Verify Party Member
Header
Header
ਤਾਜਾ ਖਬਰਾਂ

ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਹਿੱਤ, ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੇ ਹਾਊਸ ਨੂੰ ਰੱਦ ਕਰਕੇ ਤੁਰੰਤ ਨਵੀਆਂ ਚੋਣਾਂ ਕਰਵਾਈਆਂ ਜਾਣ : ਅੰਮ੍ਰਿਤਸਰ ਦਲ

ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਹਿੱਤ, ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੇ ਹਾਊਸ ਨੂੰ ਰੱਦ ਕਰਕੇ ਤੁਰੰਤ ਨਵੀਆਂ ਚੋਣਾਂ ਕਰਵਾਈਆਂ ਜਾਣ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 25 ਮਾਰਚ ( ) “ਜਦੋਂ ਭਾਰਤ ਦੀ ਪਾਰਲੀਮੈਂਟ, ਸੂਬਿਆਂ ਦੀਆਂ ਅਸੈਬਲੀਆਂ, ਮਿਊਸੀਪਲ ਕਾਰਪੋਰੇਸ਼ਨਾਂ, ਜਿ਼ਲ੍ਹਾ ਪਰਿਸ਼ਦਾਂ, ਮਿਊਸੀਪਲ ਕੌਸਲਾਂ, ਪੰਚਾਇਤਾਂ ਆਦਿ ਇਥੋ ਦੀ ਜਨਤਾ ਨਾਲ ਸੰਬੰਧਤ ਸੰਸਥਾਵਾਂ ਦੀ ਵਿਧਾਨਿਕ ਮਿਆਦ ਖ਼ਤਮ ਹੋਣ ਤੇ ਤੁਰੰਤ ਚੋਣਾਂ ਕਰਵਾਈਆਂ ਜਾਂਦੀਆਂ ਹਨ ਅਤੇ ਜਨਤਾ ਤੋਂ ਫੈਸਲਾ ਲਿਆ ਜਾਂਦਾ ਹੈ ਤਾਂ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀਆਂ ਚੋਣਾਂ ਵਿਧਾਨਿਕ ਲੀਹਾਂ ਤੇ ਕਾਨੂੰਨ ਅਨੁਸਾਰ ਹਰ 5 ਸਾਲ ਬਾਅਦ ਹੋਣ ਦਾ ਪ੍ਰਬੰਧ ਹੈ, ਤਾਂ ਸਿੱਖ ਕੌਮ ਨਾਲ ਸੰਬੰਧਤ ਇਸ ਵੱਡੀ ਸੰਸਥਾਂ ਦੀਆਂ ਚੋਣਾਂ ਨੂੰ ਲੰਮੇ ਸਮੇਂ ਤੱਕ ਕਿਉਂ ਲਮਕਾਇਆ ਜਾਂਦਾ ਹੈ ਅਤੇ ਪੁਰਾਤਨ ਮਿਆਦ ਪੁਗਾ ਚੁੱਕੇ ਐਸ.ਜੀ.ਪੀ.ਸੀ. ਦੇ ਮੈਬਰਜ਼ ਨੂੰ ਸਿੱਖ ਕੌਮ ਉਤੇ ਵਾਰ-ਵਾਰ ਕਿਉਂ ਥੋਪਿਆ ਜਾਂਦਾ ਹੈ ? ਮੌਜੂਦਾ 2011 ਵਾਲੀ ਚੋਣ ਰਾਹੀ ਚੁਣੇ ਗਏ ਹਾਊਸ ਜਿਸਦੀ ਮਿਆਦ 2016 ਵਿਚ ਖ਼ਤਮ ਹੋ ਚੁੱਕੀ ਹੈ, ਉਸ ਹਾਊਸ ਨੂੰ ਸਿੱਖ ਕੌਮ ਉਤੇ ਗੈਰ-ਕਾਨੂੰਨੀ ਤਰੀਕੇ ਕੰਮ ਕਰਦੇ ਰਹਿਣ ਦੀ ਇਜ਼ਾਜਤ ਦੇਣਾ ਸਿੱਖ ਕੌਮ ਦੇ ਵਿਧਾਨਿਕ ਤੇ ਜਮਹੂਰੀ ਹੱਕਾਂ ਦੀ ਘੋਰ ਉਲੰਘਣਾ ਹੈ, ਜਿਸ ਨੂੰ ਸਿੱਖ ਕੌਮ ਸਹਿਣ ਨਹੀਂ ਕਰੇਗੀ ।”

ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਹੋਈ ਇਕ ਇਕੱਤਰਤਾ ਵਿਚ ਸਰਬਸੰਮਤੀ ਨਾਲ ਸਾਹਮਣੇ ਆਏ । ਇਹ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਦਿੱਤੀ । ਅੱਜ ਦੀ ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਜੋ ਭਾਰਤ ਦੀ ਮੋਦੀ ਹਕੂਮਤ ਅਤੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ 2011 ਵਾਲੀ ਚੁਣੀ ਹੋਈ ਐਸ.ਜੀ.ਪੀ.ਸੀ. ਦੇ ਹਾਊਸ ਨੂੰ ਜੋ 2016 ਵਿਚ ਆਪਣੀ ਵਿਧਾਨਿਕ ਮਿਆਦ ਖ਼ਤਮ ਕਰ ਚੁੱਕੀ ਹੈ, ਉਸ ਨੂੰ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਪ੍ਰਬੰਧ ਚਲਾਉਣ ਦੀ ਇਜ਼ਾਜਤ ਦੇ ਦਿੱਤੀ ਹੈ, ਉਹ ਸਿੱਖ ਕੌਮ ਉਤੇ ਗੈਰ-ਵਿਧਾਨਿਕ ਅਤੇ ਗੈਰ-ਜਮਹੂਰੀਅਤ ਤਰੀਕੇ ਥੋਪ ਦਿੱਤੀ ਗਈ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਐਸ.ਜੀ.ਪੀ.ਸੀ. ਦੀਆਂ ਨਵੀਆਂ ਜਰਨਲ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਨੂੰ ਲੈਕੇ 28 ਮਾਰਚ 2017 ਨੂੰ ਪੰਜਾਬ ਦੇ ਸਮੁੱਚੇ ਜਿ਼ਲ੍ਹਾ ਹੈੱਡਕੁਆਰਟਰਾਂ ‘ਤੇ ਡਿਪਟੀ ਕਮਿਸ਼ਨਰਾਂ ਨੂੰ ਯਾਦ-ਪੱਤਰ ਦੇਵੇਗਾ । ਇਸ ਦੀ ਪੂਰਤੀ ਲਈ ਸਮੁੱਚੇ ਪਾਰਟੀ ਦੇ ਜਿ਼ਲ੍ਹਾ ਪ੍ਰਧਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਕੱਤਰ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਰੋਸ ਭਰੇ ਯਾਦ-ਪੱਤਰ ਦੇਣ ਅਤੇ ਪਾਰਟੀ ਤੇ ਸਿੱਖ ਕੌਮ ਦਾ ਇਹ ਸੁਨੇਹਾ ਸੈਟਰ ਅਤੇ ਪੰਜਾਬ ਦੇ ਹੁਕਮਰਾਨਾਂ ਤੱਕ ਪੁੱਜਦਾ ਕਰਨ ।

ਅੱਜ ਦੀ ਮੀਟਿੰਗ ਨੇ ਇਕ ਹੋਰ ਮਤੇ ਰਾਹੀ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਜੋ ਸਰਬੱਤ ਖ਼ਾਲਸਾ ਦੁਆਰਾ ਜਥੇਦਾਰ ਸਾਹਿਬਾਨ ਨਿਯੁਕਤ ਹੋਏ ਹਨ, ਉਨ੍ਹਾਂ ਨਾਲ ਭਖਦੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਨ ਲਈ ਅਤੇ ਸਮੁੱਚੇ ਸਿੱਖ ਸੰਗਠਨਾਂ ਅਤੇ ਸਖਸ਼ੀਅਤਾਂ ਦਾ ਸਹਿਯੋਗ ਲੈਣ ਦੀ ਗੱਲ ਕੀਤੀ ਹੈ ਅਤੇ ਸਿੱਖ ਕੌਮ ਨੂੰ ਘੱਟੋ-ਘੱਟ ਸਿੱਖ ਮਸਲਿਆ ਉਤੇ ਇਕੱਤਰ ਕਰਨ ਦਾ ਗੰਭੀਰ ਯਤਨ ਕੀਤਾ ਜਾ ਰਿਹਾ ਹੈ, ਪ੍ਰੋ. ਬਡੂੰਗਰ ਦੇ ਇਸ ਕੀਤੇ ਜਾ ਰਹੇ ਉਦਮ ਦੀ ਅੱਜ ਦੀ ਇਕੱਤਰਤਾ ਜਿਥੇ ਭਰਪੂਰ ਸਵਾਗਤ ਕਰਦੀ ਹੈ, ਉਥੇ ਇਹ ਵੀ ਅਪੀਲ ਕਰਦੀ ਹੈ ਕਿ ਇਸ ਕੀਤੇ ਗਏ ਕੌਮ ਨਾਲ ਬਚਨਾਂ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਐਸ.ਜੀ.ਪੀ.ਸੀ. ਦੇ ਮੈਬਰਾਨ ਸੁਹਿਰਦਤਾ ਨਾਲ ਅੱਗੇ ਵਧਾਉਣ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਨੂੰ ਸਮੂਹਿਕ ਤੌਰ ਤੇ ਹੱਲ ਕਰਨ ਦੀ ਜਿੰਮੇਵਾਰੀ ਨਿਭਾਉਣ ਵਿਚ ਕੋਈ ਕਸਰ ਬਾਕੀ ਨਾ ਛੱਡਣ । ਅੱਜ ਮੀਟਿੰਗ ਵਿਚ ਪੀ.ਏ.ਸੀ. ਦੇ ਸਮੁੱਚੇ ਮੈਬਰਾਂ ਨੇ ਸਮੂਲੀਅਤ ਕੀਤੀ ਅਤੇ 28 ਤਰੀਕੇ ਨੂੰ ਜਿ਼ਲ੍ਹਾ ਹੈੱਡਕੁਆਰਟਰਾਂ ਤੇ ਦਿੱਤੇ ਜਾਣ ਵਾਲੇ ਯਾਦ-ਪੱਤਰ ਸਮਾਗਮ ਨੂੰ ਸਫ਼ਲਤਾ ਨਾਲ ਸੰਪੂਰਨ ਕਰਨ ਦਾ ਬਚਨ ਕੀਤਾ ।

About The Author

Related posts

Leave a Reply

Your email address will not be published. Required fields are marked *