Verify Party Member
Header
Header
ਤਾਜਾ ਖਬਰਾਂ

ਜਦੋਂ ਹੁਕਮਰਾਨ ਮੀਡੀਏ ਉਤੇ ਝੂਠੀਆਂ ਟੂਲਕਿੱਟਾਂ ਰਾਹੀ ਜ਼ਹਿਰ ਫੈਲਾਉਦੇ ਹਨ ਤਾਂ ਉਹ ਸਹੀ, ਜੇਕਰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਜਾਗ੍ਰਿਤੀ ਪੈਦਾ ਕਰਦੇ ਹਨ ਤਾਂ ਉਹ ‘ਦੇਸ਼ਧ੍ਰੋਹੀ’ ਕਿਵੇਂ ? : ਟਿਵਾਣਾ

ਜਦੋਂ ਹੁਕਮਰਾਨ ਮੀਡੀਏ ਉਤੇ ਝੂਠੀਆਂ ਟੂਲਕਿੱਟਾਂ ਰਾਹੀ ਜ਼ਹਿਰ ਫੈਲਾਉਦੇ ਹਨ ਤਾਂ ਉਹ ਸਹੀ, ਜੇਕਰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਜਾਗ੍ਰਿਤੀ ਪੈਦਾ ਕਰਦੇ ਹਨ ਤਾਂ ਉਹ ‘ਦੇਸ਼ਧ੍ਰੋਹੀ’ ਕਿਵੇਂ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਹਕੂਮਤ ਵਿਚ ਸਾਮਿਲ ਵਜ਼ੀਰ, ਬੀਜੇਪੀ-ਆਰ.ਐਸ.ਐਸ. ਜਮਾਤਾਂ ਦੇ ਮੈਬਰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਰੁੱਧ ਨਫ਼ਰਤ ਪੈਦਾ ਕਰਨ ਹਿੱਤ ਅਤੇ ਇਥੇ ਕੱਟੜਵਾਦੀ ਹਿੰਦੂ ਰਾਸਟਰ ਕਾਇਮ ਕਰਨ ਹਿੱਤ ਆਪਣੇ ਗੋਦੀ ਮੀਡੀਏ, ਝੂਠੀਆ ਟੂਲਕਿੱਟਾਂ, ਫੇਸ ਪੰਨਿਆਂ ਅਤੇ ਨੈਟਵਰਕ ਉਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਮੁੱਚੇ ਇੰਡੀਆ ਵਿਚ ਜ਼ਹਿਰ ਫੈਲਾਉਣ ਦਾ ਨਿੰਦਣਯੋਗ ਅਮਲ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਹੁਕਮਰਾਨ ਸਹੀ ਗਰਦਾਨਦੇ ਹਨ । ਪਰ ਜਦੋਂ ਇਨਸਾਫ਼ ਪਸ਼ੰਦ ਵਿਚਾਰਾਂ ਦੇ ਮਾਲਕ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਸੰਗਠਨਾਂ ਦੇ ਮੈਬਰ ਜਾਂ ਆਗੂਆਂ ਵੱਲੋਂ ਲੋਕ ਹਿੱਤ ਵਿਚ ਚੱਲ ਰਹੇ ਸੰਘਰਸ਼ਸੀਲ ਮੈਬਰਾਂ ਅਤੇ ਜਨਤਾ ਨੂੰ ਇਨ੍ਹਾਂ ਹੀ ਨੈਟਵਰਕ ਦੇ ਸਭ ਸਾਧਨਾਂ ਰਾਹੀ ਸਹੀ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੀ ਜਿ਼ੰਮੇਵਾਰੀ ਨਿਭਾਉਦੇ ਹਨ ਤਾਂ ਉਹ ਇਨ੍ਹਾਂ ਦੀ ਨਜ਼ਰ ਵਿਚ ‘ਦੇਸ਼ਧ੍ਰੋਹੀ’ ਬਣ ਜਾਂਦੇ ਹਨ । ਅਸੀਂ ਇਨ੍ਹਾਂ ਤੋਂ ਜਨਤਕ ਤੌਰ ਤੇ ਪੁੱਛਣਾ ਚਾਹੁੰਦੇ ਹਾਂ ਕਿ ਸਮਾਜ ਵਿਚ ਨਫ਼ਰਤ ਫੈਲਾਉਣ ਵਾਲਾ ਜਾਂ ਅਪਰਾਧਿਕ ਕਾਰਵਾਈਆ ਕਰਨ ਵਾਲਾ ਜਾਂ ਵੱਖ-ਵੱਖ ਕੌਮਾਂ ਵਿਚ ਪਾੜੇ ਪਾ ਕੇ ਦੰਗੇ-ਫਸਾਦ ਕਤਲੇਆਮ ਕਰਨ ਵਾਲਾ ਰਾਸਟਰਵਾਦੀ ਜਾਂ ਸਮਾਜ ਪੱਖੀ ਕਿਵੇਂ ਹੋ ਸਕਦਾ ਹੈ? ਜੋ ਸੱਚ ਤੋਂ ਜਾਣੂ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਕੇ ਜਾਗਰੂਕ ਕਰਦੇ ਹਨ, ਉਨ੍ਹਾਂ ਵਿਰੁੱਧ ਕਦੀ ਪਾਕਿਸਤਾਨੀ, ਕਦੀ ਚੀਨੀ, ਕਦੀ ਮਾਓਵਾਦੀ, ਕਦੀ ਖ਼ਾਲਿਸਤਾਨੀ, ਕਦੀ ਵੱਖਵਾਦੀ ਅਤੇ ਕਦੀ ਅੱਤਵਾਦੀ ਦੇ ਨਾਮ ਦੇ ਕੇ ਖੁਦ ਹੀ ਇਥੋਂ ਦੇ ਮਾਹੌਲ ਨੂੰ ਗੰਧਲਾ ਕਰਦੇ ਹੋਏ ਵਿਸਫੋਟਕ ਬਣਾਉਣ ਦੇ ਭਾਗੀ ਨਹੀਂ ਬਣ ਰਹੇ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਵਰਗੀਆ ਫਿਰਕੂ ਜਮਾਤਾਂ ਅਤੇ ਇਨ੍ਹਾਂ ਦੀਆਂ ਫਿਰਕੂ ਸੋਚ ਉਤੇ ਅਮਲ ਕਰਨ ਵਾਲੀ ਮੁਤੱਸਵੀ ਅਫ਼ਸਰਸ਼ਾਹੀ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਜਨਤਾ ਨੂੰ ਜਾਗਰੂਕ ਕਰਨ ਵਾਲੀਆ ਇਨਸਾਫ਼ ਪਸੰਦ ਧਿਰਾਂ ਉਤੇ ‘ਦੇਸ਼ਧ੍ਰੋਹੀ’ ਦੇ ਦੋਸ਼ ਲਗਾਕੇ ਸੱਚ ਨੂੰ ਦਬਾਉਣ ਦੇ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਬੈਗਲੋਰ ਦੀ ਬੀਬੀ ਦਿਸ਼ਾ ਰਵੀ ਜੋ ਵਾਤਾਵਰਨ ਕਾਰਕੂਨ ਹੈ ਅਤੇ ਕੌਮਾਂਤਰੀ ਵਾਤਾਵਰਨ ਸੰਸਥਾਂ ਦੀ ਵਕੀਲ ਬੀਬੀ ਨਿਕਿਤਾ ਜਾਕਬ ਅਤੇ ਇੰਜਨੀਅਰ ਸ਼ਾਂਤਨੂੰ ਮੁਲਕ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਉਤੇ ਗੈਰ-ਜਮਹੂਰੀਅਤ ਢੰਗ ਨਾਲ ਸੰਗੀਨ ਦੋਸ਼ਾਂ ਅਧੀਨ ਕੇਸ ਦਰਜ ਕਰਨ ਦੀਆਂ ਕਾਰਵਾਈਆ ਦੀ ਜਿਥੇ ਅਸੀਂ ਪੁਰਜੋਰ ਨਿੰਦਾ ਕਰਦੇ ਹਾਂ, ਉਥੇ ਅਜਿਹੀਆ ਕਾਰਵਾਈਆ ਨੂੰ ਹੁਕਮਰਾਨਾਂ ਦੇ ਦੋਮੂੰਹੀ ਸੱਪ ਕਰਾਰ ਦਿੰਦੇ ਹਾਂ । ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਅਤੇ ਇੰਡੀਆ ਦੇ ਵਜ਼ੀਰ-ਏ-ਆਜ਼ਮ ਹੁੰਦੇ ਹੋਏ ਉਨ੍ਹਾਂ ਦੇ ਅਮਲਾਂ ਦਾ ਨਿਰੱਪਖਤਾ ਨਾਲ ਘੋਖ ਕੀਤੀ ਜਾਵੇ ਤਾਂ ਇਹ ਗੱਲ ਸਪੱਸਟ ਰੂਪ ਵਿਚ ਸਾਹਮਣੇ ਆਉਦੀ ਹੈ ਕਿ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਦੂਸਰੇ ਸਾਥੀ ਅੱਜ ਤੱਕ ਆਪਣੀ ਕੱਟੜਵਾਦੀ ਸੋਚ ਅਧੀਨ ਵੱਖ-ਵੱਖ ਕੌਮਾਂ, ਧਰਮਾਂ, ਸੂਬਿਆਂ, ਫਿਰਕਿਆ ਵਿਚ ਨਫ਼ਰਤ ਦੀ ਦੀਵਾਰ ਖੜ੍ਹੀ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਦੇ ਆ ਰਹੇ ਹਨ । ਪਰ ਜਦੋਂ ਇਥੋਂ ਦੇ ਨਿਵਾਸੀਆ ਉਤੇ ਹੋ ਰਹੇ ਘੋਰ ਵਿਤਕਰਿਆ, ਜ਼ਬਰ-ਜੁਲਮ ਸੰਬੰਧੀ ਕੋਈ ਇਨਸਾਨ ਜਾਂ ਜਥੇਬੰਦੀ ਬਤੌਰ ਆਪਣੇ ਇਖਲਾਕੀ ਜਿ਼ੰਮੇਵਾਰੀ ਪੂਰੀ ਕਰਦੇ ਹੋਏ ਦ੍ਰਿੜਤਾ ਨਾਲ ਆਵਾਜ਼ ਉਠਾਉਦਾ ਹੈ ਤਾਂ ਉਸ ਉਤੇ ਦਿਸਾ ਰਵੀ, ਨੌਦੀਪ ਕੌਰ, ਮਨਦੀਪ ਪੂਨੀਆ, ਦੀਪ ਸਿੰਘ ਸਿੱਧੂ, ਕਥਾਵਾਚਕ ਇਕਬਾਲ ਸਿੰਘ, ਨਿਕਿਤਾ, ਸਾਂ਼ਤਨੂੰ ਮੁਲਕ ਨੂੰ ਨਿਸ਼ਾਨਾਂ ਬਣਾਕੇ ਅਜਿਹੇ ਝੂਠੇ ਕੇਸ ਦਰਜ ਕਰ ਦਿੱਤੇ ਜਾਂਦੇ ਹਨ । ਅਜਿਹਾ ਅਮਲ ਸੱਚ ਨੂੰ ਜ਼ਬਰੀ ਦਬਾਉਣ ਤੇ ਆਪਣੀਆ ਝੂਠ ਦੀਆਂ ਦੁਕਾਨਾਂ ਨੂੰ ਜਬਰੀ ਜਾਰੀ ਰੱਖਣ ਵਾਲਿਆ ਦੇ ਵਿਸਫੋਟਕ ਕਾਰਵਾਈਆ ਹਨ । ਜਿਸਦੇ ਨਤੀਜੇ ਕਦੀ ਵੀ ਇਕ ਸਰਬਸਾਂਝੇ ਅੱਛੇ ਸਮਾਜ ਦੀ ਸਿਰਜਣਾ ਕਰਨ ਅਤੇ ਉੱਚੇ-ਸੁੱਚੇ ਇਖਲਾਕ ਵਾਲੇ ਅਸੂਲਾਂ ਦੀ ਅਗਵਾਈ ਦੇਣ ਵਿਚ ਵੱਡੀਆ ਰੁਕਾਵਟਾਂ ਖੜ੍ਹੀਆ ਕਰਨ ਵਾਲੀਆ ਹਕੂਮਤੀ ਕਾਰਵਾਈਆ ਹਨ । ਜਿਸਦਾ ਕੋਈ ਵੀ ਇਨਸਾਫ਼ ਪਸ਼ੰਦ ਵਿਅਕਤੀ, ਸੰਗਠਨ, ਸੂਬਾ, ਮੁਲਕ ਹਾਮੀ ਨਹੀਂ ਭਰ ਸਕਦਾ । ਅਜਿਹੇ ਅਮਲਾਂ ਦੇ ਨਤੀਜੇ ਕਦੀ ਵੀ ਕਿਸੇ ਵੀ ਸਮਾਜ, ਮੁਲਕ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਦੇ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦੀ ਫਿਰਕੂ ਹੁਕਮਰਾਨਾਂ ਨੂੰ ਇਹ ਸੰਜ਼ੀਦਾ ਰਾਏ ਹੈ ਕਿ ਉਹ ਦਿੱਲੀ ਵਿਖੇ ਚੱਲ ਰਹੇ ਸਮੁੱਚੇ ਮੁਲਕ ਦੇ ਕਿਸਾਨ-ਮਜ਼ਦੂਰਾਂ, ਨੌਜ਼ਵਾਨਾਂ ਦੇ ਸਾਂਝੇ ਸੰਘਰਸ਼ ਦੀਆਂ ਜਾਇਜ ਮੰਗਾਂ ਦੀ ਤੁਰੰਤ ਪੂਰਤੀ ਕਰਦੇ ਹੋਏ ਚੱਲ ਰਹੇ ਪਾਰਲੀਮੈਟ ਦੇ ਸੈਸਨ ਵਿਚ ਤਿੰਨ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਕੇ ਸਮੁੱਚੇ ਮੁਲਕ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਬਹਾਲ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਬਿਹਤਰ ਹੋਵੇਗਾ ।

About The Author

Related posts

Leave a Reply

Your email address will not be published. Required fields are marked *