Verify Party Member
Header
Header
ਤਾਜਾ ਖਬਰਾਂ

ਜਦੋਂ ਸ੍ਰੀ ਮੋਦੀ ਲਦਾਂਖ ਵਿਚ ਖ਼ਾਲਸਾ ਦਰਬਾਰ ਦੇ ਸਾਡੇ ਇਲਾਕਿਆ ਉਤੇ ਚੀਨ ਦਾ ਕਬਜਾ ਕਰਵਾ ਚੁੱਕੇ ਹਨ, ਤਾਂ ਲਾਲ ਕਿਲੇ ਤੇ ਤਿਰੰਗਾ ਝੁਲਾਉਣ ਦੀ ਕੀ ਤੁੱਕ ਰਹਿ ਜਾਂਦੀ ਹੈ ? : ਮਾਨ

ਜਦੋਂ ਸ੍ਰੀ ਮੋਦੀ ਲਦਾਂਖ ਵਿਚ ਖ਼ਾਲਸਾ ਦਰਬਾਰ ਦੇ ਸਾਡੇ ਇਲਾਕਿਆ ਉਤੇ ਚੀਨ ਦਾ ਕਬਜਾ ਕਰਵਾ ਚੁੱਕੇ ਹਨ, ਤਾਂ ਲਾਲ ਕਿਲੇ ਤੇ ਤਿਰੰਗਾ ਝੁਲਾਉਣ ਦੀ ਕੀ ਤੁੱਕ ਰਹਿ ਜਾਂਦੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਇਕ ਪਾਸੇ ਤਾਂ ਸ੍ਰੀ ਮੋਦੀ ਇੰਡੀਆਂ ਦੇ ਉਹ ਲਦਾਂਖ ਦੇ ਇਲਾਕੇ ਜੋ 1834 ਵਿਚ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤੇ ਸੀ, ਉਨ੍ਹਾਂ ਨੂੰ ਹੁਣ ਜੂਨ 2020 ਦੀ ਹੋਈ ਤਾਜ਼ਾਂ ਚੀਨ-ਇੰਡੀਆਂ ਦੀ ਲੜਾਈ ਵਿਚ ਅਛੋਪਲੇ ਹੀ ਚੀਨ ਦੇ ਹਵਾਲੇ ਕਰ ਦਿੱਤੇ ਹਨ । ਇਸ ਤੋਂ ਪਹਿਲੇ 1962 ਦੀ ਚੀਨ-ਇੰਡੀਆਂ ਜੰਗ ਸਮੇਂ ਲਦਾਂਖ ਦਾ ਉਪਰੋਕਤ ਖ਼ਾਲਸਾ ਦਰਬਾਰ ਦਾ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਜਵਾਹਰ ਲਾਲ ਨਹਿਰੂ ਨੇ ਚੀਨ ਦੇ ਸਪੁਰਦ ਕਰ ਦਿੱਤਾ ਸੀ। 1962 ਵਿਚ ਇੰਡੀਆਂ ਪਾਰਲੀਮੈਂਟ ਵਿਚ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਤੱਕ ਚੀਨ ਵੱਲੋਂ ਇੰਡੀਆਂ ਦੇ ਕਬਜੇ ਕੀਤੇ ਗਏ ਇਲਾਕੇ ਦੀ ਇਕ-ਇਕ ਇੰਚ ਧਰਤੀ ਵਾਪਿਸ ਨਹੀਂ ਲਈ ਜਾਂਦੀ, ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ । 58 ਸਾਲਾਂ ਦਾ ਸਮਾਂ ਬੀਤਣ ਤੇ ਉਹ ਪੁਰਾਤਨ ਇਲਾਕਾ ਤਾਂ ਵਾਪਿਸ ਕੀ ਲੈਣਾ ਸੀ, ਲਦਾਂਖ ਦਾ ਹੋਰ ਵੀ ਇਲਾਕਾ ਚੀਨ ਦੇ ਹਵਾਲੇ ਕਰਕੇ 133 ਕਰੋੜ ਇੰਡੀਆਂ ਨਿਵਾਸੀਆ ਨੂੰ ਆਪਣੀ 56 ਇੰਚ ਚੌੜੀ ਛਾਂਤੀ ਦੇ ਹਊਮੈ ਭਰੇ ਦਾਅਵੇ ਕਰ ਰਹੇ ਹਨ। ਹੁਣ 15 ਅਗਸਤ ਨੂੰ ਸ੍ਰੀ ਮੋਦੀ ਲਾਲ ਕਿਲੇ ਉਤੇ ਤਕਰੀਰ ਕਰਦੇ ਹੋਏ ਇੰਡੀਆਂ ਨਿਵਾਸੀਆ ਨੂੰ ਆਪਣੀ ਕਾਮਯਾਬੀ ਦੇ ਸੋਹਲੇ ਗਾਉਦੇ ਹੋਏ ਉਥੇ ਤਿਰੰਗਾ ਝੁਲਾਉਣ ਦੀ ਕਿਹੜੀ ਤੁਕ ਰਹਿ ਜਾਂਦੀ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਹੁਕਮਰਾਨਾਂ ਵੱਲੋਂ ਅਜਿਹੇ ਦਿਹਾੜਿਆ ਤੇ ਸਮੁੱਚੇ ਇੰਡੀਆ ਨਿਵਾਸੀਆਂ ਨੂੰ ਝੂਠ ਦੇ ਬਿਨ੍ਹਾਂ ਤੇ ਫੋਕੇ ਦਾਅਵੇ ਕਰਨ ਅਤੇ ਆਪਣੀ ਮਰੀ ਹੋਈ ਜਮੀਰ ਤੇ ਪਰਦਾ ਪਾ ਕੇ ਆਪਣੀ ਬਣਾਉਟੀ ਫ਼ਤਹਿ ਦੇ ਸੋਹਲੇ ਗਾਉਣ ਦੇ ਨਮੋਸ਼ੀ ਭਰੇ ਅਮਲਾਂ ਉਤੇ ਹੈਰਾਨੀ ਅਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਦੀ ਇਸ ਜ਼ਾਬਰ ਮੁਲਕ ਵਿਚ ਕੋਈ ਆਜ਼ਾਦੀ ਨਹੀਂ । ਕਿਉਂਕਿ ਵਿਧਾਨਘਾੜਤਾ ਕਮੇਟੀ ਦੇ ਦੋ ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਸਿੱਖ ਮਾਰੂ ਅਤੇ ਘੱਟ ਗਿਣਤੀ ਮਾਰੂ ਵਿਧਾਨ ਉਤੇ ਦਸਤਖ਼ਤ ਹੀ ਨਹੀਂ ਸਨ ਕੀਤੇ । ਇਸ ਵਿਧਾਨ ਨੂੰ ਸਿੱਖ ਕੌਮ ਨੇ 1950 ਵਿਚ ਹੀ ਰੱਦ ਕਰ ਦਿੱਤਾ ਸੀ । ਇਸ ਲਈ 15 ਅਗਸਤ ਦੇ ਆਜ਼ਾਦੀ ਦੇ ਦਿਹਾੜੇ ਨਾਲ ਸਿੱਖ ਕੌਮ, ਘੱਟ ਗਿਣਤੀ ਕੌਮਾਂ, ਮਜ਼ਦੂਰਾਂ, ਜਿ਼ੰਮੀਦਾਰਾਂ, ਕਬੀਲਿਆ, ਫਿਰਕਿਆ ਦਾ ਕੋਈ ਸੰਬੰਧ ਨਹੀਂ । ਅਸੀਂ 15 ਅਗਸਤ ਨੂੰ ਬਤੌਰ ਕਾਲੇ ਦਿਹਾੜੇ ਵੱਜੋਂ ਪਹਿਲਾ ਵੀ ਮਨਾਉਦੇ ਆ ਰਹੇ ਹਾਂ ਅਤੇ ਹੁਣ ਵੀ ਇਸ ਨੂੰ ਉਸੇ ਤਰ੍ਹਾਂ ਮਨਾਵਾਂਗੇ । ਕਿਉਂਕਿ ਸਾਡੀ ਪਾਰਟੀ ਕਿਸੇ ਤਰ੍ਹਾਂ ਦੇ ਵੀ ਗੈਰ-ਵਿਧਾਨਿਕ ਅਤੇ ਗੈਰ-ਕਾਨੂੰਨੀ ਜ਼ਬਰ-ਜੁਲਮ ਨੂੰ ਬਿਲਕੁਲ ਵੀ ਸਹਿਣ ਨਹੀਂ ਕਰੇਗੀ । ਉਨ੍ਹਾਂ ਇਹ ਵੀ ਵਰਣਨ ਕੀਤਾ ਕਿ ਝੂਠ ਦੇ ਬਿਨ੍ਹਾਂ ਤੇ ਫ਼ਤਹਿ ਦੇ ਡੰਕੇ ਵਜਾਉਣ ਵਾਲੇ ਇਹ ਹਿੰਦੂ ਆਗੂਆਂ ਜਾਂ ਹਿੰਦੂਆਂ ਦਾ ਬੀਤੇ ਸਮੇਂ ਵਿਚ ਕਦੇ ਵੀ ਕੋਈ ਰਾਜ ਭਾਗ ਨਹੀਂ ਰਿਹਾ, ਸਵੈ ਮਿਥਿਹਾਸ ਤੇ ਅਧਾਰਿਤ ਅਯੁੱਧਿਆ ਦੇ ਰਾਜ ਤੋਂ । ਨਾ ਹੀ ਇਨ੍ਹਾਂ ਕੋਲ ਕਦੀ ਕੋਈ ਫ਼ੌਜ ਰਹੀ ਹੈ ਅਤੇ ਨਾ ਹੀ ਫ਼ੌਜੀ ਇਤਿਹਾਸ ।

1947 ਤੋਂ ਲੈਕੇ ਅੱਜ ਤੱਕ ਇੰਡੀਅਨ ਆਰਮੀ ਦੇ ਤਿੰਨੇ ਹਿੱਸਿਆ ਹਵਾਈ, ਜਲ, ਅਤੇ ਥਲ ਸੈਨਾਂ ਕੋਲ ਉਹ ਪੁਰਾਤਨ 1947 ਦੇ ਹੀ ਹਥਿਆਰ ਹਨ । ਇਥੇ ਹਥਿਆਰ ਬਣਾਉਣ ਦਾ ਕੋਈ ਆਧੁਨਿਕ ਉਦਯੋਗ ਨਹੀਂ ਹੈ । ਜਪਾਨ, ਯੂ.ਕੇ. ਫ਼ਰਾਂਸ, ਰੂਸ, ਜਰਮਨ, ਇਟਲੀ ਅਤੇ ਹੋਰ ਯੂਰਪਿੰਨ ਮੁਲਕ ਜੋ ਦੂਸਰੀ ਸੰਸਾਰ ਜੰਗ ਸਮੇਂ ਬਰਬਾਦ ਹੋ ਗਏ ਸਨ, ਉਹ ਸਾਰੇ ਹੀ ਰੱਖਿਆ ਉਦਯੋਗ ਵਿਚ ਅੱਜ ਪਹਿਲੇ ਨੰਬਰ ਤੇ ਹਨ । ਇਹ ਸ੍ਰੀ ਮੋਦੀ ਦੀ ਹਕੂਮਤ ਹੀ ਇਸ ਲਈ ਜਿ਼ੰਮੇਵਾਰ ਹੈ ਜੋ ਅਪ੍ਰੈਲ ਵਿਚ ਸਾਡੇ 20 ਸਿਪਾਹੀਆ ਨੂੰ ਚੀਨ ਨਾਲ ਲੜਦੇ ਹੋਏ ਸ਼ਹੀਦੀਆਂ ਦੇਣੀਆ ਪਈਆ । ਜਿਨ੍ਹਾਂ ਨੇ ਬਿਨ੍ਹਾਂ ਹਥਿਆਰਾਂ ਤੋਂ ਪੀ.ਐਲ.ਏ. ਵਰਗੀ ਚੀਨ ਦੀ ਫ਼ੌਜ ਨਾਲ ਸਾਡੇ ਸਿਪਾਹੀਆ ਨੂੰ ਲੜਨ ਲਈ ਭੇਜਿਆ । ਅਸੀਂ ਇਹ ਜਾਨਣਾ ਚਾਹਵਾਂਗੇ ਕਿ ਬੀਜੇਪੀ-ਆਰ.ਐਸ.ਐਸ. ਇੰਡੀਅਨ ਨਿਵਾਸੀਆ ਨੂੰ ਦੱਸੇ ਕਿ ਸਾਡੀ ਸਰਹੱਦ ਐਲ.ਏ.ਸੀ. ਵਾਲੀ ਹੈ ਜਾਂ ਮੈਕਮੋਹਨ ਲਾਈਨ ਵਾਲੀ ਹੈ ? ਇਹ ਜਾਣਕਾਰੀ ਦੇਣਾ ਹੁਕਮਰਾਨਾਂ ਦਾ ਫਰਜ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜਿਸ ਪ੍ਰੈਸ ਨੇ ਲੋਕਾਈ ਨੂੰ ਸੱਚ ਤੋਂ ਜਾਣੂ ਕਰਵਾਉਣਾ ਹੁੰਦਾ ਹੈ, ਉਹ ਪ੍ਰੈਸ ਤੇ ਮੀਡੀਆ ਵੀ ਗੁਆਏ ਗਏ ਲਦਾਂਖ ਵਾਲੇ ਇਲਾਕੇ ਦੇ ਵੱਡੇ ਗੰਭੀਰ ਵਿਸ਼ੇ ਉਤੇ ਚੁੱਪ ਹੈ । ਉਨ੍ਹਾਂ ਕਿਹਾ ਕਿ ਹਿੰਦੂਸਤਾਨ ਟਾਈਮਜ਼, ਦਾ ਟ੍ਰਿਬਿਊਨ 1913-14 ਵਾਲੀ ਮੈਕਮੋਹਨ ਲਾਈਨ ਨੂੰ ਸਰਹੱਦ ਦੱਸਦੇ ਹਨ ਅਤੇ ਹੁਕਮਰਾਨ ਇਸ ਵਿਸ਼ੇ ਤੇ ਭੰਬਲਭੂਸੇ ਵਿਚ ਹਨ ਕਿ ਐਲ.ਏ.ਸੀ. ਸਰਹੱਦ ਹੈ ਜਾਂ ਮੈਕਮੋਹਨ ਲਾਈਨ । 15 ਅਗਸਤ 2020 ਨੂੰ ਲਾਲ ਕਿਲੇ ਤੇ ਝੰਡਾ ਝੁਲਾਉਣ ਤੋਂ ਪਹਿਲੇ ਸ੍ਰੀ ਮੋਦੀ ਤੇ ਹੁਕਮਰਾਨ ਇਹ ਸਪੱਸਟ ਕਰਨ ਕਿ ਲਦਾਂਖ ਦੀ ਅਸਲ ਸਥਿਤੀ ਕੀ ਹੈ ਅਤੇ ਕਿਹੜੇ ਇਲਾਕੇ ਸਾਡੀ ਹੱਦਬੰਦੀ ਵਿਚ ਆਉਦੇ ਹਨ ਅਤੇ ਕਿਹੜੇ ਚੀਨ ਨੇ ਜ਼ਬਰੀ ਕਬਜਾ ਕੀਤੇ ਹੋਏ ਹਨ ? ਜੇਕਰ ਇਸ ਵਿਸ਼ੇ ਤੇ ਚੁੱਪੀ ਰੱਖੀ ਗਈ ਜਾਂ ਗੁੰਮਰਾਹ ਕੀਤਾ ਗਿਆ ਤਾਂ ਇਹ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਹਕੂਮਤ ਲਈ ਅਤਿ ਸ਼ਰਮਨਾਕ ਕਾਰਵਾਈ ਹੋਵੇਗੀ । ਉਨ੍ਹਾਂ ਕਿਹਾ ਕਿ ਲਿਬਲਾਨ ਦੇ ਬੇਰਟ ਵਿਚ ਅਚਾਨਕ ਹੋਏ ਬੰਬ ਵਿਸਫੋਟਾਂ ਦੀ ਬਦੌਲਤ ਸਮੁੱਚੀ ਹਕੂਮਤ ਨੇ ਅਸਤੀਫਾ ਦੇ ਦਿੱਤਾ ਹੈ । ਜਦੋਂਕਿ ਇੰਡੀਅਨ ਇਲਾਕੇ ਦਾ ਗੁਆਚ ਜਾਣਾ ਜਾਂ ਚੀਨ ਵੱਲੋਂ ਕਬਜਾ ਕਰ ਲੈਣਾ ਬੇਰਟ ਵਾਲੀ ਘਟਨਾ ਦੀ ਤਰ੍ਹਾਂ ਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਉਮੀਦ ਕਰੇਗਾ ਕਿ ਸਮੁੱਚੀਆਂ ਵਿਰੋਧੀ ਪਾਰਟੀਆਂ ਲਦਾਂਖ ਅਤੇ ਕਸ਼ਮੀਰ ਦੀ ਸਥਿਤੀ ਬਾਰੇ ਹੁਕਮਰਾਨਾਂ ਤੋਂ ਸੱਚਾਈ ਸਾਹਮਣੇ ਲਿਆਉਣ ਅਤੇ ਫਿਰ ਹੀ ਸ੍ਰੀ ਮੋਦੀ ਜਾਂ ਮੋਦੀ ਹਕੂਮਤ ਵੱਲੋਂ 15 ਅਗਸਤ ਨੂੰ ਝੰਡਾ ਝੁਲਾਉਣ ਦੀ ਕਾਰਵਾਈ ਹੋਵੇ, ਵਰਨਾ ਮੁਲਕ ਨਿਵਾਸੀਆ ਨੂੰ ਸਾਜ਼ਸੀ ਢੰਗ ਨਾਲ ਹਨ੍ਹੇਰੇ ਵਿਚ ਰੱਖਣ ਦੇ ਦੁੱਖਦਾਇਕ ਅਮਲ ਹੋਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *