Verify Party Member
Header
Header
ਤਾਜਾ ਖਬਰਾਂ

ਜਰਨੈਲ ਸਿੰਘ ਸਖੀਰਾ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਹੀਂ ਅਤੇ ਨਾ ਹੀ ਉਸ ਕੋਲ ਪਾਰਟੀ ਦਾ ਕੋਈ ਅਹੁਦਾ ਹੈ : ਮਹੇਸ਼ਪੁਰੀਆਂ

ਜਰਨੈਲ ਸਿੰਘ ਸਖੀਰਾ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਹੀਂ ਅਤੇ ਨਾ ਹੀ ਉਸ ਕੋਲ ਪਾਰਟੀ ਦਾ ਕੋਈ ਅਹੁਦਾ ਹੈ : ਮਹੇਸ਼ਪੁਰੀਆਂ

ਅੰਮ੍ਰਿਤਸਰ, 27 ਅਗਸਤ ( ) “ਸਾਨੂੰ ਪਾਰਟੀ ਸਫਾ ਤੋਂ ਜਾਣਕਾਰੀ ਮਿਲੀ ਹੈ ਕਿ ਸ. ਜਰਨੈਲ ਸਿੰਘ ਸਖੀਰਾ ਜੋ ਕਿ ਰੇਲਵੇ ਵਿਭਾਗ ਵਿਚ ਲੰਮੇਂ ਸਮੇਂ ਤੋਂ ਸਰਕਾਰੀ ਨੌਕਰੀ ਕਰ ਰਹੇ ਹਨ, ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਦੀ ਵਰਤੋਂ ਕਰਕੇ ਪਾਰਟੀ ਮੈਬਰਾਂ ਅਤੇ ਇਥੋਂ ਦੇ ਨਿਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਆਪਣੇ-ਆਪ ਨੂੰ ਪਾਰਟੀ ਦਾ ਜਰਨਲ ਸਕੱਤਰ ਲਿਖਿਆ ਜਾ ਰਿਹਾ ਹੈ । ਜਦੋਂਕਿ ਸ. ਜਰਨੈਲ ਸਿੰਘ ਸਖੀਰਾ ਜੋ ਸਰਕਾਰੀ ਨੌਕਰੀ ਵਿਚ ਹਨ ਕਾਨੂੰਨ ਤੌਰ ਤੇ ਉਹ ਕਿਸੇ ਸਿਆਸੀ ਪਾਰਟੀ ਵਿਚ ਸਾਮਿਲ ਨਹੀਂ ਹੋ ਸਕਦੇ । ਦੂਸਰਾ ਸਾਡੀ ਪਾਰਟੀ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਅਹੁਦਾ ਜਾਂ ਜਿ਼ੰਮੇਵਾਰੀ ਨਹੀਂ ਦਿੱਤੀ ਗਈ । ਜੇਕਰ ਉਹ ਆਪਣੇ ਨਾਮ ਨਾਲ ਜਰਨਲ ਸਕੱਤਰ ਲਿਖਕੇ ਪਾਰਟੀ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ ਤਾਂ ਜਿਸ ਨਾਲ ਵੀ ਅਜਿਹਾ ਕੋਈ ਧੋਖਾ ਹੋਇਆ ਹੈ, ਉਹ ਸ. ਜਰਨੈਲ ਸਿੰਘ ਸਖੀਰਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਆਜ਼ਾਦ ਹਨ । ਅਸੀਂ ਪ੍ਰੈਸ ਰਾਹੀ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਤਾਂ ਕਿ ਪ੍ਰੈਸ ਅਤੇ ਮੀਡੀਆ ਵੀ ਉਨ੍ਹਾਂ ਨੂੰ ਕਦੀ ਵੀ ਪਾਰਟੀ ਦਾ ਕੋਈ ਅਹੁਦੇਦਾਰ ਪ੍ਰਵਾਨ ਨਾ ਕਰਨ ਅਤੇ ਨਾ ਹੀ ਇਥੋਂ ਦੇ ਨਿਵਾਸੀ ਉਨ੍ਹਾਂ ਤੋਂ ਸਾਡੀ ਪਾਰਟੀ ਦੇ ਨਾਮ ਤੇ ਕਿਸੇ ਤਰ੍ਹਾਂ ਦੇ ਕਾਗਜਾਤ ਪ੍ਰਾਪਤ ਕਰਨ ।”

ਇਹ ਜਾਣਕਾਰੀ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਪ੍ਰਬੰਧਕੀ ਅਤੇ ਮੁੱਖ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਲਖਵੀਰ ਸਿੰਘ ਮਹੇਸ਼ਪੁਰੀਆਂ ਨੇ ਪੰਜਾਬ ਦੀ ਸਮੁੱਚੀ ਪ੍ਰੈਸ ਅਤੇ ਮੀਡੀਆ ਨੂੰ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ ।


About The Author

Related posts

Leave a Reply

Your email address will not be published. Required fields are marked *