Select your Top Menu from wp menus
Header
Header
ਤਾਜਾ ਖਬਰਾਂ

ਜਸਟਿਨ ਟਰੂਡੋ ਵਜ਼ੀਰ-ਏ-ਆਜ਼ਮ ਕੈਨੇਡਾ ਦੇ ਆਉਣ ਦਾ ਸਵਾਗਤ, ਪਰ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਤੇ ਸਿੱਖ ਮਸਲਿਆ ਨੂੰ ਕਿਸ ਤਰ੍ਹਾਂ ਉਠਾਉਣਗੇ ? : ਮਾਨ

ਜਸਟਿਨ ਟਰੂਡੋ ਵਜ਼ੀਰ-ਏ-ਆਜ਼ਮ ਕੈਨੇਡਾ ਦੇ ਆਉਣ ਦਾ ਸਵਾਗਤ, ਪਰ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਤੇ ਸਿੱਖ ਮਸਲਿਆ ਨੂੰ ਕਿਸ ਤਰ੍ਹਾਂ ਉਠਾਉਣਗੇ ? : ਮਾਨ

ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਆਉਣ ਵਾਲੇ ਕੱਲ੍ਹ ਮਿਤੀ 21 ਫਰਵਰੀ 2018 ਨੂੰ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਸ੍ਰੀ ਜਸਟਿਨ ਟਰੂਡੋ ਪੰਜਾਬ ਦੀ ਪਵਿੱਤਰ ਧਰਤੀ ‘ਤੇ ਜੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਕੌਮ ਦੀ ਸਿਆਸੀ ਤੇ ਇਖ਼ਲਾਕੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਵੱਖ-ਵੱਖ ਸਿੱਖ ਨੁਮਾਇੰਦਿਆ ਨੂੰ ਮਿਲਣ ਲਈ ਜੋ ਆ ਰਹੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਉਨ੍ਹਾਂ ਦੀ ਪਹਿਲੀ ਆਮਦ ਤੇ ਜਿਥੇ ਜੋਰਦਾਰ ਭਰਪੂਰ ਸਵਾਗਤ ਕਰਦੀ ਹੈ, ਉਥੇ ਇਹ ਵੀ ਉਮੀਦ ਕਰਦੀ ਹੈ ਕਿ ਜਸਟਿਨ ਟਰੂਡੋ ਤੇ ਕੈਨੇਡਾ ਹਕੂਮਤ ਦਾ ਜਿਸ ਤਰ੍ਹਾਂ ਸਿੱਖ ਕੌਮ ਨਾਲ ਪੀੜੀ ਸਾਂਝ ਬਣੀ ਹੋਈ ਹੈ ਅਤੇ ਇਸਦੀ ਬਦੌਲਤ ਉਨ੍ਹਾਂ ਨੇ ਆਪਣੀ ਕੈਬਨਿਟ ਵਿਚ 4 ਸਿੱਖ ਵਜ਼ੀਰਾਂ ਨੂੰ ਵੀ ਅਹਿਮ ਅਹੁਦੇ ਦੇ ਕੇ ਨਿਵਾਜਿਆ ਹੈ, ਇਨ੍ਹਾਂ ਸੰਬੰਧਾਂ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਉਹ ਆਉਣ ਵਾਲੇ ਸਮੇਂ ਵਿਚ ਵੀ ਉਦਮ ਕਰਦੇ ਰਹਿਣਗੇ ਅਤੇ ਸਿੱਖ ਕੌਮ ਪੰਜਾਬ ਸੂਬੇ ਵਿਚ ਜਿਵੇਂ ਹਰ ਪੱਖੋ ਯੋਗਦਾਨ ਪਾਉਦੀ ਹੋਈ ਤਰੱਕੀ ਕਰ ਰਹੀ ਹੈ, ਉਥੇ ਕੈਨੇਡਾ ਦੀ ਹਰ ਪੱਖੋ ਤਰੱਕੀ ਵਿਚ ਵੀ ਆਪਣੀਆ ਜਿੰਮੇਵਾਰੀਆ ਪੂਰਨ ਕਰਦੀ ਰਹੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਜਸਟਿਨ ਟਰੂਡੋ ਦੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਸਮੇਂ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਕੈਨੇਡਾ ਹਕੂਮਤ ਦੇ ਸਿੱਖ ਕੌਮ ਨਾਲ ਸਦੀਵੀਂ ਸੰਬੰਧਾਂ ਨੂੰ ਕਾਇਮ ਰੱਖਣ ਦੀ ਕੌਮੀ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਮੀਡੀਏ ਰਾਹੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸੈਂਟਰ ਦੀ ਸਬਜੀਆਂ-ਫ਼ਲਾਂ ਦੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਜਸਟਿਨ ਟਰੂਡੋ ਨੂੰ ਮਿਲਣ ਜਾ ਰਹੇ ਹਨ । ਇਥੇਂ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਵੀ ਬਾਹਰਲੇ ਮੁਲਕਾਂ ਦੇ ਮਹੱਤਵਪੂਰਨ ਅਹੁਦਿਆ ਤੇ ਬਿਰਾਜਮਾਨ ਸਖਸ਼ੀਅਤਾਂ ਇੰਡੀਆਂ ਜਾਂ ਪੰਜਾਬ ਆਉਦੀਆ ਹਨ, ਤਾਂ ਉਨ੍ਹਾਂ ਨਾਲ ਅਜਿਹੀਆ ਸਖਸ਼ੀਅਤਾਂ ਦੀ ਮੁਲਾਕਾਤ ਹੋਣੀ ਬਣਦੀ ਹੈ, ਜੋ ਉਨ੍ਹਾਂ ਨੂੰ ਪੰਜਾਬ ਸੂਬੇ, ਸਿੱਖ ਕੌਮ, ਪੰਜਾਬੀਆਂ ਨੂੰ ਦਰਪੇਸ਼ ਆ ਰਹੀਆ ਵੱਡੀਆਂ ਮੁਸ਼ਕਿਲਾਂ ਅਤੇ ਸੈਂਟਰ ਦੇ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਵਿਤਕਰਿਆ ਤੇ ਧੋਖਿਆ ਤੋਂ ਦਲੀਲ ਸਹਿਤ ਸਹੀ ਜਾਣਕਾਰੀ ਦੇ ਕੇ ਕੌਮਾਂਤਰੀ ਪੱਧਰ ਤੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣ ਦੀ ਸਮਰੱਥਾਂ ਰੱਖਦਾ ਹੋਵੇ । ਪਰ ਉਪਰੋਕਤ ਤਿੰਨੇ ਆਗੂ ਕੈਪਟਨ ਅਮਰਿੰਦਰ ਸਿੰਘ ਜੋ ਕਾਂਗਰਸ ਜਮਾਤ ਦੇ ਹਨ, ਸ. ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਲ ਦੇ ਆਗੂ ਹਨ, ਇਹ ਤਿੰਨੇ ਆਗੂ ਸਿੱਖ ਕੌਮ ਦੀ, ਪੰਜਾਬ ਸੂਬੇ ਤੇ ਪੰਜਾਬੀਆਂ ਦੀ ਸਹੀ ਅਗਵਾਈ ਕਰਨ ਅਤੇ ਸ੍ਰੀ ਜਸਟਿਨ ਟਰੂਡੋ ਨੂੰ ਸਿੱਖ ਕੌਮ ਅਤੇ ਪੰਜਾਬ ਸੂਬੇ ਦੀ ਸਹੀ ਜਾਣਕਾਰੀ ਦੇਣ ਦੀ ਇਸ ਲਈ ਸਮਰੱਥਾਂ ਨਹੀਂ ਰੱਖਦੇ ਕਿਉਂਕਿ ਇਨ੍ਹਾਂ ਨੇ ਆਪੋ-ਆਪਣੀਆ ਪਾਰਟੀਆਂ ਕਾਂਗਰਸ ਤੇ ਬੀਜੇਪੀ ਅਤੇ ਬਾਦਲ ਦਲ ਦੀ ਮੂਲਧਾਰਾਂ ਵਾਲੀ ਹਿੰਦੂਤਵ ਪਾਲਸੀ ਸੰਬੰਧੀ ਹੀ ਗੱਲ ਕਰਨੀ ਹੈ, ਨਾ ਕਿ ਇਥੇਂ ਵੱਸਣ ਵਾਲੀਆ ਘੱਟ ਗਿਣਤੀ ਸਿੱਖ, ਮੁਸਲਿਮ, ਇਸਾਈ, ਦਲਿਤਾਂ, ਰੰਘਰੇਟਿਆਂ, ਪੱਛੜੇ ਵਰਗਾਂ, ਕਿਸਾਨਾਂ, ਖੇਤ-ਮਜ਼ਦੂਰਾਂ ਨੂੰ ਆ ਰਹੀਆ ਦਰਪੇਸ਼ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਦੇਣੀ ਹੈ ।

ਫਿਰ ਕੈਪਟਨ ਅਮਰਿੰਦਰ ਸਿੰਘ ਜੋ ਕਿ ਖੁਦ ਕੈਨੇਡਾ ਸਰੀ ਦੇ ਗੁਰੂਘਰ ਵਿਖੇ ਖ਼ਾਲਿਸਤਾਨੀ ਸਟੇਜ ‘ਤੇ ਬੀਤੇ ਸਮੇਂ ਵਿਚ ਤਕਰੀਰ ਕੀਤੀ ਸੀ ਅਤੇ ਜਿਨ੍ਹਾਂ ਨੇ 1 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਅੰਮ੍ਰਿਤਸਰ ਐਲਾਨਨਾਮੇ’ ਦੇ ਦਸਤਾਵੇਜ਼ ਉਤੇ ਦਸਤਖ਼ਤ ਕਰਦੇ ਹੋਏ ਸਿੱਖ ਕੌਮ ਲਈ ਆਜ਼ਾਦ ਸਟੇਟ ਬਣਾਉਣ ਦੀ ਮੰਗ ਕੀਤੀ ਸੀ, ਅੱਜ ਉਹ ਕਾਂਗਰਸੀ ਪਾਲਸੀ ਅਧੀਨ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੁੰਨਕਰ ਹੋ ਕੇ ਹਿੰਦੂਤਵ ਹੁਕਮਰਾਨਾਂ ਦੀ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਸ੍ਰੀ ਜਸਟਿਨ ਟਰੂਡੋ ਨੂੰ ਇਥੋਂ ਦੀ ਸਹੀ ਜਾਣਕਾਰੀ ਦੇਣਗੇ । ਇਨ੍ਹਾਂ ਦੀਆਂ ਉਪਰੋਕਤ ਕਾਰਵਾਈਆ ਦੀ ਫੋਟੋਗ੍ਰਾਂਫ ਨਿਮਨ ਦਿੱਤੀ ਜਾ ਰਹੀ ਹੈ ।

ਇਸੇ ਤਰ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ 22 ਅਪ੍ਰੈਲ 1992 ਨੂੰ ਜਦੋਂ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਦਿੱਲੀ ਆਏ ਸਨ, ਸਮੁੱਚੀ ਸਿੱਖ ਲੀਡਰਸਿ਼ਪ ਨਾਲ ਜਾ ਕੇ ਦਿੱਲੀ ਵਿਖੇ ਖ਼ਾਲਿਸਤਾਨ ਨੂੰ ਕਾਇਮ ਕਰਨ ਸੰਬੰਧੀ ਸਿੱਖ ਕੌਮ ਦੇ ਬਿਨ੍ਹਾਂ ਤੇ ਜੋ ਯਾਦ-ਪੱਤਰ ਦਿੱਤਾ ਗਿਆ ਸੀ, ਉਸ ਉਤੇ ਦਸਤਖ਼ਤ ਕੀਤੇ ਸਨ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਮਰਹੂਮ ਗੁਰਚਰਨ ਸਿੰਘ ਟੋਹੜਾ, ਹਰਚਰਨ ਸਿੰਘ, ਸ. ਸੁਖਬੀਰ ਸਿੰਘ, ਸ. ਇੰਦਰਪਾਲ ਸਿੰਘ ਖ਼ਾਲਸਾ, ਰਜਿੰਦਰ ਸਿੰਘ ਮੌਗਾ, ਦਾਸ (ਸਿਮਰਨਜੀਤ ਸਿੰਘ ਮਾਨ) ਆਦਿ ਕੌਮੀ ਆਗੂਆਂ ਦੇ ਦਸਤਖ਼ਤ ਸਨ । ਉਪਰੋਕਤ ਸਭ ਆਗੂ ਸਿੱਖ ਕੌਮ ਨਾਲ ਕੀਤੇ ਗਏ ਖ਼ਾਲਿਸਤਾਨ ਦੇ ਬਚਨ ਤੋਂ ਜਾ ਤਾਂ ਭੱਜ ਚੁੱਕੇ ਹਨ ਜਾਂ ਰੱਬ ਨੂੰ ਪਿਆਰੇ ਹੋ ਗਏ ਹਨ।

ਫਿਰ ਅਜਿਹੇ ਆਗੂ ਸ੍ਰੀ ਜਸਟਿਨ ਟਰੂਡੋ ਨੂੰ ਪੰਜਾਬ ਸੂਬੇ ਤੇ ਸਿੱਖ ਕੌਮ ਸੰਬੰਧੀ ਕਿਸ ਤਰ੍ਹਾਂ ਸਹੀ ਜਾਣਕਾਰੀ ਦੇ ਸਕਦੇ ਹਨ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਗਦਰੀ ਬਾਬੇ ਸਨ, ਜਿਨ੍ਹਾਂ ਨੇ ਆਪਣੀਆ ਮਹਾਨ ਕੁਰਬਾਨੀਆਂ ਇਥੋਂ ਅੰਗਰੇਜ਼ਾਂ ਨੂੰ ਬਾਹਰ ਕਰਨ ਲਈ ਅਤੇ ਤਿੰਨੇ ਕੌਮਾਂ ਮੁਸਲਿਮ, ਸਿੱਖ ਅਤੇ ਹਿੰਦੂਆਂ ਦਾ ਸਾਂਝੇ ਤੌਰ ਤੇ ਇੰਡੀਆਂ ਵਿਚ ਰਾਜ ਕਾਇਮ ਕਰਨ ਲਈ ਦਿੱਤੀਆ । ਉਸ ਸਾਂਝੇ ਫਤਵੇ ਨਾਲ ਧੋਖਾ ਕਰਕੇ ਨਹਿਰੂ, ਗਾਂਧੀ ਨੇ ਆਪਣਾ ਹਿੰਦੂਆਂ ਦਾ ਮੁਲਕ ਇੰਡੀਆਂ ਬਣਾ ਲਿਆ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਇਸ ਫਤਵੇ ਨੂੰ ਪਿੱਠ ਦੇ ਕੇ ਆਪਣਾ ਮੁਸਲਿਮ ਕੌਮ ਤੇ ਅਧਾਰਿਤ ਪਾਕਿਸਤਾਨ ਬਣਾ ਲਿਆ । ਇਨ੍ਹਾਂ ਆਗੂਆਂ ਨੇ ਉਪਰੋਕਤ ਸਾਂਝੇ ਫਤਵੇ ਨਾਲ ਬਹੁਤ ਵੱਡਾ ਧੋਖਾ ਕੀਤਾ । ਬੀਬੀ ਹਰਸਿਮਰਤ ਕੌਰ ਬਾਦਲ ਵੀ ਉਸ ਬੀਜੇਪੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ, ਜਿਨ੍ਹਾਂ ਨੇ ਸਿੱਖ ਕੌਮ ਨੂੰ 1947 ਤੋਂ ਬਾਅਦ ਧੋਖਾ ਕੀਤਾ । ਫਿਰ ਇਹ ਆਗੂ ਸ੍ਰੀ ਜਸਟਿਨ ਟਰੂਡੋ ਵਰਗੇ ਮਨੁੱਖਤਾ ਪੱਖੀ ਅਗਾਹਵਾਧੂ ਖਿਆਲਾਂ ਦੇ ਮਾਲਕ ਅਤੇ ਜਮਹੂਰੀਅਤ ਤੇ ਅਮਨ ਪਸੰਦ ਮੁਲਕ ਦੇ ਵਜ਼ੀਰ-ਏ-ਆਜ਼ਮ ਨਾਲ ਇਥੋਂ ਦੀ ਸਥਿਤੀ ਬਾਰੇ ਗੱਲਬਾਤ ਨਹੀਂ ਕਰ ਸਕਦੇ । ਕਿਉਂਕਿ ਬਾਦਲ ਦਲੀਆਂ ਨੇ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਜੋ ਕਿ ਇਸ ਸਮੇਂ ਲੇਮਡੱਕ (Lame Duck) ਸਥਿਤੀ ਵਿਚ ਹੈ ਅਤੇ ਜਿਸ ਨੇ ਲੰਮੇ ਸਮੇਂ ਤੋਂ ਸਿੱਖ ਕੌਮ ਤੋਂ ਫਤਵਾ ਹੀ ਨਹੀਂ ਲਿਆ ਉਸ ਉਤੇ ਇਨ੍ਹਾਂ ਦਾ ਕਬਜਾ ਹੈ । ਅਜਿਹੀ ਲੀਡਰਸਿ਼ਪ ਭਾਵੇ ਉਹ ਕਾਂਗਰਸ ਨਾਲ ਸੰਬੰਧਤ ਹੈ, ਭਾਵੇ ਬੀਜੇਪੀ, ਬਾਦਲ ਦਲ ਜਾਂ ਹੋਰ ਫਿਰਕੂ ਸੰਗਠਨਾਂ ਨਾਲ ਸੰਬੰਧਤ ਹੈ, ਉਹ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਸੰਬੰਧੀ ਨਾ ਤਾਂ ਜਾਣਕਾਰੀ ਦੇ ਸਕਦੀਆ ਹਨ ਅਤੇ ਨਾ ਹੀ ਉਹ ਸਿੱਖ ਕੌਮ ਦੇ ਬਿਨ੍ਹਾਂ ਤੇ ਜਸਟਿਨ ਟਰੂਡੋ ਨਾਲ ਗੱਲ ਕਰਨ ਦਾ ਅਧਿਕਾਰ ਰੱਖਦੀਆ ਹਨ ।

About The Author

Related posts

Leave a Reply

Your email address will not be published. Required fields are marked *