Verify Party Member
Header
Header
ਤਾਜਾ ਖਬਰਾਂ

ਜਦੋਂ 1984 ਵਿਚ ਸੁਪਰੀਮ ਕੋਰਟ ਦੇ ਬੂਹੇ ਅੱਗੇ ਸਿੱਖ ਕੌਮ ਦਾ ਕਤਲੇਆਮ ਹੋਇਆ ਅਤੇ ਸੁਪਰੀਮ ਕੋਰਟ ਗੂੰਗੀ-ਬਹਿਰੀ ਰਹੀ, ਹੁਣ ਬਾਦਲ ਸੁਪਰੀਮ ਕੋਰਟ ਦੀ ਗੱਲ ਕਿਸ ਦਲੀਲ ਨਾਲ ਕਰ ਰਹੇ ਹਨ ? : ਮਾਨ

ਜਦੋਂ 1984 ਵਿਚ ਸੁਪਰੀਮ ਕੋਰਟ ਦੇ ਬੂਹੇ ਅੱਗੇ ਸਿੱਖ ਕੌਮ ਦਾ ਕਤਲੇਆਮ ਹੋਇਆ ਅਤੇ ਸੁਪਰੀਮ ਕੋਰਟ ਗੂੰਗੀ-ਬਹਿਰੀ ਰਹੀ, ਹੁਣ ਬਾਦਲ ਸੁਪਰੀਮ ਕੋਰਟ ਦੀ ਗੱਲ ਕਿਸ ਦਲੀਲ ਨਾਲ ਕਰ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 23 ਫਰਵਰੀ ( ) “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਆਪਣੇ ਸਿਆਸੀ, ਮਾਲੀ ਸਵਾਰਥਾਂ ਦੀ ਪੂਰਤੀ ਲਈ ਬੀਤੇ ਲੰਮੇਂ ਸਮੇਂ ਤੋਂ ਹਿੰਦੂਤਵ ਹੁਕਮਰਾਨਾਂ, ਮੁਤੱਸਵੀ ਜਮਾਤਾਂ ਦੇ ਗੁਲਾਮ ਬਣਕੇ ਚੱਲਦੇ ਆ ਰਹੇ ਹਨ । ਜਿਸ ਸਿੱਖ ਕੌਮ ਦੀ ਬਹਾਦਰੀ ਅਤੇ ਕੁਰਬਾਨੀਆਂ ਉਤੇ ਸਮੁੱਚੀਆਂ ਕੌਮਾਂ ਅਤੇ ਮੁਲਕਾਂ ਦੇ ਹੁਕਮਰਾਨ ਫਖ਼ਰ ਕਰਦੇ ਹਨ, ਉਸ ਸਿੱਖ ਕੌਮ ਨੂੰ ਸ. ਬਾਦਲ ਤੇ ਬਾਦਲ ਪਰਿਵਾਰ ਨੇ ਅੱਜ ਤੱਕ ਮੁਤੱਸਵੀਆਂ ਦੇ ਗੁਲਾਮ ਬਣਾਉਣ ਵਿਚ ਅਤੇ ਸਿੱਖ ਕੌਮ ਦੀ ਅਸੀਮਤ ਤਾਕਤ ਦੀ ਦੁਰਵਰਤੋਂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ । ਹੁਣ ਜੋ ਸ. ਬਾਦਲ ਵੱਲੋਂ ਸਿੱਖ ਕੌਮ ਨੂੰ ਇਨਸਾਫ਼ ਲੈਣ ਲਈ ਸੁਪਰੀਮ ਕੋਰਟ ਕੋਲ ਪਹੁੰਚ ਕਰਨ ਦੀ ਗੁੰਮਰਾਹਕੁੰਨ ਤੇ ਸ਼ਰਾਰਤਪੂਰਨ ਮੁਕਾਰਤਾ ਭਰੀ ਗੱਲ ਕੀਤੀ ਗਈ ਹੈ, ਅਸੀਂ ਸ. ਬਾਦਲ ਤੇ ਬਾਦਲ ਪਰਿਵਾਰ ਤੋਂ ਪੁੱਛਣਾ ਚਾਹਵਾਂਗੇ ਕਿ ਜਿਸ ਸੁਪਰੀਮ ਕੋਰਟ ਵਿਚ ਕੋਈ ਇਕ ਵੀ ਸਿੱਖ ਜੱਜ ਨਹੀਂ, ਜਿਸ ਦੇ ਬੂਹੇ ਦੇ ਅੱਗੇ 1984 ਦੇ ਸਿੱਖ ਕਤਲੇਆਮ ਵੇਲੇ ਬੀਬੀਆਂ, ਬੱਚਿਆਂ, ਔਰਤਾਂ, ਨੌਜ਼ਵਾਨਾਂ ਦੇ ਖੂਨ ਨਾਲ ਹੱਥ ਰੰਗੇ ਗਏ, ਜ਼ਬਰ-ਜ਼ਨਾਹ ਹੋਏ, ਸਿੱਖਾਂ ਦੇ ਕਾਰੋਬਾਰ ਤਬਾਹ ਕੀਤੇ ਗਏ, ਉਸ ਸਮੇਂ ਇਹ ਸੁਪਰੀਮ ਕੋਰਟ ਤਾਂ ਗੂੰਗੀ-ਬਹਿਰੀ ਤੇ ਬੋਲੀ ਬਣੀ ਰਹੀ ਅਤੇ ਇਸ ਸੁਪਰੀਮ ਕੋਰਟ ਨੇ ਸ਼ਹੀਦ ਭਾਈ ਕੇਹਰ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਤਾਂ ਇਨਸਾਫ਼ ਨਹੀਂ ਦਿੱਤਾ ਅਤੇ ਅੱਜ ਵੀ ਵੱਡੀ ਗਿਣਤੀ ਵਿਚ ਸਿੱਖ 25-25 ਸਾਲ ਦੀਆਂ ਜੇਲ੍ਹਾਂ ਵਿਚ ਬੰਦੀ ਰਹਿਣ ਉਪਰੰਤ ਵੀ ਰਿਹਾਅ ਨਹੀਂ ਕੀਤੇ ਜਾ ਰਹੇ, 2000 ਵਿਚ ਚਿੱਠੀ ਸਿੰਘ ਪੁਰਾ ਵਿਖੇ ਨਿਰਦੋਸ਼ 43 ਨਿਹੱਥੇ ਸਿੱਖਾਂ ਦਾ ਕਤਲੇਆਮ ਅਤੇ ਝੂਠੇ ਪੁਲਿਸ ਮੁਕਾਬਲਿਆ ਦੇ ਕਾਤਲਾਂ ਅਤੇ 84 ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਤੋਂ ਇਹ ਅਦਾਲਤਾਂ ਭੱਜਦੀਆਂ ਰਹੀਆ ਹਨ, ਫਿਰ ਕਿਸ ਕਾਨੂੰਨ ਤੇ ਕਿਸ ਸੁਪਰੀਮ ਕੋਰਟ ਦੀ ਸ. ਬਾਦਲ ਗੱਲ ਕਰ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਵੱਲੋਂ ਸੁਪਰੀਮ ਕੋਰਟ ਦੀ ਪਿੱਠ ਪੂਰਨ ਦੀ ਗੱਲ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਅਤੇ ਇਸ ਬਾਦਲ ਪਰਿਵਾਰ ਵੱਲੋਂ ਸਿੱਖਾਂ ਉਤੇ ਜੁਲਮ ਕਰਨ ਵਾਲੇ ਹੁਕਮਰਾਨਾਂ ਅਤੇ ਅਦਾਲਤਾਂ ਦੀ ਗੱਲ ਕਰਨ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਸ. ਬਾਦਲ ਨੂੰ ਅਤੇ ਬਾਦਲ ਦਲੀਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਉਸ ਜੱਜ ਆਰ.ਕੇ. ਜੈਨ ਦੀਆਂ ਕਾਰਵਾਈਆ ਨਜ਼ਰ ਅੰਦਾਜ ਕਰਨ ਉਤੇ ਕਿਹਾ ਕਿ 10 ਨਵੰਬਰ 2016 ਨੂੰ ਸਿੱਖ ਕੌਮ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੌਮੀ ਮਰਿਯਾਦਾ ਅਨੁਸਾਰ ਦੂਸਰਾ ਸਰਬੱਤ ਖ਼ਾਲਸਾ ਰੱਖਿਆ ਸੀ ਤਾਂ ਉਸ ਸਮੇਂ ਪੰਜਾਬ ਵਿਚ ਬਾਦਲ-ਬੀਜੇਪੀ ਦੀ ਸਰਕਾਰ ਸੀ ਅਤੇ ਉਨ੍ਹਾਂ ਨੇ ਜਿ਼ਲ੍ਹਾ ਮੈਜਿਸਟ੍ਰੇਟ ਬਠਿੰਡਾ ਤੋਂ ਇਸ ਸਰਬੱਤ ਖ਼ਾਲਸਾ ਤੇ ਰੋਕ ਲਗਵਾ ਦਿੱਤੀ । ਉਨ੍ਹਾਂ ਕਿਹਾ ਕਿ ਉਪਰੋਕਤ ਜੱਜ ਦੀਆਂ ਅਜਿਹੀਆ ਕਾਰਵਾਈਆ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਬਰਗਾੜੀ ਇਨਸਾਫ਼ ਮੋਰਚੇ ਦੇ ਵਿਰੁੱਧ ਬਾਦਲ-ਬੀਜੇਪੀ ਪਾਰਟੀ ਨੇ 2018 ਵਿਚ ਇਕ ਰੈਲੀ ਕਰਨ ਦਾ ਫੈਸਲਾ ਕੀਤਾ ਸੀ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੀ। ਬਰਗਾੜੀ-ਫ਼ਰੀਦਕੋਟ ਆਦਿ ਸਥਾਨਾਂ ਤੇ ਕੋਈ ਗੜਬੜ ਨਾ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਰੋਕ ਲਗਾ ਦਿੱਤੀ ਸੀ । ਸ. ਬਾਦਲ ਨੇ ਖੁਦ ਵੀ ਆਪਣੀ ਜਾਨ ਦੇ ਖ਼ਤਰੇ ਸੰਬੰਧੀ ਜਨਤਕ ਤੌਰ ਤੇ ਪ੍ਰਵਾਨ ਕੀਤਾ ਸੀ ਪਰ ਉਸ ਵਿਰੁੱਧ ਬਾਦਲ-ਬੀਜੇਪੀ ਪਾਰਟੀ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ, ਇਸ ਪਟੀਸਨ ਦੀ ਸੁਣਵਾਈ ਵੀ ਉਪਰੋਕਤ ਜੱਜ ਸ੍ਰੀ ਜੈਨ ਨੇ ਕੀਤੀ ਸੀ, ਜਿਨ੍ਹਾਂ ਨੇ ਸੁਣਵਾਈ ਕਰਦੇ ਹੋਏ ਬਰਗਾੜੀ ਇਨਸਾਫ਼ ਮੋਰਚੇ ਵਿਰੁੱਧ ਰੈਲੀ ਕਰਨ ਨੂੰ ਕਾਨੂੰਨੀ ਕਰਾਰ ਦਿੰਦੇ ਹੋਏ ਸਿੱਖ ਕੌਮ ਵਿਚ ਆਪਸੀ ਭਰਾਮਾਰੂ ਜੰਗ ਕਰਵਾਉਣ ਲਈ ਉਤਸਾਹਿਤ ਕਰਨ ਦੀ ਦੁੱਖਦਾਈ ਕਾਰਵਾਈ ਕੀਤੀ ਸੀ । ਇਸੇ ਤਰ੍ਹਾਂ ਜਦੋਂ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਅਤੇ ਬਾਦਲ ਹਕੂਮਤ ਵੱਲੋਂ 2015 ਵਿਚ ਸ਼ਾਂਤਮਈ ਅਤੇ ਅਮਨਮਈ ਧਰਨੇ ਤੇ ਬੈਠੇ ਰੋਸ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਦਾ ਜੁਬਾਨੀ ਹੁਕਮ ਕੀਤਾ ਅਤੇ ਇਹ ਕਾਰਵਾਈ ਬਿਨ੍ਹਾਂ ਕਿਸੇ ਮੈਜਿਸਟ੍ਰੇਟੀ ਹੁਕਮ ਤੋਂ ਕੀਤੀ ਗਈ । ਜਿਸ ਵਿਚ ਧਰਨੇ ਉਤੇ ਬੈਠੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਾਨੋ ਮਾਰ ਦਿੱਤੇ ਗਏ ਅਤੇ ਅਨੇਕਾ ਨੂੰ ਜਖ਼ਮੀ ਕਰ ਦਿੱਤਾ ਗਿਆ । ਹੁਣ ਜਦੋਂ ਦੋਸ਼ੀ ਪੁਲਿਸ ਅਫ਼ਸਰਾਂ ਨੇ ਆਪਣੀਆ ਗ੍ਰਿਫ਼ਤਾਰੀਆਂ ਤੋਂ ਬਚਣ ਲਈ ਜਮਾਨਤਾਂ ਲਈ ਪੰਜਾਬ-ਹਰਿਆਣਾ ਹਾਈਕੋਰਟ ਨੂੰ ਪਹੁੰਚ ਕੀਤੀ ਤਾਂ ਇਹ ਕੇਸ ਵੀ ਉਪਰੋਕਤ ਜੱਜ ਸ੍ਰੀ ਆਰ.ਕੇ. ਜੈਨ ਕੋਲ ਲੱਗਿਆ । ਜਿਨ੍ਹਾਂ ਨੇ ਸਿੱਖ ਕੌਮ ਦੇ ਇਨ੍ਹਾਂ ਕਾਤਲ ਅਤੇ ਦੋਸ਼ੀ ਪੁਲਿਸ ਅਫ਼ਸਰਾਂ ਬਿਕਰਮਜੀਤ ਸਿੰਘ ਐਸ.ਪੀ, ਇੰਸਪੈਕਟਰ ਅਮਰਜੀਤ ਕੁਲਾਰ, ਇੰਸਪੈਕਟਰ ਪ੍ਰਦੀਪ ਸਿੰਘ ਦੀਆਂ ਗ੍ਰਿਫ਼ਤਾਰੀਆਂ ਉਤੇ ਰੋਕ ਲਗਾਉਣ ਦੇ ਹੁਕਮ ਕਰਕੇ ਪ੍ਰਤੱਖ ਕਰ ਦਿੱਤਾ ਕਿ ਜਸਟਿਸ ਆਰ.ਕੇ. ਜੈਨ ਹਿੰਦੂਤਵ ਸੋਚ ਅਧੀਨ ਹਿੰਦੂਤਵ ਹੁਕਮਰਾਨਾਂ ਦੇ ਹੁਕਮਾਂ ਨੂੰ ਪ੍ਰਵਾਨ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਇ ਗੈਰ-ਕਾਨੂੰਨੀ ਕਾਰਵਾਈਆ ਵਿਚ ਮਸਰੂਫ ਹਨ ਅਤੇ ਹਿੰਦੂਤਵ ਸੋਚ ਨੂੰ ਹੀ ਲਾਗੂ ਕਰ ਰਹੇ ਹਨ । ਫਿਰ ਸ. ਬਾਦਲ ਅਤੇ ਬਾਦਲ ਪਰਿਵਾਰ ਕਿਹੜੀ ਸੁਪਰੀਮ ਕੋਰਟ, ਕਿਹੜੇ ਕਾਨੂੰਨ ਅਤੇ ਕਿਹੜੀਆਂ ਅਦਾਲਤਾਂ ਤੇ ਜੱਜਾਂ ਦੀ ਗੱਲ ਕਰ ਰਹੇ ਹਨ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *