ਜਸਟਿਨ ਟਰੂਡੋ ਵਜ਼ੀਰ-ਏ-ਆਜ਼ਮ ਕੈਨੇਡਾ ਦੀ ਧਰਮ ਪਤਨੀ ਨੂੰ ਕਰੋਨਾ ਵਾਈਰਸ ਹੋਣ ‘ਤੇ ਉਨ੍ਹਾਂ ਦੀ ਅਤੇ ਕੈਨੇਡਾ ਨਿਵਾਸੀਆਂ ਦੀ ਚੰਗੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ : ਮਾਨ
ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਗੁਰੂ ਸਾਹਿਬਾਨ ਦੇ ਚਰਨਾਂ ਵਿਚ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਜੋ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਜਸਟਿਨ ਟਰੂਡੋ ਦੀ ਧਰਮ ਪਤਨੀ, ਸ. ਜਗਮੀਤ ਸਿੰਘ ਪ੍ਰਧਾਨ ਡੈਮੋਕ੍ਰੇਟਿਕ ਪਾਰਟੀ ਕੈਨੇਡਾ ਅਤੇ ਜੋ ਵੀ ਕੈਨੇਡਾ ਨਿਵਾਸੀ ਕਰੋਨਾ ਵਾਈਰਸ ਤੋਂ ਬੀਤੇ ਕੁਝ ਸਮੇਂ ਪਹਿਲਾ ਪੀੜ੍ਹਤ ਹੋ ਗਏ ਹਨ, ਉਨ੍ਹਾਂ ਨੂੰ ਅਕਾਲ ਪੁਰਖ ਜ਼ਲਦੀ ਤੋਂ ਜ਼ਲਦੀ ਮੇਹਰ ਬਖਸਿ਼ਸ਼ ਕਰਕੇ ਤੰਦਰੁਸਤੀ ਬਖ਼ਸਣ ਤਾਂ ਕਿ ਇਹ ਸਭ ਪਹਿਲਾਂ ਦੀ ਤਰ੍ਹਾਂ ਵਿਚਰਦੇ ਹੋਏ ਮਨੁੱਖਤਾ ਦੀ ਸੇਵਾ ਕਰਦੇ ਰਹਿਣ ।”
ਇਹ ਅਰਦਾਸ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਦੀ ਧਰਮ ਪਤਨੀ, ਸ. ਜਗਮੀਤ ਸਿੰਘ ਅਤੇ ਹੋਰਨਾਂ ਕੈਨੇਡਾ ਨਿਵਾਸੀ ਜੋ ਕਰੋਨਾ ਵਾਈਰਸ ਤੋਂ ਪੀੜ੍ਹਤ ਹਨ, ਉਨ੍ਹਾਂ ਨੂੰ ਇਸ ਖ਼ਤਰਨਾਕ ਬਿਮਾਰੀ ਤੋਂ ਦੂਰ ਕਰਨ ਦੀ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੋਵੇ ਸਮੇਂ ਆਪਣੀ ਅਰਦਾਸ ਵਿਚ ਬਿਨ੍ਹਾਂ ਕਿਸੇ ਭੇਦਭਾਵ, ਊਚ-ਨੀਚ ਤੋਂ ਇਨਸਾਨੀਅਤ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਦੀ ਹੈ । ਹੁਣ ਜਦੋਂ ਸੰਸਾਰ ਦੇ 165 ਮੁਲਕਾਂ ਵਿਚ ਇਹ ਖ਼ਤਰਨਾਕ ਵਾਈਰਸ ਫੈਲਦਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਮਨੁੱਖ ਇਸਦੀ ਚਪੇਟ ਵਿਚ ਆ ਰਹੇ ਹਨ, ਤਾਂ ਹਰ ਇਕ ਇਨਸਾਨ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦਾ ਇਹ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਉਹ ਆਪੋ-ਆਪਣੇ ਘਰਾਂ ਅਤੇ ਆਪਣੇ ਮੰਨਣ ਵਾਲੇ ਈਸਟਾਂ ਨੂੰ ਮੁੱਖ ਰੱਖਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਨ ਕਿ ਇਸ ਆਏ ਇਨਸਾਨੀ ਸੰਕਟ ਨੂੰ ਅਕਾਲ ਪੁਰਖ ਦੂਰ ਕਰਨ ਅਤੇ ਸਮੁੱਚੀ ਦੁਨੀਆਂ ਵਿਚ ਇਸ ਵਿਸ਼ੇ ਤੇ ਉਤਪੰਨ ਹੋ ਚੁੱਕੀ ਗਹਿਰੀ ਚਿੰਤਾ ਖ਼ਤਮ ਹੋ ਸਕੇ । ਇਸ ਆਏ ਸੰਕਟ ਤੋਂ ਸਮੁੱਚੀ ਇਨਸਾਨੀਅਤ ਅਤੇ ਮਨੁੱਖਤਾ ਆਪਣੇ ਇਨਸਾਨੀ ਫਰਜਾਂ ਨੂੰ ਪਹਿਚਾਣਦੀ ਹੋਈ ਮਨੁੱਖਤਾ ਦੀ ਬਿਹਤਰੀ ਵਿਚ ਪਹਿਲੇ ਨਾਲੋ ਵੀ ਵਧੇਰੇ ਜੁਟ ਸਕੇ ਅਤੇ ਸਮੁੱਚੀ ਦੁਨੀਆਂ ਵਿਚ ਅਮਨ-ਚੈਨ ਅਤੇ ਭਰਾਂਤਰੀ ਭਾਵ ਦੀ ਗੱਲ ਮਜ਼ਬੂਤ ਹੋ ਸਕੇ ।
Webmaster
Lakhvir Singh
Shiromani Akali Dal (Amritsar)
9781-222-567