹਾਂ ਚੋਣਾਂ ਨੂੰ ਖੁਦ ਹੀ ਹੋਰ ਲਮਕਾਉਣਾ ਚਾਹੁੰਦੀ ਹੈ । ਤਦ ਹੀ ਜਸਟਿਸ ਸਾਰੋ ਵੱਲੋ ਕੀਤੀ ਗਈ ਮੰਗ ਅਨੁਸਾਰ ਇਕ ਸਕੱਤਰ, ਦੋ ਸਟੈਨੋ, ਦੋ ਸਹਾਇਕ ਅਤੇ ਇਕ ਸੇਵਾਦਾਰ ਵੀ ਉਪਲੱਬਧ ਨਹੀਂ ਕਰਵਾਏ ਗਏ ਅਤੇ ਜਸਟਿਸ ਸਾਰੋ ਵੱਲੋ ਆਪਣੇ ਘਰ ਤੋਂ ਦਫ਼ਤਰ ਚਲਾਉਦੇ ਹੋਏ ਜੋ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਨੂੰ ਪੱਤਰ ਲਿਖੇ ਜਾ ਰਹੇ ਹਨ, ਉਨ੍ਹਾਂ ਦਾ ਕੋਈ ਵੀ ਜੁਆਬ ਨਹੀਂ ਦਿੱਤਾ ਜਾ ਰਿਹਾ । ਤੀਸਰਾਂ ਇਨ੍ਹਾਂ ਚੋਣਾਂ ਨੂੰ ਹੋਰ ਲਮਕਾਉਣ ਹਿੱਤ ਜਾਣਬੁੱਝਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸਹਿਜਧਾਰੀ ਸਿੱਖ, ਐਸ.ਜੀ.ਪੀ.ਸੀ ਚੋਣਾਂ ਲਈ ਵੋਟਰਾਂ ਦੀ ਉਮਰ 21 ਸਾਲ ਤੋਂ ਘਟਾਕੇ 18 ਸਾਲ ਕਰਨਾ ਅਤੇ ਵੋਟਰਾਂ ਲਈ ਸਿੱਖ ਰਹਿਤ-ਮਰਿਯਾਦਾ ਅਨੁਸਾਰ ਸਰਤਾਂ ਨੂੰ ਸਹੀ ਦਿਸ਼ਾ ਵੱਲ ਤਹਿ ਕਰਨ ਵਿਚ ਅਤੇ ਅਦਾਲਤਾਂ ਵਿਚ ਚੱਲ ਰਹੇ ਉਪਰੋਕਤ ਕੇਸਾਂ ਤੇ ਮਸਲਿਆ ਦੇ ਫੈਸਲੇ ਨਹੀਂ ਕੀਤੇ ਜਾ ਰਹੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਚੋਣਾਂ ਜੋ ਪਹਿਲੋ ਹੀ ਬੀਤੇ 10 ਸਾਲਾਂ ਤੋਂ ਨਹੀਂ ਕਰਵਾਈਆ ਜਾ ਰਹੀਆ, ਉਨ੍ਹਾਂ ਵਿਚ ਹੋਰ ਦੇਰੀ ਕਰਨ ਲਈ ਸੈਂਟਰ ਦੀ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਇੰਡੀਆ ਨੂੰ ਸਿੱਖ ਕੌਮ ਦੇ ਮੁੱਖ ਦੋਸ਼ੀ ਗਰਦਾਨਦੇ ਹੋਏ ਅਤੇ ਇਨ੍ਹਾਂ ਹਿੰਦੂਤਵ ਤਾਕਤਾਂ ਦੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਭਰੀ ਸੋਚ ਨੂੰ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇੰਡੀਆ ਦੀਆਂ ਸਭ ਵਿਧਾਨਿਕ ਸੰਸਥਾਵਾਂ, ਪਾਰਲੀਮੈਂਟ, ਸੂਬਿਆਂ ਦੀਆਂ ਅਸੈਬਲੀਆਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਜਿ਼ਲ੍ਹਾ ਪ੍ਰੀਸਦਾਂ, ਪੰਚਾਇਤਾਂ ਆਦਿ ਸਭ ਦੀਆਂ ਚੋਣਾਂ ਮਿਆਦ ਖਤਮ ਹੋਣ ਤੋਂ ਪਹਿਲੇ ਕਰਵਾਈਆ ਜਾਂਦੀਆ ਆ ਰਹੀਆ ਹਨ । ਫਿਰ ਇੰਡੀਅਨ ਵਿਧਾਨ ਦੇ ਕਾਨੂੰਨ ਅਧੀਨ ਆਉਦੀ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਜੋ ਹਰ 5 ਸਾਲ ਬਾਅਦ ਹੋਣੀਆ ਚਾਹੀਦੀਆ ਹਨ । ਉਹ ਬੀਤੇ 10 ਸਾਲਾਂ ਤੋਂ ਕਿਉਂ ਨਹੀਂ ਕਰਵਾਈਆ ਜਾ ਰਹੀਆ ? ਉਨ੍ਹਾਂ ਕਿਹਾ ਕਿ ਆਪਣੇ ਚੇਹਤੇ ਬਾਦਲ ਦਲੀਆ ਦੀ ਸਾਡੀ ਇਸ ਧਾਰਮਿਕ ਸੰਸਥਾਂ ਉਤੇ ਗੈਰ ਕਾਨੂੰਨੀ ਕਬਜੇ ਨੂੰ ਕਿਉਂ ਜਾਰੀ ਰੱਖਿਆ ਹੋਇਆ ਹੈ ? ਜਸਟਿਸ ਸਾਰੋ ਨੂੰ ਇਕ ਸਾਲ ਤੋਂ ਲੋੜੀਦਾ ਸਟਾਫ਼ ਕਿਉਂ ਨਹੀਂ ਦਿੱਤਾ ਜਾ ਰਿਹਾ ਅਤੇ ਇਨ੍ਹਾਂ ਚੋਣਾਂ ਨਾਲ ਸੰਬੰਧਤ ਜੱਜ ਅਤੇ ਅਦਾਲਤਾਂ ਫੌਰੀ ਫੈਸਲੇ ਕਿਉਂ ਨਹੀਂ ਕਰ ਰਹੀਆ ?

ਉਨ੍ਹਾਂ ਕਿਹਾ ਕਿ ਜਦੋਂ ਇੰਡੀਆ ਦਾ ਵਿਧਾਨ ਅਜਿਹੀਆ ਸਭ ਸੰਸਥਾਵਾਂ ਦੀਆਂ ਚੋਣਾਂ ਸਮੇਂ ਨਾਲ ਕਰਵਾਉਣ ਦੀ ਗੱਲ ਕਰਦਾ ਹੈ ਫਿਰ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਚੋਣ ਸੰਬੰਧੀ ਸਮੁੱਚੀ ਕਾਨੂੰਨੀ ਪ੍ਰਕਿਰਿਆ ਨੂੰ ਪੂਰਨ ਕਰਨ ਲਈ ਹੁਕਮਰਾਨ ਤੇ ਗ੍ਰਹਿ ਵਿਭਾਗ ਇੰਡੀਆਂ ਕੁਭਕਰਨੀ ਨੀਂਦ ਕਿਉਂ ਸੁੱਤੇ ਪਏ ਹਨ ? ਸ. ਟਿਵਾਣਾ ਨੇ ਸੈਂਟਰ ਦੀ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਜੋਰਦਾਰ ਸੰਜ਼ੀਦਾ ਮੰਗ ਕੀਤੀ ਕਿ ਨਵਨਿਯੁਕਤ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਤੁਰੰਤ ਲੋੜੀਦਾ ਸਟਾਫ਼ ਅਤੇ ਬਿਜਲਈ ਉਪਕਰਨ ਉਪਲੱਬਧ ਕਰਵਾਏ ਜਾਣ । ਇਸਦੇ ਨਾਲ ਹੀ ਚੋਣਾਂ ਦੇ ਸੰਬੰਧ ਵਿਚ ਅਦਾਲਤਾਂ ਤੇ ਜੱਜਾਂ ਕੋਲ ਬੀਤੇ ਕਈ ਸਾਲਾਂ ਤੋਂ ਜਾਣਬੁੱਝਕੇ ਲਟਕਾਉਦੇ ਆ ਰਹੇ ਮਸਲਿਆ ਦੀ ਫੌਰੀ ਸੁਣਵਾਈ ਕਰਕੇ ਫੈਸਲਿਆ ਦਾ ਐਲਾਨ ਕਰਕੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਚੋਣ ਕਰਵਾਉਣ ਲਈ ਰਾਹ ਪੱਧਰਾਂ ਕੀਤਾ ਜਾਵੇ ਤਾਂ ਕਿ ਜਸਟਿਸ ਐਸ.ਐਸ. ਸਾਰੋ ਆਪਣੀ ਮਿਲੀ ਜਿ਼ੰਮੇਵਾਰੀ ਨੂੰ ਸਹੀ ਸਮੇਂ ਉਤੇ ਸਹੀ ਢੰਗ ਨਾਲ ਪੂਰਨ ਕਰਕੇ ਸਿੱਖ ਕੌਮ ਦੀ ਇਸ ਮਹਾਨ ਸੰਸਥਾਂ ਵਿਚ ਉਤਪੰਨ ਹੋ ਚੁੱਕੀਆ ਵੱਡੀਆ ਖਾਮੀਆ ਨੂੰ ਦੂਰ ਕਰਨ ਅਤੇ ਸਿੱਖ ਕੌਮ ਦੀ ਚੋਣ ਦੁਆਰਾ ਚੁਣੇ ਗਏ ਮੈਬਰਾਂ ਨੂੰ ਇਸਦੇ ਪ੍ਰਬੰਧ ਨੂੰ ਸੰਭਾਲਣ ਦਾ ਮਾਹੌਲ ਕਾਇਮ ਕਰ ਸਕਣ ।

About The Author

Related posts

Leave a Reply

Your email address will not be published. Required fields are marked *