Select your Top Menu from wp menus
Header
Header
ਤਾਜਾ ਖਬਰਾਂ

ਜਮਹੂਰੀਅਤ, ਅਮਨ ਅਤੇ ਇਨਸਾਫ਼ ਪਸ਼ੰਦ ਲੋਕਾਂ ‘ਤੇ ਸਿੱਖ ਕੌਮ ਨੂੰ 27 ਅਕਤੂਬਰ 2019 ਨੂੰ ਲੰਡਨ ਵਿਖੇ ਕਸ਼ਮੀਰੀਆਂ ਦੇ ਹੱਕ ਵਿਚ ਹੋ ਰਹੇ ਮਾਰਚ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ : ਮਾਨ

ਜਮਹੂਰੀਅਤ, ਅਮਨ ਅਤੇ ਇਨਸਾਫ਼ ਪਸ਼ੰਦ ਲੋਕਾਂ ‘ਤੇ ਸਿੱਖ ਕੌਮ ਨੂੰ 27 ਅਕਤੂਬਰ 2019 ਨੂੰ ਲੰਡਨ ਵਿਖੇ ਕਸ਼ਮੀਰੀਆਂ ਦੇ ਹੱਕ ਵਿਚ ਹੋ ਰਹੇ ਮਾਰਚ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਕਤੂਬਰ ( ) “ਬੀਤੀ 5 ਅਗਸਤ 2019 ਤੋਂ ਕਸ਼ਮੀਰੀਆਂ ਉਤੇ ਹਿੰਦੂਤਵ ਹੁਕਮਰਾਨਾਂ, ਉਨ੍ਹਾਂ ਦੀ ਫ਼ੌਜ ਅਤੇ ਅਰਧ ਸੈਨਿਕ ਬਲਾਂ ਵੱਲੋਂ ਕੀਤੇ ਜਾਂਦੇ ਆ ਰਹੇ ਅਣਮਨੁੱਖੀ ਜ਼ਬਰ-ਜੁਲਮ ਵਿਰੁੱਧ ਜੋ ਦਿਵਾਲੀ ਵਾਲੇ ਦਿਨ ਮਿਤੀ 27 ਅਕਤੂਬਰ 2019 ਨੂੰ ਰਿਚਮੰਡ ਟ੍ਰੇਸ ਡਾਓਨਿੰਗ ਸਟ੍ਰੀਟ ਵਿਖੇ ਸਥਿਤ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਕੌਮਾਂਤਰੀ ਪੱਧਰ ਤੇ ਵੱਡਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਪ੍ਰਬੰਧਕਾਂ ਨੇ ਇਹ ਮਨੁੱਖਤਾ ਪੱਖੀ ਉਦਮ ਕੀਤਾ ਹੈ, ਉਹ ਜਿਥੇ ਸਲਾਘਾਯੋਗ ਹੈ, ਉਥੇ ਇਨਸਾਫ਼ ਪਸ਼ੰਦ ਜਮਹੂਰੀਅਤ ਅਤੇ ਅਮਨ ਚਾਹੁੰਣ ਵਾਲੀਆ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ, ਸਖਸ਼ੀਅਤਾਂ ਅਤੇ ਸਿੱਖ ਕੌਮ ਨੂੰ ਇਸ ਮਨੁੱਖਤਾ ਪੱਖੀ ਰੋਸ ਮਾਰਚ ਵਿਚ ਵੱਧ ਚੜ੍ਹਕੇ ਸ਼ਾਮਿਲ ਵੀ ਹੋਣਾ ਚਾਹੀਦਾ ਹੈ ਅਤੇ ਕਸ਼ਮੀਰੀਆਂ ਉਤੇ ਹੋ ਰਹੇ ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿਵਾਲੀ ਵਾਲੇ ਦਿਨ ਲੰਡਨ ਵਿਖੇ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਹੋ ਰਹੇ ਵੱਡੇ ਰੋਸ ਮਾਰਚ ਅਤੇ ਕਸ਼ਮੀਰੀਆਂ ਦੇ ਹੱਕ ਵਿਚ ਉਠਾਈ ਜਾ ਰਹੀ ਆਵਾਜ਼ ਵਾਲੇ ਪ੍ਰੋਗਰਾਮ ਵਿਚ ਸਮੁੱਚੀਆ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ, ਸਖਸ਼ੀਅਤਾਂ ਅਤੇ ਸਿੱਖ ਕੌਮ ਨੂੰ ਵੱਧ ਚੜ੍ਹਕੇ ਸਮੂਲੀਅਤ ਕਰਨ ਅਤੇ ਕਸ਼ਮੀਰ ਵਿਚ ਕਾਨੂੰਨ ਦਾ ਰਾਜ ਅਤੇ ਪ੍ਰਿੰਸੀਪਲਜ਼ ਆਫ਼ ਨੈਚੂਰਲ ਜਸਟਿਸ ਸਥਾਪਿਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦੁਨੀਆਂ ਭਰ ਦੇ ਇਨਸਾਫ਼ ਪਸ਼ੰਦ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਸ਼ਮੀਰ ਵਿਚ ਹਿੰਦੂਤਵ ਹੁਕਮਰਾਨਾਂ ਨੇ ਸਭ ਕਾਨੂੰਨੀ, ਸਮਾਜਿਕ, ਇਖ਼ਲਾਕੀ ਅਤੇ ਇਨਸਾਨੀ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਕੇ ਸਮੁੱਚੇ ਕਸ਼ਮੀਰੀਆਂ ਉਤੇ ਨਿਰੰਤਰ ਅਣਮਨੁੱਖੀ ਜ਼ਬਰ-ਜੁਲਮ ਢਾਹਿਆ ਜਾਂਦਾ ਆ ਰਿਹਾ ਹੈ, ਉਨ੍ਹਾਂ ਦੇ ਸਭ ਕਾਨੂੰਨੀ ਤੇ ਇਨਸਾਨੀ ਹੱਕਾਂ ਨੂੰ ਜ਼ਬਰੀ ਖੋਹ ਲਿਆ ਗਿਆ ਹੈ । ਉਥੋਂ ਦੀ ਸਮੁੱਚੀ ਸਿਆਸੀ ਤੇ ਵਿਰੋਧੀ ਲੀਡਰਸਿ਼ਪ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰ ਬੰਦ ਕਰ ਦਿੱਤਾ ਗਿਆ ਹੈ । ਸਭ ਸੰਚਾਰ ਸੇਵਾਵਾਂ ਖ਼ਤਮ ਕਰ ਦਿੱਤੀਆ ਗਈਆ ਹਨ । ਉਸ ਨੂੰ ਬਹਾਲ ਕਰਵਾਉਣ ਲਈ ਹੀ ਉਪਰੋਕਤ 27 ਅਕਤੂਬਰ ਦਿਵਾਲੀ ਵਾਲੇ ਦਿਨ ਇਨਸਾਫ਼ ਪਸ਼ੰਦ ਸਖਸ਼ੀਅਤਾਂ ਅਤੇ ਜਥੇਬੰਦੀਆਂ ਵੱਲੋਂ ਸਾਂਝਾ ਉਦਮ ਕਰਦੇ ਹੋਏ ਇਹ ਕੌਮਾਂਤਰੀ ਪੱਧਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ । ਜਿਸ ਵਿਚ ਲੰਡਨ ਦੇ ਮੇਅਰ ਨੂੰ ਪਹਿਲ ਦੇ ਆਧਾਰ ਤੇ ਜਿਥੇ ਸਾਮਿਲ ਹੋਣਾ ਚਾਹੀਦਾ ਹੈ, ਉਥੇ ਹਿੰਦੂਤਵ ਹੁਕਮਰਾਨਾਂ ਦੇ ਮੁਖੋਟਿਆ ਉਤੇ ਚੜ੍ਹਾਏ ਗਏ ਨਕਾਬ ਨੂੰ ਲਾਹਕੇ ਇਸਦੇ ਖੂੰਖਾਰ ਚਿਹਰੇ ਨੂੰ ਦੁਨੀਆਂ ਸਾਹਮਣੇ ਲਿਆਉਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ । ਕਿਉਂਕਿ ਦਿਵਾਲੀ ਵਾਲੇ ਦਿਨ ਦੀ ਜੋ ਵੱਡੀ ਮਹੱਤਵਪੂਰਨ ਯਾਦਗਾਰ ਹੈ ਅਤੇ ਜਿਸ ਨੂੰ ਸਿੱਖ ਕੌਮ ਸਮਰਪਿਤ ਹੋ ਕੇ ਮਨਾਉਦੀ ਹੈ, ਉਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਾਦਸ਼ਾਹ ਜ਼ਹਾਗੀਰ ਦੀ ਜੇਲ੍ਹ ਵਿਚ ਜ਼ਬਰੀ ਬੰਦੀ ਬਣਾਕੇ ਜੋ ਰੱਖਿਆ ਗਿਆ ਸੀ, ਇਹ ਦਿਨ 52 ਹਿੰਦੂ ਰਾਜੇ ਜੋ ਜ਼ਹਾਗੀਰ ਦੀ ਜੇਲ੍ਹ ਵਿਚ ਬੰਦੀ ਸਨ, ਉਨ੍ਹਾਂ ਨੂੰ ਰਿਹਾਅ ਕਰਵਾਉਣ ਦੀ ਖੁਸ਼ੀ ਵਿਚ ਮੁੱਖ ਤੌਰ ਤੇ ਆਜ਼ਾਦੀ ਦੀ ਪ੍ਰਤੀਕ ਅਤੇ ਹਰ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਦੇ ਪ੍ਰਤੀਕ ਵੱਜੋਂ ਮਨਾਈ ਜਾਂਦੀ ਹੈ । ਇਸ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਉਜਾਗਰ ਕਰਨ ਹਿੱਤ ਇਸ ਮਾਰਚ ਵਿਚ ਆਪਣਾ ਇਖ਼ਲਾਕੀ ਅਤੇ ਕੌਮੀ ਫਰਜ ਸਮਝਕੇ ਸਾਮਿਲ ਹੋਣਾ ਬਣਦਾ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *