Verify Party Member
Header
Header
ਤਾਜਾ ਖਬਰਾਂ

ਜਦੋਂ EVM ਮਸ਼ੀਨਾਂ ਰਾਹੀਂ ਹੇਰਾ-ਫੇਰੀ ਕਰਕੇ ਜਿੱਤ-ਹਾਰ ਦੇ ਨਤੀਜੇ ਬਦਲੇ ਜਾ ਸਕਦੇ ਹਨ । ਫੇਰ ਜਨਤਾ ਤੋਂ ਲਾਈਨਾਂ ਵਿੱਚ ਖੜਾ ਕੇ ਵੋਟਾਂ ਪੁਆਉਣ ਦਾ ਕੀ ਫ਼ਾਇਦਾ ? -ਪ੍ਰਦੀਪ ਸਿੰਘ

ਜਦੋਂ EVM ਮਸ਼ੀਨਾਂ ਰਾਹੀਂ ਹੇਰਾ-ਫੇਰੀ ਕਰਕੇ ਜਿੱਤ-ਹਾਰ ਦੇ ਨਤੀਜੇ ਬਦਲੇ ਜਾ ਸਕਦੇ ਹਨ । ਫੇਰ ਜਨਤਾ ਤੋਂ ਲਾਈਨਾਂ ਵਿੱਚ ਖੜਾ ਕੇ ਵੋਟਾਂ ਪੁਆਉਣ ਦਾ ਕੀ ਫ਼ਾਇਦਾ ? -ਪ੍ਰਦੀਪ ਸਿੰਘ 
    ਪਿੱਛਲੇ ਸਮੇਂ ਤੋਂ ਬਾਰ-ਬਾਰ ਦੋਸ਼ ਲੱਗ ਰਹੇ ਹਨ ਕਿ ਵੋਟ ਮਸ਼ੀਨਾਂ ਵਿੱਚ ਗੜਬੜ ਕਰਕੇ ਚੋਣ ਨਤੀਜੇ ਕੇਂਦਰ ਵਿੱਚ ਰਾਜ ਕਰ ਰਹੀ ਭਾਜਪਾ ਪਾਰਟੀ ਅਪਣੇ ਹੱਕ ਵਿੱਚ ਭੁਗਤਾ ਰਹੀ ਹੈ। ਫੇਰ ਚੋਣ-ਕਮਿਸ਼ਨ “ਵੋਟਾਂ” ਮਸ਼ੀਨਾਂ ਦੀ ਥਾਂ ਵੋਟ-ਪਰਚੀ ਰਾਹੀਂ ਕਿਉਂਕਿ ਨਹੀਂ ਕਰਵਾਉਂਦਾ ? ਕੀ ਚੋਣ-ਕਮਿਸ਼ਨ ਨਿਰਪੱਖ ਰਹਿ ਕੇ ਚੋਣਾਂ ਕਰਵਾਉਣ ਲਈ ਪਾਬੰਦ ਨਹੀਂ ਹੁੰਦਾ? ਚੋਣਾਂ ਇੱਕ ਮਹਿਜ਼ ਡਰਾਮਾ ਬਣ ਕੇ ਰਹਿ ਗਈਆਂ ਹਨ । ਜੋ ਦੁਨੀਆ ਨੂੰ ਦਿਖਾਉਣ ਲਈ ਹਨ । ਚੋਣ-ਕਮਿਸ਼ਨ ਅੰਨਾ-ਬੋਲਾ ਹੋ ਗਿਆ ਤੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਅਸੀਂ ਕੁਝ ਨਹੀਂ ਕਰ ਸਕਦੇ । ਫੇਰ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਦੀ ਕੋਈ ਅਪੀਲ ਕਿੱਥੇ ਕਰੇ ? ਜਦੋ ਸੁਪਰੀਮ ਕੋਰਟ ਤੇ ਚੋਣ-ਕਮਿਸ਼ਨ ਸੁਣਵਾਈ ਨਹੀਂ ਕਰੇਗਾ । ਫੇਰ ਘੱਟਗਿਣਤੀ ਕੌਮਾਂ ਉੱਤੇ ਹੋ ਰਹੇ ਤੇ ਹੋਣ ਵਾਲੇ ਜ਼ੁਲਮਾਂ ਨੂੰ ਕਿਵੇਂ ਰੋਕਿਆ ਜਾਵੇਗਾ? ਜਦੋਂ ਕੋਈ ਦਲੀਲ ਅਪੀਲ ਸੁਣੀ ਹੀ ਨਹੀਂ ਜਾਣੀ ਫੇਰ ਪਿੱਛੇ ਕੀ ਬਚਦਾ ਹੈ?
   ਇਸੇ ਤਰ੍ਹਾਂ ਪੰਚ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਮਿਊਸੀਪਲ ਕਮੇਟੀ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਹੁੰਦਾ ਹੈ । ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ । ਉਹ ਡੰਡੇ ਦੇ ਜ਼ੋਰ ਨਾਲ ਇਹ ਚੋਣਾਂ ਜਿੱਤ ਲੈਂਦੀ ਹੈ । ਵਿਰੋਧੀਆਂ ਦੇ ਕਾਗ਼ਜ਼ ਹੀ ਰੱਦ ਕਰਵਾ ਦਿੱਤੇ ਜਾਂਦੇ ਹਨ । ਫੇਰ ਚੋਣਾਂ ਕਰਵਾਉਣ ਦਾ ਅਰਥ ਹੀ ਕੀ ਰਹਿ ਜਾਂਦਾ ਹੈ।

About The Author

Related posts

Leave a Reply

Your email address will not be published. Required fields are marked *